ਖੇਤੀ ਨੂੰ ਬੜਾਵਾ ਦੇਣ ਦੇ ਲਈ ਅੱਜ ਦੇ ਸਮੇਂ ਵਿਚ ਨਵੀਆਂ-ਨਵੀਆਂ ਤਕਨੀਕਾਂ ਨੂੰ ਵਿਕਸਤ ਕਿੱਤਾ ਜਾ ਰਿਹਾ ਹੈ , ਜਿਸ ਤੋਂ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਵਿਚ ਸਹੂਲਤ ਮਿੱਲੇ ਅਤੇ ਵੱਧ ਜਾਣਕਾਰੀ ਪ੍ਰਾਪਤ ਕਰਕੇ ਕਿਸਾਨ ਫ਼ਸਲ ਤੋਂ ਵਧੀਆ ਉਤਪਾਦਨ ਪ੍ਰਾਪਤ ਕਰਨ ।
ਨਵੀਆਂ ਤਕਨੀਕਾਂ(Techniques) ਦੀ ਮਦਦ ਤੋਂ ਕਿਸਾਨਾਂ ਦੀ ਖੇਤੀ ਵਿਚ ਲਾਗਤ ਘੱਟ ਲੱਗਦੀ ਹੈ ਅਤੇ ਘੱਟ ਸਮੇਂ ਵਿਚ ਵਧੀਆ ਲਾਭ ਪ੍ਰਾਪਤ ਹੁੰਦਾ ਹੈ । ਇਸ ਵਿਚ ਰਾਏਪੁਰ ਦੇ ਖੇਤੀਬਾੜੀ ਵਿਗਿਆਨੀਆਂ ਨੇ ਇੰਦਰਾ ਗਾਂਧੀ ਯੂਨੀਵਰਸਿਟੀ (Indira Gandhi Agricultural University ) ਵਿਚ ਇਕ ਅਜਿਹਾ ਸੈਂਸਰ ਲਗਾਇਆ ਹੈ , ਜਿਸ ਤੋਂ ਫ਼ਸਲ ਬੀਜਣ ਤੋਂ ਲੈਕੇ ਫ਼ਸਲ ਪੱਕਣ (From Planting To Harvest ) ਤਕ ਦੀ ਪੂਰੀ ਜਾਣਕਾਰੀ ਮਿੱਲ ਸਕੇਗੀ ।
ਦਰਅਸਲ , ਇੰਦਰਾ ਗਾਂਧੀ ਖੇਤੀਬਾੜੀ ਯੂਨੀਵਰਸਿਟੀ ਵਿਚ ਐਡੀ ਕੋਵਰੀਨਸ ਫਲੈਕਸ ਟਾਵਰ(Eddie Covaris Flux Tower ) ਲਗਾਇਆ ਗਿਆ ਹੈ । ਇਹ ਟਾਵਰ ਲਗਾਉਣ ਦੇ ਬਾਅਦ ਮਿੱਟੀ ਅਤੇ ਵਾਤਾਵਰਨ ਦੇ ਤਾਪਮਾਨ ਦੇ ਨਾਲ ਨਮੀ ਨੂੰ ਮਾਪ ਕੇ ਮੌਸਮ ਦੀ ਭਵਿੱਖਬਾਣੀ ਕਿੱਤੀ ਜਾ ਸਕੇਗੀ । ਇਹ ਉਪਕਰਣ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (एन आर एस सी), ਈਸਰੋ , ਭਾਰਤ ਸਰਕਾਰ ਸਪੇਸ ਡਿਪਾਰਟਮੈਂਟ ਦੁਆਰਾ ਰਾਸ਼ਟਰੀ ਜਲ ਵਿਗਿਆਨ ਪ੍ਰੋਜੈਕਟ ਵਿੱਤ ਪੋਸ਼ਿਤ ਦੇ ਅਧੀਨ ਸਥਾਪਿਤ ਕੀਤਾ ਗਿਆ ਹੈ।
ਇਸ ਸੈਂਸਰ ਦੇ ਮੱਦਦ ਤੋਂ ਪੌਦੇ ਅਤੇ ਉਸਦੇ ਆਲੇ-ਦੁਆਲੇ ਦੇ ਵਾਤਾਵਰਨ ਵਿਚ ਕਾਰਬਨ , ਪਾਣੀ ਅਤੇ ਗਰਮੀ ਦੇ ਪ੍ਰਵਾਹ ਦਾ ਪਤਾ ਚਲਦਾ ਹੈ । ਇਹ ਸੈਂਸਰ ਵੱਖ -ਵੱਖ ਸਮੇਂ ਦੇ ਸਕੇਲ ਭਾਵ ਘੰਟੇ, ਦਿਨ , ਮੌਸਮ ਅਤੇ ਸਾਲ ਦੇ ਅਨੁਸਾਰ ਹਵਾ ਦੇ ਪੁੰਜ ਅਤੇ ਊਰਜਾ ਦੇ ਪ੍ਰਵਾਹ ਵਿੱਚ ਸੂਖਮ ਉਤਰਾਅ-ਚੜ੍ਹਾਅ ਨੂੰ ਮਾਪ ਸਕਦਾ ਹੈ। ਇਸ ਤਕਨੀਕ ਦੇ ਮਦਦ ਤੋਂ ਲਗਾਏ ਗਏ ਸੈਂਸਰ ਹਰ ਪੰਜ ਮਿੰਟ ਦੇ ਵਿਚ ਮਿੱਟੀ ਦਾ ਤਾਪਮਾਨ, ਮਿੱਟੀ ਦੀ ਗਰਮੀ ਦਾ ਪ੍ਰਵਾਹ, ਮਿੱਟੀ ਦੀ ਨਮੀ, ਬਾਰਸ਼, ਸਾਪੇਖਿਕ ਨਮੀ, ਹਵਾ ਦਾ ਤਾਪਮਾਨ ਅਤੇ ਸੂਰਜੀ ਕਿਰਨਾਂ ਆਦਿ ਪੰਜਾਹ ਤੋਂ ਵੱਧ ਮਾਪਦੰਡਾਂ ਦੀ ਜਾਣਕਾਰੀ ਵਿਗਿਆਨੀਆਂ ਨੂੰ ਦੇਵੇਗਾ ।
ਇਸ ਪੂਰੀ ਪ੍ਰੀਕ੍ਰਿਆ ਵਿਚ ਫ਼ਸਲ ਬੀਜਣ ਜਾਣ ਤੋਂ ਲੈਕੇ ਪੱਕਣ ਤਕ ਡੇਟਾਬੇਸ ਬੀਜਾਂ ਦੇ ਅਧਾਰ ਤੇ ਕਿਸਾਨਾਂ ਨੂੰ ਦੱਸਿਆ ਜਾਵੇਗਾ । ਰਿਕਾਰਡ ਤੋਂ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਵਿਚ ਤਿਆਰ ਹੋਏ ਬੀਜਾਂ ਦੀ ਵਰਤੋਂ ਕਰ ਸਕਣਗੇ ।
ਕਾਰਬਨ ਡਾਈਆਕਸਾਈਡ ਦੀ ਮਾਤਰਾ ਵੀ ਮਾਪੀ ਜਾ ਸਕਦੀ ਹੈ (The Amount Of Carbon Dioxide Can Also Be Measured)
ਇਸ ਤਕਨੀਕ ਦੇ ਜਰੀਏ ਫ਼ਸਲਾਂ ਵਿੱਚ ਗੈਸਾਂ ਦੇ ਪ੍ਰਭਾਵ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਦੀ ਮਦਦ ਨਾਲ ਵਾਤਾਵਰਣ ਵਿਚ ਕਾਰਬੋਨਿਕ ਗੈਸ ਦਾ ਵੀ ਪਤਾ ਲਗਾਇਆ ਜਾਵੇਗਾ। ਇਹ ਫਸਲ ਦੁਆਰਾ ਪੈਦਾ ਹੋਣ ਵਾਲੀ ਜ਼ਹਿਰੀਲੀ ਗੈਸ ਨੂੰ ਰੋਕਣ ਵਿੱਚ ਮਦਦ ਮਿਲੇਗੀ ।
ਇਹ ਵੀ ਪੜ੍ਹੋ : ਬਜਟ 2022: ਵਿਚ ਕਿਸਾਨਾਂ ਦੀ Kisan Credit Card ਦੀ ਵਧ ਸਕਦੀ ਹੈ ਸੀਮਾ
Summary in English: ISRO Sensor will give complete information from planting to ripening