ਗਡਵਾਸੂ ਵੱਲੋਂ ਪਸ਼ੂਧਨ ਦੀ ਆਰਥਿਕਤਾ ਅਤੇ ਮੁਨਾਫ਼ਾ ਵਧਾਉਣ 'ਚ ਕਾਰਜਸ਼ੀਲ ਤੱਥਾਂ ਅਤੇ ਪਸ਼ੂ ਖੁਰਾਕ ਦੀ ਗੁਣਵੱਤਾ ਅਤੇ ਖੁਰਾਕ ਦੇ ਪੂਰਕ ਤੱਤਾਂ ਬਾਰੇ ਜਾਣਕਾਰੀ ਕੀਤੀ ਸਾਂਝੀ...
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਹਿਤ ਇਕ ਸਿਖਲਾਈ ਦਾ ਆਯੋਜਨ ਕੀਤਾ। ਭਾਰਤੀ ਖੇਤੀ ਖੋਜ ਪਰਿਸ਼ਦ ਦੀ ਸੰਸਥਾ ਅਟਾਰੀ, ਲੁਧਿਆਣਾ ਨਾਲ ਸਾਂਝੇ ਸਹਿਯੋਗ ਵਿੱਚ ਕਰਵਾਈ ਇਸ ਸਿਖਲਾਈ ਦਾ ਵਿਸ਼ਾ ਸੀ ‘ਆਮਦਨ ਵਧਾਉਣ ਹਿਤ ਡੇਅਰੀ ਕਿਸਾਨਾਂ ਦਾ ਸ਼ਕਤੀਕਰਨ’।
ਆਰੰਭਕ ਸਮਾਗਮ ਵਿੱਚ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਨੂੰ ਉਤਸਾਹਿਤ ਕਰਨ ਲਈ ਵੱਡਾ ਯੋਗਦਾਨ ਪਾਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਕੇਂਦਰਾਂ ਦੇ ਵਿਗਿਆਨੀਆਂ ਲਈ ਇਹ ਸਿਖਲਾਈ ਗਿਆਨ ਨੂੰ ਨਵਿਆਉਣ ਲਈ ਇਕ ਵਧੀਆ ਮੰਚ ਹੈ ਜਿਸ ਰਾਹੀਂ ਕਈ ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਕਿਸਾਨਾਂ ਕੋਲੋਂ ਉਨ੍ਹਾਂ ਦੇ ਵਿਚਾਰ ਸਮਝੇ ਗਏ।
ਇਹ ਵੀ ਪੜ੍ਹੋ : GADVASU International Conference: ਪਸ਼ੂਆਂ ਦੀਆਂ ਜਾਤੀਆਂ ’ਤੇ ਆਧਾਰਿਤ ਖੁਰਾਕ ਸੰਬੰਧੀ ਚਰਚਾ
ਡਾ. ਰਾਜਬੀਰ ਸਿੰਘ ਬਰਾੜ, ਨਿਰਦੇਸ਼ਕ, ਅਟਾਰੀ ਬਤੌਰ ਪਤਵੰਤੇ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਖੋਜੀਆਂ ਅਤੇ ਪਸਾਰ ਕਾਮਿਆਂ ਵਿਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਕਿ ਕਿਸਾਨ ਦੀ ਆਮਦਨ ਵਧਾਉਣ ਵਿੱਚ ਬਹੁਤ ਮਦਦ ਮਿਲਦੀ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਕਾਰਜਸ਼ੀਲ ਵਿਗਿਆਨੀ ਕਿਸਾਨਾਂ ਨੂੂੰ ਉਤਸਾਹਿਤ ਕਰਦੇ ਰਹਿਣ ਕਿ ਉਹ ਨਵੇਂ ਗਿਆਨ ਅਤੇ ਮੁਹਾਰਤ ਨੂੰ ਅਪਨਾਉਣ। ਯੂਨੀਵਰਸਿਟੀ ਉਨ੍ਹਾਂ ਦੀ ਕਿਸੇ ਵੀ ਸਹਾਇਤਾ ਲਈ ਪੂਰਨ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਨੇ ਮੱਝਾਂ ਦੇ ਉਤਪਾਦਨ ਵਿੱਚ ਵਾਧੇ ਵਾਸਤੇ ਬਿਹਤਰ ਪ੍ਰਬੰਧਕੀ ਢੰਗ ਅਪਨਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਿਹਤਰ ਪ੍ਰਬੰਧਨ ਨਾਲ ਅਸੀਂ ਉਤਪਾਦਨ ਅਤੇ ਪ੍ਰਜਣਨ ਦੋਨਾਂ ਨੂੰ ਸੁਧਾਰ ਸਕਦੇ ਹਾਂ। ਡਾ. ਅਮਨਦੀਪ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : GADVASU ਵੱਲੋਂ ਪਸ਼ੂ ਪਾਲਕਾਂ ਲਈ 'ਯੋਧਾ' ਮੋਬਾਈਲ ਐਪ ਲਾਂਚ
ਵੈਟਨਰੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਭਿੰਨ ਵਿਸ਼ਿਆਂ ’ਤੇ ਗਿਆਨ ਦਿੱਤਾ। ਡਾ. ਖੁਸ਼ਦੀਪ ਧਰਨੀ ਨੇ ਦੁੱਧ ਅਤੇ ਦੁੱਧ ਉਤਪਾਦਾਂ ਸੰਬੰਧੀ ਕਿਸਾਨ ਉਤਪਾਦਕ ਸੰਗਠਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਡਾ. ਇੰਦਰਪ੍ਰੀਤ ਕੌਰ ਨੇ ਪਸ਼ੂਧਨ ਦੀ ਆਰਥਿਕਤਾ ਅਤੇ ਮੁਨਾਫ਼ਾ ਵਧਾਉਣ ਵਿਚ ਕਾਰਜਸ਼ੀਲ ਤੱਥਾਂ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਿੰਦਰ ਸਿੰਘ ਨੇ ਪਸ਼ੂ ਖੁਰਾਕ ਦੀ ਗੁਣਵੱਤਾ ਅਤੇ ਖੁਰਾਕ ਦੇ ਪੂਰਕ ਤੱਤਾਂ ਬਾਰੇ ਦੱਸਿਆ। ਡਾ. ਅਰੁਣਬੀਰ ਸਿੰਘ ਨੇ ਸਿਖਲਾਈ ਦਾ ਸੰਯੋਜਨ ਕੀਤਾ।
Summary in English: Great initiative by Gadvasu, Information about practical facts in increasing the income of farmers