Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਭਵਿੱਖੀ ਨੀਤੀਆਂ ਤਿਆਰ ਕਰਨ ਬਾਰੇ ਦੋ ਉੱਚ ਪੱਧਰੀ ਵਿਚਾਰ ਵਟਾਂਦਰਾ ਸਭਾਵਾਂ ਕੀਤੀਆਂ ਗਈਆਂ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਪ੍ਰਧਾਨਗੀ ਵਿਚ ਕੀਤੇ ਗੲ ਇਨ੍ਹਾਂ ਸੈਸ਼ਨਾਂ ਵਿਚ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਪ੍ਰਜਣਨ ਨੁਕਤਿਆਂ ਸੰਬੰਧੀ ਸੈਸ਼ਨ ਵਿਚ ਡਾ. ਏ ਕੇ ਮਿਸਰਾ, ਸਾਬਕਾ ਚੇਅਰਮੈਨ, ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਨਵੀਂ ਦਿੱਲੀ, ਡਾ. ਸ਼ਿਆਮ ਜ਼ਾਵਰ, ਰਾਸ਼ਟਰੀ ਸਲਾਹਕਾਰ, ਆਈ ਵੀ ਐਫ ਪ੍ਰਯੋਗਸ਼ਾਲਾ, ਭਾਰਤ ਸਰਕਾਰ ਦੇ ਨਾਲ ਡੇਅਰੀ ਉਦਮੀ ਸ. ਨਰਿੰਦਰ ਸਿੰਘ ਅਤੇ ਸ਼੍ਰੀ ਕਰਨ, ਫਰੰਟੀਅਰ ਡੇਅਰੀ ਜੰਕਸ਼ਨ, ਲੁਧਿਆਣਾ ਨੇ ਸ਼ਮੂਲੀਅਤ ਕੀਤੀ।
ਪ੍ਰਬੰਧਨ ਸੰਬੰਧੀ ਸੈਸ਼ਨ ਵਿਚ ਡਾ. ਆਰ ਐਸ ਯਾਦਵ, ਸੇਵਾ ਮੁਕਤ ਪ੍ਰੋਫੈਸਰ, ਹਿਸਾਰ, ਖੇਤੀਬਾੜੀ ਯੂਨੀਵਰਸਿਟੀ, ਡਾ. ਏ ਕੇ ਬਲਹਾਰਾ, ਸੀਨੀਅਰ ਵਿਗਿਆਨੀ, ਮੱਝਾਂ ਸੰਬੰਧੀ ਕੇਂਦਰੀ ਖੋਜ ਸੰਸਥਾ, ਹਿਸਾਰ ਅਤੇ ਸ਼੍ਰੀ ਸੰਦੀਪ ਸਿੰਘ ਰੰਧਾਵਾ, ਡੇਅਰੀ ਉਦਮੀ ਨੇ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਡੀਨ ਅਤੇ ਨਿਰਦੇਸ਼ਕ ਵੀ ਇਸ ਚਰਚਾ ਵਿਚ ਸ਼ਾਮਿਲ ਹੋਏ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਨੇ ‘One Health’ ਨੂੰ ਉਤਸਾਹਿਤ ਕਰਨ ਲਈ ਕੀਤਾ MoU Sign
ਪ੍ਰਜਣਨ ਸੰਬੰਧੀ ਸੈਸ਼ਨ ਵਿਚ ਮਸਨੂਈ ਗਰਭਦਾਨ, ਬਿਹਤਰ ਵੀਰਜ ਦੀ ਉਪਲਬਧਤਾ ਸੰਬੰਧੀ ਦਿੱਕਤਾਂ, ਕਿਸਾਨ ਦੀਆਂ ਬਰੂਹਾਂ ’ਤੇ ਨਾ ਪਹੁੰਚਦੀਆਂ ਸਹੂਲਤਾਂ ਵਰਗੇ ਮੁੱਦੇ ਵਿਚਾਰੇ ਗਏ। ਪ੍ਰਬੰਧਨ ਸੈਸ਼ਨ ਵਿਚ ਨਵ ਜੰਮੇ ਬੱਚਿਆਂ ਦੀ ਵਧੇਰੀ ਮੌਤ ਦਰ, ਫੰਡਰ ਹੁੰਦੀਆਂ ਵਿਦੇਸ਼ੀ ਨਸਲ ਦੀਆਂ ਗਾਵਾਂ, ਦੇਸੀ ਪਸ਼ੂਆਂ ਵਿਚ ਦੁੱਧ ਦੇਣ ਦਾ ਘਟਦਾ ਸਮਾਂ, ਵਾਤਾਵਰਣ ਚੁਣੌਤੀਆਂ, ਕਿਸਾਨਾਂ ਵਿਚ ਜਾਗਰੂਕਤਾ ਦੀ ਲੋੜ ਅਤੇ ਰਿਕਾਰਡ ਰੱਖਣ ਸੰਬੰਧੀ ਨੁਕਤੇ ਵਿਚਾਰੇ ਗਏ।
ਸਭਾ ਵਿਚ ਕਈ ਸਿਫਾਰਸ਼ਾਂ ਉਲੀਕੀਆਂ ਗਈਆਂ, ਜਿਵੇਂ ਘੱਟੋ ਘੱਟ 10 ਪਸ਼ੂਆਂ ਵਾਲੇ ਕਿਸਾਨਾਂ ਨੂੰ ਸਰਕਾਰੀ ਸਹਾਇਤਾ, ਬਿਹਤਰ ਹਾਰਮੋਨ ਤਿਆਰ ਕਰਨ ਦੀ ਇਕਾਈ ਅਤੇ ਵੱਡੇ ਪੱਧਰ ’ਤੇ ਨਵੀਨਤਮ ਪ੍ਰਜਣਨ ਤਕਨੀਕਾਂ ਲਾਗੂ ਕਰਨ ਦਾ ਸੁਝਾਅ ਦਿੱਤਾ ਗਿਆ।
ਇਹ ਵੀ ਪੜ੍ਹੋ : GADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project
ਇਸ ਤੋਂ ਇਲਾਵਾ ਮਸਨੂਈ ਗਰਭਦਾਨ ਲਈ ਸਿੱਖਿਅਤ ਪੇਸ਼ੇਵਰ, ਕੱਟੇ/ਵੱਛੇ ਦੇ ਪਾਲਣ ਲਈ ਸੁਚੱਜੀਆਂ ਨੀਤੀਆਂ, ਸ਼ਾਫ ਸੁਥਰੇ ਦੁੱਧ ਲਈ ਮਸ਼ੀਨੀ ਚੁਆਈ ’ਤੇ ਸੁਦਿ੍ਰੜ ਪਸਾਰ ਸੇਵਾਵਾਂ ਦੀ ਲੋੜ ਸੰਬੰਧੀ ਕਾਰਜਾਂ ਨੂੰ ਪ੍ਰਮੁੱਖਤਾ ਦੇਣ ਬਾਰੇ ਆਮ ਰਾਏ ਬਣਾਈ ਗਈ।
ਵੈਟਨਰੀ ਸਾਇੰਸ ਦੀ ਰਾਸ਼ਟਰੀ ਅਕਾਦਮੀ ਦੀ ਵੈਟਨਰੀ ਯੂਨੀਵਰਸਿਟੀ ਵਿਖੇ 01-02 ਜੁਲਾਈ ਨੂੰ ਹੋ ਰਹੀ ਕਨਵੈਨਸ਼ਨ ਵਿਚ ਇਨ੍ਹਾਂ ਸਿਫਾਰਸ਼ਾਂ ਨੂੰ ਉਭਾਰਣ ਅਤੇ ਇਨ੍ਹਾਂ ਨੂੰ ਰਾਸ਼ਟਰੀ ਨੀਤੀ ਵਿਚ ਸ਼ਾਮਿਲ ਕਰਾਉਣ ਲਈ ਪੇਸ਼ ਕੀਤਾ ਜਾਏਗਾ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: High level discussion on increasing production of dairy cattle