ਕਿ ਤੁਹਾਡੇ ਖਾਤੇ ਵਿੱਚ ਰਸੋਈ ਗੈਸ ਦੀ ਸਬਸਿਡੀ ਆ ਰਹੀ ਹੈ ? ਜੇਕਰ ਇਸਦਾ ਜਵਾਬ ਨਹੀਂ ਹੈ ਤਾਂ ਅੱਗੇ ਦੀ ਖ਼ਬਰ ਤੁਹਾਡੇ ਕੰਮ ਦੀ ਹੈ । ਜੀ ਹਾਂ .. ਗ੍ਰਾਹਕਾਂ ਦੇ ਖਾਤੇ ਵਿੱਚ ਸਬਸਿਡੀ ਨਾ ਦੇ ਬਰਾਬਰ ਦੀ ਆ ਰਹੀ ਹੈ । ਪਰ ਕੁਝ ਇਹਦਾ ਦੇ ਵੀ ਗ੍ਰਾਹਕ ਹਨ ਜਿਹਨਾਂ ਦੇ ਖਾਤੇ ਵਿੱਚ ਇਹ ਪੈਸੇ ਨਹੀਂ ਆ ਰਹੇ ਹਨ । ਜੇਕਰ ਤੁਸੀ ਵੀ ਇਸੀ ਖੇਤਰ ਵਿੱਚ ਆਉਂਦੇ ਹੋ ਤਾਂ ਅਜ ਅੱਸੀ ਤੁਹਾਨੂੰ ਦੱਸਦੇ ਹਾਂ ਕਿ ਸਬਸਿਡੀ ਦੀ ਰਕਮ ਕਿਦਾਂ ਤੁਹਾਡੇ ਖਾਤੇ ਵਿੱਚ ਆਵੇਗੀ ।
ਐਲਪੀਜੀ ਸਬਸਿਡੀ ਦੇ ਲਈ ਕਰੋ ਇਹ ਕੰਮ
- ਸਬਤੋਂ ਪਹਿਲਾਂ ਤੁਸੀ ਆਪਣੇ ਫੋਨ ਜਾਂ ਕੰਪਊਟਰ ਤੇ ਇੰਟਰਨੇਟ ਓਪਨ ਕਰੋ ਅਤੇ ਫਿਰ ਫੋਨ ਦੇ ਬ੍ਰਾਊਜ਼ਰ ਤੇ ਜਾਓ ਅਤੇ www.mylpg.in ਟਾਈਪ ਕਰਕੇ ਇਸਨੂੰ ਓਪਨ ਕਰ ਲਵੋਂ ।
- ਇਸਤੋਂ ਬਾਅਦ ਤੁਹਾਨੂੰ ਸੱਜੇ ਪਾਸੇ ਗੈਸ ਕੰਪਨੀਆਂ ਦੇ ਗੈਸ ਸਿਲੰਡਰ ਦੀ ਫੋਟੋ ਨਜ਼ਰ ਆਵੇਗੀ , ਜੋ ਵੀ ਤੁਹਾਡੇ ਸਰਵਿਸ ਪ੍ਰੋਵਾਇਡਰ ਹਨ ਉਸ ਦੇ ਗੈਸ ਸਿਲੰਡਰ ਦੀ ਫੋਟੋ ਤੇ ਕਲਿਕ ਕਰਨ ਦਾ ਕੱਮ ਕਰੋ ।
- ਇਸ ਤੋਂ ਬਾਅਦ ਇਕ ਨਵੀਂ ਵਿੰਡੋ ਖੁਲ ਜਾਵੇਗੀ ਜੋ ਤੁਹਾਡੇ ਗੈਸ ਸਰਵਿਸ ਪ੍ਰੋਵਾਇਡਰ ਦਾ ਹੋਵੇਗਾ ।
- ਇਸਤੋਂ ਬਾਅਦ ਸਭਤੋਂ ਉਪਰ ਖੱਬੇ ਪਾਸੇ ਸਾਈਨ-ਇਨ ਅਤੇ ਨਿਊ ਯੂਜਰ ਦਾ ਆਪਸ਼ਨ ਨਜ਼ਰ ਆਵੇਗਾ ਜਿਸ ਨੂੰ ਕਲਿਕ ਕਰਨਾ ਹੈ ।
-ਜੇਕਰ ਤੁਹਾਡੀ ਆਈਡੀ ਪਹਿਲਾਂ ਹੀ ਬਣੀ ਹੋਈ ਹੈ ਤਾਂ ਤੁਹਾਨੂੰ ਸਾਈਨ -ਇਨ ਕਰਨ ਦੀ ਜਰੂਰਤ ਹੈ ।
-ਜੇਕਰ ਆਈਡੀ ਨਹੀਂ ਹੈ ਤਾਂ ਤੁਹਾਨੂੰ ਨਿਯੁ ਯੂਜਰ ਤੇ ਕਲਿਕ ਕਰਨ ਦੀ ਜਰੂਰਤ ਹੈ, ਵੈਬਸਾਈਟ ਤੇ ਲਾਗਿਨ ਕਰ ਲਵੋ ।
- ਇਸ ਤੋਂ ਬਾਅਦ ਜੋ ਵਿੰਡੋ ਖੁਲੇਗਾ ਤਾਂ ਉਸ ਵਿਚ ਖੱਬੇ ਪਾਸੇ ਵਯੂ ਸਿਲੰਡਰ ਬੁਕਿੰਗ ਹਿਸਟਰੀ ਦਾ ਵਿਕਲਪ ਤੁਹਾਨੂੰ ਨਜ਼ਰ ਆਵੇਗਾ , ਇਸ ਤੇ ਕਲਿੱਕ ਕਰੋ।
- ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਥੇ ਤੋਂ ਇਹ ਜਾਣਕਰੀ ਮਿਲੇਗੀ ਕਿ ਤੁਹਾਨੂੰ ਕਹਿੜੇ ਸਿਲੰਡਰ ਤੇ ਕਿੰਨੀ ਸਬਸਿਡੀ ਦਿਤੀ ਗਈ ਹੈ ਅਤੇ ਕਦੋਂ ਦਿਤੀ ਗਈ ਹੈ ।
- ਉਹਦਾ ਹੀ ਜੇਕਰ ਤੁਸੀ ਗੈਸ ਬੁਕ ਕੀਤੀ ਹੈ ਅਤੇ ਤੁਹਾਨੂੰ ਸਬਸਿਡੀ ਦਾ ਪੈਸਾ ਨਹੀਂ ਮਿਲ ਰਿਹਾ ਹੈ ਤਾਂ ਤੁਹਾਨੂੰ ਫੀਡਬੈਕ ਵਾਲ਼ੇ ਬਟਨ ਤੇ ਕਿਲਕ ਕਰਨ ਦੀ ਜਰੂਰਤ ਹੈ । ਇਥੋਂ ਦੀ ਤੁਸੀ ਸਬਸਿਡੀ ਦਾ ਪੈਸਾ ਨਾ ਮਿਲਣ ਦੀ ਸ਼ਿਕਾਇਤ ਵੀ ਦਰਜ ਕਰਵਾਉਣ ਵਿਚ ਸਮਰਥ ਹੈ।
-ਇਸਤੋਂ ਇਲਾਵਾ ਜੇਕਰ ਤੁਸੀ ਆਪਣੇ ਐਲਪੀਜੀ ਆਈਡੀ ਨੂੰ ਹੱਲੇ ਤਕ ਆਪਣੇ ਖਾਤੇ ਤੋਂ ਲਿੰਕ ਨਹੀਂ ਕੀਤਾ ਹੈ ਤਾਂ ਤੁਸੀ ਵਿਤਰਕ ਦੇ ਕੋਲ ਜਾਕਰ ਇਹ ਕਰਵਾਉਣ ਦਾ ਕੰਮ ਕਰੋ ।
- ਇਹੀ ਨਹੀਂ 18002333555 ਤੇ ਮੁਫ਼ਤ ਵਿਚ ਕਾਲ ਕਰਕੇ ਇਸਦੀ ਸ਼ਿਕਾਇਤ ਦਰਜ ਕਰਵਾਉਣ ਵਿਚ ਤੁਸੀ ਸਮਰਥ ਹੋ ।
ਜਾਣੋ ਕਿਉਂ ਰੁਕ ਜਾਂਦੀ ਹੈ ਸਬਸਿਡੀ :
ਜੇਕਰ ਤੁਹਾਨੂੰ LPG ਤੇ ਮਿਲਣ ਵਾਲੀ ਸਬਸਿਡੀ ਨਹੀਂ ਮਿੱਲ ਰਹੀ ਹੈ ਤਾਂ ਇਸਦੀ ਵਜ੍ਹਾ ਅਧਾਰ ਲਿੰਕ (LPG Aadhaar linking ) ਨਹੀਂ ਹੋਇਆ ਹੋ ਸਕਦਾ ਹੈ । ਰਾਜ ਵਿਚ LPG ਦੀ ਸਬਸਿਡੀ ਵੱਖ-ਵੱਖ ਤਹਿ ਕੀਤੀ ਗਈ ਹੈ। ਜਿੰਨਾ ਲੋਕਾਂ ਦੀ ਸਲਾਨਾ ਆਮਦਨ 10 ਲੱਖ ਰੁਪਏ ਜਾਂ ਇਸਤੋਂ ਜਿਆਦਾ ਹੈ , ਉਹਨਾਂ ਨੂੰ ਸਬਸਿਡੀ ਨਹੀਂ ਭੇਜੀ ਜਾਂਦੀ ਹੈ,ਅਤੇ 10 ਲੱਖ ਰੁਪਏ ਦੀ ਇਹ ਸਾਲਾਨਾ ਆਮਦਨੀ ਪਤੀ-ਪਤਨੀ ਦੋਵਾਂ ਦੀ ਕਮਾਈ ਨੂੰ ਮਿਲਾਕਰ ਜੋੜਿਆ ਜਾਂਦਾ ਹੈ ।
ਇਹ ਵੀ ਪੜ੍ਹੋ :ਕਿਸਾਨ ਵਿਕਾਸ ਪੱਤਰ 'ਚ ਪੈਸਾ ਲਗਾਉਣ ਨਾਲ ਦੁੱਗਣੀ ਹੋ ਜਾਂਦੀ ਹੈ ਤੁਹਾਡੀ ਰਕਮ, ਜਾਣੋ ਇਸ ਸਰਕਾਰੀ ਸਕੀਮ ਦੀ ਪੂਰੀ ਜਾਣਕਾਰੀ
Summary in English: If gas subsidy is not coming in the account then just do this simple task