ਭਾਰਤੀ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ICAR) ਨੇ ਸਰਕਾਰੀ ਨੌਕਰੀਆਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਲਈ ਆਪਣੇ ਸੀਨੀਅਰ ਰਿਸਰਚ ਫੈਲੋ (SRF) ਅਤੇ ਫੀਲਡ-ਕਮ-ਲੈਬ ਸਹਾਇਕ (Field-cum-Laboratory Assistant) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸਦੇ ਲਈ ICAR ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਜਿਸ `ਚ ਇਨ੍ਹਾਂ ਅਸਾਮੀਆਂ ਨਾਲ ਜੁੜੀ ਸਾਰੀ ਜਾਣਕਾਰੀ ਨੂੰ ਵਿਸਥਾਰ `ਚ ਦੱਸਿਆ ਗਿਆ ਹੈ।
ICAR-IARI `ਚ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇਹ ਚੰਗਾ ਸਮਾਂ ਹੈ। ਨੌਜਵਾਨਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਰ ਵਿਭਾਗ ਬਿਨਾਂ ਪ੍ਰੀਖਿਆ ਤੋਂ ਹੀ ਭਰਤੀ ਕਰੇਗਾ। ਇਸ ਲੇਖ ਰਾਹੀਂ ICAR-IARI ਭਰਤੀ 2022 ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਾਪਤ ਕਰੋ...
ਅੰਤਿਮ ਮਿਤੀ (last Date):
ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 21 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ (Age Limit):
● ICAR ਦੀਆਂ ਇਨ੍ਹਾਂ ਅਸਾਮੀਆਂ ਲਈ ਪੁਰਸ਼ ਉਮੀਦਵਾਰਾਂ ਦੀ ਉਮਰ 35 ਸਾਲ ਅਤੇ ਮਹਿਲਾ ਉਮੀਦਵਾਰਾਂ ਦੀ ਉਮਰ 40 ਸਾਲ ਤੱਕ ਹੋਣੀ ਚਾਹੀਦੀ ਹੈ।
● ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ `ਚ ਵਿਸ਼ੇਸ਼ ਛੋਟ ਹੈ।
ਤਨਖਾਹ (Salary):
● ਸੀਨੀਅਰ ਰਿਸਰਚ ਫੈਲੋ (SRF) ਲਈ ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ ਤਨਖ਼ਾਹ ਵਜੋਂ 31,000 ਰੁਪਏ ਦਿੱਤੇ ਜਾਣਗੇ।
● ਫੀਲਡ-ਕਮ-ਲੈਬਾਰਟਰੀ ਅਸਿਸਟੈਂਟ (Field-cum-Laboratory Assistant) 'ਤੇ ਚੁਣੇ ਗਏ ਉਮੀਦਵਾਰਾਂ ਨੂੰ 18,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਅਰਜ਼ੀ ਕਿਵੇਂ ਦੇਣੀ ਹੈ?(How to apply)
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ICAR ਦੁਆਰਾ ਜਾਰੀ ਮੇਲ ਆਈਡੀ ram.bana@icar.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਦੋਵਾਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਸਕੈਨ ਕਰਨਾ ਹੋਵੇਗਾ ਤੇ ਨਿਰਧਾਰਿਤ ਕੀਤੀ ਆਈਡੀ `ਤੇ ਅੱਪਲੋਡ ਕਰਨਾ ਹੋਵੇਗਾ। ਚੁਣੇ ਗਏ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਤੋਂ ਬਾਅਦ ਇੰਟਰਵਿਊ ਲਈ ਡਾਕ ਭੇਜੀ ਜਾਵੇਗੀ।
ਇਹ ਵੀ ਪੜ੍ਹੋ : NCCF Recruitment: ਇਨ੍ਹਾਂ ਅਹੁਦਿਆਂ `ਤੇ ਹੋਵੇਗੀ ਭਰਤੀ, 50,000 ਤੋਂ ਵੱਧ ਤਨਖ਼ਾਹ
ਵਿਦਿਅਕ ਯੋਗਤਾ (Educational qualification):
● ਸੀਨੀਅਰ ਰਿਸਰਚ ਫੈਲੋ (SRF): ਜੇਕਰ ਤੁਸੀਂ ਵੀ ICAR ਦੀ ਇਸ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਖੇਤੀਬਾੜੀ ਅਤੇ ਸਹਾਇਕ ਵਿਗਿਆਨ `ਚ ਮਾਸਟਰ ਡਿਗਰੀ ਦੇ ਨਾਲ 4 ਤੋਂ 5 ਸਾਲ ਦੀ ਬੈਚਲਰ ਡਿਗਰੀ (B.sc) ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਕੋਲ 3 ਸਾਲਾਂ ਦੀ ਬੈਚਲਰ ਡਿਗਰੀ ਅਤੇ 2 ਸਾਲ ਦੀ ਮਾਸਟਰ ਡਿਗਰੀ (M .SC) ਜਾਂ ਸਾਇੰਸ `ਚ ਮਾਸਟਰ ਡਿਗਰੀ ਹੋਵੇ ਉਹ ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।
● ਫੀਲਡ-ਕਮ-ਲੈਬਾਰਟਰੀ ਅਸਿਸਟੈਂਟ: ਇਸ ਅਹੁਦੇ ਲਈ ਉਮੀਦਵਾਰ ਨੇ ਸਾਇੰਸ ਵਿਸ਼ੇ `ਚ ਬੈਚਲਰ ਡਿਗਰੀ (B.sc) ਪਾਸ ਕੀਤੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਬਿਨੈਕਾਰ ਕੋਲ ਕੰਪਿਊਟਰ ਦਾ ਗਿਆਨ, ਸਬੰਧਤ ਖੇਤਰ `ਚ ਖੋਜ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।
Summary in English: Golden Chance: Recruitment in ICAR-IARI without examination, 31 thousand rupees salary