ਕ੍ਰਿਸ਼ੀ ਜਾਗਰਣ `ਚ ਆਏ ਦਿਨ ਦੇਸ਼ ਤੇ ਵਿਦੇਸ਼ ਤੋਂ ਉੱਘੀਆਂ ਸ਼ਕਸੀਯਤਾਂ ਖੇਤੀਬਾੜੀ `ਤੇ ਆਪਣੇ ਵਿਚਾਰ ਸਾਂਝੇ ਕਰਨ ਤੇ ਕ੍ਰਿਸ਼ੀ ਜਾਗਰਣ ਦੀਆਂ ਪਹਿਲਕਦਮੀਆਂ ਬਾਰੇ ਜਾਨਣ ਲਈ ਆਉਂਦੀਆਂ ਰਹਿੰਦੀਆਂ ਹਨ। ਇਸਦੇ ਚਲਦੇ ਹੀ ਭਾਰਤ ਦੇ ਸਾਬਕਾ ਚੀਫ਼ ਜਸਟਿਸ ਤੇ ਕੇਰਲ ਦੇ ਸਾਬਕਾ ਰਾਜਪਾਲ P. Sathasivam ਨੇ ਅੱਜ ਦਿੱਲੀ ਸਥਿਤ ਕ੍ਰਿਸ਼ੀ ਜਾਗਰਣ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ। ਉਨ੍ਹਾਂ ਦਾ ਕ੍ਰਿਸ਼ੀ ਜਾਗਰਣ ਦੀ ਟੀਮ ਵੱਲੋਂ ਬੜੇ ਹੀ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਸਾਬਕਾ ਚੀਫ਼ ਜਸਟਿਸ ਨੇ ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕੀਤਾ ਤੇ ਸਾਰਿਆਂ ਨਾਲ ਗੱਲਾਂ ਕੀਤੀਆਂ। KJ Chaupal `ਚ ਸ਼ਾਮਲ ਹੋ ਕੇ ਪੀ ਸਦਾਸਿਵਮ ਨੇ ਆਪਣੇ ਕੰਮਾਂ ਤੇ ਪ੍ਰਾਪਤੀਆਂ ਦੀ ਜਾਣਕਾਰੀ ਕ੍ਰਿਸ਼ੀ ਜਾਗਰਣ ਨਾਲ ਸਾਂਝੀ ਕੀਤੀ। ਕਿਸਾਨਾਂ ਦੇ ਪਰਿਵਾਰ ਨਾਲ ਸੰਬਧ ਰੱਖਣ ਵਾਲੇ ਪੀ ਸਦਾਸਿਵਮ ਨੇ ਖੇਤੀਬਾੜੀ ਉੱਤੇ ਵੀ ਆਪਣੇ ਵਿਚਾਰ ਦੱਸੇ ਤੇ ਇਹ ਵੀ ਦੱਸਿਆ ਕਿ ਕਿਸਾਨ ਕਿਵੇਂ ਆਪਣਾ ਖੇਤੀ ਦਾ ਤਰੀਕਾ ਵਧੀਆ ਕਰਕੇ ਚੰਗੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ: OUAT ਦੇ ਵਾਈਸ ਚਾਂਸਲਰ ਨੇ ਅੱਜ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸ਼ਿਰਕਤ ਕੀਤੀ, ਕਿਸਾਨਾਂ ਦੇ ਮੁੱਦਿਆਂ ਬਾਰੇ ਕੀਤੀ ਗੱਲਬਾਤ
ਪੀ. ਸਦਾਸਿਵਮ ਨੇ 19 ਜੁਲਾਈ, 2013 ਤੋਂ 26 ਅਪ੍ਰੈਲ, 2014 ਤੱਕ 40ਵੇਂ ਸੀਜੇਆਈ (CJI) ਵਜੋਂ ਸੇਵਾ ਨਿਭਾਈ ਹੈ। ਉਸਤੋਂ ਬਾਅਦ ਉਨ੍ਹਾਂ ਨੂੰ ਸਤੰਬਰ 2014 ਤੋਂ ਸਤੰਬਰ 2019 ਤੱਕ ਕੇਰਲ ਦੇ ਰਾਜਪਾਲ ਵਜੋਂ ਨਿਯੁਕਤ ਕੀਤਾ ਗਿਆ।
ਪੀ. ਸਦਾਸਿਵਮ ਦਾ ਇਹ ਦੌਰਾ ਕ੍ਰਿਸ਼ੀ ਜਾਗਰਣ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਜਸਟਿਸ ਸਦਾਸਿਵਮ ਇੱਕ ਮਜ਼ਬੂਤ ਖੇਤੀਬਾੜੀ ਪਿਛੋਕੜ ਵਾਲੇ ਪਰਿਵਾਰ ਵਿੱਚੋਂ ਹਨ। ਤਾਮਿਲਨਾਡੂ ਦੇ ਇਰੋਡ ਜ਼ਿਲੇ ਦੇ ਭਵਾਨੀ ਦੇ ਕਡੱਪਨੱਲੁਰ ਪਿੰਡ ਵਿੱਚ ਜਨਮੇ ਅਤੇ ਵੱਡੇ ਹੋਏ, ਜਸਟਿਸ ਸਦਾਸਿਵਮ ਦੀਆਂ ਜੜ੍ਹਾਂ ਕਿਸਾਨ ਭਾਈਚਾਰੇ ਵਿੱਚ ਡੂੰਘੀਆਂ ਹਨ। ਉਨ੍ਹਾਂ ਦਾ ਦੌਰਾ ਮਹੱਤਵਪੂਰਨ ਖੇਤੀਬਾੜੀ ਸੈਕਟਰ ਨੂੰ ਕ੍ਰਿਸ਼ੀ ਜਾਗਰਣ ਵਰਗੇ ਪ੍ਰਕਾਸ਼ਨ ਦੁਆਰਾ ਦਿੱਤੀ ਮਾਨਤਾ ਅਤੇ ਸਮਰਥਨ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: KJ Chaupal: ਕ੍ਰਿਸ਼ੀ ਜਾਗਰਣ ਚੌਪਾਲ ਦਾ ਹਿੱਸਾ ਬਣੇ ਕਲਿਆਣ ਗੋਸਵਾਮੀ! ਕਈ ਅਹਿਮ ਮੁੱਦੇ ਵਿਚਾਰੇ!
ਮਾਣਯੋਗ ਜਸਟਿਸ ਸਦਾਸਿਵਮ, ਆਪਣੀ ਨਿਆਂਇਕ ਸ਼ਕਤੀ ਅਤੇ ਨਿਆਂ ਪ੍ਰਤੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਇਤਿਹਾਸਕ ਫੈਸਲੇ ਦਿੱਤੇ, ਜਿਸ ਵਿੱਚ ਰਿਲਾਇੰਸ ਗੈਸ ਜੱਜਮੈਂਟ, 1993 ਦੇ ਮੁੰਬਈ ਬਲਾਸਟ ਕੇਸ, ਰਾਜੀਵ ਗਾਂਧੀ ਕਤਲ ਕੇਸ ਆਦਿ ਸ਼ਾਮਲ ਹਨ। ਜਸਟਿਸ ਸਦਾਸ਼ਿਵਮ ਦਾ ਇੱਕ ਵਿਲੱਖਣ ਕੈਰੀਅਰ ਹੈ, ਜੋ ਕਿ ਮਹੱਤਵਪੂਰਨ ਫੈਸਲਿਆਂ ਦੁਆਰਾ ਚਿੰਨ੍ਹਿਤ ਕੀਤਾ ਗਿਆ ਹੈ ਜਿਸ ਨੇ ਭਾਰਤੀ ਕਾਨੂੰਨੀ ਲੈਂਡਸਕੇਪ ਨੂੰ ਆਕਾਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਨੂੰ 'ਨੋਟਾ', ਅਤੇ 'ਪੇਪਰ ਟ੍ਰੇਲ' ਵਰਗੇ ਚੋਣ ਸੁਧਾਰਾਂ ਦੇ ਨਾਲ-ਨਾਲ ਹੋਰ ਮਹੱਤਵਪੂਰਨ ਫੈਸਲੇ ਦਿੱਤੇ ਹਨ।
Summary in English: Former Chief Justice of India P. Sathasivam participated in Krishi Jagran