ਪੀ-ਐਮ ਕਿਸਾਨ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10 ਵੀਂ ਕਿਸ਼ਤ 15 ਦਸੰਬਰ ਤਕ ਆ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਇਹ ਕਿਸ਼ਤ 2000 ਦੀ ਬਜਾਏ ਦੁੱਗਣੀ ਹੋ ਕੇ 4000 ਰੁਪਏ ਹੋ ਜਾਵੇਗੀ।
ਹਾਲਾਂਕਿ ਮੋਦੀ ਸਰਕਾਰ ਨੇ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ ਪਰ ਦਸੰਬਰ ਵਿਚ ਤੁਸੀਂ ਆਪਣੇ ਖਾਤੇ ਵਿਚ 4000 ਰੁਪਏ ਪਾ ਸਕਦੇ ਹੋ। ਇਸ ਲਈ ਤੁਹਾਨੂੰ ਇਸ ਮਹੀਨੇ ਰਜਿਸਟਰਡ ਹੋਣਾ ਪਵੇਗਾ। ਜੇ ਤੁਸੀਂ ਅਜੇ ਤਕ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸੂਚੀ ਵਿਚ ਆਪਣਾ ਨਾਮ ਦਰਜ ਨਹੀਂ ਕਰਵਾਇਆ ਹੈ।
ਪੀਐਮ ਕਿਸਾਨ ਦੇ ਤਹਿਤ ਜੇਕਰ ਕੋਈ ਕਿਸਾਨ ਆਪਣਾ ਰਜਿਸਟਰੇਸ਼ਨ ਕਰਵਾਉਂਦਾ ਹੈ ਤਾਂ ਉਸ ਨੂੰ 4000 ਰੁਪਏ ਮਿਲਣਗੇ। ਉਨ੍ਹਾਂ ਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਲਗਾਤਾਰ ਦੋ ਕਿਸ਼ਤਾਂ ਮਿਲਣਗੀਆਂ। ਜੇ ਤੁਹਾਡੀ ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਨਵੰਬਰ ਵਿਚ ਤੁਹਾਨੂੰ 2000 ਰੁਪਏ ਮਿਲਣਗੇ ਤੇ ਇਸ ਦੇ ਬਾਅਦ ਦਸੰਬਰ ਵਿਚ ਵੀ 2000 ਰੁਪਏ ਦੀ ਕਿਸ਼ਤ ਤੁਹਾਡੇ ਬੈਂਕ ਖਾਤੇ ਵਿਚ ਆ ਜਾਵੇਗੀ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਆਨਲਾਈਨ ਰਜਿਸਟਰੇਸ਼ਨ
- ਹੁਣ ਪੀਐਮ ਕਿਸਾਨ ਦੀ ਅਧਿਕਾਰਤ ਵੈਬਸਾਈਟ https://pmkisan.gov.in/ 'ਤੇ ਜਾਓ। ਇੱਥੇ ਤੁਹਾਨੂੰ ਨਿਓ ਰਜਿਸਟ੍ਰੇਸ਼ਨ ਦੀ ਆਪਸ਼ਨ ਮਿਲੇਗੀ, ਇਸ 'ਤੇ ਕਲਿੱਕ ਕਰੋ ਹੁਣ ਇਕ ਨਵਾਂ ਪੇਜ ਖੁੱਲ੍ਹੇਗਾ।
- ਨਵੇਂ ਪੰਨੇ 'ਤੇ ਆਪਣਾ ਆਧਾਰ ਨੰਬਰ ਦਰਜ ਕਰੋ, ਜਿਸ ਤੋਂ ਬਾਅਦ ਰਜਿਸਟ੍ਰੇਸ਼ਨ ਫਾਰਮ ਖੁੱਲ੍ਹੇਗਾ।
ਰਜਿਸਟ੍ਰੇਸ਼ਨ ਫਾਰਮ 'ਚ ਪੂਰੀ ਜਾਣਕਾਰੀ ਦੇਣੀ ਪੈਂਦੀ ਹੈ। ਤੁਸੀਂ ਕਿਹੜੇ ਸੂਬੇ ਤੋ ਹੋ, ਕਿਹੜਾ ਜ਼ਿਲ੍ਹਾ ਹੈ। ਬਲਾਕ ਜਾਂ ਪਿੰਡ ਦੀ ਜਾਣਕਾਰੀ ਦੇਣੀ ਪਵੇਗੀ। ਇਸ ਦੇ ਇਲਾਵਾ ਕਿਸਾਨਾਂ ਨੂੰ ਆਪਣਾ ਨਾਂ, ਜੇਂਡਰ, ਕੈਟਿਗਰੀ, ਆਧਾਰ ਕਾਰਡ ਦੀ ਜਾਣਕਾਰੀ, ਬੈਂਕ ਅਕਾਊਂਟ ਨੰਬਰ ਜਿਸ 'ਤੇ ਪੈਸੇ ਟਰਾਂਸਫਰ ਕੀਤੇ ਜਾਣਗੇ। ਉਸ ਦਾ ਆਈਐੱਫਐੱਸਸੀ ਕੋਡ, ਪਤਾ, ਮੋਬਾਈਲ ਨੰਬਰ, ਜਨਮ ਤਰੀਕ ਆਦਿ ਦੀ ਜਾਣਕਾਰੀ ਦੇਣੀ ਪਵੇਗੀ।
- ਸਾਰੀ ਜਾਣਕਾਰੀ ਦੇਣ ਤੋਂ ਬਾਅਦ ਰਜਿਸਟ੍ਰੇਸ਼ਨ ਲਈ ਫਾਰਮ ਨੂੰ ਸਬਮਿਟ ਕਰਨਾ ਪਵੇਗਾ। ਇਹ ਸਾਰੀ ਜਾਣਕਾਰੀ ਭਵਿੱਖ 'ਚ ਜਾਨਣ ਲਈ ਤੁਸੀਂ ਸੁਰੱਖਿਅਤ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕਿਸਾਨਾਂ ਦੀ ਸਹੂਲਤ ਲਈ 35000 ਮੀਟ੍ਰਿਕ ਟਨ ਡੀਏਪੀ ਖਾਦ ਪਹੁੰਚੀ ਅੰਮ੍ਰਿਤਸਰ
Summary in English: Great news! Farmers will now get Rs 4,000 instead of Rs 2,000, know how?