Government Job: ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਸੁਨਹਿਰੇ ਮੌਕੇ ਆਉਂਦੇ ਰਹਿੰਦੇ ਹਨ। ਪਰ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਨੌਕਰੀਆਂ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਇਸ ਮੌਕੇ ਦਾ ਫਾਇਦਾ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਡੇ ਨਾਲ ਇਸ ਨੌਕਰੀ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਾਂਗੇ। ਤਾਂ ਜੋ ਤੁਹਾਨੂੰ ਇਸ ਨੌਕਰੀ ਲਈ ਅਪਲਾਈ ਕਰਨ `ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ (TSPSC) ਵੱਲੋਂ ਐਕਸਟੈਂਸ਼ਨ ਅਫਸਰ (Supervisor) ਗ੍ਰੇਡ 1 ਦੇ ਖਾਲੀ ਅਹੁਦਿਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਇਹ ਟੀ.ਐੱਸ.ਪੀ.ਐੱਸ.ਸੀ. ਭਰਤੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਤਹਿਤ ਕੀਤੀ ਜਾਵੇਗੀ।
ਨੌਕਰੀ ਦਾ ਵੇਰਵਾ:
ਐਕਸਟੈਂਸ਼ਨ ਅਫਸਰ ਦੇ ਕਿੰਨੇ ਅਹੁਦੇ ਖਾਲੀ ਹਨ?
ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ ਦੇ ਤਹਿਤ ਐਕਸਟੈਂਸ਼ਨ ਅਫਸਰ ਦੇ ਪੂਰੇ 181 ਖਾਲੀ ਅਹੁਦਿਆਂ ਤੇ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਵਿੱਦਿਅਕ ਯੋਗਤਾ(Educational qualification):
ਨੌਕਰੀ ਦੀ ਅਰਜ਼ੀ ਦੇਣ ਦੇ ਲਈ ਉਮੀਦਵਾਰਾਂ ਕੋਲ ਕਿਸੇ ਵੀ ਵਿਸ਼ੇ `ਚ ਬੈਚਲਰ ਡਿਗਰੀ(Bachelor Degree) ਹੋਣੀ ਲਾਜ਼ਮੀ ਹੈ।
ਉਮਰ ਸੀਮਾ ਕਿ ਹੋਵੇਗੀ?
ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 44 ਸਾਲ ਦੀ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਦੇ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਭਾਰਤੀ ਡਾਕ ਵਿਭਾਗ `ਚ ਪੋਸਟਮੈਨ ਦੀਆਂ 98,083 ਅਸਾਮੀਆਂ `ਤੇ ਭਰਤੀ ਜਾਰੀ, ਜਲਦੀ ਕਰੋ ਅਪਲਾਈ
ਤਨਖਾਹ ਕਿੰਨੀ ਹੋਵੇਗੀ?
ਇਸ ਨੌਕਰੀ `ਚ ਉਮੀਦਵਾਰਾਂ ਨੂੰ 35720 ਤੋਂ 104430 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਅਰਜ਼ੀ ਕਿਵੇਂ ਦੇਣੀ ਹੈ (Application Process):
ਚਾਹਵਾਨ ਉਮੀਦਵਾਰ ਨੂੰ ਐਕਸਟੈਂਸ਼ਨ ਅਫਸਰ (ਸੁਪਰਵਾਈਜ਼ਰ) ਦੇ ਅਹੁਦੇ ਲਈ ''ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ'' ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।
ਅਰਜ਼ੀ ਦੀ ਮਿਤੀ:
ਇਸ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 8 ਸਤੰਬਰ 2022 ਤੋਂ ਸ਼ੁਰੂ ਹੋ ਜਾਵੇਗੀ।
Summary in English: Golden opportunity to become Govt Supervisor, Salary 35000 to 1 Lakh!