ਦੇਸ਼ ਦੀ ਸੇਵਾ ਕਰਨ ਦਾ ਜੁਨੂਨ ਰੱਖਣ ਵਾਲੇ ਨੌਜਵਾਨਾਂ ਲਈ ਇਹ ਬਹੁਤ ਹੀ ਵਧੀਆ ਮੌਕਾ ਹੈ। ਹੁਣ ਤੁਸੀਂ ਬਾਰਡਰ ਪੁਲਿਸ ਦੀ ਨੌਕਰੀ ਕਰਕੇ ਆਪਣਾ ਇਹ ਸੁਪਨਾ ਪੂਰਾ ਕਰ ਸਕਦੇ ਹੋ। ਇੰਡੋ ਤਿੱਬਤੀ ਬਾਰਡਰ ਪੁਲਿਸ ਵੱਲੋਂ ਕਾਂਸਟੇਬਲ ਦੀਆਂ 108 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਦੱਸ ਦੇਈਏ ਕਿ ਇਨ੍ਹਾਂ ਨੌਕਰੀਆਂ ਦੇ ਲਈ 10ਵੀਂ ਪਾਸ ਉਮੀਦਵਾਰ ਯੋਗ ਹੋਣਗੇ, ਇਸਦੇ ਨਾਲ ਹੀ ਸਬੰਧਤ ਵਪਾਰ `ਚ ਸਿਰਫ ਆਈ.ਟੀ.ਆਈ (ITI) ਡਿਗਰੀ ਧਾਰਕ ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ ਜਾਨਣ ਲਈ ਲੇਖ ਪੜ੍ਹਨਾ ਜਾਰੀ ਰੱਖੋ।
ਨੌਕਰੀ ਦਾ ਵੇਰਵਾ:
ਉਮਰ ਸੀਮਾ:
ਇਸ ਨੌਕਰੀ ਦੇ ਲਈ ਉਮੀਦਵਾਰਾਂ ਦੀ ਉਮਰ 19 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ:
● ਲਿਖਤੀ ਪ੍ਰੀਖਿਆ
● ਮੈਡੀਕਲ ਟੈਸਟ
● ਸਰੀਰਕ ਟੈਸਟ
● ਵਪਾਰ ਟੈਸਟ
● ਦਸਤਾਵੇਜ਼ ਤਸਦੀਕ
● ਡਾਕਟਰੀ ਜਾਂਚ
ਇਹ ਵੀ ਪੜ੍ਹੋ : ਆਤਮ-ਨਿਰਭਰ ਭਾਰਤ ਲਈ ਖੇਤੀਬਾੜੀ ਦਾ ਨਿਰੰਤਰ ਵਿਕਾਸ ਜ਼ਰੂਰੀ, ਪੜ੍ਹੋ ਪੂਰੀ ਖਬਰ
ਅਸਾਮੀਆਂ ਦਾ ਵੇਰਵਾ:
● ਕਾਂਸਟੇਬਲ (ਕਾਰਪੇਂਟਰ): 56 ਅਸਾਮੀਆਂ
● ਕਾਂਸਟੇਬਲ (ਮੇਸਨ): 31 ਅਸਾਮੀਆਂ
● ਕਾਂਸਟੇਬਲ (ਪਲੰਬਰ): 21 ਅਸਾਮੀਆਂ
ਅਰਜ਼ੀ ਦੀ ਫੀਸ:
ਉਮੀਦਵਾਰਾਂ ਨੂੰ ਅਰਜ਼ੀ ਦੀ ਫੀਸ ਵਜੋਂ 200 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂਕਿ ਐਸ.ਸੀ, ਐਸ.ਟੀ, ਸਾਬਕਾ ਸੈਨਿਕ ਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ `ਚ ਪੂਰੀ ਛੋਟ ਦਿੱਤੀ ਜਾਵੇਗੀ।
ਆਖਰੀ ਮਿਤੀ:
ਇਸ ਵਿਭਾਗ `ਚ ਨੌਕਰੀ ਕਰਨ ਦੇ ਚਾਹਵਾਨਾਂ ਨੂੰ ਦੱਸ ਦੇਈਏ ਕਿ ਅਰਜ਼ੀ ਦੇਣ ਦੀ ਆਖਰੀ ਮਿਤੀ 1 ਅਕਤੂਬਰ ਰੱਖੀ ਗਈ ਹੈ। ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਨਾ ਦੇਰੀ ਕੀਤੇ ਦੱਸੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਦੇਣ।
ਅਰਜ਼ੀ ਕਿਵੇਂ ਦੇਣੀ ਹੈ?
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਆਈ.ਟੀ.ਬੀ.ਪੀ (ITBP) ਦੀ ਅਧਿਕਾਰਤ ਵੈੱਬਸਾਈਟ recruitment.itbpolice.nic.in 'ਤੇ ਜਾ ਕੇ 1 ਅਕਤੂਬਰ ਤੋਂ ਪਹਿਲਾਂ ਅਪਲਾਈ ਕਰਨਾ ਹੋਵੇਗਾ।
Summary in English: Indo-Tibetan Border Police invites applications for 108 constable posts