ਦੇਸ਼ ਦੇ ਨੌਜਵਾਨ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ, ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਨਵੀ ਦਿਸ਼ਾ ਦੇ ਸਕਣ। ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਚਾਹਵਾਨ ਹੋ, ਤਾਂ ਬੈਂਕ ਆਫ ਬੜੌਦਾ (Bank of Baroda) ਨੇ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਬੜੌਦਾ ਵੱਲੋਂ ਵੱਡੇ ਪੱਧਰ `ਤੇ ਭਰਤੀ ਕੀਤੀ ਜਾ ਰਹੀ ਹੈ।
ਬੈਂਕ ਆਫ ਬੜੌਦਾ (Bank of Baroda) `ਚ ਨੌਕਰੀ ਕਰਨ ਵਾਲੇ ਯੋਗ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ (Registration) ਕਰਾ ਲੈਣ। ਬੈਂਕ ਵੱਲੋਂ ਕੁੱਲ 346 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਅਹੁਦਿਆਂ ਬਾਰੇ ਕੁਝ ਖ਼ਾਸ ਜਾਣਕਾਰੀ...
ਇਨ੍ਹਾਂ ਅਹੁਦਿਆਂ ਦਾ ਵੇਰਵਾ (Details of these posts):
● ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ
● ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ
● ਗਰੁੱਪ ਸੇਲਜ਼ ਹੈੱਡ (ਵਰਚੁਅਲ RM ਸੇਲਜ਼ ਹੈੱਡ)
● ਓਪਰੇਸ਼ਨ ਹੈੱਡ-ਵੈਲਥ
ਅਰਜ਼ੀ ਕਿਵੇਂ ਦੇਣੀ ਹੈ (How to apply)?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਬੈਂਕ ਆਫ ਬੜੌਦਾ (Bank of Baroda) ਦੀ ਅਧਿਕਾਰਤ ਵੈੱਬਸਾਈਟ bankofbaroda.in 'ਤੇ ਜਾ ਕੇ ਔਨਲਾਈਨ ਰਜਿਸਟਰੇਸ਼ਨ ਕਰਨੀ ਪਵੇਗੀ।
ਵਿਦਿਅਕ ਯੋਗਤਾ (Educational Qualification):
ਇਨ੍ਹਾਂ ਅਹੁਦਿਆਂ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੀ.ਏ (CA), ਐਮ.ਬੀ.ਏ (MBA), ਬੀ.ਈ (BE), ਬੀ.ਟੈਕ (B.Tech), ਇੰਜੀਨੀਅਰਿੰਗ (Engineering), ਬੀ.ਐਸ.ਸੀ (B.Sc) `ਚ ਗ੍ਰੈਜੂਏਸ਼ਨ (Graduation), ਪੋਸਟ ਗ੍ਰੈਜੂਏਸ਼ਨ (Post graduation) ਤੇ ਡਿਪਲੋਮਾ (Diploma) ਹੋਣਾ ਚਾਹੀਦਾ ਹੈ।
ਅੰਤਿਮ ਮਿਤੀ (last Date):
ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 20 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ: Bank of Baroda Recruitment: ਯੋਗ ਉਮੀਦਵਾਰ ਇਸ ਮਿੱਤੀ ਤੋਂ ਪਹਿਲਾਂ ਭੇਜਣ ਆਪਣੀਆਂ ਅਰਜ਼ੀਆਂ
ਉਮਰ ਸੀਮਾ (Age Limit):
ਜਿਨ੍ਹਾਂ ਉਮੀਦਵਾਰਾਂ (Candidates) ਦੀ ਉਮਰ 21 ਤੋਂ 45 ਸਾਲ ਵਿੱਚਕਾਰ ਹੈ, ਉਹ ਇਸ ਭਰਤੀ ਲਈ ਯੋਗ ਹਨ। ਜੇਕਰ ਤੁਸੀਂ ਵੀ ਦੱਸੀ ਗਈ ਉਮਰ ਦੇ ਹੋ ਤਾਂ ਜਲਦੀ ਹੀ ਇਸ ਭਰਤੀ ਲਈ ਆਪਣਾ ਨਾਮ ਰਜਿਸਟਰ ਕਰਾ ਲਵੋ। ਇਨ੍ਹਾਂ ਅਸਾਮੀਆਂ `ਤੇ ਅਨੁਸੂਚਿਤ ਜਾਤੀਆਂ ਦੀ ਭਰਤੀ ਲਈ ਉਮਰ ਸੀਮਾ `ਚ ਛੋਟ ਦਿੱਤੀ ਗਈ ਹੈ।
ਉਮੀਦਵਾਰਾਂ ਦੀ ਚੋਣ (Selection of candidates):
ਇਨ੍ਹਾਂ ਅਹੁਦਿਆਂ `ਤੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਤੇ ਤਜ਼ਰਬੇ ਦੇ ਆਧਾਰ `ਤੇ ਕੀਤੀ ਜਾਏਗੀ।
Summary in English: Golden opportunity for young people to work in the bank, apply soon