ਪਲਵਲ, ਹਰਿਆਣਾ ਦੇ ਅਗਾਂਹਵਧੂ ਕਿਸਾਨ ਤੇ ਪ੍ਰਗਤੀਸ਼ੀਲ ਕਿਸਾਨ ਕਲੱਬ ਦੇ ਚੇਅਰਮੈਨ ਬਿਜੇਂਦਰ ਸਿੰਘ ਦਲਾਲ, ਪੁਦੀਨਾ ਉਤਪਾਦਕ ਕਿਸਾਨ ਰਮੇਸ਼ ਚੌਹਾਨ ਤੇ ਨਵੀਨਤਾਕਾਰੀ ਕਿਸਾਨ ਸਰਦਾਰ ਓਮਬੀਰ ਸਿੰਘ ਦੇ ਨਾਲ ਬੀਆਰ ਮਾਨੀ ਐਮ.ਸੀ. (Br. Mani MC) ਅੱਜ ਕੇਜੇ ਚੌਪਾਲ ਦਾ ਹਿੱਸਾ ਬਣੇ।
ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐੱਮ.ਸੀ. ਡੋਮਿਨਿਕ ਨੇ ਆਪਣੀ ਪੂਰੀ ਟੀਮ ਵੱਲੋਂ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਤੇ ਸਨਮਾਨ ਵੱਜੋਂ ਬੂਟੇ ਭੇਂਟ ਕੀਤੇ। ਇਸ ਮੌਕੇ `ਤੇ ਇਨ੍ਹਾਂ ਕਿਸਾਨਾਂ ਨੇ ਖੇਤੀਬਾੜੀ `ਚ ਆਪਣੇ ਤਜ਼ਰਬੇ ਤੇ ਖੇਤੀ ਰਾਹੀਂ ਪ੍ਰਾਪਤ ਕੀਤੀ ਤਰੱਕੀ `ਤੇ ਚਾਨਣਾ ਪਾਇਆ।
ਇਸ ਦੌਰਾਨ ਬਿਜੇਂਦਰ ਸਿੰਘ ਦਲਾਲ ਨੇ ਕ੍ਰਿਸ਼ੀ ਜਾਗਰਣ ਟੀਮ ਦੀ ਖੇਤਾਂ ਦੇ ਫੁੱਲਾਂ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਜਾਗਰਣ ਤੋਂ ਹੀ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਮੂੰਗੀ ਦੀ ਖੇਤੀ ਦੇ ਕੁਝ ਅਨੁਭਵ ਸਾਂਝੇ ਕੀਤੇ ਤੇ ਇਹ ਵੀ ਦੱਸਿਆ ਕਿ ਉਹ ਮੂੰਗੀ ਦੀ ਖੇਤੀ ਲਈ ਐੱਫ.ਪੀ.ਓ (FPO) ਬਣਾਉਣਾ ਚਾਹੁੰਦੇ ਹਨ।
ਕਿਸਾਨ ਰਮੇਸ਼ ਚੌਹਾਨ ਨੇ ਕਿਸਾਨਾਂ ਨੂੰ ਐਰੋਮੈਟਿਕ ਫ਼ਸਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ। ਐਰੋਮੈਟਿਕ ਫ਼ਸਲਾਂ ਜਿਵੇ ਕਿ ਪੁਦੀਨਾ, ਲੈਮਨ ਗ੍ਰਾਸ, ਤੁਲਸੀ ਆਦਿ ਕਿਸਾਨਾਂ ਨੂੰ ਘੱਟ ਲਾਗਤ ਤੇ ਸਮੇਂ `ਚ ਵੱਧ ਮੁਨਾਫ਼ਾ ਦੇ ਸਕਦੇ ਹਨ।
ਇਹ ਵੀ ਪੜ੍ਹੋ : ਹੁਣ ਕਿਸਾਨਾਂ ਨੂੰ ਮਿਲਣਗੇ ਸਰ੍ਹੋਂ ਦੇ ਮੁਫ਼ਤ ਬੀਜ, ਸਰਕਾਰ ਵੱਲੋਂ ਸਕੀਮ 'ਤੇ 8.67 ਕਰੋੜ ਰੁਪਏ ਖਰਚ
ਇਸਦੇ ਨਾਲ ਹੀ ਮੌਕੇ `ਤੇ ਮੌਜੂਦ ਬੀਆਰ ਮਾਨੀ ਐਮ.ਸੀ. (Br. Mani MC) ਨੇ ਕਿਹਾ ਕਿ ਉਹ ਪਟਿਆਲਾ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਹਿਯੋਗ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਐੱਮ.ਸੀ. ਡੋਮਿਨਿਕ ਤੇ ਆਪਣੇ ਕੁਝ ਕਿੱਸੇ ਵੀ ਕ੍ਰਿਸ਼ੀ ਜਾਗਰਣ ਦੀ ਟੀਮ ਨਾਲ ਸਾਂਝੇ ਕੀਤੇ।
ਮੌਕੇ 'ਤੇ ਮੌਜੂਦ ਸਰਦਾਰ ਓਮਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਿੰਨਾ ਪਿਆਰ ਤੇ ਸਤਿਕਾਰ ਕ੍ਰਿਸ਼ੀ ਜਾਗਰਣ ਨੇ ਦਿੱਤਾ ਹੈ, ਓਨਾ ਕਿਸੇ ਹੋਰ ਨੇ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੱਬ ਤੋਂ ਬਾਅਦ ਦੂਜਾ ਨਾਮ ਕਿਸਾਨਾਂ ਦਾ ਹੁੰਦਾ ਹੈ ਤੇ ਇਨ੍ਹਾਂ ਕਿਸਾਨਾਂ ਲਈ ਐੱਮ.ਸੀ. ਡੋਮਿਨਿਕ ਇੱਕ ਮਸੀਹਾ ਹਨ। ਇਸ ਮੌਕੇ ਕਿਸਾਨ ਓਮਬੀਰ ਸਿੰਘ ਨੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਵਧੀਆ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਪਰਾਲੀ ਦਾ ਨਿਪਟਾਰਾ ਕਰਨ ਵਾਲਿਆਂ ਮਸ਼ੀਨਾਂ ਕਿਸਾਨਾਂ ਨਾਲ ਸਾਂਝਾ ਕਰਨ ਦੀ ਗੱਲ ਕਹੀ। ਤੁਹਾਨੂੰ ਦੱਸ ਦੇਈਏ ਕਿ ਇਹ ਮਸ਼ੀਨਾਂ ਉਨ੍ਹਾਂ ਨੇ ਸਰਕਾਰ ਵੱਲੋਂ 80 ਫ਼ੀਸਦੀ ਸਬਸਿਡੀ `ਤੇ ਖਰੀਦੀਆਂ ਹਨ, ਜਿਨ੍ਹਾਂ ਦਾ ਲਾਭ ਉਹ ਬਾਕੀ ਕਿਸਾਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ।
ਇਨ੍ਹਾਂ ਮਹਿਮਾਨਾਂ ਨੇ ਕ੍ਰਿਸ਼ੀ ਜਾਗਰਣ ਲਈ ਭੇਂਟ ਵਜੋਂ ਲੈਮਨ ਗ੍ਰਾਸ ਦੀ ਖਾਸ ਕਿਸਮ ਤੇ ਬੇਸਨ ਦੇ ਲੱਡੂ ਲਿਆਂਦੇ ਸਨ। ਇਹ ਬੇਸਨ ਦੇ ਲੱਡੂ ਉਨ੍ਹਾਂ ਨੇ ਐੱਮ.ਸੀ. ਡੋਮਿਨਿਕ ਤੇ ਸ਼ਾਇਨੀ ਡੋਮਿਨਿਕ ਨੂੰ ਆਪਣੀ ਹੱਥੀ ਖੁਆਏ।
Summary in English: I will give machines for the disposal of straw to the farmers: Progressive Farmers