ਦਿੱਲੀ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਜਬਰਦਸਤ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ। ਅੱਜ ਯਾਨੀ 19 ਦਸੰਬਰ ਤੋਂ ਦਿੱਲੀ ਵਿੱਚ ਕਿਸਾਨ ਰੈਲੀ ਕਰਨ ਲਈ ਇਕੱਠੇ ਹੋ ਰਹੇ ਹਨ।
Farmer Protest: ਅੱਜ ਯਾਨੀ 19 ਦਸੰਬਰ ਤੋਂ ਦਿੱਲੀ ਵਿੱਚ ਕਿਸਾਨ ਰੈਲੀ (Kisan Rally) ਕਰਨ ਲਈ ਇਕੱਠੇ ਹੋ ਰਹੇ ਹਨ। ਦਿੱਲੀ ਪੁਲਿਸ ਨੇ ਇਸ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਅਜਿਹੇ 'ਚ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਪੁਲਸ ਵਲੋਂ ਜਾਰੀ ਰੋਡ ਐਡਵਾਈਜ਼ਰੀ ਬਾਰੇ ਜਾਣੋ।
Kisan Garjana Rally: ਦਿੱਲੀ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਜਬਰਦਸਤ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ। ਜੀ ਹਾਂ, ਭਾਰਤੀ ਕਿਸਾਨ ਸੰਘ ਦੀ ਅਗਵਾਈ 'ਚ ਕਿਸਾਨ ਸੋਮਵਾਰ ਯਾਨੀ 19 ਦਸੰਬਰ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਗਰਜਨਾ ਰੈਲੀ' ਕਰਨ ਜਾ ਰਹੇ ਹਨ। ਇਸ ਦੇ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੱਖਾਂ ਕਿਸਾਨ ਦਿੱਲੀ ਵਿੱਚ ਗਰਜਣਗੇ।
ਤੁਹਾਨੂੰ ਦੱਸ ਦੇਈਏ ਕਿ ਕਿਸਾਨ ਰੈਲੀ ਵਿੱਚ ਆਉਣ ਵਾਲੀ ਭੀੜ ਕਾਰਨ ਦਿੱਲੀ ਵਾਸੀਆਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਅੱਜ ਹਫ਼ਤੇ ਦਾ ਪਹਿਲਾ ਕੰਮਕਾਜੀ ਦਿਨ ਹੈ ਅਤੇ ਕਿਸਾਨ ਗਰਜਨਾ ਰੈਲੀ ਕਾਰਨ ਸੜਕ ਜਾਮ ਦੀ ਸਮੱਸਿਆ ਹੋਣਾ ਲਾਜ਼ਮੀ ਹੈ। ਅਜਿਹੇ 'ਚ ਘਰੋਂ ਨਿਕਲਣ ਤੋਂ ਪਹਿਲਾਂ ਦਿੱਲੀ ਪੁਲਿਸ ਵਲੋਂ ਜਾਰੀ ਰੋਡ ਐਡਵਾਈਜ਼ਰੀ ਨੂੰ ਪੜ੍ਹ ਲਓ।
ਗਰਜਨਾ ਰੈਲੀ ਸਬੰਧੀ ਟਰੈਫਿਕ ਐਡਵਾਈਜ਼ਰੀ
ਕਿਸਾਨਾਂ ਦੀ ਭਾਰੀ ਭੀੜ ਦੇ ਖਦਸ਼ੇ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ 'ਤੇ ਜਾਣ ਲਈ ਵਾਧੂ ਸਮਾਂ ਕੱਢਣ ਦੀ ਅਪੀਲ ਕੀਤੀ ਹੈ। ਟ੍ਰੈਫਿਕ ਪੁਲਿਸ ਮੁਤਾਬਕ ਅਜਮੇਰੀ ਗੇਟ ਦੀ ਬਜਾਏ ਪਹਾੜਗੰਜ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਣਾ ਜ਼ਿਆਦਾ ਉਚਿਤ ਹੋਵੇਗਾ। ਇਸ ਦੇ ਨਾਲ ਹੀ ਟਰੈਫਿਕ ਤੋਂ ਬਚਣ ਲਈ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਸੜਕ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਲਈ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਟ੍ਰੈਫਿਕ ਪੁਲਿਸ ਦੀ ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਵਾਹਨ ਸੜਕ ਕਿਨਾਰੇ ਪਾਰਕ ਕਰਨ ਤੋਂ ਬਚੋ ਅਤੇ ਨਿਰਧਾਰਿਤ ਪਾਰਕਿੰਗ ਵਾਲੀ ਥਾਂ 'ਤੇ ਹੀ ਪਾਰਕ ਕਰੋ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਕੁਝ ਰੂਟਾਂ 'ਤੇ ਜਾਣ ਤੋਂ ਬਚਣ ਲਈ ਕਿਹਾ ਹੈ ਅਤੇ ਕੁਝ ਰੂਟਾਂ ਨੂੰ ਡਾਇਵਰਟ ਵੀ ਕੀਤਾ ਗਿਆ ਹੈ, ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ।
ਇਹ ਵੀ ਪੜ੍ਹੋ : ਕਿਸਾਨ ਮੇਲੇ ਦੀਆਂ ਰੌਣਕਾਂ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ
ਇਨ੍ਹਾਂ ਰੂਟਾਂ 'ਚ ਬਦਲਾਅ
ਮਹਾਰਾਜਾ ਰਣਜੀਤ ਸਿੰਘ ਮਾਰਗ, ਮੀਰਦਰਦ ਚੌਕ, ਬਾਰਾਖੰਬਾ ਰੋਡ ਤੋਂ ਗੁਰੂ ਨਾਨਕ ਚੌਕ ਤੱਕ ਰਣਜੀਤ ਸਿੰਘ ਫਲਾਈਓਵਰ, ਮਿੰਟੋ ਰੋਡ, ਕਮਲਾ ਬਾਜ਼ਾਰ ਅਤੇ ਵਿਵੇਕਾਨੰਦ ਮਾਰਗ, ਜੇਐਲਐਨ ਮਾਰਗ (ਦਿੱਲੀ ਗੇਟ ਤੋਂ ਗੁਰੂ ਨਾਨਕ ਚੌਕ), ਕਮਲਾ ਮਾਰਕੀਟ ਤੋਂ ਗੁਰੂ ਨਾਨਕ ਚੌਕ, ਚਮਨ ਲਾਲ ਮਾਰਗ, ਏ.ਐਸ.ਐਫ. ਟਰੈਫਿਕ ਨੂੰ ਅਲੀ ਰੋਡ ਤੋਂ ਅਜਮੇਰੀ ਗੇਟ, ਪਹਾੜਗੰਜ ਚੌਕ ਅਤੇ ਝੰਡੇਵਾਲ ਗੋਲ ਚੱਕਰ, ਦੇਸ਼ਬੰਧੂ ਗੁਪਤਾ ਰੋਡ ਤੋਂ ਅਜਮੇਰੀ ਗੇਟ ਅਤੇ ਨੇੜਲੇ ਰੂਟਾਂ ਵੱਲ ਮੋੜਿਆ ਜਾ ਸਕਦਾ ਹੈ। ਗੰਭੀਰ ਜਾਮ ਦੀ ਸਥਿਤੀ ਵਿੱਚ, ਇਨ੍ਹਾਂ ਰੂਟਾਂ 'ਤੇ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ।
ਇਨ੍ਹਾਂ ਰਾਹਾਂ ਤੋਂ ਬਚੋ
ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਕੁਝ ਖਾਸ ਸੜਕਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਮਾਰਗ, ਮੀਰਦਰਦ ਚੌਕ, ਬਾਰਾਖੰਬਾ ਰੋਡ ਤੋਂ ਗੁਰੂ ਨਾਨਕ ਚੌਕ, ਰਣਜੀਤ ਸਿੰਘ ਫਲਾਈਓਵਰ, ਮਿੰਟੋ ਰੋਡ, ਕਮਲਾ ਮਾਰਕੀਟ, ਵਿਵੇਕਾਨੰਦ ਮਾਰਗ, ਜੇਐਲਐਨ ਮਾਰਗ (ਦਿੱਲੀ ਗੇਟ ਤੋਂ ਗੁਰੂ ਨਾਨਕ ਚੌਕ), ਕਮਲਾ ਮਾਰਕੀਟ ਤੋਂ ਗੁਰੂ ਨਾਨਕ ਚੌਕ, ਚਮਨ ਲਾਲ ਮਾਰਗ, ਆਸਫ ਅਲੀ ਰੋਡ ਵੱਲੋਂ ਅਜਮੇਰੀ ਗੇਟ, ਪਹਾੜਗੰਜ ਚੌਕ ਅਤੇ ਝੰਡੇਵਾਲਾਣ ਗੋਲ ਚੱਕਰ, ਦੇਸ਼ ਬੰਧੂ ਗੁਪਤਾ ਰੋਡ ਤੋਂ ਅਜਮੇਰੀ ਗੇਟ ਖੇਤਰ ਸ਼ਾਮਿਲ ਹਨ।
ਭਾਰਤੀ ਕਿਸਾਨ ਯੂਨੀਅਨ ਦੀਆਂ ਮੁੱਖ ਮੰਗਾਂ:
● ਲਾਗਤ ਅਧਾਰਤ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ
● ਖੇਤੀ ਲਾਗਤਾਂ 'ਤੇ ਜੀਐਸਟੀ ਖ਼ਤਮ ਕੀਤਾ ਜਾਵੇ
● ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਮਿਲਣ ਵਾਲੀ ਰਾਸ਼ੀ ਨੂੰ ਵਧਾਇਆ ਜਾਵੇ
● ਜੀਐਮ ਫਸਲਾਂ 'ਤੇ ਪਾਬੰਦੀ ਲਗਾਈ ਜਾਵੇ
● ਸਿੰਚਾਈ ਲਈ ਪਾਣੀ ਹਰ ਖੇਤ ਤੱਕ ਪਹੁੰਚਾਉਣ ਦੀ ਮੰਗ
Summary in English: 'Garjana rally' of farmers in Delhi's Ramlila Maidan, traffic advisory issued by police