ਬੇਰੁਜ਼ਗਾਰੀ ਨੂੰ ਖਤਮ ਕਰਨ ਜਾਂ ਘਟਾਉਣ ਦਾ ਬੜਾ ਹੀ ਸੁਨਹਿਰਾ ਅਵਸਰ ਐਫਸੀਆਈ (FCI) ਵੱਲੋਂ ਜਾਰੀ ਕੀਤਾ ਗਿਆ ਹੈ। ਚਾਹਵਾਨ ਉਮੀਦਵਾਰ ਇਸ ਮੌਕੇ ਦਾ ਲਾਭ ਚੁੱਕਣ ਅਤੇ ਆਖਰੀ ਮਿਤੀ ਤੋਂ ਪਹਿਲਾ ਨੌਕਰੀ ਲਈ ਅਰਜ਼ੀ ਕਰਨ।
ਇੰਜੀਨੀਅਰ ਜਿਹੜੇ ਕਿ ਕੇਂਦਰੀ, ਰਾਜ ਜਾਂ PSU ਸਰਕਾਰ ਵੱਲੋਂ ਰਿਟਾਇਰ ਹੋਏ ਹਨ ਉਹ ਇਸ ਮੌਕੇ ਦੇ ਲਯੀ ਯੋਗ ਹਨ। ਨੌਕਰੀ ਦੀ ਪੋਸਟਿੰਗ ਦਿੱਲੀ-ਐਨ.ਸੀ.ਆਰ (Delhi-NCR), ਚੇੱਨਈ, ਮੁੰਬਈ, ਕੋਲਕਾਤਾ ਜਾਂ ਗੁਹਾਟੀ ਵਿੱਚੋ ਕਿਸੇ ਇਕ ਥਾਂ ਤੇ ਹੋਊਗੀ। ਜੇ ਪ੍ਰਦਰਸ਼ਨ ਤਸੱਲੀਬਕਸ਼ ਹੋਊਗਾ ਤੇ ਸੇਵਾਮੁਕਤ ਅਧਿਕਾਰੀ ਦੀ ਨੌਕਰੀ ਇਕ ਸਾਲ ਜਾਂ 62 ਸਾਲਾਂ ਤਕ ਵਧਾ ਦਿੱਤੀ ਜਾਊਗੀ।
ਭਰਤੀ ਭਰਨ ਦੀ ਆਖਰੀ ਤਾਰੀਕ:
ਭਰਤੀ ਭਰਨ ਦੀ ਆਖਰੀ ਤਾਰੀਕ 16 ਅਗਸਤ 2022 ਹੈ। ਇਸ ਕਰਕੇ ਸਾਰੀਆਂ ਨੂੰ ਇੱਹ ਸਲਾਹ ਦਿੱਤੀ ਜਾਂਦੀ ਹੈ ਕਿ ਆਖਰੀ ਮਿਤੀ ਤੋਂ ਪਹਿਲਾਂ ਅਰਜ਼ੀ ਕਰੋ।
ਲੋੜੀਂਦੀ ਯੋਗਤਾ:
-ਉਮੀਦਵਾਰਾਂ ਕੋਲ ਸਿਵਲ ਇੰਜੀਨੀਅਰਇੰਗ ਦੇ ਵਿਚ ਡਿਗਰੀ ਮੌਜੂਦ ਹੋਣੀ ਚਾਹੀਦੀ ਹੈ।
-ਇੰਜੀਨੀਅਰ ਜਿਹੜੇ ਕਿ ਕੇਂਦਰੀ, ਰਾਜ ਜਾਂ psu ਸਰਕਾਰ ਵੱਲੋਂ ਰਿਟਾਇਰ ਹੋਏ ਹਨ, ਉਹ ਵੀ ਇਸ ਮੌਕੇ ਦੇ ਲਈ ਯੋਗ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਇਨ੍ਹਾਂ 10 ਕੀਟਨਾਸ਼ਕਾਂ 'ਤੇ ਲਗਾਈ ਪਾਬੰਦੀ, ਜਾਣੋ ਇਹ ਵੱਡੀ ਵਜ੍ਹਾ
FCI ਭਰਤੀ 2022: ਅਰਜ਼ੀ ਕਿਵੇਂ ਦੇਣੀ ਹੈ ?
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਪਣਾ ਐਪਲੀਕੇਸ਼ਨ ਫਾਰਮ ਨਿਰਧਾਰਿਤ ਫਾਰਮੈਟ ਦੇ ਵਿਚ ਵਿਦਿਅਕ ਯੋਗਤਾ ਸਰਟੀਫਿਕੇਟ, ਸੇਵਾਮੁਕਤੀ ਦੇ ਆਦੇਸ਼, ਹੋਰ ਉਚਿਤ ਕਾਗਜ਼ਾਤ ਦੇ ਨਾਲ FCI ਨੂੰ ਭੇਜ ਦੇਣ, ਜੋ ਕਿ 16-20 ਬਾਰਾਖੰਬਾ ਲੇਨ, ਨਵੀਂ ਦਿੱਲੀ -110001 ਵਿਚ ਸਥਿਤ ਹੈ। ਅੱਪਲੀਕੈਸ਼ਨ ਫਾਰਮ 16 ਅਗਸਤ ਤੋਂ ਪਹਿਲਾ ਭੇਜੇ ਜਾਣ।
Summary in English: FCI Recruitment 2022: Golden Job Opportunity From FCI, Earn 1 Lakh Per Month!