Happy Holi Wishes 2023: ਹੋਲੀ ਰੰਗਾਂ ਦਾ ਤਿਉਹਾਰ ਹੈ ਜੋ ਖੇੜੇ ਤੇ ਖੁਸ਼ੀਆਂ ਦਾ ਨਾਲ ਭਰਿਆ ਹੋਇਆ ਹੈ। ਭਾਰਤ ਵਿੱਚ ਹੋਲੀ ਦਾ ਬਹੁਤ ਖਾਸ ਮਹੱਤਵ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਹੋਲੀ ਦੋ ਦਿਨ ਮਨਾਈ ਜਾਂਦੀ ਹੈ। ਪਹਿਲੇ ਦਿਨ ਹੋਲੀ ਦਾ ਤਿਉਹਾਰ ਹੋਲਿਕਾ ਦਹਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਦੂਜੇ ਦਿਨ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਖੇਡੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਹੋਲੀ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਮੰਨਿਆ ਜਾਂਦਾ ਹੈ।
Holi Special: ਹੋਲੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਤਿਉਹਾਰ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਕਈ ਥਾਂਵਾਂ ਤੇ ਇਹ 'ਹੋਲਿਕਾ ਦਹਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇੱਕ ਦੂਜੇ ਦੇ ਰੰਗ ਲਗਾ ਕੇ ਮਨਾਉਂਦੇ ਹਨ। ਲੋਕ ਢੋਲ ਦੀ ਤਾਲ 'ਤੇ ਨੱਚਦੇ ਹੋਏ ਘਰ-ਘਰ ਜਾ ਕੇ ਆਪਣੇ ਦੋਸਤਾਂ/ਰਿਸ਼ਤੇਦਾਰਾਂ ਨੂੰ ਰੰਗ ਲਗਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੀ ਨਫਰਤ ਭੁੱਲ ਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੋਲੀ ਦੇ ਦਿਨ ਲੋਕ ਆਪਣੇ ਪਿਆਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਨ ਅਤੇ ਇੱਕ ਦੂਜੇ ਨੂੰ ਗਲੇ ਲਗਾ ਕੇ ਹੋਲੀ ਦੀ ਵਧਾਈ ਦਿੰਦੇ ਹਨ। ਪਰ ਅੱਜ ਦੇ ਯੁੱਗ ਵਿੱਚ ਲੋਕ ਡਿਜੀਟਲ ਮਾਧਿਅਮ ਰਾਹੀਂ ਵੀ ਇੱਕ ਦੂਜੇ ਨੂੰ ਹੋਲੀ ਦੀ ਵਧਾਈ ਦਿੰਦੇ ਹਨ। ਜੇ ਤੁਸੀਂ ਵੀ ਹੋਲੀ ਦੇ ਦਿਨ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਚੰਗੇ ਅਤੇ ਬਹੁਤ ਖਾਸ ਸੰਦੇਸ਼ ਭੇਜਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਸੰਦੇਸ਼ ਭੇਜ ਕੇ ਉਨ੍ਹਾਂ ਨੂੰ ਵਧਾਈ ਦੇ ਸਕਦੇ ਹੋ।
ਇਹ ਵੀ ਪੜ੍ਹੋ : Holi 2023: ਘਰ 'ਚ ਆਸਾਨੀ ਨਾਲ ਬਣਾਓ ਇਹ 7 Herbal Gulaal
ਦੋਸਤਾਂ ਅਤੇ ਪਰਿਵਾਰ ਨੂੰ ਭੇਜੋ ਹੋਲੀ ਦੀਆਂ ਸ਼ੁਭਕਾਮਨਾਵਾਂ
● ਰੰਗਾਂ ਦੀ ਹੋਵੇ ਭਰਮਾਰ, ਢੇਰ ਸਾਰੀ ਖੁਸ਼ੀਆਂ ਨਾਲ ਭਰਿਆ ਹੋਵੇ ਸੰਸਾਰ, ਆਹੀ ਦੁਆ ਹੈ ਰੱਬ ਤੋਂ ਸਾਡੀ ਹਰ ਵਾਰ, ਤੁਹਾਡਾ ਜੀਵਨ ਖੁਸ਼ੀਆਂ ਤੇ ਰੰਗਾਂ ਨਾਲ ਭਰ ਦਵੇ, ਫਾਲਗੁਣ ਦਾ ਏ ਪਿਆਰਾ ਜਿਹਾ ਤਿਓਹਾਰ... ਹੈਪੀ ਹੋਲੀ
● ਇਸ ਹੋਲੀ ਤੁਹਾਡੇ ਸਾਰੇ ਗਮ ਹੋ ਜਾਣ ਖਤਮ ਤੇ ਰੰਗਪੰਚਮੀ ਦੇ ਸਾਰੇ ਰੰਗ ਤੁਹਾਡੇ ਜੀਵਨ 'ਚ ਲਿਆਉਣ ਖੁਸ਼ੀਆਂ ਹਰ ਦਮ... ਹੈਪੀ ਹੋਲੀ
● ਏਦਾਂ ਮਨਾਓ ਹੋਲੀ ਦਾ ਤਿਓਹਾਰ, ਪਿਚਕਾਰੀ ਨਾਲ ਬਰਸੇ ਪਿਆਰ ਹੀ ਪਿਆਰ, ਆ ਮੌਕਾ ਹੈ ਆਪਣਿਆਂ ਨੂੰ ਗਲੇ ਲਾਉਣ ਦਾ ਯਾਰ, ਤਾਂ ਗੁਲਾਲ ਤੇ ਰੰਗ ਲੈਕੇ ਹੋਜੋ ਤਿਆਰ... ਹੈਪੀ ਹੋਲੀ
● ਹਮੇਸ਼ਾ ਮਿੱਠੀ ਰਹੇ ਤੁਹਾਡੀ ਬੋਲੀ, ਖੁਸ਼ਿਆਂ ਨਾਲ ਭਰ ਜਾਵੇ ਤੁਹਾਡੀ ਝੋਲੀ... ਹੈਪੀ ਹੋਲੀ
ਇਹ ਵੀ ਪੜ੍ਹੋ : Hola Mohalla: 3 ਮਾਰਚ ਤੋਂ ਸ੍ਰੀ ਕੀਰਤਪੁਰ ਸਾਹਿਬ ਅਤੇ 6 ਮਾਰਚ ਤੋਂ ਸ੍ਰੀ ਆਨੰਦਪੁਰ ਸਾਹਿਬ ਮਨਾਇਆ ਜਾਵੇਗਾ ਹੋਲਾ ਮਹੱਲਾ
● ਸੁਪਨਿਆਂ ਦੀ ਦੁਨੀਆ ਤੇ ਆਪਣਿਆਂ ਦਾ ਪਿਆਰ, ਗੱਲਾਂ ਤੇ ਗੁਲਾਲ ਤੇ ਪਾਣੀ ਦੀ ਬੌਛਾਰ, ਸੁਖ ਸਮਰਿੱਧੀ ਤੇ ਸਫਲਤਾ ਦਾ ਹਾਰ, ਮੁਬਾਰਕ ਹੋਵੇ ਤੁਹਾਨੂੰ ਤੇ ਤੁਹਾਡੇ ਪਿਆਰਿਆਂ ਨੂੰ ਹੋਲੀ ਦਾ ਤਿਓਹਾਰ... ਹੈਪੀ ਹੋਲੀ
● ਹੋਲੀ ਦਾ ਗੁਲਾਲ ਹੋਵੇ, ਰੰਗਾਂ ਦੀ ਬਹਾਰ ਹੋਵੇ, ਗੁਜਿਆ ਦੀ ਮਿਠਾਸ ਹੋਵੇ, ਇਕ ਗੱਲ ਖਾਸ ਹੋਵੇ, ਸਭ ਦੇ ਦਿਲ 'ਚ ਪਿਆਰ ਹੀ ਪਿਆਰ ਹੋਵੇ, ਅਜਿਹਾ ਆਪਣਾ ਤਿਓਹਾਰ ਹੋਵੇ... ਹੈਪੀ ਹੋਲੀ
● ਆ ਜੋ ਰੰਗਾਂ ਦਾ ਤਿਓਹਾਰ ਹੈ, ਇਸ ਦਿਨ ਨਾ ਹੋਏ ਲਾਲ ਪੀਲੇ ਤਾਂ ਜਿੰਦਗੀ ਬੇਕਾਰ ਹੈ, ਰੰਗ ਲਾਓ ਤਾਂ ਏਨਾ ਪੱਕਾ ਲਾਓ, ਜਿੰਨਾ ਪੱਕਾ ਤੂੰ ਮੇਰਾ ਯਾਰ ਹੈ... ਹੈਪੀ ਹੋਲੀ
● ਅੱਜ ਮੁਬਾਰਕ, ਕਲ ਮੁਬਾਰਕ, ਹੋਲੀ ਦਾ ਹਰ ਪਲ ਮੁਬਾਰਕ, ਰੰਗ ਬਿਰੰਗੀ ਹੋਲੀ ਚ, ਹੋਲੀ ਦਾ ਹਰ ਰੰਗ ਮੁਬਾਰਕ... ਹੈਪੀ ਹੋਲੀ
Summary in English: Holi 2023: Send this special message to your loved ones on Holi