Cotton Growers: ਪੰਜਾਬ ਦੇ ਕਪਾਹ ਉਤਪਾਦਕਾਂ ਲਈ ਖੁਸ਼ਖਬਰੀ ਹੈ। ਦਰਅਸਲ, ਕਪਾਹ ਉਤਪਾਦਕਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਪਾਹ ਦੀ ਫ਼ਸਲ 'ਤੇ 33 ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ, ਪਰ ਇਹ ਸਬਸਿਡੀ ਸਿਰਫ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ ਕੀਤੇ ਹਾਈਬ੍ਰਿਡ ਕਪਾਹ ਦੇ ਬੀਜ ਵਰਤਣਗੇ।
ਸੂਬੇ ਵਿੱਚ ਝੋਨੇ ਕਾਰਨ ਘਟ ਰਹੇ ਪਾਣੀ ਦੇ ਪੱਧਰ ਵੱਲ ਧਿਆਨ ਦਿਵਾਉਂਦੇ ਹੋਏ ਡਾ. ਗੋਸਲ ਨੇ ਕਿਸਾਨਾਂ ਨੂੰ ਕਪਾਹ ਅਤੇ ਗੰਨੇ ਵੱਲ ਜਾਣ ਲਈ ਕਿਹਾ ਹੈ। ਉਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 33 ਫੀਸਦੀ ਦੀ ਸਬਸਿਡੀ ਉਹਨਾਂ ਸਾਰੇ ਕਪਾਹ ਉਤਪਾਦਕਾਂ ਨੂੰ ਦਿੱਤੀ ਜਾਵੇਗੀ ਜੋ ਯੂਨੀਵਰਸਿਟੀ ਵੱਲੋਂ ਸਿਫਾਰਸ ਕੀਤੇ ਹਾਈਬ੍ਰਿਡ ਕਪਾਹ ਦੇ ਬੀਜ ਵਰਤਣਗੇ।
ਕਪਾਹ ਲਈ ਪਾਣੀ ਦੀ ਘੱਟ ਲੋੜ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਅਪ੍ਰੈਲ ਦੇ ਪਹਿਲੇ ਹਫਤੇ ਕਪਾਹ ਦੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਛੱਡਣ ਦੀ ਸਰਕਾਰੀ ਯੋਜਨਾ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : Efforts to Increase Farmers' Income: ਹੁਣ ਟਮਾਟਰ ਉਤਪਾਦਾਂ ਦੇ ਨਾਲ ਗੰਨੇ ਦੇ ਰਸ ਦੀ ਹੋਵੇਗੀ ਸਟੋਰੇਜ
ਅੱਗੇ ਬੋਲਦਿਆਂ ਡਾ. ਗੋਸਲ ਨੇ ਇਹ ਯਕੀਨੀ ਬਣਾਇਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਹਰ ਪਲੇਟਫਾਰਮ ’ਤੇ ਰੱਖਿਆ ਜਾਵੇਗਾ ਅਤੇ ਬੀਜ ਨੂੰ ਬਾਰ-ਕੋਡ ਵਾਲੇ ਪੈਕੇਜਾਂ ਰਾਹੀਂ ਪੂਰੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਸਬੰਧ ਵਿੱਚ, ਡਾ. ਗੋਸਲ ਨੇ ਪੜ੍ਹੇ-ਲਿਖੇ ਕਿਸਾਨਾਂ ਨੂੰ ਇੱਕ ਨਵੇਂ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਵੱਲੋਂ ’ਕਿਸਾਨ ਮਿੱਤਰਾਂ’ ਵਜੋਂ ਸਿਖਲਾਈ ਪ੍ਰਾਪਤ ਕਰਨ ਦੀ ਅਪੀਲ ਕੀਤੀ, ਜਿਸ ਨਾਲ ਕਿਸਾਨ ਵਿਸ਼ੇਸ਼ ਖੇਤਰ ਲਈ ਸਿਫਾਰਸ ਕੀਤੀਆਂ ਕਿਸਮਾਂ ਅਤੇ ਹੋਰ ਖੇਤੀ ਲਾਗਤਾਂ ਬਾਰੇ ਸਿੱਖਿਅਤ ਮਾਹਿਰਾਂ ਨਾਲ ਗੱਲਬਾਤ ਕਰ ਸਕਣਗੇ।
ਇਹ ਵੀ ਪੜ੍ਹੋ : PAU ਵੱਲੋਂ 24 ਅਤੇ 25 ਮਾਰਚ ਨੂੰ Ludhiana Kisan Mela
ਪੰਜਾਬ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ ਇਹ ਪ੍ਰੋਜੈਕਟ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਰੇਕ ਪਿੰਡ ਵਿੱਚ ਇੱਕ ਕਿਸਾਨ ਮਾਹਰ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਡਾ. ਗੋਸਲ ਨੇ ਆਉਣ ਵਾਲੇ ਸਾਉਣੀ ਦੇ ਸੀਜਨ ਵਿੱਚ ਪੂਸਾ 44 ਕਿਸਮ ਲਾਉਣ ਦੀ ਥਾਂ ਜਲਦੀ ਪੱਕਣ ਅਤੇ ਵੱਧ ਝਾੜ ਦੇਣ ਵਾਲੀ ਪੀਆਰ 126 ਅਪਨਾਉਣ ਦੀ ਸਲਾਹ ਦਿੱਤੀ।
Summary in English: Farmers to get 33% subsidy for using recommended hybrid cotton seeds: PAU