Krishi Vigyan Kendra: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਅਜਿਹੇ ਵਿੱਚ ਅੱਜ ਅਸੀਂ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਫਰਵਰੀ ਮਹੀਨੇ 'ਚ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਦਾ ਲਾਭ ਉਠਾ ਕੇ ਚੰਗੀ ਆਮਦਨ ਕਮਾ ਸਕਦੇ ਹਨ।
ਦੱਸ ਦੇਈਏ ਕਿ ਕਿਸਾਨਾਂ ਵਿੱਚ ਗਿਆਨ ਅਤੇ ਮੁਹਾਰਤ ਪਹੁੰਚਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਵਿਸ਼ਿਆਂ 'ਤੇ ਟ੍ਰੇਨਿੰਗ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਟ੍ਰੇਨਿੰਗਾਂ ਕਿਸਾਨਾਂ, ਕਿਸਾਨ ਬੀਬੀਆਂ, ਨੌਜਵਾਨਾਂ ਲਈ ਹੁੰਦੀਆ ਹਨ। ਇਸ ਤੋਂ ਇਲਾਵਾ ਖੇਤੀ ਪਸਾਰ ਨਾਲ ਜੁੜੇ ਮਹਿਕਮਿਆਂ ਦੇ ਕਰਮਚਾਰੀਆਂ ਲਈ ਸਮੇਂ-ਸਮੇਂ ਟ੍ਰੇਨਿੰਗ ਪ੍ਰੋਗਰਾਮ ਲਗਾਏ ਜਾਂਦੇ ਹਨ। ਆਮ ਤੌਰ 'ਤੇ ਨਵੀਆਂ ਸਿਫਾਰਿਸ਼ਾਂ ਦੱਸਣ ਲਈ ਇੱਕ ਦਿਨ ਦੀ ਟ੍ਰੇਨਿੰਗ ਲਗਾਈ ਜਾਂਦੀ ਹੈ ਜਿਵੇਂ ਕਿ ਫਸਲ ਵਿਗਿਆਨ,ਖੇਤੀ ਮਸ਼ੀਨਰੀ, ਕੀੜੇਮਾਰ ਦਵਾਈਆਂ ਆਦਿ ਬਾਰੇ ਜਾਣਕਾਰੀ। ਇਹ ਜਾਗਰੁਕਤਾ ਸਿਖਲਾਈ ਕੋਰਸ ਜਿਆਦਾਤਰ ਪਿੰਡਾਂ ਵਿੱਚ ਲਗਾਏ ਜਾਂਦੇ ਹਨ। ਪਰ ਅੱਜ ਅਸੀਂ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਫਰਵਰੀ ਮਹੀਨੇ 'ਚ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਗੱਲ ਕਰਾਂਗੇ।
ਕੇ.ਵੀ.ਕੇ. ਅੰਮ੍ਰਿਤਸਰ (KVK Amritsar)
01-09 ਫਰਵਰੀ: ਮਧੂ-ਮੱਖੀ ਪਾਲਣ
05 ਫਰਵਰੀ: ਸਬਜ਼ੀਆਂ ਦੀਆਂ ਨਵੀਆਂ ਤਕਨੀਕਾਂ
08 ਫਰਵਰੀ: ਦਾਲਾਂ ਨਾਲ ਮੁਨਾਫ਼ੇ ਵਿੱਚ ਵਾਧਾ
09 ਫਰਵਰੀ: ਬਗੀਚੀ ਲਗਾਉਣ ਲਈ ਭੂਮੀ-ਰਹਿਤ ਮਾਡਲ
12-20 ਫਰਵਰੀ: ਬੱਕਰੀ ਪਾਲਣ
13-21 ਫਰਵਰੀ: ਸਬਜ਼ੀਆਂ ਅਤੇ ਫ਼ਲਾਂ ਦੀ ਡੱਬਾਬੰਦੀ
15 ਫਰਵਰੀ: ਬੂਟਿਆਂ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ
ਕੇ.ਵੀ.ਕੇ. ਅੰਮ੍ਰਿਤਸਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 98723-54170
ਕੇ.ਵੀ.ਕੇ. ਬਠਿੰਡਾ (KVK Bathinda)
01-02 ਫਰਵਰੀ: ਕੱਪੜਿਆਂ ਦੀ ਸਾਂਭ-ਸੰਭਾਲ
05-09 ਫਰਵਰੀ: ਸ਼ਹਿਦ ਦੀ ਡੱਬਾਬੰਦੀ-ਮੰਡੀਕਰਨ
06 ਫਰਵਰੀ: ਗੰਡੋਇਆਂ ਦੀ ਖਾਦ
08 ਫਰਵਰੀ: ਕਿਸਾਨ ਉਤਪਾਦਕ ਸੰਗਠਨ
12-16 ਫਰਵਰੀ: ਖੁੰਬਾਂ ਦੀ ਕਾਸ਼ਤ-ਡੱਬਾਬੰਦੀ
15 ਫਰਵਰੀ: ਬਗੀਚੀ ਲਈ ਭੂਮੀ-ਰਹਿਤ ਮਾਡਲ
19-27 ਫਰਵਰੀ: ਮੁਰਗੀ ਪਾਲਣ
21 ਫਰਵਰੀ: ਸਬਜ਼ੀਆਂ ਦੀਆਂ ਨਵੀਆਂ ਤਕਨੀਕਾਂ
22-23 ਫਰਵਰੀ: ਭੋਜਨ ਵਿੱਚ ਮਿਲਾਵਟ ਪਰਖਣ ਦੇ ਢੰਗ
ਕੇ.ਵੀ.ਕੇ. ਬਠਿੰਡਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 0164-2215619
ਕੇ.ਵੀ.ਕੇ. ਫਰੀਦਕੋਟ (KVK Faridkot)
01 ਫਰਵਰੀ: ਤੁਪਕਾ ਸਿੰਚਾਈ ਅਤੇ ਖਾਦ ਤੇ ਨਦੀਨ ਪ੍ਰਬੰਧ
02 ਫਰਵਰੀ: ਗੁਲਾਬੀ ਸੁੰਡੀ ਦੀ ਰੋਕਥਾਮ ਦੇ ਉਪਰਾਲੇ
05-09 ਫਰਵਰੀ: ਸ਼ਹਿਦ ਦੀ ਡੱਬਾਬੰਦੀ-ਮੰਡੀਕਰਨ
06 ਫਰਵਰੀ: ਜੈਵਿਕ ਖੇਤੀ
07 ਫਰਵਰੀ: ਸੂਰਾਂ ਲਈ ਖੁਰਾਕ ਬਣਾਉਣਾ
08 ਰਵਰੀ: ਗਰਮੀ ਰੁੱਤ ਵਿੱਚ ਮੂੰਗੀ ਦੀ ਕਾਸ਼ਤ
09 ਫਰਵਰੀ: ਜੈਵਿਕ ਖਾਦਾਂ ਦਾ ਉਤਪਾਦਨ
14-29 ਫਰਵਰੀ: ਪਸ਼ੂ ਪਾਲਣ
21 ਫਰਵਰੀ: ਨਿੱਜੀ ਸਾਫ਼-ਸਫ਼ਾਈ
22 ਫਰਵਰੀ: ਘਰੇਲੂ ਪੱਧਰ 'ਤੇ ਦੁੱਧ ਦੀ ਪ੍ਰੋਸੈਸਿੰਗ
23 ਫਰਵਰੀ: ਦਾਲਾਂ-ਤੇਲਬੀਜ ਫ਼ਸਲਾਂ ਦਾ ਮੁੱਲ ਵਧਾਉਣਾ
ਕੇ.ਵੀ.ਕੇ. ਫਰੀਦਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 01639-253142
ਇਹ ਵੀ ਪੜ੍ਹੋ: Punjab Agricultural University ਵੱਲੋਂ ਨਵੇਂ ਜਾਰੀ ਕੀਤੇ PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ, ਪ੍ਰੀ-ਬੁਕਿੰਗ ਦੀ ਜਾਣਕਾਰੀ ਲਈ ਇੱਥੇ ਕਰੋ ਕਲਿੱਕ
ਕੇ.ਵੀ.ਕੇ. ਫਤਿਹਗੜ੍ਹ ਸਾਹਿਬ (KVK Fatehgarh Sahib)
01 ਫਰਵਰੀ: ਕੱਪੜਿਆਂ ਦੀ ਸਾਂਭ-ਸੰਭਾਲ
02 ਫਰਵਾਰੀ: ਖੇਤੀਬਾੜੀ ਸੰਦਾਂ ਦੀ ਸਾਂਭ-ਸੰਭਾਲ
05 ਫਰਵਰੀ: ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ
06 ਫਰਵਰੀ: ਮਨੁੱਖਾਂ ਨੂੰ ਪਸ਼ੂਆਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਅਤੇ ਦੁਧਾਰੂ ਪਸ਼ੂਆਂ ਦੇ ਮਲ੍ਹੱਪਾਂ ਤੇ ਚਿੱਚੜਾਂ ਦੀ ਰੋਕਥਾਮ
07 ਫਰਵਰੀ: ਸੰਗਠਿਤ ਪੌਸ਼ਟਿਕ ਬਗੀਚੀ ਤੇ ਭੋਜਨ ਸੁਰੱਖਿਆ
08 ਫਰਵਰੀ: ਛੋਲਿਆਂ-ਮਸਰ ਵਿੱਚ ਕੀੜਿਆਂ ਦੀ ਰੋਕਥਾਮ
09 ਫਰਵਰੀ: ਗੇਂਦੇ ਦੀਆਂ ਉਤਪਾਦਨ ਤਕਨੀਕਾਂ
12-16 ਫਰਵਰੀ: ਸ਼ਹਿਦ ਦੀ ਡੱਬਾਬੰਦੀ-ਮੰਡੀਕਰਨ
21 ਫਰਵਰੀ: ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ
22 ਫਰਵਰੀ: ਮੱਛੀ ਪਾਲਣ ਅਤੇ ਮੱਛੀ ਉਤਪਾਦਾਂ ਦੀ ਡੱਬਾਬੰਦੀ
ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਦੇ ਇਸ ਨੰਬਰ 'ਤੇ ਕਰੋ ਸੰਪਰਕ: 01763-221217
ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) (KVK Ferozepur)
02 ਫਰਵਰੀ: ਖੜ੍ਹੇ ਅਨਾਜਾਂ ਦੀ ਵਰਤੋਂ ਨਾਲ ਪੌਸ਼ਟਿਕ ਪਕਵਾਨ ਬਣਾਉਣਾ
06 ਫਰਵਰੀ: ਦਾਲਾਂ-ਤੇਲਬੀਜ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ
08 ਫਰਵਰੀ: ਮੌਸਮੀ ਫੁੱਲਾਂ ਦਾ ਉਤਪਾਦਨ
09 ਫਰਵਰੀ: ਪਾਲਤੂ ਜਾਨਵਰਾਂ ਅਤੇ ਨਵੇਂ ਜੰਮੇ ਕੱਟਰੂਆਂ-ਵੱਛੜੂਆਂ ਦੀ ਸਾਂਭ-ਸੰਭਾਲ
19-27 ਫਰਵਰੀ: ਸ਼ਹਿਦ ਦੀ ਡੱਬਾਬੰਦੀ-ਮੰਡੀਕਰਨ
ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01632-279517
ਕੇ.ਵੀ.ਕੇ. ਗੁਰਦਾਸਪੁਰ (KVK Gurdaspur)
05-09 ਫਰਵਰੀ: ਖੇਤੀਬਾੜੀ ਉਤਪਾਦਾਂ ਦਾ ਮੁੱਲ ਵਧਾਉਣਾ
06 ਫਰਵਰੀ: ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਮੌਸਮੀ ਫੁੱਲਾਂ ਦੀ ਸਫਲ ਕਾਸ਼ਤ
07 ਫਰਵਰੀ: ਬਾਗ਼ਬਾਨੀ ਫ਼ਸਲਾਂ ਵਿੱਚ ਸੂਖਮ ਸਿੰਚਾਈ ਪ੍ਰਣਾਲੀ ਨਾਲ ਪਾਣੀ ਦੀ ਕੁਸ਼ਲ ਵਰਤੋਂ
15 ਫਰਵਰੀ: ਕੀਟ-ਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ
05-09 ਫਰਵਰੀ: ਮੁਰਗੀ ਪਾਲਣ
12-16 ਫਰਵਰੀ: ਮਧੂ-ਮੱਖੀ ਪਾਲਣ
19-23 ਫਰਵਰੀ: ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਲਾਉਂਦੀਆਂ ਮਾਂਵਾਂ ਲਈ ਪੌਸ਼ਟਿਕ ਵਿਅੰਜਨ ਤਿਆਰ ਕਰਨਾ
21 ਫਰਵਰੀ: ਫਾਰਮ ਤੇ ਪਸ਼ੂਆਂ ਦਾ ਲਗਾ ਦੀਆਂ ਬਿਮਾਰੀਆਂ ਤੋਂ ਬਚਾਅ
22 ਫਰਵਰੀ: ਬਰਸੀਮ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ
ਕੇ.ਵੀ.ਕੇ. ਗੁਰਦਾਸਪੁਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 01874-220743
ਕੇ.ਵੀ.ਕੇ. ਹੁਸ਼ਿਆਰਪੁਰ (KVK Hoshiarpur)
05-09 ਫਰਵਰੀ: ਬਿਸਕੁਟ ਅਤੇ ਕੇਕ ਬਣਾਉਣਾ
09 ਫਰਵਰੀ: ਗਰਮੀ ਦੀਆਂ ਸਬਜ਼ੀਆਂ ਦੀ ਕਾਸ਼ਤ
12-16 ਫਰਵਰੀ: ਖੁੰਬਾਂ ਦੀ ਕਾਸ਼ਤ ਅਤੇ ਡੱਬਾਬੰਦੀ
13-19 ਫਰਵਰੀ: ਬੱਕਰੀ ਪਾਲਣ
16 ਫਰਵਰੀ: ਛੋਲਿਆਂ ਅਤੇ ਮਸਰ ਦੀ ਫ਼ਸਲ ਵਿੱਚ ਕੀੜਿਆਂ ਦੀ ਰੋਕਥਾਮ
19-23 ਫਰਵਰੀ: ਮਧੂ-ਮੱਖੀ ਪਾਲਣ
ਕੇ.ਵੀ.ਕੇ. ਹੁਸ਼ਿਆਰਪੁਰ (ਬਾਹੋਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 98157-51900
ਕੇ.ਵੀ.ਕੇ. ਜਲੰਧਰ (KVK Jalandhar)
02 ਫਰਵਰੀ: ਰੇਸ਼ਮੀ ਅਤੇ ਉੱਨੀ ਕੱਪੜਿਆਂ ਦੀ ਸਾਂਭ-ਸੰਭਾਲ
05-13 ਫਰਵਰੀ: ਮੱਛੀ ਅਤੇ ਪਸ਼ੂ-ਪਾਲਣ ਯੁਕਤ ਸੰਗਠਿਤ ਖੇਤੀ ਪ੍ਰਣਾਲੀ
08 ਫਰਵਰੀ: ਫ਼ਸਲੀ ਵਿਭਿੰਨਤਾ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
12-16 ਫਰਵਰੀ: ਸ਼ਹਿਦ ਦਾ ਉਤਪਾਦਨ, ਡੱਬਾਬੰਦੀ ਅਤੇ ਮੰਡੀਕਰਨ
13 ਫਰਵਰੀ: ਗਰਮੀ ਦੀਆਂ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ
15 ਫਰਵਰੀ: ਬਰਸੀਮ ਦਾ ਬੀਜ ਉਤਪਾਦਨ
19 ਫਰਵਰੀ: ਬਰਾਇਲਰ ਦੀ ਪਾਲਣਾ ਅਤੇ ਮੰਡੀਕਰਨ
21 ਫਰਵਰੀ: ਜੀਵਾਣੂ ਅਤੇ ਜੈਵਿਕ ਖਾਦਾਂ
29 ਫਰਵਰੀ: ਸਬਜ਼ੀਆਂ ਦੀ ਜੈਵਿਕ ਖੇਤੀ
ਕੇ.ਵੀ.ਕੇ. ਜਲੰਧਰ (ਨੂਰਮਹਿਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01826-292053
ਕੇ.ਵੀ.ਕੇ. ਕਪੂਰਥਲਾ (KVK Kapurthala)
05-09 ਫਰਵਰੀ: ਖੇਤੀਬਾੜੀ ਉਤਪਾਦਾਂ ਦਾ ਮੁੱਲ ਵਧਾਉਣਾ
06 ਫਰਵਰੀ: ਸ਼ਹਿਰੀ ਅਤੇ ਨੇੜਲੇ ਇਲਾਕਿਆਂ ਵਿੱਚ ਘਰ ਬਗੀਚੀ ਦੀ ਸਥਾਪਨਾ
08 ਫਰਵਰੀ: ਤੇਲਬੀਜ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ
09 ਫਰਵਰੀ: ਘਰੇਲੂ ਦੁੱਧ ਦੀ ਪ੍ਰੋਸੈਸਿੰਗ
12-16 ਫਰਵਰੀ: ਸ਼ਹਿਦ ਦੀ ਡੱਬਾਬੰਦੀ ਅਤੇ ਮੰਡੀਕਰਨ
13 ਫਰਵਰੀ: ਫ਼ਸਲੀ ਵਿਭਿੰਨਤਾ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
23 ਫਰਵਰੀ: ਗਰਮੀ ਦੀਆਂ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ
ਕੇ.ਵੀ.ਕੇ. ਕਪੂਰਥਲਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01822-233056
ਕੇ.ਵੀ.ਕੇ. ਲੁਧਿਆਣਾ (KVK Ludhiana)
08 ਫਰਵਰੀ: ਗੰਡੋਇਆਂ ਦੀ ਖਾਦ ਤਿਆਰ ਕਰਨਾ
09 ਫਰਵਰੀ: ਰੇਸ਼ਮੀ ਅਤੇ ਉੱਨੀ ਕੱਪੜਿਆਂ ਦੀ ਸਾਂਭ-ਸੰਭਾਲ
12-16 ਫਰਵਰੀ: ਸ਼ਹਿਦ ਦੀ ਡੱਬਾਬੰਦੀ ਅਤੇ ਮੰਡੀਕਰਨ
19-23 ਫਰਵਰੀ: ਕੱਪੜਿਆਂ ਨੂੰ ਸਿਉਣ ਦੀਆਂ ਨਵੀਆਂ ਤਕਨੀਕਾਂ
ਕੇ.ਵੀ.ਕੇ. ਲੁਧਿਆਣਾ (ਸਮਰਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01628-261597
ਕੇ.ਵੀ.ਕੇ. ਮਾਨਸਾ (KVK Mansa)
01 ਫਰਵਰੀ: ਗਰਮੀ ਦੀਆਂ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ
02 ਫਰਵਰੀ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਕੀਟ-ਪ੍ਰਬੰਧ
08 ਫਰਵਰੀ: ਰੇਸ਼ਮੀ ਅਤੇ ਉੱਨੀ ਕੱਪੜਿਆਂ ਦੀ ਸਾਂਭ-ਸੰਭਾਲ
09 ਫਰਵਰੀ: ਸ਼ਹਿਰੀ ਇਲਾਕਿਆਂ ਵਿੱਚ ਪੌਸ਼ਟਿਕ ਬਗੀਚੀ ਦੀ ਸਥਾਪਨਾ
14 ਫਰਵਰੀ: ਮਨੁੱਖਾਂ ਨੂੰ ਪਸ਼ੂਆਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਪਸ਼ੂਆਂ ਦਾ ਟੀਕਾਕਰਨ
15 ਫਰਵਰੀ:ਦਾਲਾਂ ਦੀ ਡੱਬਾਬੰਦੀ
19-23 ਫਰਵਰੀ: ਬਾਗਬਾਨੀ ਫ਼ਸਲਾਂ ਦੀ ਕੀਮਤ ਵਧਾਉਣਾ
21 ਫਰਵਰੀ: ਗੋਬਰ-ਗੈਸ ਪਲਾਂਟ ਦੀ ਉਸਾਰੀ ਅਤੇ ਦੇਖਭਾਲ
ਕੇ.ਵੀ.ਕੇ. ਮਾਨਸਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01652-5280843
ਕੇ.ਵੀ.ਕੇ. ਮੋਗਾ (KVK Moga)
05-09 ਫਰਵਰੀ: ਖੇਤੀਬਾੜੀ ਉਤਪਾਦਾਂ ਦੀ ਕੀਮਤ ਵਧਾਉਣਾ
07 ਫਰਵਰੀ: ਗਰਮੀ ਦੇ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ
08 ਫਰਵਰੀ:ਦਾਲਾਂ ਅਤੇ ਤੇਲਬੀਜ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ
09 ਫਰਵਰੀ: ਸਬਜ਼ੀਆਂ ਦੀ ਕਾਸ਼ਤ ਲਈ ਭੂਮੀ-ਰਹਿਤ ਮਾਡਲ
12 ਫਰਵਰੀ: ਕਿਸ਼ੋਰ ਅਵਸਥਾ ਦੀਆਂ ਲੜਕੀਆਂ ਲਈ ਸੰਤੁਲਿਤ ਖੁਰਾਕ ਅਤੇ ਨਿੱਜੀ ਸਫ਼ਾਈ ਦੇ ਪ੍ਰਬੰਧ
16 ਫਰਵਰੀ: ਸੂਰਾਂ ਲਈ ਖੁਰਾਕ ਬਣਾਉਣਾ
19 ਫਰਵਰੀ: ਗੰਡੋਇਆਂ ਦੀ ਖਾਦ ਤਿਆਰ ਕਰਨਾ
28 ਫਰਵਰੀ: ਸਾਉਣੀ ਦੇ ਪਿਆਜ਼ ਦੀ ਤਕਨੀਕੀ ਕਾਸ਼ਤ
ਕੇ.ਵੀ.ਕੇ. ਮੋਗਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 81465-00942
ਕੇ.ਵੀ.ਕੇ. ਪਠਾਨਕੋਟ (KVK Pathankot)
01 ਫਰਵਰੀ: ਫ਼ਲਾਂ ਦੀ ਕਾਸ਼ਤ ਦੀਆਂ ਸੁਧਰੀਆਂ ਤਕਨੀਕਾਂ
05-09 ਫਰਵਰੀ: ਬਨਾਵਟੀ ਫੁੱਲ ਤਿਆਰ ਕਰਨਾ
07 ਫਰਵਰੀ: ਫ਼ਸਲਾਂ ਵਿੱਚ ਪਾਣੀ ਦੀ ਤੁਪਕਾ-ਸਿੰਚਾਈ ਰਾਹੀਂ ਕੁਸ਼ਲ ਵਰਤੋਂ
12-16 ਫਰਵਰੀ:ਹਲਦੀ ਅਤੇ ਅਦਰਕ ਦੇ ਗੁਣਾਂ ਦੀ ਗੁਣਵੱਤਾ ਵਿੱਚ ਵਾਧਾ
19-23 ਫਰਵਰੀ: ਮੁਰਗੀ ਪਾਲਣ
20 ਫਰਵਰੀ: ਸਬਜ਼ੀਆਂ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ
26 ਫਰਵਰੀ: ਫ਼ਸਲ ਵਿਭਿੰਨਤਾ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
27 ਫਰਵਰੀ: ਰੂੜੀ ਅਤੇ ਗੰਡੋਇਆਂ ਦੀ ਖਾਦ ਤਿਆਰ ਕਰਨਾ ਅਤੇ ਹਰੀ ਖਾਦ ਦੀ ਮਹੱਤਤਾ
ਕੇ.ਵੀ.ਕੇ. ਪਠਾਨਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 98762-95717
ਕੇ.ਵੀ.ਕੇ. ਪਟਿਆਲਾ (KVK Patiala)
05-09 ਫਰਵਰੀ: ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਡੱਬਾਬੰਦੀ
07 ਫਰਵਰੀ: ਬਜ਼ੁਰਗਾਂ ਦਾ ਪੋਸ਼ਣ ਅਤੇ ਸਮਾਜਿਕ ਤੇ ਮਾਨਸਿਕ ਦੇਖਭਾਲ
08 ਫਰਵਰੀ: ਮੱਕੀ ਅਤੇ ਕਮਾਦ ਵਿੱਚ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ
09 ਫਰਵਰੀ: ਸਾਫ਼-ਸੁਥਰੇ ਦੁੱਧ ਦੇ ਉਤਪਾਦਨ ਦੀਆਂ ਸਿਫ਼ਾਰਿਸ਼ਾਂ
12-16 ਫਰਵਰੀ:ਸਵਾਦਿਸ਼ਟ ਅਤੇ ਪੌਸ਼ਟਿਕ ਵਿਅੰਜਨ
16 ਫਰਵਰੀ: ਮੀਟ ਦੀ ਡੱਬਾਬੰਦੀ
19-23 ਫਰਵਰੀ: ਮਧੂ-ਮੱਖੀ ਅਤੇ ਰਾਣੀ ਮੱਖੀ ਪਾਲਣ ਵਿੱਚ ਉੱਦਮ ਵਿਕਾਸ ਪ੍ਰੋਗਰਾਮ
21-27 ਫਰਵਰੀ: ਮੁਰਗੀ ਪਾਲਣ ਵਿੱਚ ਉਦਮ ਵਿਕਾਸ ਪ੍ਰੋਗਰਾਮ
ਕੇ.ਵੀ.ਕੇ. ਪਟਿਆਲਾ (ਰੌਣੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 94642-10460
ਕੇ.ਵੀ.ਕੇ. ਰੋਪੜ (KVK Ropar)
01 ਫਰਵਰੀ: ਸਬਜ਼ੀਆਂ ਅਤੇ ਫ਼ਲਾਂ ਦੀਆਂ ਉੱਨਤ ਕਿਸਮਾਂ ਦੀ ਕਾਸ਼ਤ
02 ਫਰਵਰੀ: ਮੌਸਮੀ ਸਮੱਗਰੀ ਵਰਤ ਕੇ ਘੱਟ ਕੀਮਤ ਤੇ ਪੌਸ਼ਟਿਕ ਪਕਵਾਨ ਬਣਾਉਣਾ
12-16 ਫਰਵਰੀ: ਮਧੂ-ਮੱਖੀ ਪਾਲਣ
16-23 ਫਰਵਰੀ: ਮੁਰਗੀ ਪਾਲਣ
ਕੇ.ਵੀ.ਕੇ. ਰੋਪੜ ਦੇ ਇਸ ਨੰਬਰ 'ਤੇ ਕਰੋ ਸੰਪਰਕ: 01881-220460
ਕੇ.ਵੀ.ਕੇ. ਸੰਗਰੂਰ (KVK Sangrur)
02 ਫਰਵਰੀ: ਸਬਜ਼ੀਆਂ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ
08 ਫਰਵਰੀ: ਖੇਤੀਬਾੜੀ ਮਸ਼ੀਨਰੀ ਦੀ ਸੁਰੱਖਿਅਤ ਵਰਤੋਂ ਅਤੇ ਸਾਂਭ-ਸੰਭਾਲ
12-16 ਫਰਵਰੀ: ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ-ਸ਼ੱਕਰ ਬਣਾਉਣ ਲਈ ਯੂਨਿਟ ਸਥਾਪਿਤ ਕਰਨਾ
13 ਫਰਵਰੀ: ਸ਼ਹਿਰੀ ਇਲਾਕਿਆਂ ਵਿੱਚ ਭੂਮੀ-ਰਹਿਤ ਮਾਡਲ ਰਾਹੀਂ ਘਰ-ਬਗੀਚੀ ਸਥਾਪਿਤ ਕਰਨਾ
14 ਫਰਵਰੀ: ਹਾੜ੍ਹੀ ਦੀਆਂ ਦਾਲਾਂ ਅਤੇ ਤੇਲਬੀਜ ਫ਼ਸਲਾਂ ਵਿੱਚ ਕੀਟ-ਪ੍ਰਬੰਧ
ਕੇ.ਵੀ.ਕੇ. ਸੰਗਰੂਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 01672-245320
ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (KVK Shaheed Bhagat Singh Nagar)
02 ਫਰਵਰੀ: ਗਰਮੀ ਦੀਆਂ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ
05-09 ਫਰਵਰੀ: ਬਾਗਬਾਨੀ ਫ਼ਸਲਾਂ ਦੀ ਕੀਮਤ ਵਧਾਉਣਾ
08 ਫਰਵਰੀ: ਆੜੂ ਦੇ ਫ਼ਲ ਦੀ ਗੁਣਵੱਤਾ ਵਧਾੳ ੁਣ ਲਈ ਛਾਂਟੀ
12-16 ਫਰਵਰੀ: ਮਧੂ-ਮੱਖੀ ਪਾਲਣ ਅਤੇ ਸ਼ਹਿਦ ਦੀ ਡੱਬਾਬੰਦੀ ਤੇ ਮੰਡੀਕਰਨ
15-16 ਫਰਵਰੀ: ਕਿਸ਼ੋਰ ਅਵਸਥਾ ਦੀਆਂ ਲੜਕੀਆਂ ਲਈ ਸੰਤੁਲਿਤ ਖੁਰਾਕ ਅਤੇ ਨਿੱਜੀ ਸਫ਼ਾਈ ਦੇ ਪ੍ਰਬੰਧ
20-21 ਫਰਵਰੀ: ਰੇਸ਼ਮੀ ਅਤੇ ਉੱਨੀ ਕੱਪੜਿਆਂ ਦੀ ਸਾਂਭ-ਸੰਭਾਲ
23 ਫਰਵਰੀ: ਬੱਲਬ ਸੈਟ ਤਕਨੀਕ ਰਾਹੀਂ ਸਾਉਣੀ ਦੇ ਪਿਆਜ਼ ਦਾ ਬੀਜ ਤਿਆਰ ਕਰਨਾ
ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 01823-250652
ਕੇ.ਵੀ.ਕੇ. ਸ਼੍ਰੀ ਮੁਕਤਸਰ ਸਾਹਿਬ (KVK Sri Muktsar Sahib)
02 ਫਰਵਰੀ: ਕਮਾਦ ਦੀ ਕਾਸ਼ਤ ਦੀਆਂ ਸੁਧਰੀਆਂ ਉਤਪਾਦਨ ਤਕਨੀਕਾਂ
06-15 ਫਰਵਰੀ: ਬੱਕਰੀ ਪਾਲਣ
07-15 ਫਰਵਰੀ: ਖੁੰਬਾਂ ਦੀ ਕਾਸ਼ਤ ਅਤੇ ਡੱਬਾਬੰਦੀ
08 ਫਰਵਰੀ: ਸਬਜ਼ੀਆਂ ਦੀ ਕਾਸ਼ਤ
09 ਫਰਵਰੀ: ਮੱਛੀ ਪਾਲਣ
12-16 ਫਰਵਰੀ: ਸਾਫ਼-ਸਫ਼ਾਈ ਲਈ ਵਾਤਾਵਰਣ ਸਹਾਈ ਪਦਾਰਥ ਤਿਆਰ ਕਰਨਾ
15-23 ਫਰਵਰੀ: ਮਧੂ-ਮੱਖੀ ਪਾਲਣ
16 ਫਰਵਰੀ: ਕਿਸਾਨ ਉਤਪਾਦਕ ਸੰਗਠਨ ਬਣਾਉਣਾ
21 ਫਰਵਰੀ: ਪਾਣੀ ਦੀ ਸੰਭਾਲ ਦੀਆਂ ਤਕਨੀਕਾਂ
22 ਫਰਵਰੀ: ਮੌਸਮੀ ਸਮੱਗਰੀ ਵਰਤ ਕੇ ਘੱਟ ਕੀਮਤ ਤੇ ਪੌਸ਼ਟਿਕ ਪਕਵਾਨ ਬਣਾਉਣਾ
23 ਫਰਵਰੀ: ਸਾਰਾ ਸਾਲ ਹਰੇ ਚਾਰੇ ਦਾ ਉਤਪਾਦਨ
ਕੇ.ਵੀ.ਕੇ. ਸ਼੍ਰੀ ਮੁਕਤਸਰ ਸਾਹਿਬ ਦੇ ਇਸ ਨੰਬਰ 'ਤੇ ਕਰੋ ਸੰਪਰਕ: 94630-22203
ਸਕਿੱਲ ਡਿਵੈਲਪਮੈਂਟ ਸੈਂਟਰ (Skill Development Centre)
06 ਫਰਵਰੀ: ਵਧੇਰੇ ਮੁਨਾਫ਼ੇ ਲਈ ਗਰਮੀ ਰੁੱਤ ਵਿੱਚ ਮੂੰਗੀ ਅਤੇ ਮਾਂਹ ਦੀ ਕਾਸ਼ਤ
12-16 ਫਰਵਰੀ: ਮਧੂ-ਮੱਖੀ ਪਾਲਣ
19-23 ਫਰਵਰੀ: ਜੈਵਿਕ ਖੇਤੀ
28-29 ਫਰਵਰੀ: ਦੁੱਧ ਤੋਂ ਉਤਪਾਦ ਤਿਆਰ ਕਰਕੇ ਕੀਮਤ ਵਧਾਉਣਾ
ਸਕਿੱਲ ਡਿਵੈਲਪਮੈਂਟ ਸੈਂਟਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 0161-2401960 ਐਕਸਟੈਸ਼ਨ 261
Summary in English: February 2024 Training Courses of Krishi Vigyan Kendra of Punjab, Know here complete information about various courses