ਬਜਟ ਦੇ ਬਾਅਦ ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੰਦੇ ਹੋਏ ਭੱਤੇ ਵਿਚ 14% ਦਾ ਵਾਧਾ ਕਿੱਤਾ ਹੈ । ਇਸ ਦੇ ਬਾਅਦ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿਚ ਬੰਪਰ ਵਾਧਾ ਦੇਖਣ ਨੂੰ ਮਿਲੇਗਾ । ਮਹਿੰਗਾਈ ਦੇ ਇਸ ਦੌਰ ਵਿਚ ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਦੀ ਤਰਫ ਤੋਂ ਮਿੱਲੇ ਇਸ ਤੋਹਫੇ ਦਾ ਲੰਬੇ ਸਮੇਂ ਤੋਂ ਉਡੀਕ ਸੀ । ਅਜਿਹੇ ਵਿਚ ਕਰਮਚਾਰੀਆਂ ਦੇ ਡੀਏ ਵਿਚ 3 ਨਹੀਂ ਸਿੱਧਾ 14% ਦਾ ਵਾਧਾ ਕਿੱਤਾ ਗਿਆ ਹੈ ।
ਤੁਹਾਨੂੰ ਦੱਸ ਦਈਏ ਕਿ ਡੀਏ ਵਿਚ ਵਾਧਾ ਸਿਰਫ ਕੇਂਦਰੀ ਜਨਤਕ ਖੇਤਰ ਉਦਯੋਗ (CPSEs) ਕਰਮਚਾਰੀਆਂ ਨੂੰ ਮਿਲਣ ਵਾਲਾ ਹੈ ।
ਜਨਵਰੀ ਵਿਚ DA ਨੂੰ ਕੀਤਾ ਗਿਆ ਸੀ ਰਿਵਾਇਜ (DA was revised in January)
ਕੇਂਦਰੀ ਜਨਤਕ ਖੇਤਰ ਉਦਯੋਗ ਦੇ ਡੀਏ ਨੂੰ ਜਨਵਰੀ ਵਿਚ ਰਿਵਾਇਜ ਕੀਤਾ ਗਏ ਸੀ । ਇਸ ਤੋਂ ਪਹਿਲਾ ਕਰਮਚਾਰੀਆਂ ਨੂੰ 170.5 % ਦੀ ਦਰ ਤੋਂ ਡੀਏ ਮਿਲ ਰਿਹਾ ਸੀ , ਜਿਸ ਨੂੰ ਵਧਾਕਰ 184.1% ਕਰ ਦਿੱਤਾ ਗਿਆ ਹੈ । ਖ਼ਬਰ ਮਿਲਦੇ ਹੀ ਕੇਂਦਰੀ ਕਰਮਚਾਰੀਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਸਰਕਾਰ ਨੇ ਦਿੱਤੀ ਕਰਮਚਾਰੀਆਂ ਨੂੰ ਖੁਸ਼ਖਬਰੀ (Government gave good news to the employees)
CPSEs ਦੇ ਬੋਰਡ ਲੈਵਲ ਅਤੇ ਬੋਰਡ ਲੈਵਲ ਦੇ ਹੇਠਾਂ ਦੀ ਅਧਿਕਾਰੀਆਂ ਨੂੰ ਫਾਇਦਾ ਮਿਲੇਗਾ । ਇਨ੍ਹਾਂ ਲੋਕਾਂ ਦੇ ਡੀਏ ਨੂੰ ਰਿਵਾਇਜ ਕੀਤਾ ਗਿਆ ਹੈ । ਹੁਣ ਇਨ੍ਹਾਂ ਸਾਰਿਆਂ ਕਰਮਚਾਰੀਆਂ ਨੂੰ ਹੁਣ 184.1% ਦੇ ਦਰ ਤੋਂ DA ਮਿਲੇਗਾ ।
ਕੀ ਹੋਵੇਗਾ ਡੀਏ ਏਰੀਅਰ ਬਲੂ ਪ੍ਰਿੰਟ(What will be the DA arrear blue print)
ਮੋਦੀ ਸਰਕਾਰ ਵੱਲੋਂ ਮਹਿੰਗਾਈ ਭੱਤੇ (DA) ਦੇ ਬਕਾਏ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਕਰਮਚਾਰੀ ਲੰਬੇ ਸਮੇਂ ਤੋਂ ਇਸ ਅਪਡੇਟ ਦੀ ਉਡੀਕ ਕਰ ਰਹੇ ਸਨ। ਹੁਣ ਸਰਕਾਰ ਨੇ ਇਸ ਵਿਸ਼ੇ 'ਤੇ ਅਧਿਕਾਰਤ ਬਿਆਨ ਦਿੱਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 18 ਮਹੀਨਿਆਂ ਤੋਂ ਡੀਏ ਦੇ ਬਕਾਏ ਦੀ ਅਦਾਇਗੀ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ। ਕੇਂਦਰੀ ਕਰਮਚਾਰੀ ਜਨਵਰੀ 2020 ਤੋਂ ਜੂਨ 2021 ਤੱਕ ਰੋਕਿਆ ਹੋਇਆ ਡੀਏ ਦੇਣ ਦੀ ਲਗਾਤਾਰ ਮੰਗ ਕਰ ਰਹੇ ਸਨ। ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਡੀਏ ਦੇ ਬਕਾਏ ਦੇਣ ਬਾਰੇ ਵਿਚਾਰ ਕਰੇਗੀ ਪਰ ਸਰਕਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਸਫਾਈ ਦੇ ਚੁੱਕੀ ਹੈ।
ਵੱਧਦੀ ਮਹਿੰਗਾਈ ਦੇ ਇਸ ਦੌਰ ਵਿਚ ਸਰਕਾਰ ਦੀ ਤਰਫ ਤੋਂ ਦਿੱਤੀ ਗਈ ਇਹ ਵੱਡੀ ਰਾਹਤ ਹੈ । ਹੁਣ ਵੇਖਣਾ ਇਹ ਹੈ ਕਿ ਸਰਕਾਰ ਹੋਰ ਕਰਮਚਾਰੀਆਂ ਦੇ ਲਈ ਕੱਦ ਖੁਸ਼ੀਆਂ ਦਾ ਤੋਹਫ਼ਾ ਲੈਕੇ ਆਉਂਦੀ ਹੈ ।
ਇਹ ਵੀ ਪੜ੍ਹੋ : ਖੇਤੀਬਾੜੀ ਵਿਭਾਗ 'ਚ ਨਿਕਲੀ ਬੰਪਰ ਭਰਤੀ, 24,500 ਤੋਂ 26,000 ਰੁਪਏ ਤਨਖਾਹ ਲੈਣ ਲਈ ਜਲਦ ਕਰੋ ਅਪਲਾਈ
Summary in English: Government gave a big gift for central employees, increased DA by 14%