Kisan credit card scheme : ਕਿਸਾਨਾਂ ਨੂੰ ਕਰਜੇ ਤੋਂ ਮੁਕਤ ਕਰਵਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਸਰਕਾਰ ਸਸਤੇ ਦਰ ਤੇ ਲੋਨ ਉਪਲੱਭਦ ਕਰਵਾਉਂਦੀ ਹੈ । ਕਿਸਾਨ ਕਰੈਡਿਟ ਕਾਰਡ (Kisan Credit Card) ਇਕ ਅਜੇਹੀ ਯੋਜਨਾ ਹੈ ਜਿਸ ਵਿਚ ਕਿਸਾਨਾਂ ਨੂੰ 3 ਲੱਖ ਰੁਪਏ ਤਕ ਦਾ ਲੋਨ ਦਿੱਤਾ ਜਾ ਸਕਦਾ ਹੈ । ਇਸ ਵਾਰ ਦੇ ਬਜਟ ( Budget 2022) ਵਿਚ ਉਮੀਦ ਹੈ ਕਿ ਸਰਕਾਰ ਇਸ ਯੋਜਨਾ ਵਿਚ ਲੋਨ (KCC Loan) ਦੀ ਸੀਮਾ ਨੂੰ ਹੋਰ ਵਧਾ ਸਕਦੀ ਹੈ ।
ਵੱਧ ਸਕਦੀ ਹੈ ਕਿਸਾਨ ਕਰੈਡਿਟ ਕਾਰਡ ਦੀ ਸੀਮਾ
ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਮ ਬਜਟ (Budget 2022) ਪੇਸ਼ ਕਰੇਗੀ । ਇਸ ਵਿਚ ਕਿਸਾਨਾਂ ਦੇ ਲਈ ਕਈ ਵੱਡੇ ਫੈਸਲੇ ਲਿੱਤੇ ਜਾ ਚੁਕੇ ਹਨ । ਦਰਅਸਲ , ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਕਿਸਾਨਾਂ ਦਾ ਮੁਦਾ ਜੋਰਾਂ- ਸ਼ੋਰਾਂ ਤੋਂ ਚਲ ਰਿਹਾ ਹੈ । ਦੁੱਜੀ ਤਰਫ 5 ਰਾਜਿਆਂ ਵਿਚ ਚੋਣ ਵੀ ਹਨ । ਅਜਿਹੇ ਵਿਚ , ਕੇਂਦਰ ਸਰਕਾਰ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਸਕਦੀ ਹੈ । ਕਿਸਾਨ ਕਰੈਡਿਟ ਕਾਰਡ ਤੇ ਕਿਸਾਨਾਂ ਨੂੰ ਬਹੁਤ ਹੀ ਘਟ ਵਿਆਜ (KCC interest rate) ਤੇ ਕਰਜਾ ਪ੍ਰਦਾਨ ਕਰਵਾਇਆ ਜਾਂਦਾ ਹੈ ।
ਕਿਸਾਨ ਕਰੈਡਿਟ ਕਾਰਡ ਲੋਨ ਤੇ ਵਿਆਜ (Kisan credit card loan interest rate)
ਕਿਸਾਨ ਕਰੈਡਿਟ ਕਾਰਡ ਦੇ ਤਹਿਤ ਕਿਸਾਨਾਂ ਨੂੰ ਸਸਤੇ ਦਰ ਤੇ ਲੋਨ ਮਿਲਦਾ ਹੈ । ਇਸ ਵਿਚ 7% ਦਰ ਤੋਂ ਵਿਆਜ ਲੱਗਦਾ ਹੈ ।ਜੇਕਰ ਕੋਈ ਕਿਸਾਨ ਲੋਨ ਨੂੰ ਇਕ ਸਾਲ ਵਿਚ ਵਾਪਸ ਕਰ ਦਿੰਦਾ ਹੈ ਤਾਂ ਉਸ ਨੂੰ 4% ਵਿਆਜ ਦੇਣਾ ਹੋਵੇਗਾ ।
ਵਿਆਜ ਦਰ ਹੈ ਬਹੁਤ ਘੱਟ
ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਲਈ ਬੈਕਾਂ ਤੋਂ ਬਹੁਤ ਘੱਟ ਬਿਆਜ ਦਰ ਤੇ ਲੋਨ ਮਿਲਦਾ ਹੈ । ਇਹ ਲੋਨ ਕਿਸਾਨ ਕਰੈਡਿਟ ਕਾਰਡ ਦੇ ਜਰੀਏ ਹੀ ਦਿੱਤਾ ਜਾਂਦਾ ਹੈ । ਇਸ ਯੋਜਨਾ ਵਿਚ ਕਿਸਾਨਾਂ ਨੂੰ 3 ਲੱਖ ਰੂਪ ਤਕ ਦਾ ਲੋਨ ਬਿੰਨਾ ਗਰੰਟੀ ਦੇ ਦਿੱਤਾ ਜਾਂਦਾ ਹੈ। ਉਥੇ 3 ਤੋਂ 5 ਲੱਖ ਰੁਪਏ ਦਾ ਛੋਟੇ ਮਿਆਦ ਦਾ ਲੋਨ 4% ਦੇ ਵਿਆਜ ਦਰ ਤੇ ਦਿੱਤਾ ਜਾਂਦਾ ਹੈ । ਸਰਕਾਰ ਇਸ ਲੋਨ ਤੇ 2% ਦੀ ਸਬਸਿਡੀ ਦਿੰਦੀ ਹੈ । ਸਮੇਂ ਤੇ ਲੋਨ ਵਾਪਸ ਕਰਨ ਤੇ 3% ਦੀ ਛੋਟ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਇਹ ਲੋਨ ਸਿਰਫ 4% ਤੇ ਮਿਲਦਾ ਹੈ ਪਰ ਜੇਕਰ ਲੋਨ ਵਾਪਸ ਕਰਨ ਵਿਚ ਦੇਰੀ ਹੁੰਦੀ ਹੈ ਤਾਂ ਇਸ ਲੋਨ ਦੀ ਵਿਆਜ ਦਰ 7% ਬੈਠਦੀ ਹੈ ।
ਫ਼ਸਲ ਦਾ ਵੀ ਬੀਮਾ (Crop Insurance)
ਇਹ ਕਿਸਾਨਾਂ ਦੇ ਲਈ ਬਹੁਤ ਹੀ ਵਧੀਆ ਯੋਜਨਾ ਹੈ । ਕਿਸਾਨ ਕਰੈਡਿਟ ਕਾਰਡ (Kisan Credit Card) ਦੀ ਵਜਾ ਤੋਂ ਕਿਸਾਨ ਆਪਣੀ ਫ਼ਸਲ ਦਾ ਬੀਮਾ ਵੀ ਕਰਵਾ ਸਕਦੇ ਹਨ, ਜੇਕਰ ਕਿਸੀ ਕਾਰਨ ਫ਼ਸਲ ਨੂੰ ਨੁਕਸਾਨ ਹੁੰਦਾ ਹੈ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ । ਹੜ੍ਹ ਦੀ ਸਤਿਥੀ ਵਿਚ ਫ਼ਸਲ ਦਾ ਪਾਣੀ ਵਿਚ ਡੁੱਬਣ ਤੋਂ ਨੁਕਸਾਨ ਹੋਣ ਜਾਂ ਫਿਰ ਸੁੱਕਾ ਪਹਿਣ ਤੇ ਫ਼ਸਲ ਦੇ ਸੜ ਜਾਉਂਣ ਤੇ ਕਿਸਾਨ ਕਰੈਡਿਟ ਕਾਰਡ ਬਹੁਤ ਕੰਮ ਆਉਂਦਾ ਹੈ ।
ਕਿਵੇਂ ਬਣਾਈਏ ਕਿਸਾਨ ਕਰੈਡਿਟ ਕਾਰਡ
-
ਕਿਸਾਨ ਕ੍ਰੈਡਿਟ ਕਾਰਡ ਬਣਾਉਣ ਲਈ, ਪਹਿਲਾਂ ਤੁਸੀਂ ਤਹਿਸੀਲ ਵਿੱਚ ਜਾਓ ਅਤੇ ਲੇਖਪਾਲ ਨੂੰ ਮਿਲੋ।
-
ਹੁਣ ਉਨ੍ਹਾਂ ਤੋਂ ਆਪਣੀ ਜ਼ਮੀਨ ਦੀ ਖਸਰਾ-ਖਤੌਨੀ ਪ੍ਰਾਪਤ ਕਰੋ।
-
ਇਸ ਤੋਂ ਬਾਅਦ ਕਿਸੇ ਵੀ ਬੈਂਕ ਵਿੱਚ ਜਾ ਕੇ ਮੈਨੇਜਰ ਨੂੰ ਮਿਲੋ ਅਤੇ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀ ਮੰਗ ਕਰੋ।
-
ਇੱਥੇ ਇਹ ਗੱਲ ਧਿਆਨ ਵਿੱਚ ਰੱਖੋ ਕਿ ਜੇਕਰ ਕਿਸਾਨ ਕ੍ਰੈਡਿਟ ਕਾਰਡ ਪੇਂਡੂ ਬੈਂਕ ਤੋਂ ਬਣਦੇ ਹਨ, ਤਾਂ ਸਰਕਾਰ ਵੱਲੋਂ ਰਿਆਇਤਾਂ ਆਦਿ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ।
-
ਇਸ ਤੋਂ ਬਾਅਦ ਬੈਂਕ ਮੈਨੇਜਰ ਤੁਹਾਨੂੰ ਵਕੀਲ ਕੋਲ ਭੇਜ ਕੇ ਜ਼ਰੂਰੀ ਜਾਣਕਾਰੀ ਲਵੇਗਾ।
-
ਇਸ ਤੋਂ ਬਾਅਦ ਤੁਹਾਨੂੰ ਬੈਂਕ ਜਾ ਕੇ ਇੱਕ ਫਾਰਮ ਭਰਨਾ ਹੋਵੇਗਾ।
-
ਇਸ ਨਾਲ ਕੁਝ ਕਾਗਜ਼ੀ ਕਾਰਵਾਈ ਹੋਵੇਗੀ। ਜਿਸ ਤੋਂ ਬਾਅਦ ਤੁਹਾਡਾ ਕਿਸਾਨ ਕ੍ਰੈਡਿਟ ਕਾਰਡ ਬਣ ਜਾਵੇਗਾ।
-
ਇਸ ਵਿਚ ਕਿੰਨੀ ਲੋਨ ਦੀ ਸਹੂਲਤ ਮਿਲੇਗੀ,ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ।
ਕਿਸਾਨ ਕਰੈਡਿਟ ਕਾਰਡ ਦੀਆਂ ਵਿਸ਼ੇਸ਼ਤਾਵਾਂ (KCC Loan Scheme)
-
ਕਿਸਾਨ ਕ੍ਰੈਡਿਟ ਕਾਰਡ ਵਿੱਚ, ਬੱਚਤ ਬੈਂਕ ਦੀ ਦਰ 'ਤੇ ਕਰਜ਼ੇ 'ਤੇ ਵਿਆਜ ਦਿੱਤਾ ਜਾਂਦਾ ਹੈ।
-
ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਲਈ ਮੁਫਤ ATM ਕਮ ਡੈਬਿਟ ਕਾਰਡ ਉਪਲਬਧ ਹੈ।
-
ਸਟੇਟ ਬੈਂਕ ਆਫ਼ ਇੰਡੀਆ ਸਟੇਟ ਬੈਂਕ ਕਿਸਾਨ ਕਾਰਡ ਦੇ ਨਾਮ 'ਤੇ ਡੈਬਿਟ/ਏਟੀਐਮ ਕਾਰਡ ਦਿੰਦਾ ਹੈ।
-
KCC ਵਿੱਚ, 3 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ 2% ਪ੍ਰਤੀ ਸਾਲ ਦੀ ਦਰ 'ਤੇ ਵਿਆਜ ਛੋਟ ਮਿਲਦੀ ਹੈ।
-
ਸਮੇਂ ਤੋਂ ਪਹਿਲਾਂ ਕਰਜਾ ਮੋੜਨ ਤੇ 3%ਪ੍ਰਤੀ ਸਾਲ ਦੇ ਦਰ ਨਾਲ ਵਾਧੂ ਵਿਆਜ ਤੇ ਛੋਟ ਮਿਲਦੀ ਹੈ।
-
ਕਿਸਾਨ ਕ੍ਰੈਡਿਟ ਕਾਰਡ ਲੋਨ 'ਤੇ ਫਸਲ ਬੀਮਾ ਕਵਰੇਜ ਉਪਲਬਧ ਹੈ।
-
ਪਹਿਲੇ ਸਾਲ ਲਈ ਕਰਜ਼ੇ ਦੀ ਰਕਮ ਖੇਤੀਬਾੜੀ ਦੀ ਲਾਗਤ, ਫ਼ਸਲ ਤੋਂ ਬਾਅਦ ਦੇ ਖਰਚੇ ਅਤੇ ਜ਼ਮੀਨ ਦੀ ਕੀਮਤ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ।
ਕਿਸਾਨ ਕਰੈਡਿਟ ਕਾਰਡ ਦੇ ਨਿਯਮ (KCC Scheme terms)
-
ਇਸ ਯੋਜਨਾ ਵਿੱਚ 1.60 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ।
-
ਇੱਕ ਸਾਲ ਲਈ ਜਾਂ ਕਾਰਜ ਮੋੜਨ ਦੀ ਮਿਤੀ ਤੱਕ, ਜੋ ਵੀ ਪਹਿਲਾਂ ਹੋਵੇ, 7% ਦੀ ਦਰ ਨਾਲ ਵਿਆਜ ਵਸੂਲਿਆ ਜਾਵੇਗਾ।
-
ਨਿਯਤ ਮਿਤੀਆਂ ਦੇ ਅੰਦਰ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ, ਕਾਰਡ ਦਰ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ।
-
ਨਿਰਧਾਰਤ ਮਿਤੀ ਤੋਂ ਬਾਅਦ ਛਿਮਾਹੀ ਤੋਂ ਮਿਸ਼ਰਿਤ ਵਿਆਜ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣ 2022: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
Summary in English: Farmers' Kisan Credit Card limit may increase in budget