ਟਰੈਕਟਰ-ਟਰਾਲੀ ਚਲਾਉਂਦੇ ਵੇਲੇ ਵਾਪਰਨ ਵਾਲੇ ਹਾਦਸਿਆਂ ਤੋਂ ਬਚਣ ਲਈ ਕੁਝ ਹਦਾਇਤਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜਾਨਣ ਲਈ ਲੇਖ ਪੜੋ...
ਟਰੈਕਟਰ ਚਾਲਕ ਦੀ ਸਹੀ ਸਿਖਲਾਈ ਦੀ ਘਾਟ ਜਾਂ ਲਾਪਰਵਾਹੀ ਕਾਰਨ ਕਈ ਵਾਰ ਹਾਦਸੇ ਵਾਪਰਦੇ ਹਨ, ਜਿਸ ਦੇ ਨਤੀਜੇ ਵਜੋਂ ਸਰੀਰਕ ਸੱਟ ਜਾਂ ਮਕੈਨੀਕਲ ਨੁਕਸਾਨ ਹੁੰਦਾ ਹੈ। ਅਜਿਹੇ 'ਚ ਅੱਜ ਅਸੀਂ ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਕੁਝ ਹਦਾਇਤਾਂ ਸਾਂਝੀਆਂ ਕਰਨ ਜਾ ਰਹੇ ਹਾਂ।
ਖੇਤੀ ਵਿੱਚ ਟਰੈਕਟਰ ਦੀ ਇਕ ਅਹਿਮ ਭੂਮਿਕਾ ਹੈ। ਟਰੈਕਟਰਾਂ ਦੀ ਮੁੱਖ ਵਰਤੋ ਖੇਤਾਂ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਕਿ ਹੱਲ, ਕਲਟੀਵੇਟਰ, ਡਿਸਕ ਹੈਰੋ, ਬੀਜ ਖਾਦ ਡਰਿੱਲ, ਪਲਾਂਟਰ, ਗੋਡੀ ਮਸ਼ੀਨਾਂ, ਸਪਰੇਅਰ, ਥਰੈਸ਼ਰ ਆਦਿ ਚਲਾਉਣ ਲਈ ਕੀਤੀ ਜਾਂਦੀ ਹੈ। ਟਰੈਕਟਰ ਚਾਲਕ ਨੂੰ ਸਹੀ ਟ੍ਰੇਨਿੰਗ ਦੀ ਘਾਟ ਜਾਂ ਕੰਮ ਸਮੇਂ ਕੀਤੀ ਗਈ ਅਣਗਹਿਲੀ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ, ਸਿੱਟੇ ਵਜੋ ਸਰੀਰਕ ਸੱਟ ਜਾਂ ਮਸ਼ੀਨ ਦਾ ਨੁਕਸਾਨ ਹੋ ਜਾਂਦਾ ਹੈ।
ਟਰੈਕਟਰ ਅਤੇ ਟਰਾਲੀ ਦੀ ਵਰਤੋ ਬੀਜ, ਖਾਦ, ਪੱਕੀ ਫਸਲ ਆਦਿ ਦੀ ਢੋਆ-ਢੁਆਈ ਲਈ ਵੀ ਕੀਤੀ ਜਾਂਦੀ ਹੈ। ਟਰਾਲੀ ਦਾ ਸਾਈਜ ਟਰੈਕਟਰ ਨਾਲੋ ਕਾਫੀ ਲੰਬਾ-ਚੌੜਾ ਹੁੰਦਾ ਹੈ ਅਤੇ ਇਹ ਸਿਰਫ ਇੱਕ ਹੁੱਕ ਦੇ ਸਹਾਰੇ ਹੀ ਟਰੈਕਟਰ ਨਾਲ ਬੰਨੀ ਹੁੰਦੀ ਹੈ। ਸੜਕ ਉਪਰ ਚੱਲਣ ਸਮੇਂ ਟਰੈਕਟਰ ਟਰਾਲੀ ਦੀ ਰਫਤਾਰ ਵੀ ਤੇਜ਼ ਹੁੰਦੀ ਹੈ। ਕਮਾਦ, ਨਰਮਾ, ਤੂੜੀ ਆਦਿ ਦੀ ਢੋਆ-ਢੁਆਈ ਡਰਾਈਵਰ ਨੂੰ ਸੜਕ ਉੱਪਰ ਆਉਂਦੀਆਂ ਦੂਜੀਆਂ ਗੱਡੀਆਂ ਘੱਟ ਦਿਖਾਈ ਦਿੰਦੀਆਂ ਹਨ ਅਤੇ ਨਤੀਜੇ ਵਜੋ ਹਾਦਸਿਆਂ ਦਾ ਖੱਤਰਾ ਵੱਧ ਜਾਂਦਾ ਹੈ।
ਸ਼ਾਮ ਨੂੰ ਜਾਂ ਰਾਤ ਸਮੇਂ, ਖਾਸ ਤੌਰ ਤੇ ਸਰਦੀ ਰੁੱਤ ਜਾਂ ਧੁੰਦ ਵੇਲੈ, ਟਰੈਕਟਰ ਡਰਾਈਵਰ ਨੂੰ ਸੜਕ ਉਪਰ ਘੱਟ ਦਿਖਦਾ ਹੈ। ਟਰਾਲੀ ਨੂੰ ਤੂੜੀ, ਕਮਾਦ ਆਦਿ ਨਾਲ ਸਾਰੇ ਪਾਸੇ ਵਾਧੂ ਭਰਨ ਕਰਕੇ ਸੰਤੁਲਨ ਘਟ ਜਾਂਦਾ ਹੈ। ਨਾਲ ਹੀ ਸੜਕ ਦੀ ਜਿਆਦਾ ਚੋੜਾਈ ਘੇਰਨ ਕਰਕੇ ਹਾਦਸੇ ਦਾ ਖਤਰਾ ਵਧ ਜਾਂਦਾ ਹੈ। ਇਸੇ ਕਰਕੇ ਸੜਕ ਉੱਪਰ ਹੋਣ ਵਾਲੇ ਕਾਫੀ ਸਾਰੇ ਹਾਦਸਿਆ ਵਿੱਚ ਟਰੈਕਟਰ ਟਰਾਲੀਆਂ ਮਿਲ ਹੁੰਦੀਆਂ ਹਨ (ਚਿੱਤਰ-1) ਅਤੇ ਨਤੀਜੇ ਵਜੋ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਹਨ। ਇੰਨ੍ਹਾਂ ਹਾਦਸਿਆਂ ਨੂੰ ਟਰੈਕਟਰ ਉੱਤੇ ਕੁਝ ਬਚਾਓ ਯੰਤਰ ਫਿੱਟ ਕਰਵਾ ਕੇ ਅਤੇ ਵਰਤੋਂ ਵੇਲੇ ਹੇਠਾਂ ਲਿਖੀਆਂ ਸਾਵਧਾਨੀਆਂ ਰੱਖ ਕੇ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਨਰਸਰੀ ਤਿਆਰ ਕਰਨ ਵਿੱਚ ਮਦਦਗਾਰ ਇਹ 5 ਖੇਤੀ ਸੰਦ, ਹੁਣ 50 ਮਜ਼ਦੂਰਾਂ ਜਿੰਨਾ ਕੰਮ ਕਰੇਗੀ ਇੱਕ ਮਸ਼ੀਨ
ਟਰੈਕਟਰ ਅਤੇ ਟਰਾਲੀ ਵਾਸਤੇ ਬਚਾਓ ਯੰਤਰ
1. ਘੱਟ ਰਫਤਾਰ ਗੱਡੀਆਂ ਲਈ ਤਿਕੋਨਾ ਨਿਸ਼ਾਨਾ ਘੱਟ ਰਫਤਾਰ ਗੱਡੀਆ ਜਿਵੇਂ ਕਿ ਟਰੈਕਟਰ, ਟਰਾਲੀ, ਬੈਲ ਗੱਡੀ ਆਦਿ ਲਈ ਇਹ ਤਿਕੋਨਾ ਨਿਸ਼ਾਨ (ਸਲੋ ਮੂਵਿੰਗ ਵਹੀਕਲ ਐਮਬਲਮ, ਐਸ. ਐਮ. ਵੀ. ਈ.) ਅਸਲ ਵਿੱਚ ਸੰਤਰੀ ਰੰਗ ਦਾ ਤਿਕੋਨਾ ਚਿੰਨ ਹੈ ਜਿਸ ਦੇ ਆਲੇ ਦੁਆਲੇ ਲਾਲ ਰੰਗ ਦੀ ਰਿਫਲੈਕਟਿਵ ਪੱਟੀ ਬਣੀ ਹੁੰਦੀ ਹੈ। ਇਸ ਨੂੰ ਟਰੈਕਟਰ ਦੀ ਸੀਟ ਦੇ ਪਿੱਛੇ ਅਤੇ ਟਰਾਲੀ ਦੇ ਪਿਛਲੇ ਡਾਲੇ ਦੇ ਦੋਵੇਂ ਪਾਸੇ ਕਿਨਾਰੇ ਕੋਲ ਲਗਾਇਆ ਜਾਂਦਾ ਹੈ। ਇਸ ਦਾ ਸੰਤਰੀ ਰੰਗ ਸੂਰਜ ਦੀ ਰੋਸ਼ਨੀ ਨਾਲ ਅਤੇ ਲਾਲ ਰੰਗ ਦੀ ਪੱਟੀ ਰਾਤ ਵੇਲੇ ਪਿੱਛੋ ਆਉਦੀਂ ਤੇਜ ਰਫਤਾਰ ਗੱਡੀ ਦੀ ਲਾਈਟ ਨਾਲ ਦੂਰੋਂ ਹੀ ਨਜਰ ਆਉਦੇਂ ਹਨ।
ਇਹ ਨਿਸ਼ਾਨ ਪਿੱਛੋ ਆਉਂਦੀ ਗੱਡੀ ਦੇ ਡਰਾਈਵਰ ਨੂੰ ਘੱਟੋ–ਘੱਟ 31 ਮੀਟਰ ਦੂਰੋਂ ਹੀ ਨਜਰ ਆਉਣੇ ਚਾਹੀਦੇ ਹਨ। ਇਸ ਤਿਕੋਨੇ ਨਿਸ਼ਾਨ ਦੀ ਹਰੇਕ ਸਾਈਡ 44.5 ਸੈਂਟੀਮੀਟਰ ਚਾਹੀਦੀ ਹੈ, ਪਰ ਲੋੜ ਪੈਣ ਤੇ ਘਟਾ ਕੇ 20 ਸੈਂਟੀਮੀਟਰ ਤੱਕ ਕੀਤੀ ਜਾ ਸਕਦੀ ਹੈ। ਦੇਸ਼ ਵਿੱਚ ਟਰੈਕਟਰ ਕੰਪਨੀਆਂ ਕਾਨੂੰਨ ਬਣਨ ਕਾਰਨ ਸਾਰੇ ਟਰੈਕਟਰਾਂ ਨੂੰ ਇਹ ਨਿਸ਼ਾਨ ਫਿਟ ਕਰਕੇ ਹੀ ਵੇਚ ਰਹੀਆਂ ਹਨ। ਪਰੰਤੂ ਕਿਸਾਨਾਂ ਨੂੰ ਪੁਰਾਣੇ ਟਰੈਕਟਰਾਂ ਅਤੇ ਟਰਾਲੀਆਂ ਦੇ ਪਿੱਛੇ ਤਿਕੋਨਾ ਨਿਸ਼ਾਨ ਆਪ ਹੀ ਫਿਟ ਕਰਵਾਉਣਾ ਚਾਹੀਦਾ ਹੈ। ਤਿਕੋਨਾ ਚਿੰਨ ਅਤੇ ਚਮਕੀਲੀਆਂ ਰਿਫਲੈਕਟਿਵ ਟੇਪਾਂ ਦੀ ਵਰਤੋਂ ਕਰਕੇ ਟਰਾਲੀ ਦੂਰੋਂ ਹੀ ਦੂਜੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਨਜ਼ਰ ਆ ਜਾਂਦੀ ਹੈ।
ਇਹ ਵੀ ਪੜ੍ਹੋ: ਇਹ ਖੇਤੀ ਮਸ਼ੀਨਾਂ ਛੋਟੇ ਕਿਸਾਨਾਂ ਲਈ ਹਨ ਬਹੁਤ ਲਾਹੇਵੰਦ, ਖੇਤੀ ਦੇ ਖਰਚੇ ਨੂੰ ਕਰਨਗੀਆਂ ਘੱਟ
2. ਟਰਾਲੀ ਅਤੇ ਟਰੈਕਟਰ ਦੀਆਂ ਬਰੇਕਾਂ ਚੰਗੀ ਹਾਲਤ ਵਿੱਚ ਚਾਹੀਦੀਆਂ ਹਨ, ਤਾਂ ਜੋ ਲੋੜ ਨਾਲ ਸਹੀ ਦੂਰੀ ਵਿੱਚ ਹੀ ਰੁਕਿਆ ਜਾ ਸਕੇ। ਤਕਰੀਬਨ 200 ਕਵਿੰਟਲ ਦੀ ਟਰਾਲੀ ਨੂੰ ਖਿੱਚਣ ਵਾਲੇ 20 ਕਵਿੰਟਲ ਦੇ ਟਰੈਕਟਰ ਨੂੰ ਤਾਂ ਬਰੇਕਾਂ ਲੱਗੀਆ ਹੁੰਦੀਆਂ ਹਨ, ਪਰ ਕੋਈ ਬਰੇਕ ਨਹੀਂ ਹੁੰਦੀ। ਇਸ ਵਾਸਤੇ ਜੇ ਟਰੈਕਟਰ ਦੀ ਵਰਤੋਂ ਭਰੀ ਹੋਈ ਟਰਾਲੀ ਨਾਲ ਆਮ ਹੈ ਤਾਂ ਟਰਾਲੀ ਨੂੰ ਵੀ ਹਾਈਫਰੋਲਿਕ ਬਰੇਕਾਂ ਫਿਟ ਕਰਵਾ ਲਵੋ।
ਟਰਾਲੀ ਦੀਆਂ ਬਰੇਕਾਂ ਨੂੰ ਟਰੈਕਟਰ ਦੇ ਪਿੱਛੇ ਪੀ.ਟੀ.ਓ. ਦੇ ਨੇੜੇ ਹਾਈਡਰੋਲਿਕ ਲਿੰਕ ਨਾਲ ਜੋੜ ਦਿੱਤਾ ਜਾਂਦਾ ਹੈ। ਬਰੇਕ ਪੈਡਲ ਦਬਾਉਣ ਨਾਲ ਟਰੈਕਟਰ ਦੀ ਬਰੇਕ ਦੇ ਨਾਲ ਨਾਲ ਟਰਾਲੀ ਦੀ ਬਰੇਕ ਵੀ ਲੱਗ ਜਾਂਦੀ ਹੈ। ਟਰੈਕਟਰ ਦੀ ਹਾਇਡਰੋਲਿਕ ਤਾਕਤ ਦੀ ਥਾਂ ਹਵਾ ਦੇ ਦਬਾਅ ਦੀ ਤਾਕਤ ਨਾਲ ਵੀ ਟਰਾਲੀ ਦੀਆਂ ਬਰੇਕਾਂ ਚਲਾਈਆਂ ਜਾ ਸਕਦੀਆਂ ਹਨ। ਪਰ ਇਸ ਵਾਸਤੇ ਟਰੈਕਟਰ ਦੇ ਇੰਜਣ ਨਾਲ ਹਵਾ ਦਾ ਕੰਪਰੈਸਰ, ਹਵਾ ਦੀ ਟ੍ਰੈਵਕੀ ਅਤੇ ਕੁੱਝ ਹੋਰ ਜਰੂਰੀ ਪੁਰਜੇ ਫਿੱਟ ਕਰਨੇ ਪੈ੍ਵਦੇ ਹਨ। ਟਰਾਲੀ ਵਿੱਚ ਭਾਰ ਜਿਆਦਾ ਹੋਣ ਦੀ ਸੂਰਤ ਵਿੱਚ ਹਵਾ ਦੇ ਦਬਾਅ ਵਾਲੀਆਂ ਬਰੇਕਾਂ ਬਹੁਤ ਚੰਗਾ ਕੰਮ ਕਰਦੀਆਂ ਹਨ।
3. ਰੋਲ ਓਵਰ ਪ੍ਰੋਟੈਕਟਿਵ ਸਟਰਕਚਰ (ਰੋਪਸ), ਇਹ ਇੱਕ ਸਟੀਲ ਦਾ ਬਣਿਆ ਆਇਤਾਕਾਰ ਢਾਂਚਾ ਹੈ ਜੋ ਟਰੈਕਟਰ ਡਰਾਈਵਰ ਦੀ ਸੀਟ ਦੇ ਆਲੇ-ਦੁਆਲੇ ਫਿੱਟ ਕੀਤਾ ਜਾਂਦਾ ਹੈ। ਇਹ ਇਨ੍ਹਾਂ ਮਜਬੂਤ ਹੁੰਦਾ ਹੈ ਕਿ ਟਰੈਕਟਰ ਦੇ ਭਾਰ ਨੂੰ ਬਿਨਾ ਕਿਸੇ ਨੁਕਸਾਨ ਦੇ ਝੱਲ ਸਕਦਾ ਹੈ। ਖੇਤ ਵਿੱਚ ਕੰਮ ਕਰਦੇ ਸਮੇਂ ਜਾਂ ਸੜਕ ਉਪਰ ਟਰਾਲੀ ਦੀ ਵਰਤੋਂ ਸਮੇਂ ਜੇ ਟਰੈਕਟਰ ਪਲਟ ਜਾਵੇ ਤਾਂ ਇਹ ਰੋਪਸ ਡਰਾਈਵਰ ਨੂੰ ਹੇਠਾਂ ਦੱਬੇ ਜਾਣ ਤੋਂ ਬਚਾਉਂਦਾ ਹੈ। ਪਰੰਤੂ ਰੋਪਸ ਦਾ ਫਾਇਦਾ ਤਾਂ ਹੀ ਹੁੰਦਾ ਹੈ ਜੇ ਡਰਾਈਵਰ ਨੇ ਸੀਟ ਬੈਲਟ ਬੰਨੀ ਹੋਵੇ। ਭਾਰਤ ਵਿੱਚ ਟਰੈਕਟਰ ਕੰਪਨੀਆਂ ਰੌਪਸ ਨੂੰ ਮੰਗ ਦੇ ਅਨੁਸਾਰ ਹੀ ਟਰੈਕਟਰ ਨਾਲ ਫਿਟ ਕਰਕੇ ਦਿੰਦੀਆ ਹਨ।
4. ਲਾਈਟਾਂ ਟਰੈਕਟਰ ਦੀਆਂ ਸਾਰੀਆਂ ਲਾਈਟਾ ਵਰਤੋਂ ਦੀ ਹਾਲਤ ਵਿੱਚ ਚਾਹੀਦੀਆਂ ਹਨ। ਇੰਨ੍ਹਾਂ ਲਾਈਟਾਂ ਵਿੱਚ ਅੱਗੇ ਦੀਆਂ ਮੇਨ ਲਾਈਟਾਂ, ਪਿਛਲੀਆਂ ਲਾਈਟਾਂ, ਬਰੇਕਾਂ ਦੀਆਂ ਲਾਈਟਾਂ, ਰਿਵਰਸ ਗਿਅਰ ਦੀਆਂ ਲਾਈਟਾਂ ਅਤੇ ਖੱਬੇ-ਸੱਜੇ ਮੁੜਨ ਦੀਆਂ ਲਾਈਟਾਂ ਫਿੱਟ ਕਰਵਾ ਲਵੋ। ਇੰਨ੍ਹਾਂ ਲਾਈਟਾਂ ਦਾ ਕੂੰਨੈਕਸ਼ਨ ਟਰੈਕਟਰ ਦੀਆਂ ਲਾਈਟਾਂ ਨਾਲ ਇਸ ਤਰ੍ਹਾਂ ਕਰਵਾ ਲਵੋ ਤਾਂ ਕਿ ਟਰੈਕਟਰ ਦੇ ਸਵਿਚਾਂ ਨਾਲ ਟਰਾਲੀ ਦੀਆਂ ਲਾਈਟਾਂ ਵੀ ਆਪਣੇ-ਆਪ ਕੰਮ ਕਰਨ।
5. ਗਾਰਡਸ ਟਰੈਕਟਰ ਦੇ ਹਿੱਸੇ ਪੁਰਜਿਆਂ ਉਪਰ ਲੱਗੇ ਉਹ ਕਵਰ ਹਨ, ਜਿਹੜੇ ਕਿ ਜਦੋਂ ਟਰੈਕਅਰ ਚਲਦਾ ਹੋਵੇ ਜਾਂ ਮੁਰੰਮਤ ਚੱਲ ਰਹੀ ਹੋਵੇ ਤਾਂ ਬੰਦਿਆ ਦੀ ਸੁਰਖਿਆ ਕਰਨ ਲਈ ਸਹਾਈ ਹੋਣ। ਟਰੈਕਟਰ ਦੇ ਸਾਰੇ ਗਰਮ ਹਿੱਸੇ-ਪੁਰਜੇ ਅਤੇ ਚਲਦੇ-ਘੁੰਮਦੇ ਪੁਰਜੇ ਜਿਵੇਂ ਕਿ ਪਿਛਲੇ ਪਹਿਏ, ਪੱਖਾ, ਬੈਲਟ ਅਤੇ ਪੁਲੀ ਆਦਿ ਕਵਰ ਨਾਲ ਢਕੇ ਚਾਹੀਦੇ ਹਨ।
ਟਰੈਕਟਰ ਚਲਾਉਦੇਂ ਸਮੇਂ ਹਾਦਸੇ ਰੋਕਣ ਲਈ ਹਦਾਇਤਾਂ
1. ਟਰੈਕਟਰ ਚਲਾਉਣ ਸਮੇਂ ਸ਼ਰਾਬ, ਅਫੀਮ ਆਦਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
2. ਸੜਕ ਉਪਰ ਸਫਰ ਕਰਨ ਸਮੇਂ ਬਰੇਕਾ ਦੇ ਦੋਵੇਂ ਪੈਡਲ ਜੋੜ ਦਿਓ।
3. ਰੇਲਵੇ ਲਾਈਨ ਪਾਰ ਕਰਨ ਤੋਂ ਪਹਿਲਾਂ ਰੁਕੋ ਅਤੇ ਯਕੀਨੀ ਬਣਾਓ ਕਿ ਕਿਤੇ ਰੇਲ ਗੱਡੀ ਤਾਂ ਨਹੀਂ ਆ ਰਹੀ।
4. ਰੋਪਸ ਜਾਂ ਕੇਬਿਨ ਹੋਣ ਦੀ ਸੂਰਤ ਵਿੱਚ ਡਰਾਈਵਰ ਸੀਟ ਬੈਲਟ ਜਰੂਰ ਬੰਨੇ. ਪਰੰਤੂ ਜੇ ਟਰੈਕਟਰ ਨਾਲ ਰੋਪਸ ਜਾਂ ਕੇਬਿਨ ਨਹੀਂ ਬਣਿਆ ਤਾਂ ਸੀਟ ਬੈਲਟ ਬਿਲਕੁਲ ਨਾ ਲਾਵੋ.
5. ਸਾਈਡ ਨੂੰ ਟਰੈਕਟਰ ਦੇ ਪਲਟਣ ਤੋਂ ਬਚਾਓ ਲਈ ਡਰਾਈਵਰ ਨੂੰ ਢਲਾਣ, ਉੱਚੀ-ਨੀਵੀਂ, ਨਰਮ ਮਿੱਟੀ, ਟੋਏ ਅਤੇ ਨਹਿਰ ਦੇ ਕੰਢੇ ਮੋੜ ਕੱਟਣ ਸਮੇਂ ਅਤੇ ਰਿਵਰਸ ਕਰਦੇ ਸਮੇ ਖਾਸ ਧਿਆਨ ਦੇਣਾ ਚਾਹੀਦਾ ਹੈ.
6. ਪਿੱਛੇ ਨੂੰ ਟਰੈਕਟਰ ਪਲਟਣ ਤੋਂ ਬਚਾਓ ਲਈ ਜਿਆਦਾ ਲੋਡ, ਢਲਾਣ, ਨਰਮ ਜਾਂ ਉੱਚੇ- ਨੀਵੇਂ ਖੇਤ ਵਿੱਚ ਖਾਸ ਧਿਆਨ ਦੀ ਜਰੂਰਤ ਹੈ. ਜਰੂਰਤ ਪਵੇ ਤਾਂ ਟਰੈਕਟਰ ਦੇ ਮੂਹਰੇ ਵਾਧੂ ਭਾਰ ਕਰਵਾ ਲਵੋ.
7. ਸੜਕ ਉਪਰ ਜਾਂਦੇ ਸਮੇਂ ਆਪਣੀ ਸਹੀ ਸਾਈਡ ਤੇ ਚੱਲੋ. ਮੂੜਨ ਵੇਲੇ ਲਾਈਟਾਂ ਦੀ ਵਰਤੋ ਜਰੂਰ ਕਰੋ.
8. ਟਰਾਲੀ ਵਿੱਚ ਜਰੂਰਤ ਨਾਲੋਂ ਜਿਆਦਾ ਭਾਰ ਸੜਕ ਵਿਚਕਾਰ ਟੁੱਟ-ਭੱਜ ਅਤੇ ਹਾਦਸੇ ਦਾ ਕਾਰਨ ਬਣ ਸਕਦਾ ਹੈ .ਟਰਾਲੀ ਨੂੰ ਉਪਰ ਅਤੇ ਸਾਈਡਾਂ ਨੂੰ ਜਿਆਦਾ ਭਰਨ ਨਾਲ ਵੀ ਹਾਦਸੇ ਆਮ ਹਨ.
9. ਸੜਕ ਉਪਰ ਸਫਰ ਕਰਦੇ ਸਮੇਂ ਟਰੈਕਟਰ ਦੇ ਪਿੱਛੇ ਵੱਲ ਵੇਖਣ ਵਾਸਤੇ ਸ਼ੀਸੇ਼ ਦੀ ਵਰਤੋਂ ਕਰੋ.
10. ਟਰੈਕਟਰ ਚਲਦੇ ਸਮੇਂ ਮੁਰਮੰਤ ਜਾਂ ਅਡਜਸਟਮੈਂਟਾਂਨਹੀਂ ਕਰਨੀਆਂ ਚਾਹੀਦੀਆਂ।
11. ਚਲਦੇ ਇੰਜਨ ਵੇਲੇ ਪੁਲੀ ਉਪਰ ਬੈਲਟ ਚੜਾਉਣੀ ਜਾਂ ਉਤਾਰਨੀ ਨਹੀਂ ਚਾਹੀਦੀ।
12. ਟਰੈਕਟਰ ਚਲਦੇ ਸਮੇਂ ਲਿੰਕਾਂ, ਮਡਗਾਰਡ, ਸੰਦਾਂ ਅਤੇ ਹੋਰ ਅਣ-ਸੁਰਖਿਅਤ ਥਾਵਾਂ ਉਪਰ ਬੈਠਣਾ ਜਾਂ ਖੜੇ ਹੋਣਾ ਨਹੀਂ ਚਾਹੀਦਾ।
13. ਚਲਦੇ ਟਰੈਕਟਰ ਉਪਰ ਚੜ੍ਹਨਾ ਜਾਂ ਉਤਰਨਾ ਹਾਦਸੇ ਦਾ ਇੱਕ ਵੱਡਾ ਕਾਰਨ ਹੈ।
14. ਟਰੈਕਟਰ ਚਲਾਉਣ ਵੇਲੇ ਢਿੱਲੇ ਕੱਪੜੇ ਅਤੇ ਜੁੱਤੀਆਂ ਨਾ ਪਾਓ।
15. ਟਰੈਕਟਰ ਬੰਦ ਕਰਕੇ ਖੜਾ ਕਰਨ ਤੋਂ ਪਹਿਲਾਂ ਗਿਅਰ, ਪੀ.ਟੀ.ਓ. ਆਦਿ ਨਿਊਟਰਲ ਕਰ ਲਵੋ ਅਤੇ ਸੰਦ ਨੂੰ ਜ਼ਮੀਨ ਉਪਰ ਟਿਕਾ ਦਿਓ।
Summary in English: It is important to know these 15 instructions to avoid accidents while driving a tractor-trolley