ਖੇਤੀਬਾੜੀ ਅਤੇ ਕਿਸਾਨਾਂ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕਰਨ ਲਈ ਅੱਜ ਕੇ.ਵੀ ਵੈਂਕਟੇਸ਼ਵਰਨ ਤੇ ਗੀਤਾ ਵੈਂਕਟੇਸ਼ਵਰਨ ਨੇ ਕ੍ਰਿਸ਼ੀ ਜਾਗਰਣ ਮੀਡੀਆ ਦਫਤਰ ਦਾ ਦੌਰਾ ਕੀਤਾ। ਜਿਸ ਮੌਕੇ ਉਨ੍ਹਾਂ ਨੇ ਕਿਸਾਨ ਭਲਾਈ ਨਾਲ ਸਬੰਧਤ ਮਹੱਤਵਪੂਰਨ ਗੱਲਾਂ 'ਤੇ ਚਾਨਣਾ ਪਾਇਆ ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐੱਮ.ਸੀ. ਡੋਮਿਨਿਕ ਨੇ ਕੇ.ਵੀ ਵੈਂਕਟੇਸ਼ਵਰਨ ਤੇ ਗੀਤਾ ਵੈਂਕਟੇਸ਼ਵਰਨ ਦਾ ਸੁਵਾਗਤ ਕੀਤਾ ਅਤੇ ਉਨ੍ਹਾਂ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਟੀਮ ਵੱਲੋਂ ਕੇ.ਵੀ ਵੈਂਕਟੇਸ਼ਵਰਨ ਤੇ ਗੀਤਾ ਵੈਂਕਟੇਸ਼ਵਰਨ ਨੂੰ ਸਨਮਾਨ ਵੱਜੋਂ ਬੂਟੇ ਭੇਂਟ ਕੀਤੇ ਗਏ।
ਇਸ ਤੋਂ ਬਾਅਦ ਕੇ.ਵੀ ਵੈਂਕਟੇਸ਼ਵਰਨ ਨੇ ਖੇਤੀਬਾੜੀ ਦੇ ਨਾਲ-ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਅਨੁਭਵ ਟੀਮ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਡੇ ਕਿਸਾਨਾਂ ਨੂੰ ਸਵੈ ਨਿਰਭਰ ਬਣਾਉਣਾ ਲਾਜ਼ਮੀ ਹੈ, ਤਾਂ ਜੋ ਸਾਨੂ ਅਨਾਜ ਲਈ ਹੋਰਾਂ ਦੇਸ਼ਾਂ ਵੱਲ ਰੁੱਖ ਨਾ ਕਰਨਾ ਪਵੇ।
ਇਹ ਵੀ ਪੜ੍ਹੋ : MMS Case: ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਮੁੱਖ ਮੰਤਰੀ ਮਾਨ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ
ਉਨ੍ਹਾਂ ਨੇ ਰੂਸ ਤੇ ਯੂਕਰੇਨ ਵਿਚਾਲੇ ਹੋ ਰਹੇ ਯੁੱਧ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਯੁੱਧ ਕਾਰਨ ਵਿਸ਼ਵ `ਚ ਅਨਾਜ ਪ੍ਰਣਾਲੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਹੋਰਨਾਂ ਦੇਸ਼ਾਂ ਵੱਲ ਤਕਣਾ ਪੈ ਰਿਹਾ ਹੈ। ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ ਤੇ ਉਨ੍ਹਾਂ ਤੋਂ ਬਗੈਰ ਅਸੀਂ ਕੁਝ ਵੀ ਨਹੀਂ।
Summary in English: Farmers need to be made self-reliant for the progress of the country: Venkateswaran