1. Home
  2. ਖਬਰਾਂ

G20 Summit: ਪਹਿਲੀ ਖੇਤੀ ਪ੍ਰਤੀਨਿਧੀ ਮੀਟਿੰਗ ਦਾ ਅੱਜ ਆਖਰੀ ਦਿਨ, ਖੇਤੀ ਖੇਤਰ 'ਤੇ ਹੋਈ ਅਹਿਮ ਚਰਚਾ

G-20 Agriculture Group Meeting 13 ਫਰਵਰੀ ਤੋਂ 15 ਫਰਵਰੀ ਤੱਕ ਇੰਦੌਰ ਵਿੱਚ ਰੱਖੀ ਗਈ ਹੈ, ਜਿਸ ਦਾ ਅੱਜ ਆਖਰੀ ਦਿਨ ਹੈ।

Gurpreet Kaur Virk
Gurpreet Kaur Virk
ਇੰਦੌਰ ਵਿੱਚ ਹੋਈ ਪਹਿਲੀ ਖੇਤੀ ਪ੍ਰਤੀਨਿਧੀ ਮੀਟਿੰਗ ਦਾ ਅੱਜ ਆਖਰੀ ਦਿਨ

ਇੰਦੌਰ ਵਿੱਚ ਹੋਈ ਪਹਿਲੀ ਖੇਤੀ ਪ੍ਰਤੀਨਿਧੀ ਮੀਟਿੰਗ ਦਾ ਅੱਜ ਆਖਰੀ ਦਿਨ

G-20 Meeting Latest Update: ਅੱਜ, 15 ਫਰਵਰੀ, ਭਾਰਤ ਦੀ G20 ਦੀ ਪ੍ਰਧਾਨਗੀ ਹੇਠ ਇੰਦੌਰ ਵਿੱਚ ਹੋਈ ਪਹਿਲੀ ਐਗਰੀਕਲਚਰ ਵਰਕਿੰਗ ਗਰੁੱਪ (AWG) ਮੀਟਿੰਗ (ADM) ਦਾ ਤੀਜਾ ਦਿਨ ਹੈ। ਦੱਸ ਦੇਈਏ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਐਮ ਸਿੰਧੀਆ ਨੇ ਏਡੀਐਮ ਦੇ ਦੂਜੇ ਦਿਨ ਯਾਨੀ 14 ਫਰਵਰੀ 2023 ਨੂੰ ਆਯੋਜਿਤ ਸੈਸ਼ਨ ਦਾ ਉਦਘਾਟਨ ਕੀਤਾ।

ਡਰੋਨ ਦੀ ਮਹੱਤਤਾ 'ਤੇ ਚਰਚਾ

ਉਦਘਾਟਨੀ ਸੈਸ਼ਨ ਵਿੱਚ ਆਪਣੇ ਰਸਮੀ ਭਾਸ਼ਣ ਦੌਰਾਨ, ਸਿੰਧੀਆ ਨੇ ਖੇਤੀਬਾੜੀ ਸੈਕਟਰ ਵਿੱਚ ਵਿਕਾਸ ਲਈ 3S ਟੈਂਪਲੇਟ ਦਾ ਜ਼ਿਕਰ ਕੀਤਾ- ਜਿਵੇਂ ਕਿ ਸਮਾਰਟ, ਸਰਵ ਆਲ ਅਤੇ ਸਸਟੇਨੇਬਲ। ਉਨ੍ਹਾਂ ਨੇ ਭਾਰਤੀ ਖੇਤੀ ਵਿਕਾਸ ਕਹਾਣੀ ਵਿੱਚ ਡਰੋਨ ਦੀ ਮਹੱਤਤਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਵੀ ਪੜ੍ਹੋ : 22 ਤੋਂ 25 February ਤੱਕ Khajuraho 'ਚ ਹੋਵੇਗੀ ਪਹਿਲੀ G-20 'Culture Track Meet'

ਐਗਰੀਕਲਚਰ ਵਰਕਿੰਗ ਗਰੁੱਪ ਨੂੰ ਜਾਰੀ ਨੋਟ 'ਤੇ ਪੇਸ਼ਕਾਰੀਆਂ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (MoA&FW) ਦੇ ਸਕੱਤਰ ਨੇ ਜਾਰੀ ਨੋਟ ਪੇਸ਼ਕਾਰੀ ਦੌਰਾਨ ਮੁੱਖ ਭਾਸ਼ਣ ਦਿੱਤਾ। ਖੇਤੀਬਾੜੀ ਕਾਰਜ ਸਮੂਹ ਨੂੰ ਇੱਕ ਜਲਵਾਯੂ ਸਮਾਰਟ ਪਹੁੰਚ ਨਾਲ ਟਿਕਾਊ ਖੇਤੀਬਾੜੀ, ਭੋਜਨ ਸੁਰੱਖਿਆ ਅਤੇ ਪੋਸ਼ਣਚਾਰ ਮੁੱਖ ਵਿਸ਼ਿਆਂ ਜਿਵੇਂ ਕਿ ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਜਾਰੀ ਨੋਟ 'ਤੇ ਆਪਣੇ ਵਿਚਾਰ ਰੱਖੇ।

ਜੀ-20 ਮੈਂਬਰ ਦੇਸ਼ਾਂ ਅਤੇ ਮਹਿਮਾਨ ਦੇਸ਼ਾਂ ਨੇ ਜੀ-20 ਖੇਤੀਬਾੜੀ ਏਜੰਡੇ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਕੀਤੀਆਂ। ਤਕਨੀਕੀ ਸੈਸ਼ਨ ਤੋਂ ਬਾਅਦ, ਸਾਰੇ ਡੈਲੀਗੇਟਾਂ ਨੂੰ ਇਤਿਹਾਸਕ ਮਾਂਡੂ ਕਿਲ੍ਹੇ ਦੇ ਦੌਰੇ ਲਈ ਲਿਜਾਇਆ ਗਿਆ।

ਇਹ ਵੀ ਪੜ੍ਹੋ : G-20 Summit: ਖੇਤੀਬਾੜੀ ਈਕੋਸਿਸਟਮ ਵਿੱਚ 3S ਰਣਨੀਤੀ ਅਪਣਾਓ: ਸਿੰਧੀਆ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਟੀਲ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੇ ਅਧੀਨ ਖੇਤੀਬਾੜੀ ਕਾਰਜ ਸਮੂਹ ਦੀ ਚੱਲ ਰਹੀ ਪਹਿਲੀ ਮੀਟਿੰਗ ਦੇ ਦੂਜੇ ਦਿਨ ਜੀ-20 ਡੈਲੀਗੇਟਾਂ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ `ਚ ਜੀ-20 ਦੀ ਪ੍ਰਧਾਨਗੀ ਸੰਭਾਲਣਾ ਦੇਸ਼ ਲਈ ਮਾਣ ਵਾਲੀ ਗੱਲ ਹੈ।

Summary in English: G20 Summit: Today is the last day of the first agricultural representative meeting, important discussion on agriculture sector

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters