ਇੱਕ ਪਾਸੇ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਲੋਕਾਂ ਲਈ ਮੁਸੀਬਤਾਂ ਵਧਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਇੰਡੋਨੇਸ਼ੀਆ ਤੋਂ ਇੱਕ ਅਜਿਹੀ ਖਬਰ ਆਈ ਹੈ, ਜਿਸ ਨਾਲ ਆਮ ਆਦਮੀ ਨੂੰ ਝਟਕਾ ਲੱਗ ਸਕਦਾ ਹੈ।ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਭਾਰਤ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਆਮ ਲੋਕਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਪਾਮ ਆਇਲ ਨਿਰਯਾਤ ਪਾਬੰਦੀ ਦਾ ਕਾਰਨ
ਪ੍ਰਾਪਤ ਜਾਣਕਾਰੀ ਅਨੁਸਾਰ ਇੰਡੋਨੇਸ਼ੀਆ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਇੰਡੋਨੇਸ਼ੀਆ ਸਰਕਾਰ ਨੇ ਘਰੇਲੂ ਬਾਜ਼ਾਰ 'ਚ ਵਧਦੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਖਾਣ ਵਾਲੇ ਤੇਲ ਅਤੇ ਇਸ ਦੇ ਕੱਚੇ ਮਾਲ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਇੰਡੋਨੇਸ਼ੀਆ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਭਾਰਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਭਾਰਤ ਨੂੰ ਖਾਣ ਵਾਲੇ ਤੇਲ ਦਾ ਸਭ ਤੋਂ ਵੱਡਾ ਦਰਾਮਦਕਾਰ ਮੰਨਿਆ ਜਾਂਦਾ ਹੈ। ਭਾਰਤ ਲਗਭਗ 50 ਤੋਂ 60 ਫੀਸਦੀ ਖਾਣ ਵਾਲੇ ਤੇਲ ਇੰਡੋਨੇਸ਼ੀਆ ਤੋਂ ਦਰਾਮਦ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਪਾਮ ਆਇਲ ਦੀ ਕੀਮਤ ਵਿੱਚ 5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵੀ ਪਾਮ ਆਇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਜਿੱਥੇ ਇੰਡੋਨੇਸ਼ੀਆ ਆਮ ਤੌਰ 'ਤੇ ਭਾਰਤ ਦੇ ਕੁੱਲ ਪਾਮ ਤੇਲ ਦਰਾਮਦ ਦਾ ਅੱਧਾ ਹਿੱਸਾ ਸਪਲਾਈ ਕਰਦਾ ਹੈ, ਉਥੇ ਪਾਕਿਸਤਾਨ ਅਤੇ ਬੰਗਲਾਦੇਸ਼ ਆਪਣੇ ਪਾਮ ਤੇਲ ਦਾ ਲਗਭਗ 80% ਇੰਡੋਨੇਸ਼ੀਆ ਤੋਂ ਦਰਾਮਦ ਕਰਦੇ ਹਨ।
ਇਹ ਵੀ ਪੜ੍ਹੋ : ਹੁਣ ਆਲੂ ਦੀ ਖੇਤੀ ਨਾਲ ਹੋਵੇਗਾ ਚੰਗਾ ਮੁਨਾਫ਼ਾ! ਇਸ ਫਾਰਮੂਲੇ ਨਾਲ ਹੋਵੇਗੀ ਡਬਲ ਕਮਾਈ!
ਇਸ ਦੌਰਾਨ ਪਾਕਿਸਤਾਨ ਐਡੀਬਲ ਆਇਲ ਰਿਫਾਇਨਰਸ ਐਸੋਸੀਏਸ਼ਨ (ਪੀਓਆਰਏ) ਦੇ ਪ੍ਰਧਾਨ ਰਾਸ਼ਿਦ ਜਨਮੋਹ ਨੇ ਕਿਹਾ, "ਇੰਡੋਨੇਸ਼ੀਆਈ ਪਾਮ ਆਇਲ ਦੇ ਨੁਕਸਾਨ ਦੀ ਕੋਈ ਭਰਪਾਈ ਨਹੀਂ ਕਰ ਸਕਦਾ। ਇਹ ਹਰ ਦੇਸ਼ ਨੂੰ ਨੁਕਸਾਨ ਪਹੁੰਚਾਏਗਾ।"
"ਇੰਡੋਨੇਸ਼ੀਆ ਦਾ ਫੈਸਲਾ ਨਾ ਸਿਰਫ ਪਾਮ ਤੇਲ ਦੀ ਉਪਲਬਧਤਾ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਦੁਨੀਆ ਭਰ ਦੇ ਬਨਸਪਤੀ ਤੇਲ ਨੂੰ ਵੀ ਪ੍ਰਭਾਵਿਤ ਕਰਦਾ ਹੈ," ਜੇਮਸ ਫਰਾਈ, ਵਸਤੂ ਸਲਾਹਕਾਰ LMC ਇੰਟਰਨੈਸ਼ਨਲ ਦੇ ਚੇਅਰਮੈਨ, ਨੇ ਰਾਇਟਰਜ਼ ਨੂੰ ਦੱਸਿਆ।
Summary in English: Indonesia bans palm oil ! Oil prices likely to rise