1. Home
  2. ਖਬਰਾਂ

ਕਿਸਾਨਾਂ ਲਈ ਜਰੂਰੀ ਖ਼ਬਰ ,ਕਦ ਅਤੇ ਕਿਵੇਂ ਕਰੋ ਜਿਪਸਮ ਦੀ ਵਰਤੋਂ !

ਦੇਸ਼ ਦੇ ਕਿਸਾਨ ਆਮ ਤੌਰ 'ਤੇ ਖੇਤੀ ਲਈ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਵਰਤੋਂ ਕਰਦੇ ਹਨ। ਪਰ ਕਿਸਾਨ ਖੇਤ ਦੇ ਲਈ ਜਰੂਰੀ ਕੈਲਸ਼ੀਅਮ(Calcium) ਅਤੇ ਸਲਫਰ ਦੀ ਵਰਤੋਂ ਨਹੀਂ ਕਰਦੇ ਹਨ।

Pavneet Singh
Pavneet Singh
Gypsum

Gypsum

ਦੇਸ਼ ਦੇ ਕਿਸਾਨ ਆਮ ਤੌਰ 'ਤੇ ਖੇਤੀ ਲਈ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਵਰਤੋਂ ਕਰਦੇ ਹਨ। ਪਰ ਕਿਸਾਨ ਖੇਤ ਦੇ ਲਈ ਜਰੂਰੀ ਕੈਲਸ਼ੀਅਮ(Calcium) ਅਤੇ ਸਲਫਰ ਦੀ ਵਰਤੋਂ ਨਹੀਂ ਕਰਦੇ ਹਨ। ਇਸ ਦੇ ਕਾਰਨ ਖੇਤ ਵਿਚ ਕੈਲਸ਼ੀਅਮ ਅਤੇ ਸਲਫਰ ਦੀ ਘਾਟ ਹੋ ਰਹੀ ਹੈ , ਇਸਦੇ ਕਾਰਨ ਇਹ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਜਿਸ ਖੇਤ ਵਿੱਚ ਮਿੱਟੀ ਦੀ ਕਟੌਤੀ (Soil Erosion) ਜ਼ਿਆਦਾ ਹੋ ਰਹੀ ਹੈ ਅਤੇ ਜਿਥੇ ਸੰਘਣੀ ਖੇਤੀ (Farming) ਕਿੱਤੀ ਜਾਂਦੀ ਹੈ ਉੱਥੇ ਕੈਲਸ਼ੀਅਮ ਅਤੇ ਸਲਫਰ ਸੰਤੁਲਿਤ ਪੋਸ਼ਟਿਕ ਤੱਤ ਪ੍ਰਬੰਧਨ ਦੇ ਲਈ ਮੁਖ ਭੂਮਿਕਾ ਨਿਭਾਉਂਦੇ ਹਨ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਜਿਪਸਮ ਇੱਕ ਮਹੱਤਵਪੂਰਨ ਸਰੋਤ ਹੈ। ਜਿਪਸਮ ਦਾ ਰਸਾਇਣਕ ਨਾਂ ਕੈਲਸ਼ੀਅਮ ਸਲਫੇਟ ਹੈ। ਜਿਸ ਵਿਚ 23.3% ਕੈਲਸ਼ੀਅਮ ਅਤੇ 18.5% ਸਲਫਰ ਹੁੰਦਾ ਹੈ।

ਜਦ ਇਹ ਪਾਣੀ ਵਿਚ ਘੁਲ ਜਾਂਦਾ ਹੈ ਤਾਂ ਕੈਲਸ਼ੀਅਮ ਦੇ ਆਇਨ ਮਿੱਟੀ ਵਿਚ ਮੌਜੂਦ ਸੋਡੀਅਮ ਦੇ ਆਇਨ ਦੇ ਨਾਲ ਬਦਲ ਜਾਂਦੇ ਹਨ ਅਤੇ ਸੋਡੀਅਮ ਦੇ ਆਇਨ ਨੂੰ ਹਟਾ ਕੇ ਉਨ੍ਹਾਂ ਦਾ ਸਥਾਨ ਗ੍ਰਹਿਣ ਕਰ ਲੈਂਦੇ ਹਨ। ਕਣਾਂ ਤੇ ਆਇਨ ਦੀ ਇਹ ਤਬਦੀਲੀ ਮਿੱਟੀ ਦੀ ਰਸਾਇਣਕ ਅਤੇ ਭੌਤਿਕ ਸਥਿਤੀ ਨੂੰ ਸੁਧਾਰਦੀ ਹੈ ਅਤੇ ਮਿੱਟੀ ਖੇਤੀ ਲਈ ਢੁਕਵੀਂ ਬਣ ਜਾਂਦੀ ਹੈ। ਨਾਲ ਹੀ ਜਿਪਸਮ ਜਮੀਨ ਵਿਚ ਮੌਜੂਦ ਮਾਈਕ੍ਰੋ ਨਿਊਟ੍ਰੀਟੰਸ ਦਾ ਅਨੁਪਾਤ ਬਣਾਉਣ ਵਿਚ ਮਦਦ ਕਰਦਾ ਹੈ।

ਖੇਤ ਵਿਚ ਜਿਪਸਮ ਪਾਉਣ ਦੇ ਫਾਇਦੇ

ਜਿਪਸਮ ਕੈਲਸ਼ੀਅਮ ਅਤੇ ਸਲਫਰ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਫਸਲਾਂ ਵਿੱਚ ਜੜ੍ਹਾਂ ਦੇ ਆਮ ਵਾਧੇ ਅਤੇ ਵਿਕਾਸ ਵਿੱਚ ਵੀ ਮਦਦ ਕਰਦਾ ਹੈ। ਜਿਪਸਮ ਦੀ ਵਰਤੋਂ ਫਸਲ ਸੁਰੱਖਿਆ ਵਿੱਚ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਵਿੱਚ ਸਲਫਰ ਦੀ ਕਾਫੀ ਮਾਤਰਾ ਹੁੰਦੀ ਹੈ। ਤੇਲ ਬੀਜਾਂ ਦੀਆਂ ਫਸਲਾਂ ਨੂੰ ਜਿਪਸਮ ਮਿਲਾ ਕੇ ਸਲਫਰ ਦੀ ਸਪਲਾਈ ਕੀਤੀ ਜਾਂਦੀ ਹੈ, ਜੋ ਕਿ ਮੁੱਖ ਤੌਰ 'ਤੇ ਬੀਜ ਉਤਪਾਦਨ ਅਤੇ ਪੌਦੇ ਅਤੇ ਤੇਲ ਤੋਂ ਆਉਣ ਵਾਲੀ ਵਿਸ਼ੇਸ਼ ਗੰਧ ਲਈ ਲਾਭਦਾਇਕ ਹੈ। ਜਿਪਸਮ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਖਾਸ ਕਰਕੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਸਲਫਰ ਦੀ ਉਪਲਬਧਤਾ ਨੂੰ ਵਧਾਉਂਦਾ ਹੈ।ਜਿਪਸਮ ਮਿੱਟੀ ਵਿੱਚ ਸਖ਼ਤ ਪਰਤ ਬਣਨ ਤੋਂ ਰੋਕਦਾ ਹੈ ਅਤੇ ਮਿੱਟੀ ਵਿੱਚ ਪਾਣੀ ਨੂੰ ਵਧਾਉਂਦਾ ਹੈ।

ਕੈਲਸ਼ੀਅਮ ਦੀ ਘਾਟ ਦੇ ਲੱਛਣ

ਕੈਲਸ਼ੀਅਮ ਦੀ ਘਾਟ ਕਾਰਨ, ਵਧ ਰਹੇ ਪੱਤਿਆਂ ਦੇ ਉੱਪਰਲੇ ਹਿੱਸੇ ਚਿੱਟੇ ਹੋ ਜਾਂਦੇ ਹਨ। ਪੱਤੇ ਮਰੋੜੇ ਜਾਂ ਸੁੰਗੜ ਜਾਂਦੇ ਹਨ। ਜ਼ਿਆਦਾ ਕੈਲਸ਼ੀਅਮ ਦੀ ਕਮੀ ਕਾਰਨ ਪੌਦਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਤਣਾ ਵੀ ਸੁੱਕ ਜਾਂਦੀਆਂ ਹਨ। ਪੌਦਿਆਂ ਦੀਆਂ ਇਨ੍ਹਾਂ ਸਾਰੀਆਂ ਕਮੀਆਂ ਨੂੰ ਜਿਪਸਮ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਬਿਹਤਰ ਭੂਮੀ ਸੁਧਾਰਕ ਮੰਨਿਆ ਜਾਂਦਾ ਹੈ। ਇਸ ਦੇ ਨਾਲ, ਇਸਦੀ ਵਰਤੋਂ ਫਸਲਾਂ ਦੀ ਉਪਜ ਅਤੇ ਗੁਣਵੱਤਾ ਨੂੰ ਵਧਾਉਣ ਲਈ ਕਿੱਤੀ ਜਾਂਦੀ ਹੈ।

ਕਿਵੇਂ ਕਰਨੀ ਹੈ ਇਸਦੀ ਵਰਤੋਂ

ਫ਼ਸਲ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਜਿਪਸਮ ਮਿਲਾਇਆ ਜਾਂਦਾ ਹੈ। ਜਿਪਸਮ ਪਾਉਣ ਤੋਂ ਪਹਿਲਾਂ ਖੇਤ ਨੂੰ ਦੋ ਤੋਂ ਤਿੰਨ ਵਾਰ ਡੂੰਘੀ ਵਾਹੀ ਕਰਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਪਟਾ ਲਗਾ ਕੇ ਜਿਪਸਮ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਹਲਕੀ ਵਾਹੀ ਕਰਕੇ ਜ਼ਮੀਨ ਵਿੱਚ ਜਿਪਸਮ ਪਾਓ। ਆਮ ਤੌਰ 'ਤੇ ਝੋਨਾ ਪ੍ਰਤੀ ਹੈਕਟੇਅਰ 10-20 ਕਿਲੋ ਕੈਲਸ਼ੀਅਮ ਲੈਂਦੀ ਹੈ ਅਤੇ ਦਾਲਾਂ ਦੀ ਫ਼ਸਲ 15 ਕਿਲੋ ਕੈਲਸ਼ੀਅਮ ਪ੍ਰਤੀ ਹੈਕਟੇਅਰ ਜ਼ਮੀਨ ਤੋਂ ਲੈਂਦੀ ਹੈ।

ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ

  • ਜਿਪਸਮ ਨੂੰ ਜ਼ਿਆਦਾ ਨਮੀ ਵਾਲੀ ਥਾਂ 'ਤੇ ਨਾ ਰੱਖੋ ਅਤੇ ਜ਼ਮੀਨ ਤੋਂ ਥੋੜ੍ਹਾ ਉੱਪਰ ਰੱਖੋ।

  • ਮਿੱਟੀ ਦੀ ਪਰਖ ਤੋਂ ਬਾਅਦ ਜਿਪਸਮ ਦੀ ਉਚਿਤ ਮਾਤਰਾ ਪਾਓ।

  • ਤੇਜ਼ ਹਵਾ ਚੱਲਣ 'ਤੇ ਜਿਪਸਮ ਦਾ ਛਿੜਕਾਅ ਨਾ ਕਰੋ।

  • ਜਿਪਸਮ ਪਾਉਣ ਤੋਂ ਪਹਿਲਾਂ ਜੇਕਰ ਇਸ ਵਿਚ ਗੰਢਾਂ ਹਨ ਤਾਂ ਉਨ੍ਹਾਂ ਨੂੰ ਪੀਸ ਲਓ।

  • ਜਿਪਸਮ ਲਗਾਉਣ ਵੇਲੇ ਹੱਥ ਸੁੱਕੇ ਹੋਣੇ ਚਾਹੀਦੇ ਹਨ।

  • ਜਿਪਸਮ ਨੂੰ ਪੂਰੇ ਖੇਤ ਵਿੱਚ ਸਮਾਨ ਰੂਪ ਵਿੱਚ ਲਗਾਓ।

  • ਜਿਪਸਮ ਪਾਉਣ ਤੋਂ ਬਾਅਦ ਇਸ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ।

  • ਜਿਪਸਮ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।

ਇਹ ਵੀ ਪੜ੍ਹੋ : ਖਾਦਾਂ ਦੀ ਖਰੀਦ ਅਤੇ ਵਿਕਰੀ ਲਈ ਸਰਕਾਰ ਨੇ ਵਨ ਨੇਸ਼ਨ ਵਨ ਫਰਟੀਲਾਈਜ਼ਰ ਯੋਜਨਾ ਦੀ ਕਿੱਤੀ ਸ਼ੁਰੂਆਤ

Summary in English: Important news for farmers, when and how to use gypsum!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters