ਜੇ ਤੁਸੀਂ ਆਟੋ ਚਲਾਉਂਦੇ ਹੋ, ਇੱਕ ਕਰਿਆਨੇ ਦੀ ਦੁਕਾਨ ਚਲਾਂਦੇ ਹੋ ਜਾਂ ਕੋਈ ਹੋਰ ਛੋਟਾ - ਮੋਟਾ ਕਾਰੋਬਾਰ ਕਰਦੇ ਹੋ ਕੋਰੋਨਾ ਮਹਾਂਮਾਰੀ ਦੇ ਕਾਰਨ, ਤੁਹਾਡੇ ਸਾਮ੍ਹਣੇ ਰੋਜ਼ੀ - ਰੋਟੀ ਦਾ ਸਵਾਲ ਉਠ ਗਿਆ ਹੈ, ਤਾ ਘਬਰਾਓ ਨਾ ਸਰਕਾਰ ਨੇ ਤੁਹਾਡੀ ਸਮੱਸਿਆ ਸੁਣ ਲਈ ਹੈ | ਸੂਤਰਾਂ ਦੇ ਹਵਾਲੇ ਤੋਂ ਮਿਲੀ ਇਕ ਖ਼ਾਸ ਖ਼ਬਰ ਅਨੁਸਾਰ, ਸਰਕਾਰ ਛੋਟੇ ਕਾਰੋਬਾਰਾਂ ਅਤੇ ਵਿਅਕਤੀਆ ਨੂੰ ਅਸਾਨੀ ਨਾਲ ਕਰਜ਼ਾ ਮਿਲ ਸਕੇ ਇਸਦੇ ਲਈ ਕਰਜ਼ੇ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਸਰਕਾਰ ਇਸ ਦੇ ਲਈ ‘ਸੋਸ਼ਲ ਮਾਈਕਰੋ ਫਾਇਨਾਂਸ ਇੰਸਟੀਟਯੂਟ (Social Micro Finance Institute) ’ਬਣਾਉਣ ‘ਤੇ ਕੰਮ ਕਰ ਰਹੀ ਹੈ। ਜਿਸਦੇ ਦੁਆਰਾ ਕਰਜ਼ੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ ਅਤੇ ਬਹੁਤ ਅਸਾਨ ਬਣਾਇਆ ਜਾਵੇਗਾ |
ਕਿਸ ਨੂੰ ਹੋਵੇਗਾ ਲਾਭ?
ਸਰਕਾਰ ਦੀ ਇਸ ਪਹਿਲਕਦਮੀ ਨਾਲ ਛੋਟੇ ਕਾਰੋਬਾਰੀਆਂ, ਕਰਿਆਨੇ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਨਿੱਜੀ ਲੋਨ ਵੀ ਦਿੱਤੇ ਜਾਣਗੇ ਜਿਵੇਂ ਕਿ ਆਟੋ ਚਾਲਕ, ਮਕੈਨਿਕ, ਇਲੈਕਟ੍ਰੀਸ਼ੀਅਨ ਆਦਿ ਵੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਸੂਤਰਾਂ ਅਨੁਸਾਰ ਸਰਕਾਰ ਉਨ੍ਹਾਂ ਲੋਕਾਂ ਨੂੰ ਵੀ ਵਾਧੂ ਲਾਭ ਦੇਵੇਗੀ ਜੋ ਸਮੇਂ ਤੋਂ ਪਹਿਲਾਂ ਆਪਣਾ ਲੋਨ ਵਾਪਸ ਕਰ ਦੇਣਗੇ। ਇਸ ਵਿੱਤੀ ਸੰਸਥਾ ਵਿਚ ਪੈਸੇ ਜਮ੍ਹਾ ਕਰਵਾਉਣ ਵਾਲਿਆਂ ਨੂੰ ਵਿਆਜ ਦਰਾਂ ਵਿਚ ਰਾਹਤ ਦੇਣ ਦਾ ਪ੍ਰਸਤਾਵ ਵੀ ਹੈ।
ਕਿੰਨਾ ਅਤੇ ਕਦੋਂ ਮਿਲੇਗਾ ਲੋਨ?
ਸੂਤਰਾਂ ਅਨੁਸਾਰ ਸਰਕਾਰ ਇਸ ਪਹਿਲਕਦਮੀ ਰਾਹੀਂ ਲੋੜਵੰਦ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕਰੇਗੀ। ਕੋਈ ਵੀ ਵਿਅਕਤੀ ਜਾਂ ਕਾਰੋਬਾਰ ਜੋ ਕਰਜ਼ਾ ਲੈਣਾ ਚਾਹੁੰਦਾ ਹੈ ਉਹਨਾਂ ਨੂੰ ਅਰਜ਼ੀ ਦੇਣੀ ਪਏਗੀ | ਅਰਜ਼ੀ ਦੇਣ ਤੋਂ ਤਿੰਨ ਦਿਨ ਬਾਅਦ, ਕਰਜ਼ੇ ਦੀ ਰਕਮ ਉਸਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ |
ਦਰਅਸਲ, ਸਰਕਾਰ ਇਹ ਨਵੀਂ ਪਹਿਲ ਤੋਂ ਪੇਂਡੂ ਖੇਤਰਾਂ ਵਿਚ ਕੋਰੋਨਾ ਸੰਕਟ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣਾ ਚਾਹੁੰਦੀ ਹੈ | ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਯੋਜਨਾ ਦੀ ਤਿਆਰੀ ਕੀਤੀ ਜਾਵੇਗੀ | ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ |
ਇਹ ਵੀ ਪੜ੍ਹੋ :- ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ , ਕਿਹਾ- ਪੰਜਾਬ ਨੂੰ ਪਹਿਲਾਂ ਦਿਓ ਕੋਰੋਨਾ ਵੈਕਸੀਨ
Summary in English: Great news! Get a loan of up to Rs 10 lakh in three days, read full news!