Petrol Diesel Rate: ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਕਈ ਵੱਡੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ (petrol and diesel) ਦੀਆਂ ਕੀਮਤਾਂ 'ਚ ਕਟੌਤੀ ਹੋਵੇਗੀ।
ਪਿਛਲੇ ਕੁਝ ਮਹੀਨਿਆਂ ਤੋਂ ਭਾਰਤ 'ਚ ਪੈਟਰੋਲ ਅਤੇ ਡੀਜ਼ਲ (Petrol and Diesel) ਦੀਆਂ ਕੀਮਤਾਂ 'ਚ ਕੁਝ ਉਤਰਾਅ-ਚੜ੍ਹਾਅ ਆਇਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਤੇਲ ਕੰਪਨੀਆਂ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਅੱਜ ਸਵੇਰੇ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਤਾਂ ਆਓ ਅੱਜ ਦੇ ਕੱਚੇ ਤੇਲ ਦੀਆਂ ਕੀਮਤਾਂ (crude oil prices) 'ਤੇ ਇੱਕ ਨਜ਼ਰ ਮਾਰੀਏ, ਤੁਹਾਡੇ ਸ਼ਹਿਰ ਵਿੱਚ ਉਨ੍ਹਾਂ ਦੇ ਰੇਟ ਕੀ ਹਨ।
ਇਹ ਵੀ ਪੜ੍ਹੋ: Wheat Procurement: ਕੇਂਦਰ ਸਰਕਾਰ ਵੱਲੋਂ 15 ਮਾਰਚ ਤੋਂ ਕਣਕ ਦੀ ਖਰੀਦ ਸ਼ੁਰੂ
ਅੱਜ ਦਾ ਬ੍ਰੈਂਟ ਕਰੂਡ 81 ਡਾਲਰ ਪ੍ਰਤੀ ਬੈਰਲ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਬ੍ਰੈਂਟ ਕਰੂਡ 81 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 80.99 ਡਾਲਰ ਦੀ ਦਰ 'ਤੇ ਬਰਕਰਾਰ ਹੈ ਅਤੇ ਇਸ ਦੇ ਨਾਲ ਹੀ ਡਬਲਯੂ.ਟੀ.ਆਈ. ਕੱਚਾ ਤੇਲ 74.40 ਡਾਲਰ ਪ੍ਰਤੀ ਬੈਰਲ ਦੀ ਦਰ 'ਤੇ ਹੈ। ਇਸ ਸਭ ਦੇ ਬਾਵਜੂਦ ਅੱਜ ਦੇਸ਼ ਭਰ ਦੇ ਕਈ ਵੱਡੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੁਝ ਬਦਲਾਅ ਦੇਖਣ ਨੂੰ ਮਿਲਿਆ ਹੈ। ਜੋ ਇਸ ਤਰ੍ਹਾਂ ਹਨ।
ਇਹ ਵੀ ਪੜ੍ਹੋ: 232 Mobile Applications Ban, ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਕਾਰਵਾਈ
ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ (new rates of petrol and diesel)
● ਦਿੱਲੀ: ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ ਪ੍ਰਤੀ ਲੀਟਰ
● ਮੁੰਬਈ: ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
● ਕੋਲਕਾਤਾ: ਪੈਟਰੋਲ 106.03 ਰੁਪਏ, ਡੀਜ਼ਲ 92.25 ਰੁਪਏ ਪ੍ਰਤੀ ਲੀਟਰ
● ਚੇਨਈ: ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ ਪ੍ਰਤੀ ਲੀਟਰ
● ਗੌਤਮ ਬੁੱਧ ਨਗਰ (ਨੋਇਡਾ-ਗ੍ਰੇਟਰ ਨੋਇਡਾ): ਪੈਟਰੋਲ ਦੀ ਕੀਮਤ ਅੱਜ 13 ਪੈਸੇ ਦੀ ਗਿਰਾਵਟ ਨਾਲ 96.79 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 12 ਪੈਸੇ ਦੀ ਗਿਰਾਵਟ ਨਾਲ 89.96 ਰੁਪਏ ਪ੍ਰਤੀ ਲੀਟਰ ਹੋ ਗਈ।
● ਗੁਰੂਗ੍ਰਾਮ: 29 ਪੈਸੇ ਸਸਤਾ ਹੋਇਆ 96.89 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 29 ਪੈਸੇ ਸਸਤਾ ਹੋਇਆ 89.76 ਰੁਪਏ ਪ੍ਰਤੀ ਲੀਟਰ
● ਗਾਜ਼ੀਆਬਾਦ: ਪੈਟਰੋਲ 96.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ
● ਬੈਂਗਲੁਰੂ: ਪੈਟਰੋਲ 101.94 ਰੁਪਏ ਪ੍ਰਤੀ ਲੀਟਰ, ਡੀਜ਼ਲ 87.89 ਰੁਪਏ ਪ੍ਰਤੀ ਲੀਟਰ
● ਹੈਦਰਾਬਾਦ: ਪੈਟਰੋਲ 109.66 ਰੁਪਏ ਪ੍ਰਤੀ ਲੀਟਰ, ਡੀਜ਼ਲ 97.82 ਰੁਪਏ ਪ੍ਰਤੀ ਲੀਟਰ
● ਲਖਨਊ: ਪੈਟਰੋਲ 96.58 ਰੁਪਏ ਪ੍ਰਤੀ ਲੀਟਰ, ਡੀਜ਼ਲ 89.77 ਰੁਪਏ ਪ੍ਰਤੀ ਲੀਟਰ
● ਪਟਨਾ: ਪੈਟਰੋਲ 107.65 ਰੁਪਏ ਪ੍ਰਤੀ ਲੀਟਰ, ਡੀਜ਼ਲ 94.42 ਰੁਪਏ ਪ੍ਰਤੀ ਲੀਟਰ
● ਪੋਰਟ ਬਲੇਅਰ: ਪੈਟਰੋਲ 84.10 ਰੁਪਏ ਪ੍ਰਤੀ ਲੀਟਰ, ਡੀਜ਼ਲ 79.74 ਰੁਪਏ ਪ੍ਰਤੀ ਲੀਟਰ
Summary in English: Good News! Petrol-Diesel prices reduced, know new rates