Dhanuka Agritech: ਧਾਨੁਕਾ ਐਗਰੀਟੇਕ, ਇੱਕ ਪ੍ਰਮੁੱਖ ਭਾਰਤੀ ਖੇਤੀ-ਇਨਪੁਟ ਕੰਪਨੀ, ਨੇ ਆਪਣੀ 'ਇੰਡੀਆ ਦਾ ਪ੍ਰਣਾਮ, ਹਰ ਕਿਸਾਨ ਦੇ ਨਾਮ' ਮੁਹਿੰਮ ਦੇ ਹਿੱਸੇ ਵਜੋਂ ਇੱਕ ਨਵੀਂ ਭਾਵਨਾਤਮਕ ਮਿੰਨੀ-ਫੀਚਰ ਫਿਲਮ ਰਿਲੀਜ਼ ਕੀਤੀ ਹੈ। ਫਿਲਮ ਭਾਰਤ ਵਿੱਚ ਖੇਤੀ ਦੇ ਭਵਿੱਖ ਨੂੰ ਇੱਕ ਛੋਟੇ ਮੁੰਡੇ ਦੇ ਦ੍ਰਿਸ਼ਟੀਕੋਣ ਤੋਂ ਦਰਸਾਉਂਦੀ ਹੈ ਜੋ ਇੱਕ ਕਿਸਾਨ ਬਣਨ ਦਾ ਸੁਪਨਾ ਲੈਂਦਾ ਹੈ - ਇੱਕ ਅਜਿਹਾ ਪੇਸ਼ਾ ਜੋ ਦੇਸ਼ ਨੂੰ ਪੋਸ਼ਣ ਦਿੰਦਾ ਹੈ।
2022 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਦਾ ਦੂਜਾ ਪੜਾਅ ਪਹਿਲਾਂ ਹੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਟੀਜ਼ਰ ਅਤੇ ਸੋਸ਼ਲ ਮੀਡੀਆ ਦੀ ਚਰਚਾ ਨੇ ਫਿਲਮ ਲਈ ਉਤਸ਼ਾਹ ਵਧਾ ਦਿੱਤਾ ਸੀ, ਅਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸ਼ਾਨਦਾਰ ਸਮੀਖਿਆਵਾਂ ਮਿਲ ਰਹੀਆਂ ਹਨ। ਫਿਲਮ ਵਿੱਚ ਇੱਕ ਸਧਾਰਨ ਪਰ ਡੂੰਘਾ ਸੰਦੇਸ਼ ਹੈ—ਭਾਰਤ ਦਾ ਭਵਿੱਖ ਇਸਦੇ ਕਿਸਾਨਾਂ ਦੇ ਹੱਥਾਂ ਵਿੱਚ ਹੈ, ਅਤੇ ਇਹ ਸੰਦੇਸ਼ ਦੇਸ਼ ਭਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।
ਇਸ ਪ੍ਰਭਾਵਸ਼ਾਲੀ ਮੁਹਿੰਮ ਦੇ ਪਿੱਛੇ ਧਾਨੁਕਾ ਐਗਰੀਟੇਕ ਕੰਪਨੀ ਹੈ, ਜੋ ਪਿਛਲੇ 44 ਸਾਲਾਂ ਤੋਂ ਭਾਰਤੀ ਕਿਸਾਨਾਂ ਦੀ ਭਰੋਸੇਮੰਦ ਭਾਈਵਾਲ ਹੈ। ਰਤਨੇਸ਼ ਕੁਮਾਰ ਪਾਠਕ, ਸੀਨੀਅਰ ਡਿਪਟੀ ਜਨਰਲ ਮੈਨੇਜਰ, ਧਾਨੁਕਾ ਐਗਰੀਟੇਕ, ਨੇ ਕਿਹਾ, “ਅਸੀਂ ਇਹ ਫਿਲਮ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਇਹ ਪਹਿਲ ਸਾਡੇ ਮਿਸ਼ਨ ਦਾ ਹਿੱਸਾ ਹੈ, ਜਿਸ ਵਿੱਚ ਅਸੀਂ ਕਿਸਾਨ ਭਾਈਚਾਰੇ ਨੂੰ ਉੱਚਾ ਚੁੱਕਣਾ ਅਤੇ ਸਨਮਾਨ ਦੇਣਾ ਚਾਹੁੰਦੇ ਹਾਂ।
ਇਸ ਫ਼ਿਲਮ ਰਾਹੀਂ ਅਸੀਂ ਇਸ ਸੋਚ ਨੂੰ ਬਦਲਣਾ ਚਾਹੁੰਦੇ ਹਾਂ ਕਿ ਪੜ੍ਹੇ-ਲਿਖੇ ਅਤੇ ਹੋਨਹਾਰ ਨੌਜਵਾਨ ਖੇਤੀ ਨੂੰ ਕਿੱਤੇ ਵਜੋਂ ਨਹੀਂ ਅਪਣਾ ਸਕਦੇ—ਜਦੋਂਕਿ ਖੇਤੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਖੇਤੀ ਸਿਰਫ਼ ਇੱਕ ਉਪਜੀਵਕਾ ਨਹੀਂ ਹੈ, ਇਹ ਇੱਕ ਵਿਰਾਸਤ ਹੈ, ਅਤੇ ਅਸੀਂ ਇਸਨੂੰ ਮਨਾਉਣਾ ਚਾਹੁੰਦੇ ਹਾਂ। ਇਹ ਫਿਲਮ ਹਰ ਉਸ ਕਿਸਾਨ ਪ੍ਰਤੀ ਸਾਡੀ ਡੂੰਘੀ ਅਹਿਸਾਨ ਦਾ ਪ੍ਰਤੀਕ ਹੈ ਜੋ ਆਪਣੀ ਅਟੁੱਟ ਸ਼ਰਧਾ ਅਤੇ ਅਮੁੱਲ ਯੋਗਦਾਨ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ।”
ਧਾਨੁਕਾ ਐਗਰੀਟੇਕ ਸਾਲਾਂ ਤੋਂ ਭਾਰਤੀ ਕਿਸਾਨਾਂ ਦੇ ਨਾਲ ਖੜੀ ਹੈ, ਉਹਨਾਂ ਦੇ ਸੰਘਰਸ਼ਾਂ, ਸਫਲਤਾਵਾਂ ਅਤੇ ਹਰ ਫਸਲ ਪਿੱਛੇ ਅਣਥੱਕ ਮਿਹਨਤ ਨੂੰ ਸਮਝਦੀ ਹੈ। ਇਹ ਫਿਲਮ ਉਨ੍ਹਾਂ ਯਤਨਾਂ ਦੀ ਸ਼ਲਾਘਾ ਕਰਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਮਾਣ ਨਾਲ ਖੇਤੀ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ। ਇਹ ਫਿਲਮ ਉਮੀਦ ਦਾ ਸੁਨੇਹਾ ਦਿੰਦੀ ਹੈ ਕਿ ਖੇਤੀ ਦੀ ਮਹੱਤਤਾ ਹਮੇਸ਼ਾ ਬਣੀ ਰਹੇਗੀ ਅਤੇ ਇਹ ਭਾਰਤ ਦੀ ਆਤਮਾ ਦਾ ਹਿੱਸਾ ਹੈ।
ਇਹ ਵੀ ਪੜ੍ਹੋ: Dhanuka Agritech Limited ਵੱਲੋਂ Kohinoor Distributor Meet 'ਚ ਨਵੇਂ ਉਤਪਾਦਾਂ ਅਤੇ ਬ੍ਰਾਂਡ ਦਾ ਉਦਘਾਟਨ
ਜਿਵੇਂ-ਜਿਵੇਂ ਇਹ ਫਿਲਮ ਦੇਸ਼ ਭਰ ਦੇ ਹਰ ਘਰ ਵਿੱਚ ਪਹੁੰਚੇਗੀ, ਇਹ ਧਾਨੁਕਾ ਦੇ ਉਸ ਵਾਅਦੇ ਨੂੰ ਦੁਹਰਾਏਗੀ ਕਿ ਉਹ ਉਨ੍ਹਾਂ ਲੋਕਾਂ ਦਾ ਸਮਰਥਨ ਕਰਦਾ ਹੈ ਜੋ ਪੂਰੇ ਦੇਸ਼ ਨੂੰ ਭੋਜਨ ਪ੍ਰਦਾਨ ਕਰਦੇ ਹਨ। ਇਹ ਮੁਹਿੰਮ ਨਾ ਸਿਰਫ਼ ਅੱਜ ਦੇ ਕਿਸਾਨਾਂ ਦਾ, ਸਗੋਂ ਭਵਿੱਖ ਦੇ ਕਿਸਾਨਾਂ ਦਾ ਵੀ ਜਸ਼ਨ ਮਨਾਉਂਦੀ ਹੈ, ਸਾਨੂੰ ਯਾਦ ਦਿਵਾਉਂਦੀ ਹੈ ਕਿ ਖੇਤੀ ਸਿਰਫ਼ ਇੱਕ ਪੇਸ਼ਾ ਨਹੀਂ ਹੈ—ਇਹ ਇੱਕ ਵਿਰਾਸਤ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ।
Summary in English: Inauguration of an emotional film dedicated to the farmers of India by Dhanuka Agritech