ਪੀ.ਏ.ਯੂ. (PAU) ਦੇ ਡਾਇਮੰਡ ਜੁਬਲੀ ਸਮਾਗਮਾਂ ਦੇ ਹਿੱਸੇ ਅਤੇ ਬੀ.ਆਈ.ਐਸ. ਪ੍ਰਵਾਨਿਤ ਸਬਮਰਸੀਬਲ ਪੰਪਾਂ (Submersible Pump) ਨੂੰ ਹੋਰ ਹੁਲਾਰਾ ਦੇਣ ਦੇ ਯਤਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੁਆਰਾ ਵਿਕਸਤ ਕੀਤੇ ਸਵੈਚਲਿਤ ਸਬਮਰਸੀਬਲ ਪੰਪ (Submersible Pump) ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ।
ਇਸ ਮੌਕੇ ਡਾ. ਗੋਸਲ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਖੇਤੀ ਵਿੱਚ ਸਿੰਚਾਈ ਦਾ ਮਹੱਤਵ ਮੌਜੂਦਾ ਸਮੇਂ ਵਿੱਚ ਬੇਹੱਦ ਅਹਿਮ ਅਤੇ ਪੀ.ਏ.ਯੂ. (PAU) ਪਾਣੀ ਦੀ ਸੰਭਾਲ ਲਈ ਹਰ ਤਰ੍ਹਾਂ ਦੀ ਨਵੀਨ ਤਕਨਾਲੋਜੀ ਬਾਰੇ ਖੋਜ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ। ਉਨ੍ਹਾਂ ਸਵੈਚਲਿਤ ਸਬਮਰਸੀਬਲ ਪੰਪ ਟੈਸਟਿੰਗ ਸੈਂਟਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਉੱਤਰੀ ਭਾਰਤ ਦੇ ਪੰਪ ਨਿਰਮਾਤਾਵਾਂ ਦੀ ਮੰਗ ਨੂੰ ਪੂਰਾ ਕਰੇਗਾ ਅਤੇ ਇਸਦੇ ਮੱਦੇਨਜ਼ਰ ਕਿਸਾਨਾਂ ਨੂੰ ਬੀਆਈਐਸ ਪ੍ਰਮਾਣਿਤ ਢੁੱਕਵੀਂ ਊਰਜਾ ਦੀ ਵਰਤੋਂ ਕਰਨ ਵਾਲੇ ਪੰਪ ਮੁਹੱਈਆ ਹੋਣਗੇ।
ਡਾ. ਗੋਸਲ ਨੇ ਵਿਭਾਗ ਦੇ ਮੁਖੀ ਡਾ. ਰਾਕੇਸ ਸਾਰਦਾ ਦੇ ਨਾਲ-ਨਾਲ ਪ੍ਰੋਜੈਕਟ ਵਿੱਚ ਸਾਮਲ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਪੀ.ਏ.ਯੂ. ਦੇ ਖੋਜ ਇੰਜਨੀਅਰਾਂ ਨੂੰ ਕਿਸਾਨੀ ਦੀ ਬਿਹਤਰੀ ਲਈ ਨਿਰੰਤਰ ਗਤੀਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : Book Fair: ਪੀਏਯੂ ਵਿਖੇ 2 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪੁਸਤਕ ਮੇਲਾ
ਹੋਰ ਜਾਣਕਾਰੀ ਦਿੰਦਿਆਂ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਬਮਰਸੀਬਲ ਪੰਪ ਕੇਂਦਰ ਪੂਰੀ ਤਰ੍ਹਾਂ ਸਵੈਚਲਿਤ ਹੈ ਅਤੇ ਇਹ ਪੰਪਾਂ ਦੀ ਮੈਨੂਅਲ ਟੈਸਟਿੰਗ ਵਿੱਚ ਹੋਣ ਵਾਲੀ ਮਿਹਨਤ ਨੂੰ ਘਟਾਏਗਾ।
ਲੈਬਾਰਟਰੀ ਦੇ ਇੰਚਾਰਜ ਡਾ. ਸੁਨੀਲ ਗਰਗ ਨੇ ਕੇਂਦਰ ਦੇ ਵੱਖ-ਵੱਖ ਉਪਕਰਨਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਡਾ. ਨੀਲੇਸ ਬਿਵਾਲਕਰ ਟੈਕਨੀਕਲ ਮੈਨੇਜਰ ਅਤੇ ਡਾ. ਸੰਜੇ ਸਤਪੁਤੇ ਕੁਆਲਿਟੀ ਮੈਨੇਜਰ ਨੇ ਕੰਮਕਾਜ ਦੇ ਵੇਰਵਿਆਂ ਦੀ ਰੂਪ ਰੇਖਾ ਦੱਸੀ। ਯੂਨੀਵਰਸਿਟੀ ਦੇ ਉੱਘੇ ਅਧਿਕਾਰੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਹੋਰ ਵਿਭਾਗਾਂ ਦੇ ਮਾਹਿਰ ਵੀ ਹਾਜਰ ਸਨ।
ਇਹ ਵੀ ਪੜ੍ਹੋ : Punjab Governor Banwarilal Purohit 1 ਅਤੇ 2 ਫਰਵਰੀ ਨੂੰ ਕਰਨਗੇ ਸਰਹੱਦੀ ਜਿਲ੍ਹਿਆਂ ਦਾ ਦੌਰਾ
ਬਾਅਦ ਵਿੱਚ ਵਾਈਸ ਚਾਂਸਲਰ ਨੇ ਅਧਿਕਾਰੀਆਂ ਨਾਲ ਉੱਚ ਪੱਧਰੀ ਗ੍ਰੀਨਹਾਊਸ ਦਾ ਦੌਰਾ ਕੀਤਾ ਜਿੱਥੇ ਉੱਚ ਮੁੱਲ ਵਾਲੀਆਂ ਫਸਲਾਂ, ਐਂਥੂਰੀਅਮ ਅਤੇ ਆਰਕਿਡ ਉਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਰਾਜ ਵਿੱਚ ਐਂਥੂਰੀਅਮ ਅਤੇ ਆਰਕਿਡ ਦੀ ਸ਼ੁਰੂਆਤ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਵਰਤੀ ਜਾ ਰਹੀ ਤਕਨੀਕ ਦੀ ਸਲਾਘਾ ਕੀਤੀ।
ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਬਿਮਾਰੀ ਮੁਕਤ ਬੀਜ ਆਲੂ ਦੇ ਉਤਪਾਦਨ ਵਿੱਚ ਇੱਕ ਲੰਮਾ ਸਫਰ ਤੈਅ ਕਰੇਗੀ। ਡਾ. ਗੋਸਲ ਨੇ ਦੱਸਿਆ ਕਿ ਫੈਨ-ਪੈਡ ਕੂਲਡ ਪੋਲੀਹਾਊਸਾਂ ਵਿੱਚ ਉੱਚ ਮੁੱਲ ਦੇ ਫੁੱਲਾਂ ਦਾ ਉਤਪਾਦਨ ਉਹਨਾਂ ਦੀ ਲਾਗਤ ਨੂੰ ਪੂਰਾ ਕਰੇਗਾ ਅਤੇ ਉਹਨਾਂ ਨੂੰ ਵਧੇਰੇ ਲਾਭਦਾਇਕ ਬਣਾਏਗਾ।
ਡਾ. ਗੋਸਲ ਨੇ ਸੂਖਮ ਸਿੰਚਾਈ ਪਾਰਕ ਦਾ ਵੀ ਦੌਰਾ ਕੀਤਾ ਅਤੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਜਿਵੇਂ ਕਿ ਤੁਪਕਾ ਅਤੇ ਫੁਹਾਰਾ ਸਿੰਚਾਈ ਦੀ ਵਰਤੋਂ ’ਤੇ ਜੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਹ ਤਕਨਾਲੋਜੀਆਂ ਵਧੇਰੇ ਯੋਗ ਹੋਣ ਨਾਲ ਜਮੀਨ ਹੇਠਲੇ ਪਾਣੀ ’ਤੇ ਦਬਾਅ ਘਟੇਗਾ ਅਤੇ ਨਾਲ ਹੀ ਖੇਤੀ ਖੇਤਰ ਵਿੱਚ ਊਰਜਾ ਦੀ ਖਪਤ ਘਟੇਗੀ।
Summary in English: Inauguration of Automated Submersible Pump Testing Center, benefiting pump manufacturers-farmers