ਕੀ ਤੁਸੀਂ ਵੀ ਸਰਕਾਰੀ ਮੁਲਾਜ਼ਮ ਹੋ? ਜੇਕਰ ਹਾਂ, ਤਾਂ ਡੀਏ ਵਧਣ ਤੋਂ ਬਾਅਦ ਹੁਣ ਤੁਹਾਨੂੰ ਇੱਕ ਬਹੁਤ ਚੰਗੀ ਖ਼ਬਰ ਮਿਲਣ ਵਾਲੀ ਹੈ। ਜੀ ਹਾਂ, ਇਕ ਵਾਰ ਫਿਰ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ। ਇਹ ਕਿਵੇਂ ਹੋਣ ਜਾ ਰਿਹਾ ਹੈ, ਆਓ ਦੱਸਦੇ ਹਾਂ।
ਦਰਅਸਲ, ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਤਾਜ਼ਾ ਸੋਧ ਨਾਲ ਮੁਲਾਜ਼ਮਾਂ ਦਾ ਡੀਏ ਵਧਾ ਕੇ 34 ਫ਼ੀਸਦੀ ਕਰ ਦਿੱਤਾ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਸਰਕਾਰੀ ਕਰਮਚਾਰੀਆਂ ਲਈ ਇੱਕ ਹੋਰ ਖੁਸ਼ਖਬਰੀ ਕੀ ਹੋ ਸਕਦੀ ਹੈ? ਆਓ ਜਾਣਦੇ ਹਾਂ।
ਜਲਦੀ ਹੀ HRA ਵਿੱਚ ਵਾਧਾ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋ ਜਲਦ ਹੀ ਹਾਊਸ ਰੈਂਟ ਅਲਾਉਂਸ ਸਮੇਤ ਹੋਰਨਾਂ ਭੱਤਿਆਂ ਵਿੱਚ ਵਾਧਾ ਕਰ ਸਕਦਾ ਹੈ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਐਚ.ਆਰ.ਏ. ਵਿੱਚ ਆਖਰੀ ਵਾਰ ਪਿਛਲੇ ਸਾਲ ਜੁਲਾਈ ਵਿੱਚ ਸੋਧ ਕੀਤੀ ਗਈ ਸੀ ਜਦੋਂ ਡੀਏ 25% ਦੇ ਅੰਕੜੇ ਨੂੰ ਪਾਰ ਕਰ ਗਿਆ ਸੀ।
ਉਸ ਵੇਲੇ ਸਰਕਾਰ ਨੇ ਡੀਏ ਵਧਾ ਕੇ 28 ਫੀਸਦੀ ਕਰ ਦਿੱਤਾ ਸੀ। ਪਰ ਹੁਣ ਡੀਏ ਨੂੰ ਇੱਕ ਨਵੇਂ ਪੱਧਰ ਤੱਕ ਵਧਾਉਣ ਦੇ ਨਾਲ ਐਚ.ਆਰ.ਏ. ਵਿੱਚ ਵੀ ਸੋਧ ਦੀ ਉਮੀਦ ਹੈ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੇ ਹਫ਼ਤਿਆਂ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ HRA ਵਧ ਸਕਦਾ ਹੈ। ਖਾਸ ਗੱਲ ਇਹ ਹੈ ਕਿ ਜੇਕਰ ਜਲਦੀ ਹੀ ਐਚ.ਆਰ.ਏ. ਵਿੱਚ ਵਾਧਾ ਲਾਗੂ ਹੋ ਜਾਂਦਾ ਹੈ ਤਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਬੰਪਰ ਵਾਧਾ ਹੋਵੇਗਾ।
ਦੱਸ ਦਈਏ ਕਿ ਸਰਕਾਰੀ ਕਰਮਚਾਰੀਆਂ ਦਾ HRA ਉਸ ਸ਼ਹਿਰ ਦੀ ਸ਼੍ਰੇਣੀ 'ਤੇ ਨਿਰਭਰ ਕਰਦਾ ਹੈ, ਜਿੱਥੇ ਉਹ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਤਿੰਨ ਸ਼੍ਰੇਣੀਆਂ X, Y ਅਤੇ Z ਹਨ। ਵਰਤਮਾਨ ਵਿੱਚ, X ਸ਼੍ਰੇਣੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੀ ਮੂਲ ਤਨਖਾਹ ਦੇ 27% ਤੇ HRA ਮਿਲ ਰਿਹਾ ਹੈ, ਜਦੋਂ ਕਿ Z ਸ਼੍ਰੇਣੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 9% ਦਾ HRA ਮਿਲ ਰਿਹਾ ਹੈ।
HRA 3% ਤੱਕ ਵਧਿਆ
X ਸ਼੍ਰੇਣੀ ਵਿੱਚ ਆਉਣ ਵਾਲੇ ਕੇਂਦਰੀ ਕਰਮਚਾਰੀਆਂ ਨੂੰ 27 ਫੀਸਦੀ ਐਚ.ਆਰ.ਏ. ਅਤੇ Y ਸ਼੍ਰੇਣੀ ਦੇ ਕਰਮਚਾਰੀਆਂ ਦਾ HRA 18 ਫੀਸਦੀ ਤੋਂ 20 ਫੀਸਦੀ ਹੋਵੇਗਾ। ਇਸ ਦੇ ਨਾਲ ਹੀ Z ਕਲਾਸ ਦਾ ਐਚ.ਆਰ.ਏ. 9 ਫੀਸਦੀ ਤੋਂ ਵਧ ਕੇ 10 ਫੀਸਦੀ ਹੋ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਕਰਮਚਾਰੀਆਂ ਦੇ HRA ਵਿੱਚ ਜਲਦੀ ਹੀ 3% ਤੱਕ ਦਾ ਵਾਧਾ ਦੇਖਿਆ ਜਾ ਸਕਦਾ ਹੈ। X ਸ਼੍ਰੇਣੀ ਦੇ ਸ਼ਹਿਰਾਂ ਵਿੱਚ ਕਰਮਚਾਰੀਆਂ ਲਈ HRA ਵਿੱਚ 3 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ ਜਦੋਂ ਕਿ Y ਸ਼੍ਰੇਣੀ ਦੇ ਸ਼ਹਿਰਾਂ ਵਿੱਚ ਕਰਮਚਾਰੀਆਂ ਨੂੰ ਭੱਤੇ ਵਿੱਚ 2% ਵਾਧਾ ਹੋ ਸਕਦਾ ਹੈ।
ਇਸ ਤੋਂ ਇਲਾਵਾ, Z-ਸ਼੍ਰੇਣੀ ਦੇ ਸ਼ਹਿਰਾਂ ਵਿੱਚ ਸਥਿਤ ਕਰਮਚਾਰੀਆਂ ਨੂੰ HRA ਵਿੱਚ 1% ਦਾ ਵਾਧਾ ਮਿਲ ਸਕਦਾ ਹੈ। ਸਭ ਤੋਂ ਵਧੀਆ ਸਥਿਤੀ ਵਿੱਚ, ਸਰਕਾਰੀ ਕਰਮਚਾਰੀਆਂ ਦਾ ਐਚ.ਆਰ.ਏ. 27 ਪ੍ਰਤੀਸ਼ਤ ਤੋਂ ਵਧ ਕੇ 30 ਪ੍ਰਤੀਸ਼ਤ ਹੋ ਜਾਵੇਗਾ।
ਮੌਜੂਦਾ ਅਤੇ ਸੋਧੀਆਂ HRA ਦਰਾਂ
X ਸ਼੍ਰੇਣੀ ਦੇ ਸ਼ਹਿਰ (24%): ਮੁੱਢਲੀ ਤਨਖਾਹ ਦਾ 27%
Y ਸ਼੍ਰੇਣੀ ਦੇ ਸ਼ਹਿਰ (16%): ਮੁੱਢਲੀ ਤਨਖਾਹ ਦਾ 18%
Z ਸ਼੍ਰੇਣੀ ਦੇ ਸ਼ਹਿਰ (8%): ਮੁੱਢਲੀ ਤਨਖਾਹ ਦਾ 9%
ਇਹ ਵੀ ਪੜ੍ਹੋ: ਮਿੱਟੀ ਦੀ ਪਰਖ ਕਰਵਾਉਣ ਤੋਂ ਕਿਸਾਨਾਂ ਨੂੰ ਮਿਲੇਗਾ ਦੁੱਗਣਾ ਲਾਹਾ! ਪੜ੍ਹੋ ਪੂਰੀ ਰਿਪੋਰਟ
Summary in English: Government employees will once again get the gift! HRA will now increase after DA!