PM Kisan Yojana Update: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੀਆਂ ਅਹਿਮ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਤਹਿਤ ਮੋਦੀ ਸਰਕਾਰ ਹਰ ਸਾਲ ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਯਾਨੀ ਕੁੱਲ 6,000 ਰੁਪਏ ਟਰਾਂਸਫਰ ਕਰਦੀ ਹੈ। ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 15 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ। ਇਸ ਯੋਜਨਾ ਦੀ 15ਵੀਂ ਕਿਸ਼ਤ ਪ੍ਰਧਾਨ ਮੰਤਰੀ ਮੋਦੀ ਨੇ 16 ਨਵੰਬਰ ਨੂੰ ਝਾਰਖੰਡ ਦੇ ਦੌਰੇ ਦੌਰਾਨ ਜਾਰੀ ਕੀਤੀ ਸੀ।
ਦੇਸ਼ ਦੇ ਕਰੋੜਾਂ ਕਿਸਾਨ ਹੁਣ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। 16ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾ ਮੋਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਅੰਤਰਿਮ ਬਜਟ 'ਚ ਸਰਕਾਰ ਇਨ੍ਹਾਂ ਕਿਸਾਨਾਂ ਲਈ PM-Kisan Samman Nidhi ਦੀ ਰਾਸ਼ੀ ਦੁੱਗਣੀ ਕਰਨ ਦਾ ਐਲਾਨ ਕਰ ਸਕਦੀ ਹੈ।
12 ਹਜ਼ਾਰ ਰੁਪਏ ਆਉਣਗੇ!
ਮਿਲੀ ਜਾਣਕਾਰੀ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, ਕੇਂਦਰ ਸਰਕਾਰ ਮਹਿਲਾ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਰਾਸ਼ੀ ਦੁੱਗਣੀ ਕਰ ਸਕਦੀ ਹੈ ਯਾਨੀ 6 ਹਜ਼ਾਰ ਰੁਪਏ ਦੀ ਬਜਾਏ 12 ਹਜ਼ਾਰ ਰੁਪਏ ਮਹਿਲਾ ਕਿਸਾਨਾਂ ਦੇ ਖਾਤੇ 'ਚ ਆਉਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ, ਇਸ ਸਮੇਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਪ੍ਰਦਾਨ ਕੀਤੇ ਜਾਂਦੇ ਹਨ, ਜੋ ਕਿ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦੇ ਹਨ। ਇਹ ਇੱਕ ਤਰ੍ਹਾਂ ਦੀ ਵਿੱਤੀ ਸਹਾਇਤਾ ਹੈ ਜੋ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੀ ਮਦਦ ਲਈ ਦਿੱਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨੂੰ ਦੋਗੁਣਾ ਕਰਨ ਦੀ ਦਿਸ਼ਾ
ਹਾਲ ਹੀ ਵਿੱਚ ਹੋਈਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਚੋਣ ਵਾਅਦਿਆਂ 'ਤੇ ਭਰੋਸਾ ਪ੍ਰਗਟਾਇਆ ਅਤੇ ਭਾਜਪਾ ਨੂੰ ਅਣਕਿਆਸੀ ਜਿੱਤ ਦਿਵਾਈ। ਇਸ ਵਿੱਚ "ਲਾਡਲੀ ਬਹਿਨਾ" ਅਤੇ "ਲਾਡਲੀ ਲਕਸ਼ਮੀ ਯੋਜਨਾ" ਦੀ ਸਫਲਤਾ ਅਤੇ ਐਮਪੀ ਚੋਣਾਂ ਵਿੱਚ ਔਰਤਾਂ ਦੇ ਭਾਰੀ ਸਮਰਥਨ ਤੋਂ ਸਬਕ ਲੈਂਦੇ ਹੋਏ, ਕੇਂਦਰੀ ਭਾਜਪਾ ਸਰਕਾਰ ਹੁਣ ਦੇਸ਼ ਦੀਆਂ ਮਹਿਲਾ ਕਿਸਾਨਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਸਨਮਾਨ ਨਿਧੀ ਨੂੰ ਦੋਗੁਣਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।
ਅੰਤਰਿਮ ਬਜਟ ਵਿੱਚ ਐਲਾਨ ਦੀ ਸੰਭਾਵਨਾ
ਜੇਕਰ ਖੇਤੀਬਾੜੀ ਮੰਤਰਾਲੇ ਦੇ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਬਜਟ ਵਿੱਚ ਨਵੀਂ ਸ਼੍ਰੇਣੀ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਤਹਿਤ ਮਹਿਲਾ ਕਿਸਾਨਾਂ ਦੀ ਸਨਮਾਨ ਨਿਧੀ 6 ਹਜ਼ਾਰ ਰੁਪਏ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤੀ ਜਾ ਸਕਦੀ ਹੈ। ਇਸ ਦਾ ਐਲਾਨ ਆਗਾਮੀ ਅੰਤਰਿਮ ਬਜਟ ਵਿੱਚ ਕੀਤਾ ਜਾ ਸਕਦਾ ਹੈ, ਜੋ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜੋ: ਕਿਸਾਨਾਂ ਦਾ ਇੰਤਜ਼ਾਰ ਖ਼ਤਮ, ਇਸ ਦਿਨ ਖਾਤਿਆਂ 'ਚ ਆਉਣਗੇ PM KISAN YOJANA ਦੀ 16ਵੀਂ ਕਿਸ਼ਤ ਦੇ ਪੈਸੇ
ਮਹਿਲਾ ਕਿਸਾਨਾਂ ਦੇ ਮੰਗੇ ਵੇਰਵੇ
ਮੀਡੀਆ ਰਿਪੋਰਟਾਂ ਮੁਤਾਬਕ ਖੇਤੀਬਾੜੀ ਮੰਤਰਾਲੇ ਅਤੇ ਵਿੱਤ ਮੰਤਰਾਲੇ ਨੇ ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਸਬੰਧੀ ਸਾਰੇ ਸੂਬਿਆਂ ਤੋਂ ਜ਼ਮੀਨ ਦੀ ਮਾਲਕੀ ਵਾਲੀਆਂ ਮਹਿਲਾ ਕਿਸਾਨਾਂ ਦੇ ਵੇਰਵੇ ਵੀ ਮੰਗੇ ਗਏ ਹਨ। ਇਸ ਦੇ ਵਿਸ਼ਲੇਸ਼ਣ ਰਾਹੀਂ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਸਮੇਤ ਹੋਰ ਪਹਿਲੂਆਂ 'ਤੇ ਵਿਚਾਰ ਕੀਤਾ ਗਿਆ ਹੈ। ਹਾਲਾਂਕਿ, ਹੁਣ ਤੱਕ ਨਾ ਤਾਂ ਮੰਤਰਾਲੇ ਅਤੇ ਨਾ ਹੀ ਸਰਕਾਰ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਕੀਤਾ ਹੈ।
ਸਰਕਾਰੀ ਖ਼ਜ਼ਾਨੇ 'ਤੇ ਵਾਧੂ ਬੋਝ
ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਦੀ 1.40 ਅਰਬ ਦੀ ਆਬਾਦੀ ਵਿੱਚ ਕਿਸਾਨਾਂ ਦੀ ਗਿਣਤੀ ਲਗਭਗ 26 ਕਰੋੜ ਹੈ, ਜਿਸ ਵਿੱਚ ਮਹਿਲਾ ਕਿਸਾਨਾਂ ਦੀ ਭਾਗੀਦਾਰੀ ਲਗਭਗ 60 ਫੀਸਦੀ ਹੈ। ਜਦੋਂਕਿ, ਇਨ੍ਹਾਂ ਵਿੱਚੋਂ ਸਿਰਫ਼ 13 ਫ਼ੀਸਦੀ ਹੀ ਮਹਿਲਾ ਕਿਸਾਨਾਂ ਦੇ ਨਾਂ ’ਤੇ ਖੇਤੀ ਵਾਲੀ ਜ਼ਮੀਨ ਹੈ। ਭਾਵ ਸਿਰਫ 13 ਫੀਸਦੀ ਮਹਿਲਾ ਕਿਸਾਨਾਂ ਕੋਲ ਜ਼ਮੀਨ ਹੈ।
ਇਸ ਅੰਦਾਜ਼ੇ ਨਾਲ ਦੇਖਿਆ ਜਾਵੇ ਤਾਂ ਜੇਕਰ ਮਹਿਲਾ ਕਿਸਾਨਾਂ ਦੀ ਸਨਮਾਨ ਨਿਧੀ ਦੁੱਗਣੀ ਕਰ ਦਿੱਤੀ ਜਾਂਦੀ ਹੈ ਤਾਂ ਕੇਂਦਰ ਸਰਕਾਰ ਨੂੰ 12 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪਵੇਗਾ। ਜਦੋਂਕਿ ਕੇਂਦਰ ਸਰਕਾਰ ਦਾ ਕੁੱਲ ਅਨੁਮਾਨਿਤ ਬਜਟ ਲਗਭਗ 550 ਬਿਲੀਅਨ ਡਾਲਰ ਹੈ। ਇਸ ਲਿਹਾਜ਼ ਨਾਲ 12 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਬਜਟ ਦੀ ਸਿਹਤ 'ਤੇ ਜ਼ਿਆਦਾ ਅਸਰ ਨਹੀਂ ਕਰੇਗਾ।
Summary in English: Good News: 12 thousand rupees will come to the account under PM KISAN YOJANA! MODI GOVERNMENT preparing to give a big gift to farmers