ਜੇਕਰ ਤੁਸੀਂ ਦਿੱਲੀ-ਐਨਸੀਆਰ ਵਿੱਚ ਰਹਿੰਦੇ ਹੋ ਅਤੇ ਬਾਗਬਾਨੀ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਿੱਲੀ ਵਿੱਚ ਤੁਹਾਡੇ ਆਲੇ-ਦੁਆਲੇ ਕਿੱਥੇ ਮਿਲਣਗੇ ਹਰ ਕਿਸਮ ਦੇ ਪੌਦੇ, ਉਹ ਵੀ ਮੁਫ਼ਤ। ਪੜੋ ਪੂਰੀ ਖ਼ਬਰ...
ਘਰ ਨੂੰ ਫੁੱਲਾਂ-ਬੂਟਿਆਂ ਨਾਲ ਸਜਾਉਣ ਦਾ ਸੁਪਨਾ ਹਰ ਕਿਸੀ ਦਾ ਹੁੰਦਾ ਹੈ, ਪਰ ਵਧਦੀ ਮਹਿੰਗਾਈ ਕਰਨ ਹਰ ਕੋਈ ਇਸ ਨੂੰ ਖਰੀਦ ਪਾਉਣ ਵਿੱਚ ਸਮਰੱਥ ਨਹੀਂ ਹੁੰਦਾ। ਜਿਸਦੇ ਸਿੱਟੇ ਵੱਜੋਂ ਅੱਸੀ ਆਪਣਾ ਮੰਨ ਮਾਰ ਲੈਂਦੇ ਹਾਂ ਅਤੇ ਘਰ ਨੂੰ ਸਜਾਉਣ ਦਾ ਸੁਪਨਾ ਬਸ ਸੁਪਨਾ ਹੀ ਬਣ ਕੇ ਰਹਿ ਜਾਂਦਾ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਜੀ ਹਾਂ, ਜੇਕਰ ਤੁਸੀਂ ਦਿੱਲੀ-ਐਨਸੀਆਰ ਵਿੱਚ ਰਹਿੰਦੇ ਹੋ ਅਤੇ ਬਾਗਬਾਨੀ ਦੇ ਸ਼ੌਕੀਨ ਹੋ, ਤਾਂ ਤੁਸੀ ਬਿਨਾ ਖੱਜਲ-ਖੁਆਰ ਹੋਏ ਹਰ ਕਿਸਮ ਦੇ ਪੌਦੇ ਮੁਫ਼ਤ ਲੈ ਸਕਦੇ ਹੋ।
ਅੱਜ-ਕੱਲ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਹਰ ਕੋਈ ਕੁੱਝ ਪਲਾਂ ਦਾ ਸੁਕੂਨ ਚਾਹੁੰਦਾ ਹੈ, ਪਰ ਰੁਝੇਵੇਂ ਕਾਰਨ ਅੱਸੀ ਅਕਸਰ ਆਪਣਾ ਮਨਪਸੰਦ ਕੰਮ ਕਰਨਾ ਵੀ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜੇਕਰ ਤੁਸੀਂ ਵੀ ਆਪਣੇ ਘਰ ਨੂੰ ਹਰਿਆ ਭਰਿਆ ਬਣਾਉਣਾ ਚਾਹੁੰਦੇ ਹੋ ਅਤੇ ਕੁਦਰਤੀ ਵਾਤਾਵਰਨ ਦੇਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨਾ ਆਸਾਨੀ ਨਾਲ ਪੂਰਾ ਹੋ ਸਕਦਾ ਹੈ। ਤੁਹਾਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬਾਗਬਾਨੀ ਲਈ ਥੋੜ੍ਹਾ ਸਮਾਂ ਦੇਣਾ ਹੋਵੇਗਾ। ਦਰਅਸਲ, ਦਿੱਲੀ ਸਰਕਾਰ ਤੁਹਾਨੂੰ ਇਹ ਬਾਗਬਾਨੀ ਮੁਫਤ ਬਣਾਉਣ ਦਾ ਮੌਕਾ ਦੇ ਰਹੀ ਹੈ।
ਦਿੱਲੀ ਸਰਕਾਰ ਸੈਂਕੜੇ ਕਿਸਮਾਂ ਦੇ ਪੌਦੇ ਦਿੰਦੀ ਹੈ
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵਧਦਾ ਪ੍ਰਦੂਸ਼ਣ ਦਿੱਲੀ ਵਾਸੀਆਂ ਦੇ ਨਾਲ-ਨਾਲ ਸਾਰਿਆਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪ੍ਰਦੂਸ਼ਿਤ ਵਾਤਾਵਰਨ ਤੋਂ ਬਚਨ ਲਈ ਤੁਸੀਂ ਆਪਣੇ ਘਰ ਨੂੰ ਹਰਿਆ-ਭਰਿਆ ਬਣਾ ਕੇ ਇਸ ਵਿੱਚ ਯੋਗਦਾਨ ਦੇ ਸਕਦੇ ਹੋ। ਇਸ ਦੇ ਲਈ ਦਿੱਲੀ ਸਰਕਾਰ ਤੁਹਾਨੂੰ ਪੂਰੀ ਮਦਦ ਦਿੰਦੀ ਹੈ। ਜੀ ਹਾਂ, ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਤੇ 14 ਨਰਸਰੀਆਂ ਬਣਾਈਆਂ ਗਈਆਂ ਹਨ, ਜਿੱਥੇ ਸੈਂਕੜੇ ਕਿਸਮਾਂ ਦੇ ਪੌਦੇ ਉਪਲਬਦ ਹਨ। ਹਾਲਾਂਕਿ, ਇਨ੍ਹਾਂ 'ਚ ਔਸ਼ਧੀ ਪੌਦਿਆਂ ਦੀ ਗਿਣਤੀ ਜ਼ਿਆਦਾ ਹੈ, ਪਰ ਅਜਿਹਾ ਨਹੀਂ ਹੈ ਕਿ ਜੋ ਪੌਦਾ ਤੁਸੀਂ ਘਰ ਲਿਆਉਣਾ ਚਾਹੁੰਦੇ ਹੋ, ਉਹ ਤੁਹਾਨੂੰ ਨਹੀਂ ਮਿਲੇਗਾ। ਇੱਥੇ ਵੱਖ-ਵੱਖ ਕਿਸਮਾਂ ਦੇ ਪੌਦੇ ਹਨ। ਅਜਿਹੇ 'ਚ ਤੁਸੀਂ ਆਪਣੀ ਮਰਜ਼ੀ ਨਾਲ ਇਥੋਂ ਪੌਦਾ ਲੈ ਜਾ ਸਕਦੇ ਹੋ ਅਤੇ ਆਪਣੇ ਘਰ ਨੂੰ ਕੁਦਰਤੀ ਰੰਗ-ਰੂਪ ਦੇ ਸਕਦੇ ਹੋ।
ਨਰਸਰੀਆਂ ਦੇ ਪਤੇ ਲਈ ਹੇਠਾਂ ਦੇਖੋ
-ਆਟੀਓ ਨਰਸਰੀ (ਭੈਰੋਂ ਮਾਰਗ)
-ਆਨੰਦ ਵਿਹਾਰ ਨਰਸਰੀ (ਬੱਸ ਸਟੈਂਡ ਦੇ ਪਿੱਛੇ)
-ਕੋਂਡਲੀ ਨਰਸਰੀ (ਹਿੰਦਨ ਕੱਟ ਦੇ ਨੇੜੇ)
-ਕਮਲਾ ਨਹਿਰੂ ਨਰਸਰੀ (ਨਾਰਥ ਕੈਂਪਸ ਡੀਯੂ)
-ਕੁਤੁਬਗੜ੍ਹ ਨਰਸਰੀ
-ਮਾਮੂਰਪੁਰ ਨਰਸਰੀ
-ਤੁਗਲਕਾਬਾਦ ਨਰਸਰੀ
-ਹੌਜ਼ਰਾਨੀ ਨਰਸਰੀ (MB ਰੋਡ ਸਾਕੇਤ)
-ਬਿਰਲਾ ਮੰਦਰ ਨਰਸਰੀ (ਬਿਰਲਾ ਮੰਦਰ ਨੇੜੇ)
-ਪੁੰਥਕਲਾ ਨਰਸਰੀ (ਸੁਲਤਾਨਪੁਰ ਬੱਸ ਟਰਮੀਨਲ)
-ਰੇਵਲਾ ਖਾਨਪੁਰ ਨਰਸਰੀ (ਰੇਵਲਾ ਖਾਨਪੁਰ)
-ਖਰਖੜੀ ਜਾਟਮਲ (ਖਰਖੜੀ ਪਿੰਡ)
-ਅਲੀਪੁਰ ਨਰਸਰੀ (ਸਰਕਾਰੀ ਬੀਜ ਫਾਰਮ ਦੇ ਨੇੜੇ)
-ਬਰਾਰ ਸਕੁਏਅਰ (ਦਿੱਲੀ ਕੈਂਟ ਰਿੰਗ ਰੋਡ)
ਇਹ ਵੀ ਪੜ੍ਹੋ : ਘੱਟ ਥਾਂ 'ਤੇ ਬਣਾਓ ਬਗੀਚਾ! ਇਨ੍ਹਾਂ ਔਸ਼ਧੀ ਪੌਦਿਆਂ ਨੂੰ ਜ਼ਰੂਰ ਲਗਾਓ
ਇਨ੍ਹਾਂ ਨਰਸਰੀਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਤੁਹਾਨੂੰ ਪੌਦੇ ਬਿਲਕੁਲ ਮੁਫਤ ਦਿੱਤੇ ਜਾਂਦੇ ਹਨ। ਪਰ, ਇਸ ਲਈ ਤੁਹਾਨੂੰ ਕਾਗਜ਼ੀ ਕਾਰਵਾਈ ਜ਼ਰੂਰ ਪੂਰੀ ਕਰਨੀ ਪਵੇਗੀ। ਤਾਂ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ, ਜਲਦੀ ਕਰੋ ਅਤੇ ਆਪਣੇ ਘਰ ਨੂੰ ਮੁਫਤ ਵਿਚ ਸੁੰਦਰ ਬਣਾਓ।
Summary in English: Free plants available at these 14 government nurseries! All kinds of plants are available