ਦੇਸ਼ ਵਿੱਚ ਸਰ੍ਹੋਂ, ਸੂਰਜਮੁਖੀ ਅਤੇ ਹੋਰ ਤੇਲ ਬੀਜਾਂ ਦੇ ਉਤਪਾਦਨ ਖੇਤਰ ਨੂੰ ਵਧਾਉਣ ਅਤੇ ਸੁਧਾਰਣ ਲਈ ਕੇਂਦਰ ਸਰਕਾਰ ਦਾ ਖੇਤੀਬਾੜੀ ਮੰਤਰਾਲਾ ਪੂਰੇ ਐਕਸ਼ਨ ਮੋਡ ਵਿੱਚ ਹੈ। ਖੇਤੀਬਾੜੀ ਮੰਤਰਾਲਾ ਇੱਕ ਯੋਜਨਾ ਲਿਆਉਣ ਜਾ ਰਿਹਾ ਹੈ, ਜਿਸ ਦਾ ਟੀਚਾ ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਵਿਦੇਸ਼ 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਆਓ ਜਾਣਦੇ ਹਾਂ ਪੂਰੀ ਖ਼ਬਰ...
ਦੇਸ਼ ਨੂੰ ਤੇਲ ਬੀਜਾਂ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਖੇਤੀਬਾੜੀ ਮੰਤਰਾਲੇ (Agriculture Ministry) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦੇ ਚਲਦਿਆਂ ਕੇਂਦਰ ਸਰਕਾਰ ਦਾ ਖੇਤੀਬਾੜੀ ਮੰਤਰਾਲਾ ਦੇਸ਼ ਵਿੱਚ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਖੇਤੀਬਾੜੀ ਮੰਤਰਾਲਾ ਇੱਕ ਯੋਜਨਾ ਲਿਆਉਣ ਜਾ ਰਿਹਾ ਹੈ, ਜਿਸ ਦਾ ਟੀਚਾ ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਵਿਦੇਸ਼ 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਖੇਤੀਬਾੜੀ ਮੰਤਰਾਲਾ ਅਤੇ ਇਸ ਨਾਲ ਜੁੜੇ ਅਦਾਰੇ ਤੇਲ ਬੀਜ ਉਤਪਾਦਕ ਕਿਸਾਨਾਂ ਅਤੇ ਇਸ ਨਾਲ ਜੁੜੇ ਪ੍ਰੋਸੈਸਰਾਂ ਨੂੰ ਲਾਭ ਪਹੁੰਚਾਉਣਗੇ, ਜੋ ਕਿ ਪ੍ਰੋਤਸਾਹਨ (ਪ੍ਰੇਰਨਾ ਰਾਸ਼ੀ) ਦੇ ਰੂਪ ਵਿੱਚ ਹੋ ਸਕਦਾ ਹੈ।
ਖੇਤੀਬਾੜੀ ਮੰਤਰਾਲਾ ਲਿਆਏਗਾ ਕੈਬਨਿਟ ਨੋਟ
ਦੇਸ਼ ਵਿੱਚ ਤੇਲ ਬੀਜਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਿਸਾਨਾਂ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਲਈ ਖੇਤੀਬਾੜੀ ਮੰਤਰਾਲਾ ਜਲਦੀ ਹੀ ਇੱਕ ਕੈਬਨਿਟ ਨੋਟ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਅੰਗਰੇਜ਼ੀ ਅਖਬਾਰ ਫਾਈਨੈਂਸ਼ੀਅਲ ਐਕਸਪ੍ਰੈਸ ਮੁਤਾਬਕ ਮੰਤਰਾਲਾ ਜਲਦੀ ਹੀ ਕੈਬਨਿਟ ਨੋਟ ਤਿਆਰ ਕਰੇਗਾ। ਅਖਬਾਰ ਦੀ ਇਕ ਰਿਪੋਰਟ ਦੇ ਅਨੁਸਾਰ, ਇਸ ਯੋਜਨਾ ਦੇ ਪਿੱਛੇ ਦਾ ਵਿਚਾਰ ਦੇਸ਼ ਵਿੱਚ ਸਰ੍ਹੋਂ, ਸੂਰਜਮੁਖੀ ਅਤੇ ਹੋਰ ਤੇਲ ਬੀਜਾਂ ਦੇ ਉਤਪਾਦਨ ਖੇਤਰ ਨੂੰ ਵਧਾਉਣਾ ਅਤੇ ਸੁਧਾਰ ਕਰਨਾ ਹੈ। ਨਾਲ ਹੀ, ਇਸ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜਦਕਿ ਕਿਸਾਨਾਂ ਨੂੰ ਖਾਣ ਵਾਲੇ ਤੇਲ ਦੀ ਪ੍ਰੋਸੈਸਿੰਗ ਕਰਨ ਵਾਲੀਆਂ ਨਿੱਜੀ ਸੰਸਥਾਵਾਂ ਨਾਲ ਜੋੜਿਆ ਜਾਵੇਗਾ।
ਸਰ੍ਹੋਂ ਦੇ ਉਤਪਾਦਨ ਦੇ ਦਾਇਰੇ ਵਿੱਚ ਵਾਧਾ, ਸੂਰਜਮੁਖੀ ਵਿੱਚ ਕਮੀ
ਤੇਲ ਬੀਜਾਂ ਦੇ ਖੇਤਰ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਯਤਨ ਜਾਰੀ ਹਨ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਦੇਸ਼ ਵਿੱਚ ਸਰ੍ਹੋਂ ਦੇ ਉਤਪਾਦਨ ਦਾ ਦਾਇਰਾ ਵਧਿਆ ਹੈ। ਅੰਕੜਿਆਂ ਮੁਤਾਬਕ 2021-22 'ਚ ਸਰ੍ਹੋਂ ਦਾ ਉਤਪਾਦਨ 24 ਫੀਸਦੀ ਵਧਣ ਦੀ ਉਮੀਦ ਹੈ। ਪਿਛਲੇ ਸਾਲ 7.3 ਮਿਲੀਅਨ ਹੈਕਟੇਅਰ ਵਿੱਚ ਸਰ੍ਹੋਂ ਦੀ ਪੈਦਾਵਾਰ ਹੋਈ ਸੀ, ਜਦੋਂ ਕਿ ਇਸ ਸਾਲ 9.1 ਮਿਲੀਅਨ ਹੈਕਟੇਅਰ ਵਿੱਚ ਸਰ੍ਹੋਂ ਦੀ ਪੈਦਾਵਾਰ ਹੋਈ ਹੈ। ਹਾਲਾਂਕਿ, ਖੇਤੀਬਾੜੀ ਮੰਤਰਾਲਾ ਅਗਲੇ ਦੋ ਸਾਲਾਂ ਵਿੱਚ ਸਰ੍ਹੋਂ ਦੇ ਉਤਪਾਦਨ ਹੇਠ ਰਕਬਾ ਵਧਾ ਕੇ 12.2 ਮਿਲੀਅਨ ਹੈਕਟੇਅਰ ਕਰਨ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ।
ਇਸ ਦੇ ਨਾਲ ਹੀ ਮੰਤਰਾਲੇ ਦੀ ਯੋਜਨਾ ਦੇਸ਼ ਵਿੱਚ ਸੂਰਜਮੁਖੀ ਦੇ ਉਤਪਾਦਨ ਖੇਤਰ ਨੂੰ ਵਧਾਉਣ ਦੀ ਵੀ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ, ਦੇਸ਼ ਦੇ ਅੰਦਰ ਸੂਰਜਮੁਖੀ ਦੇ ਉਤਪਾਦਨ ਖੇਤਰ ਵਿੱਚ ਕਮੀ ਆਈ ਹੈ। ਅੰਕੜਿਆਂ ਅਨੁਸਾਰ ਸਾਲ 1990-95 ਦੌਰਾਨ ਦੇਸ਼ ਅੰਦਰ ਸੂਰਜਮੁਖੀ ਦੀ ਪੈਦਾਵਾਰ 2.1 ਮਿਲੀਅਨ ਹੈਕਟੇਅਰ ਸੀ, ਜੋ ਸਾਲ 2005-06 ਦੌਰਾਨ ਘਟ ਕੇ 1.4 ਮਿਲੀਅਨ ਹੈਕਟੇਅਰ ਰਹਿ ਗਈ। ਇਸ ਦੇ ਨਾਲ ਹੀ 2017-18 ਦੌਰਾਨ ਦੇਸ਼ ਵਿੱਚ ਸੂਰਜਮੁਖੀ ਦਾ ਉਤਪਾਦਨ ਸਿਰਫ਼ 0.26 ਮਿਲੀਅਨ ਹੈਕਟੇਅਰ ਰੱਖਿਆ ਗਿਆ ਸੀ। ਮੰਤਰਾਲੇ ਦਾ ਮੰਨਣਾ ਹੈ ਕਿ ਸੂਰਜਮੁਖੀ ਦੇ ਉਤਪਾਦਨ ਵਿੱਚ ਕਮੀ ਦਾ ਮੁੱਖ ਕਾਰਨ ਲਾਭਕਾਰੀ ਮੁੱਲ ਵਿੱਚ ਕਮੀ ਸੀ।
ਇਹ ਵੀ ਪੜ੍ਹੋ : ਹਰਿਆਣਾ ਵਿੱਚ ਸ਼ੁਰੂ ਹੋ ਚੁਕੀ ਹੈ ਸਰ੍ਹੋਂ ਦੀ ਖਰੀਦ! 1 ਅਪ੍ਰੈਲ ਤੋਂ ਐਮ.ਐਸ.ਪੀ ਤੇ ਕਣਕ ਵੇਚ ਸਕਣਗੇ ਕਿਸਾਨ
Summary in English: Good news for farmers! The Ministry of Agriculture is introducing a new policy to promote the production of oilseeds