Good News for PAU Students: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ 24 ਵਿਦਿਆਰਥੀਆਂ ਨੇ 16 ਫਰਵਰੀ, 2023 ਨੂੰ ਪੀਏਯੂ ਦੇ ਸਾਬਕਾ ਵਿਦਿਆਰਥੀ ਪਿਆਰਾ ਸਿੰਘ ਪਰਮਾਰ ਦੀ ਯਾਦ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਪਿਆਰਾ ਸਿੰਘ ਪਰਮਾਰ ਸੁਸਾਇਟੀ ਤੋਂ ਵਿੱਤੀ ਸਹਾਇਤਾ ਪ੍ਰਾਪਤ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਪਰਮਾਰ ਖੇਤੀ ਵਿਗਿਆਨ ਵਿੱਚ ਮਾਸਟਰਜ਼ ਦੀ ਡਿਗਰੀ ਪੜ੍ਹਾਈ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਇਸ ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।
ਜ਼ਿਕਰਯੋਗ ਹੈ ਕਿ ਪਿਆਰਾ ਸਿੰਘ ਪਰਮਾਰ ਸੁਸਾਇਟੀ ਦਾ ਗਠਨ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਅਤੇ ਦੋਸਤਾਂ ਨੇ 2015 ਵਿੱਚ ਕੀਤਾ ਸੀ। ਉਦੋਂ ਤੋਂ ਮੈਂਬਰ ਪੀਏਯੂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇ ਨਾਲ ਸਰਗਰਮੀ ਨਾਲ ਸਹਾਇਤਾ ਕਰ ਰਹੇ ਹਨ। ਇਹ ਸਮਾਗਮ ਹਰ ਸਾਲ ਸਾਢੇ ਚਾਰ ਲੱਖ ਰੁਪਏ ਦਾ ਯੋਗਦਾਨ ਦਿੰਦਾ ਹੈ ਇਹ ਇਸ ਸੁਸਾਇਟੀ ਦਾ ਸੱਤਵਾਂ ਲਗਾਤਾਰ ਸਾਲ ਸੀ।
ਪਿਆਰਾ ਸਿੰਘ ਪਰਮਾਰ ਸੋਸਾਇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਾਰੇ ਬੋਲਦਿਆਂ ਮੈਂਬਰਾਂ ਨੇ ਸਾਰੇ ਪੰਜ ਕਾਂਸਟੀਚੂਐਂਟ ਕਾਲਜਾਂ ਦੇ ਡੀਨ ਨੂੰ ਬੇਨਤੀ ਕੀਤੀ ਕਿ ਉਹ ਸਾਲਾਨਾ ਪ੍ਰਦਰਸ਼ਨ ਦੇ ਆਧਾਰ 'ਤੇ ਲੋੜਵੰਦ ਵਿਦਿਆਰਥੀਆਂ ਦੀ ਪਛਾਣ ਕਰਨ। ਪੜ੍ਹਾਈ ਲਈ ਸਹਾਇਤਾ ਰਾਸ਼ੀ ਚੈੱਕਾਂ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ।
ਆਪਣੀ ਟਿੱਪਣੀ ਵਿੱਚ ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਚੈਕ ਸੌਂਪਦੇ ਹੋਏ ਸਿੱਖਿਆ ਲਈ ਸਹਾਇਤਾ ਦੇਣ ਲਈ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਪਰਉਪਕਾਰੀ ਗਤੀਵਿਧੀਆਂ ਕਰਨ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: PAU ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਬਣੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ
ਸੁਸਾਇਟੀ ਦੇ ਪ੍ਰਧਾਨ ਡਾ. ਪਰਵਿੰਦਰ ਸਿੰਘ ਸੇਖੋਂ, ਸਾਬਕਾ ਮੁਖੀ, ਪੈਦਾ ਰੋਗ ਵਿਗਿਆਨ ਵਿਭਾਗ, ਪੀਏਯੂ ਨੇ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਾਈ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਪੜ੍ਹਾਈ ਅਤੇ ਬਾਅਦ ਵਿੱਚ ਪੇਸ਼ੇਵਰ ਮੁਹਾਰਤ ਨੂੰ ਨਿਖਾਰਨ ਲਈ ਆਪਣੀ ਪੂਰੀ ਵਾਹ ਲਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੁਸਾਇਟੀ ਮੈਂਬਰ ਡਾ. ਸੰਜੀਵ ਆਹਲੂਵਾਲੀਆ ਸਾਬਕਾ ਫੈਕਲਟੀ ਮੈਂਬਰ, ਯਾਦਵਿੰਦਰ ਸਿੰਘ ਧਾਲੀਵਾਲ, ਰਣਜੀਤ ਰਾਣਾ, ਡਾ. ਗੁਰਸ਼ਰਨ ਸਿੰਘ, ਡਾ: ਬਲਜਿੰਦਰ ਬਰਾੜ, ਡਾ. ਗੁਰਮੀਤ ਸਿੰਘ ਬੁੱਟਰ, ਮੌਜੂਦਾ ਡਾਇਰੈਕਟਰ ਪਸਾਰ ਸਿੱਖਿਆ, ਪੀ.ਏ.ਯੂ ਅਤੇ ਡੀਨ ਡਾਇਰੈਕਟਰ ਵੀ ਹਾਜ਼ਰ ਸਨ।
Summary in English: Good News: Increase in financial support for PAU's needy students