ਗਡਵਾਸੂ ਵਿਖੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਇਕ ਹਫ਼ਤੇ ਦਾ ਕੌਸ਼ਲ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University), ਲੁਧਿਆਣਾ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਇਕ ਹਫ਼ਤੇ ਦਾ ਕੌਸ਼ਲ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਆਓ ਜਾਣਦੇ ਹਾਂ ਇਸ ਪ੍ਰੋਗਰਾਮ ਦੀਆਂ ਖ਼ਾਸ ਗੱਲਾਂ...
ਤੁਹਾਨੂੰ ਦੱਸ ਦੇਈਏ ਕਿ ਗਡਵਾਸੂ (GADVASU) ਵਿਖੇ ਹੋਇਆ ਇਹ ਪ੍ਰੋਗਰਾਮ ਸੰਸਥਾ ਵਿਕਾਸ ਯੋਜਨਾ ਅਧੀਨ ਕਰਵਾਇਆ ਗਿਆ। ਕਾਲਜ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਕਿਹਾ ਕਿ ਕੋਮਲ ਕਲਾਵਾਂ ਅਤੇ ਹੁਨਰ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਬਹੁਤ ਮਹੱਤਤਾ ਰੱਖਦੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਹਾਰਤ ਨਾਲ ਵਿਦਿਆਰਥੀ ਜ਼ਿੰਦਗੀ ਵਿਚ ਕਈ ਲਾਭ ਲੈ ਸਕਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਪ੍ਰੋਗਰਾਮ ਵਿਚ ਆਏ ਵਿਸ਼ਾ ਮਾਹਿਰਾਂ ਕੋਲੋਂ ਪੂਰਨ ਸਮਰਪਣ ਭਾਵ ਨਾਲ ਗਿਆਨ ਗ੍ਰਹਿਣ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਸੰਯੋਜਕ, ਡਾ, ਵਰਿੰਦਰਪਾਲ ਸਿੰਘ, ਡਾ. ਐਸ. ਸਿਵਾ ਕੁਮਾਰ ਅਤੇ ਡਾ, ਨਿਤਿਨ ਐਸ ਵਾਕਚੋਰੇ ਦੀ ਇਸ ਪ੍ਰੋਗਰਾਮ ਦਾ ਬਿਹਤਰ ਤਰੀਕੇ ਨਾਲ ਆਯੋਜਨ ਕਰਵਾਉਣ ਲਈ ਸਰਾਹਨਾ ਕੀਤੀ।
ਸੰਚਿਤ ਜੈਨ, ਸੂਬਾ ਸੰਯੋਜਕ, (ਪੰਜਾਬ ਅਤੇ ਚੰਡੀਗੜ੍ਹ) ਆਰਟ ਆਫ ਲਿਵਿੰਗ ਪ੍ਰੋਗਰਾਮ ਨੇ ਦੋ ਬੜੇ ਮਹੱਤਵਪੂਰਨ ਵਿਸ਼ਿਆਂ ’ਤੇ ਗਿਆਨ ਸਾਂਝਾ ਕੀਤਾ। ਇਨ੍ਹਾਂ ਵਿੱਚ ਇਕ ਵਿਸ਼ਾ ਸੀ ‘ਸਫ਼ਲਤਾ ਲਈ ਮੰਤਰ’ ਅਤੇ ਦੂਸਰਾ ‘ਮਨ ਅਤੇ ਸਫ਼ਲਤਾ’। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਖੁੱਲ੍ਹਾ ਵਿਚਾਰ-ਵਟਾਂਦਰਾ ਵੀ ਕੀਤਾ।
ਡਾ. ਵਰਿੰਦਰਪਾਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਵੈਟਨਰੀ ਸਾਇੰਸ ਕਾਲਜ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਲਈ ਇਹ ਉਚੇਚਾ ਉਪਰਾਲਾ ਕੀਤਾ।
ਇਹ ਵੀ ਪੜ੍ਹੋ : ਗਡਵਾਸੂ ਵਿਖੇ ਸ਼ੋਕ ਸਭਾ ਦਾ ਆਯੋਜਨ, ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਭਾਵਭਿੰਨੀ ਸ਼ਰਧਾਂਜਲੀ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੀ ਆਯੋਜਕ ਟੀਮ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਵਿਦਿਆਰਥੀਆਂ ਲਈ ਬਹੁਤ ਵਧੀਆ ਵਿਸ਼ਿਆਂ ਅਤੇ ਮਾਹਿਰਾਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੁਨਰ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਨਵੀਂ ਆਭਾ ਅਤੇ ਸਵੈ-ਵਿਸ਼ਵਾਸ ਲਿਆਉਂਦੇ ਹਨ ਜੋ ਕਿ ਸ਼ਖ਼ਸੀਅਤ ਵਿਕਾਸ ਲਈ ਬਹੁਤ ਅਹਿਮ ਹਨ।
Summary in English: Gadvasu trained the students in the skill development program