ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ `ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਜੀ ਹਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਤੇ ਮਾਨਤਾ ਪ੍ਰੀਸ਼ਦ (National Assessment and Accreditation Council) ਵੱਲੋਂ ਸਭ ਤੋਂ ਵੱਧ ਰੇਟਿੰਗ ਪ੍ਰਾਪਤ ਹੋਈ ਹੈ। ਇਹ ਗੱਲ ਪੂਰੇ ਪੰਜਾਬ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੁਲਾਂਕਣ ਤੇ ਮਾਨਤਾ ਦੇ ਚੌਥੇ ਚੱਕਰ `ਚ ਨੈਕ (NAAC) ਦੀ A++ ਗਰੇਡਿੰਗ ਪ੍ਰਾਪਤ ਹੋਈ ਹੈ ਤੇ ਇਸਦੇ ਨਾਲ ਹੀ 4 `ਚੋਂ 3.85 ਦੀ ਸੀ.ਜੀ.ਪੀ.ਏ (CGPA) ਵੀ ਪ੍ਰਾਪਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਜੀ.ਐਨ.ਡੀ.ਯੂ ਨੂੰ ਪ੍ਰਾਪਤ ਇਹ ਗ੍ਰੇਡ ਅਗਲੇ ਸੱਤ ਸਾਲਾਂ ਲਈ ਵੈਧ ਹੋਵੇਗਾ।
ਨੈਕ ਵੱਲੋਂ ਇਹ ਗ੍ਰੇਡ ਪ੍ਰਾਪਤ ਕਰਨ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ `ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀ ਇਕੋ-ਇਕ ਰਾਜ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ, ਜਿਸ ਨੂੰ ਇਹ ਅੰਕ ਪ੍ਰਾਪਤ ਹੋਏ ਹਨ। ਇਸ `ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਉਚੇਰੀ ਸਿੱਖਿਆ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਹਰ ਖੇਤਰ `ਚ ਮੱਲਾਂ ਮਾਰ ਸਕਣ। ਮਾਨ ਨੇ ਆਸ ਪ੍ਰਗਟਾਈ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਵੀ ਜੀ.ਐਨ.ਡੀ.ਯੂ. ਦੀ ਪਾਲਣਾ ਕਰਨਗੀਆਂ।
ਇਹ ਵੀ ਪੜ੍ਹੋ : ਪੰਜਾਬ ਲਈ ਖੁਸ਼ਖਬਰੀ! ਬੇਰੁਜ਼ਗਾਰਾਂ ਨੂੰ ਮਿਲੇਗਾ ਰੁਜ਼ਗਾਰ, 35 ਫੀਸਦੀ ਸਬਸਿਡੀ ਲੈ ਕੇ ਸ਼ੁਰੂ ਕਰੋ ਕਾਰੋਬਾਰ
ਮੁੱਖ ਮੰਤਰੀ ਮਾਨ ਨੇ ਆਪਣੇ ਟਵਿੱਟਰ ਹੈਂਡਲ `ਤੇ ਟਵੀਟ ਕਰਕੇ ਇਸ ਮਾਣਮੱਤੀ ਪ੍ਰਾਪਤੀ ਲਈ ਵਾਈਸ ਚਾਂਸਲਰ, ਸਮੁੱਚੀ ਫੈਕਲਟੀ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ `ਚ ਕਿਹਾ, ''ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਨੈਕ ਦੀ A++ ਗਰੇਡਿੰਗ ਹਾਸਲ ਕਰਦਿਆਂ 4 ਵਿੱਚੋਂ 3.85 ਗਰੇਡ ਨਾਲ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਵਾਈਸ ਚਾਂਸਲਰ, ਸਮੁੱਚੀ ਫੈਕਲਟੀ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ।''
Summary in English: GNDU has increased the pride of Punjab, achieved the first position in the entire country