1. Home
  2. ਖਬਰਾਂ

ਕਿਸਾਨ ਦੀ ਧੀ ਬਣੀ ਮਿਸ ਯੂਨੀਵਰਸ ਹਰਨਾਜ਼ ਸੰਧੂ: ਬਣਨਾ ਚਾਹੁੰਦੀ ਸੀ ਜੱਜ, ਫਿਰ ਇਸ ਤਰ੍ਹਾਂ ਬਦਲੀ ਜ਼ਿੰਦਗੀ

ਪੰਜਾਬ ਵਿਚ ਗੁਰਦਸਪੂਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਵਿਚ ਜਨਮ ਲੈਣ ਵਾਲੀ ਹਰਨਾਜ਼ ਕੌਰ ਸੰਧੂ (harnaaz kaur sandhu ) ਮਿਸ ਯੂਨੀਵਰਸ 2021 (miss universe 2021) ਦਾ ਖਿਤਾਬ ਆਪਣੇ ਨਾਮ ਕਰ ਲਿੱਤਾ ਹੈ । ਹਰਨਾਜ਼ ਕੌਰ ਸੰਧੂ ਅੱਜ ਦੁਨੀਆਂ ਦੇ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿਚ ਸੁਨਿਹਰੇ ਅੱਖਰਾਂ ਵਿਚ ਲਿੱਖਿਆ ਜਾਵੇਗਾ ।

Pavneet Singh
Pavneet Singh
Miss Universe Harnaaj kaur sandhu

Miss Universe Harnaaj kaur sandhu

ਪੰਜਾਬ ਵਿਚ ਗੁਰਦਸਪੂਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਵਿਚ ਜਨਮ ਲੈਣ ਵਾਲੀ ਹਰਨਾਜ਼ ਕੌਰ ਸੰਧੂ (harnaaz kaur sandhu ) ਮਿਸ ਯੂਨੀਵਰਸ 2021 (miss universe 2021) ਦਾ ਖਿਤਾਬ ਆਪਣੇ ਨਾਮ ਕਰ ਲਿੱਤਾ ਹੈ । ਹਰਨਾਜ਼ ਕੌਰ ਸੰਧੂ ਅੱਜ ਦੁਨੀਆਂ ਦੇ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿਚ ਸੁਨਿਹਰੇ ਅੱਖਰਾਂ ਵਿਚ ਲਿੱਖਿਆ ਜਾਵੇਗਾ । 21 ਸਾਲ ਬਾਅਦ ਕਿੱਸੀ ਭਾਰਤ ਕੁੜੀ ਨੂੰ ਇਹ ਖਿਤਾਬ ਮਿਲਿਆ ਹੈ । ਹਰਨਾਜ਼ ਨੇ 79 ਦੇਸ਼ਾਂ ਦੀ ਸੁੰਦਰੀਆਂ ਨੂੰ ਪਿੱਛੇ ਛੱਡਦੇ ਹੋਏ ਇਹ ਕ੍ਰਾਊਨ ਆਪਣੇ ਨਾਮ ਕੀਤਾ ਹੈ । ਇਥੇ ਤਕ ਪਹੁੰਚਣ ਦੇ ਲਈ ਉਹਨਾਂ ਨੇ ਬਹੁਤ ਸੰਗਰਸ਼ ਕੀਤਾ ਹੈ । ਹਰ ਕੋਈ ਹਰਨਾਜ਼ ਬਾਰੇ ਜਾਨਣਾ ਚਾਹੁੰਦੇ ਹਨ । ਕਿਥੇ ਜਨਮੀ ਅਤੇ ਕਿਥੋਂ ਉਹਨਾਂ ਦਾ ਇਹ ਸਫਰ ਸ਼ੁਰੂ ਹੋਇਆ ਹੈ ।

ਦਰਅਸਲ, ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਜਿਸ ਕੋਹਾਲੀ ਪਿੰਡ ਵਿਚ ਹੋਇਆ ਹੈ । ਸਿੱਖ ਪਰਿਵਾਰ ਵਿਚ ਜਨਮੀ ਹਰਨਾਜ਼ ਦਾ ਪੂਰਾ ਪਰਿਵਾਰ ਖੇਤੀ ਕਿਸਾਨੀ ਨਾਲ ਜੁੜਿਆ ਹੋਇਆ ਹੈ । ਓਥੇ ਹੀ ਮਾਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਗਾਇਨੀਕੋਲੋਜਿਸਟ ਹਨ । ਉਹਨਾਂ ਨੇ ਬਚਪਨ ਤੋਂ ਹੀ ਆਪਣੀ ਸਿਹਤ ਦਾ ਖਾਸ ਖਿਆਲ ਰੱਖਿਆ ਹੈ । ਨਾਲ ਹੀ ਉਹ ਆਪਣੇ ਫੈਸ਼ਨ ਨੂੰ ਲੈਕੇ ਵੀ ਕਾਫੀ ਗੰਭੀਰ ਸੀ । ਹਾਲਾਂਕਿ ਕਿਸਾਨ ਦੀ ਕੁੜੀ ਨੂੰ ਇੱਕ ਮਾਡਲ ਬਣਨਾ ਕਿਸੀ ਚਨੌਤੀ ਤੋਂ ਵੀ ਘੱਟ ਨਹੀਂ ਸੀ ।

ਜੱਦ ਹਰਨਾਜ਼ ਸਕੂਲ ਅਤੇ ਕਾਲੇਜ ਵਿਚ ਸਟੇਜ ਤੇ ਮਾਡਲਿੰਗ ਕਰਦੀ ਸੀ ਤਾਂ ਪਿੰਡ ਦੇ ਲੋਕ ਅਤੇ ਨਾਲ ਪੜ੍ਹਨ ਵਾਲੇ ਉਹਨਾਂ ਦਾ ਮਜਾਕ ਉਡਾਉਂਦੇ ਸੀ । ਉਹਨਾਂ ਦੇ ਪਤਲੇਂ ਹੋਣ ਦਾ ਮਜਾਕ ਵੀ ਬਣਾਇਆ ਜਾਂਦਾ ਸੀ । ਇਸੀ ਵਜਾਹ ਤੋਂ ਉਹ ਕੁਝ ਸਮੇਂ ਦੇ ਲਈ ਡਿਪਰੈਸ਼ਨ ਵਿਚ ਰਹੀ ਪਰ ਪਰਿਵਾਰ ਨੇ ਉਹਨਾਂ ਦਾ ਹਮੇਸ਼ਾ ਸਾਥ ਦਿੱਤਾ ਹੈ । ਹਰਨਾਜ਼ ਨੇ ਕਿਸੀ ਦੇ ਕੰਮੈਂਟ ਨੂੰ ਦਿਲ ਤੇ ਨਹੀਂ ਲਿੱਤਾ।

ਹਰਨਾਜ ਨੇ ਚੰਡੀਗੜ੍ਹ ਦੇ ਸ਼ਿਵਾਲੀਕ ਪਬਲਿਕ ਸਕੂਲ ਤੋਂ ਆਪਣੀ ਪੜਾਈ ਕੀਤੀ ਹੈ । ਚੰਡੀਗੜ੍ਹ ਤੋਂ ਹੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਥੋਂ ਹੀ ਮਸਟਰਸ ਦੀ ਪੜਾਈ ਪੂਰੀ ਕਰ ਰਹੀ ਹੈ । ਉਹਨਾਂ ਨੇ ਇਸ ਤੋਂ ਪਹਿਲਾਂ ਵੀ ਮਾਡਲਿੰਗ ਦੇ ਅਵਾਰਡ ਜਿੱਤੇ ਹਨ , ਪਰ ਆਪਣੀ ਪੜ੍ਹਾਈ ਨੂੰ ਕਦੇ ਵਿਚ ਨਹੀਂ ਆਉਣ ਦਿੱਤਾ । ਹਰਨਾਜ ਦੀ ਮਾਂ ਉਹਨਾਂ ਨੂੰ ਜੱਜ ਬਣਾਉਣਾ ਚਾਹੁੰਦੀ ਸੀ | ਹਰਨਾਜ ਨੇ ਸਕੂਲ ਤੋਂ ਕਾਲਜ ਤਕ ਕਦੇ ਕੋਚਿੰਗ ਨਹੀਂ ਲੀਤੀ । ਨਾਹੀਂ ਕਦੇ ਮਾਡਲਿੰਗ ਬਣਨ ਦੇ ਲਈ ਪੜਾਈ ਤੋਂ ਦੂਰੀ ਬਣਾਈ ।

ਫਿਰ 2017 ਵਿਚ ਕਾਲਜ ਵਿਚ ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੂੰ ਪਹਿਲੀ ਸਟੇਜ ਪਰਫਾਰਮੈਂਸ ਦਿਤੀ । ਉਸਤੋਂ ਬਾਅਦ ਜੱਦ ਲੋਕਾਂ ਨੇ ਉਹਨਾਂ ਦੀ ਤਾਰੀਫ ਕੀਤੀ ਤੇ ਫਿਰ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ , ਤਾਹਿ ਤੋਂ ਉਹਨਾਂ ਦਾ ਮਿਸ ਯੂਨੀਵਰਸ ਤੱਕ ਪਹੁੰਚਣ ਦਾ ਸਫਰ ਸ਼ੁਰੂ ਹੋ ਗਿਆ ਸੀ । ਹਰਨਾਜ ਸੰਧੂ ਸਿਹਤ ਅਤੇ ਯੋਗਾ ਪ੍ਰੇਮੀ ਹੈ ਉਹਨਾਂ ਨੇ ਟੀਨਏਜ ਵਿਚ ਹੀ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ।

ਹਰਨਾਜ ਨੂੰ ਘੋੜਸਵਾਰੀ, ਤੈਰਾਕੀ,ਐਕਟਿੰਗ , ਡਾਂਸਿੰਗ ਅਤੇ ਘੁੰਮਣ ਦਾ ਬਹੁਤ ਸ਼ੌਂਕ ਹੈ । ਜਦੋ ਉਹ ਵੇਲ਼ੀ ਹੁੰਦੀ ਹੈ ਤੇ ਏਹੀ ਸ਼ੌਂਕ ਨੂੰ ਪੂਰਾ ਕਰਦੀ ਹੈ । ਹਾਲਾਂਕਿ ਉਹ ਫ਼ਿਲਮਾਂ ਵਿਚ ਵੀ ਕੰਮ ਕਰਨਾ ਚਾਹੁੰਦੀ ਹੈ ।

ਦੱਸ ਦੇਈਏ ਕਿ 70ਵੀਂ ਮਿਸ ਯੂਨੀਵਰਸ ਮੁਕਾਬਲਾ 12 ਦਸੰਬਰ ਨੂੰ ਇਜਰਾਇਲ ਵਿਚ ਹੋਇਆ । ਜਿਸ ਵਿਚ 79 ਦੇਸ਼ਾਂ ਦੀ ਸੁੰਦਰੀਆਂ ਨੇ ਭਾਗ ਲਿਤਾ ਸੀ । ਸਾਲ 2000 ਵਿਚ ਲਾਰਾ ਦੱਤਾ ਮਿਸ ਯੂਨੀਵਰਸ ਬਣੀ ਸੀ । ਤਦ ਤੋਂ ਭਾਰਤ ਇਸ ਖਿਤਾਬ ਦਾ ਇੰਤਜਾਰ ਕਰ ਰਿਹਾ ਸੀ । ਪਰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਕੇ ਹਾਰਨਾਜ ਕੌਰ ਸੰਧੂ ਨਾ ਤਾਂ ਸਿਰਫ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ, ਬਲਕਿ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਭਾਰਤ ਦੀ ਖੂਬਸੂਰਤੀ ਕਿਸੀ ਤੋਂ ਘੱਟ ਨਹੀਂ ਹੈ ।

ਫਿਲਹਾਲ ਹਰਨਾਜ ਦੇ ਕੋਲ ਦੋ ਪੰਜਾਬੀ ਫ਼ਿਲਮਾਂ ਦੇ ਆਫ਼ਰ ਵੀ ਹਨ । ਦੱਸ ਦੇਈਏ ਕਿ ਉਹ ਜਲਦ ਹੀ ਪੰਜਾਬੀ ਫਿਲਮ ਯਾਰਾ ਦੀਆ ਪੁਬਾਰਾਂ ਅਤੇ ਬਾਈ ਜੀ ਕੁਟਾਂਗੇ ਵਿਚ ਨਜ਼ਰ ਆਣ ਵਾਲੀ ਹੈ । ਮਿਸ ਯੂਨੀਵਰਸ ਦਾ ਤਾਜ ਪਾਉਣ ਵਾਲੀ ਹਰਨਾਜ ਸੰਧੂ ਨੇ ਖਾਸ ਪਲ ਦੇ ਲਈ ਆਪਣੇ ਪਰਿਵਾਰ ਦਾ ਸ਼ੁਕਰੀਆ ਅੱਦਾ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਮਾਰਗਦਰਸ਼ਨ ਦੀ ਵਜਾਹ ਤੋਂ ਉਹ ਇਹ ਮੁਕਾਮ ਹਾਸਲ ਕਰ ਪਾਈ ਹੈ ।

ਇਹ ਵੀ ਪੜ੍ਹੋ :ਕਿਸਾਨਾਂ ਨੂੰ ਮਿਲੇਗਾ ਪਾਣੀ ਦੀ ਕਮੀ ਤੋਂ ਛੁਟਕਾਰਾ, ਵਾਟਰ ਟੈਂਕ ਬਣਾਉਣ ਲਈ ਸਰਕਾਰ ਦੇ ਰਹੀ ਹੈ 75000 ਰੁਪਏ!

Summary in English: Farmer's daughter becomes Miss Universe Harnaz Sandhu: She wanted to be a judge, then life changed like this

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters