ਰਸੋਈ ਗੈਸ ਸਿਲੰਡਰ ਦੀ ਸਬਸਿਡੀ ਨੂੰ ਲੈਕੇ ਗ੍ਰਾਹਕਾਂ ਨੂੰ ਵਡੀ ਖ਼ਬਰ ਮਿੱਲ ਸਕਦੀ ਹੈ । ਲਗਾਤਾਰ ਚਰਚਾ ਬਣੀ ਹੈ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ 1000 ਤਕ ਪਹੁੰਚ ਜਾਵੇਗੀ । LPG ਸਿਲੰਡਰ ਦੀ ਵਧਦੀ ਮਹਿੰਗਾਈ ਨੂੰ ਲੈਕੇ ਸਰਕਰ ਦਾ ਵਿਚਾਰ ਹਲੇ ਤਕ ਸਾਮਣੇ ਨਹੀਂ ਆਇਆ ਹੈ । ਪਰ ਸਰਕਾਰ ਨੇ ਇਕ ਅੰਦਰੂਨੀ ਮੁਲਾਂਕਣ (Internal Assessment) ਵਿੱਚ ਇਸਦੇ ਇਸ਼ਾਰੇ ਮਿੱਲ ਰਿਹਾ ਹੈ ਕਿ ਖਪਤਕਾਰ ਇਕ ਸਿਲੰਡਰ ਦੇ ਲਈ 1000 ਰੁਪਏ ਦੇਣ ਨੂੰ ਤਿਆਰ ਹਨ।
ਐਲਪੀਜੀ ਸਿਲੰਡਰ ਨੂੰ ਲੈਕੇ ਸਰਕਾਰ ਦੋ ਰਸਤੇ ਅਪਨਾ ਸਕਦੀ ਹੈ । ਪਹਿਲਾਂ , ਸਰਕਾਰ ਬਿਨਾ ਸਬਸਿਡੀ ਦੇ ਸਿਲੰਡਰ ਸਪਲਾਈ ਕਰੇ । ਦੁੱਜਾ, ਕੁਝ ਚੁਣੇ ਖਪਤਕਾਰਾਂ ਨੂੰ ਵੀ ਸਬਸਿਡੀ ਦਾ ਲਾਭ ਦਿੱਤਾ ਜਾਵੇ ।
ਸਬਸਿਡੀ ਤੇ ਸਰਕਾਰ ਦੀ ਕੀ ਸਕੀਮ ਹੈ ?
ਸਬਸਿਡੀ ਦੇਣ ਦੇ ਬਾਰੇ ਵਿੱਚ ਸਰਕਾਰ ਦੀ ਤਰਫ ਤੋਂ ਹਲੇ ਕੁਝ ਵੀ ਨਹੀਂ ਦੱਸਿਆ ਗਿਆ ਹੈ । ਪਰ ਹੁਣ ਤਕ ਮਿਲਿ ਜਾਣਕਾਰੀ ਦੀ ਅਨੁਸਾਰ , 10 ਲੱਖ ਰੁਪਏ ਆਮਦਨ ਦੇ ਨਿਯਮ ਨੂੰ ਲਾਗੂ ਰੱਖਿਆ ਜਾਵੇਗਾ ਅਤੇ ਉਜਵੱਲਾ ਯੋਜਨਾ ਦੇ ਲਾਭਾਰਥੀਆਂ ਨੂੰ ਸਬਸਿਡੀ ਦਾ ਲਾਭ ਮਿਲੇਗਾ । ਤੁਹਾਨੂੰ ਦੱਸ ਦੇਈਏ ਕੀ ਬਾਕੀ ਲੋਕਾਂ ਦੇ ਲਈ ਸਬਸਿਡੀ ਮੁਕਤ ਹੋ ਸਕਦੀ ਹੈ ।
ਸਬਸਿਡੀ ਦੀ ਹੁਣੀ ਕੀ ਸਤਿਥੀ ਹੈ ?
ਤੁਹਾਨੂੰ ਦੱਸ ਦੇਈਏ ਕੀ ਪਿਛਲੇ ਕਈ ਮਹੀਨਿਆਂ ਤੋਂ ਕੁਝ ਥਾਵਾਂ ਤੇ ਐਲਪੀਜੀ ਤੇ ਸਬਸਿਡੀ ਬੰਦ ਹੈ, ਇਹ ਨਿਯਮ ਮਈ 2020 ਤੋਂ ਚੱਲਦਾ ਆ ਰਿਹਾ ਹੈ । ਅੰਤਰਰਾਸ਼ਟਰ ਬਜ਼ਾਰਾਂ ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਕੱਚੇ ਤੇਲ ਅਤੇ ਗੈਸ ਦੀ ਕੀਮਤਾਂ ਤੇ ਲਗਾਤਾਰ ਗਿਰਾਵਟ ਆਈ ਹੈ । ਉਸਤੋਂ ਬਾਅਦ ਇਹ ਕਦਮ ਚੁਕਿਆ ਹੈ । ਹਾਲਾਂਕਿ ਇਸ ਵਕਤ ਸਰਕਾਰ ਨੇ ਐਲਪੀਜੀ ਸਿਲੰਡਰ ਤੇ ਪੂਰੀ ਤਰ੍ਹਾਂ ਤੋਂ ਸਬਸਿਡੀ ਬੰਦ ਨਹੀਂ ਕੀਤੀ ਹੈ ।
ਸਬਸਿਡੀ ਤੇ ਸਰਕਾਰ ਕਰਦੀ ਹੈ ਇਨ੍ਹਾਂ ਖਰਚ
ਸਬਸਿਡੀ ਤੇ ਸਰਕਾਰ ਦਾ ਖਰਚਾ ਸਾਲ 2021 ਦੇ ਦੌਰਾਨ 3,559 ਰੁਪਏ ਰਿਹਾ । ਸਾਲ 2020 ਵਿੱਚ ਖਰਚਾ 24,468 ਕਰੋੜ ਰੁਪਏ ਦਾ ਸੀ । ਦਰਅਸਲ ਦੀਬੀਟੀ ਸਕੀਮ ਦੇ ਤਹਿਤ ਜਿਸਦੀ ਸ਼ੁਰੂਆਤ ਜਨਵਰੀ 2015 ਵਿੱਚ ਕੀਤੀ ਗਈ ਸੀ ਜਿਸਦੇ ਤਹਿਤ ਗ੍ਰਾਹਕਾਂ ਨੂੰ ਗੈਰ ਸਬਸਿਡੀ ਐਲਪੀਜੀ ਸਿਲੰਡਰ ਦਾ ਪੂਰਾ ਪੈਸਾ ਵਾਪਸ ਦੇਣਾ ਹੁੰਦਾ ਹੈ । ਓਥੇ , ਸਰਕਾਰ ਦੀ ਤਰਫ ਤੋਂ ਸਬਸਿਡੀ ਦਾ ਪੈਸਾ ਗ੍ਰਾਹਕ ਦੇ ਬੈਂਕ ਖਾਤੇ ਵਿੱਚ ਰਿਫੰਡ ਕਰ ਦਿੱਤਾ ਜਾਂਦਾ ਹੈ । ਕਿਓਂਕਿ ਇਹ ਰਿਫੰਡ ਡਾਇਰੈਕਟ ਹੁੰਦਾ ਹੈ , ਇਸਲਈ ਸਕੀਮ ਦਾ ਨਾਮ DBTL ਰੱਖਿਆ ਗਿਆ ਹੈ ।
ਲਗਾਤਾਰ ਵੱਧ ਰਹੀ ਹੈ ਕੀਮਤ
1 ਸਿਤੰਬਰ ਨੂੰ ਸਰਕਾਰ ਨੇ ਐਲਪੀਜੀ ਸਿਲੰਡਰ ਦੀ ਰਕਮ ਵਿੱਚ 25 ਰੁਪਏ ਦਾ ਵਾਧਾ ਹੋਇਆ ਸੀ । ਇਕ ਵਾਧਾ 14.2 ਕਿਲੋ ਦੇ ਸਿਲੰਡਰ ਤੇ ਕੀਤੀ ਗਈ ਸੀ । ਇਸ ਵਧਦੀ ਰਕਮ ਦੇ ਨਾਲ ਦਿੱਲੀ ਵਿੱਚ ਸਿਲੰਡਰ ਦੀ ਰਕਮ 884 .50 ਰੁਪਏ ਹੋ ਗਈ ਹੈ । ਮੁੰਬਈ ਵਿੱਚ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਰਕਮ ਹੱਲੇ 884 .50 ਅਤੇ ਚੇਨਈ ਵਿੱਚ 900.50 ਰੁਪਏ ਨਿਰਧਾਰਤ ਹੈ । ਲਗਾਤਾਰ ਗੈਸ ਦੀ ਰਕਮ ਵਿੱਚ ਵਾਧਾ ਹੋ ਰਿਹਾ ਹੈ ।
ਇਹ ਵੀ ਪੜ੍ਹੋ :ਇਹ 4 ਖੇਤੀ ਮਸ਼ੀਨਰੀ ਸਬਸਿਡੀ ਸਕੀਮਾਂ ਹਨ ਬਹੁਤ ਖਾਸ, ਜਾਣੋ ਕਿਵੇਂ ਮਿਲੇਗਾ ਲਾਭ?
Summary in English: Government made a new plan regarding the subsidy of LPG? Know who will get the money now