ਇਸ ਸਾਲ ਇੰਡੀਆ ਟਰੈਕਟਰ ਆਫ ਦਿ ਈਅਰ ਅਵਾਰਡ ਦਾ ਤੀਜਾ ਐਡੀਸ਼ਨ ਹੈ। ਕ੍ਰਿਸ਼ੀ ਜਾਗਰਣ ਇਸ ਸਾਲ ਦੇ ਸਮਾਗਮ ਲਈ ਵਿਸ਼ੇਸ਼ ਮੀਡੀਆ ਪਾਰਟਨਰ ਹੈ।
ITOTY Award: ਪੂਰੇ ਦੇਸ਼ ਦੀ ਨਜ਼ਰ ਕੱਲ੍ਹ ਹੋਣ ਵਾਲੇ ਸਭ ਤੋਂ ਵੱਡੇ ਟਰੈਕਟਰ ਅਵਾਰਡ ਸਮਾਰੋਹ 'ਤੇ ਲੱਗੀ ਹੋਈ ਹੈ। ਹਰ ਕੋਈ ਟਰੈਕਟਰ ਅਵਾਰਡ ਨੂੰ ਲੈ ਕੇ ਬੇਹੱਦ ਉਤਸਾਹਿਤ ਹੈ ਅਤੇ ਉਸਦਾ ਗਵਾਹ ਬਣਨ ਦੀ ਉਡੀਕ ਕਰ ਰਿਹਾ ਹੈ।
Indian Tractor of the Year 2022: ਇੰਡੀਅਨ ਟ੍ਰੈਕਟਰ ਆਫ ਦਿ ਈਅਰ ਸਮਾਰੋਹ ਨੂੰ ਲੈ ਕੇ ਹਰ ਕੋਈ ਉਤਸ਼ਾਹ ਨਾਲ ਭਰਿਆ ਹੋਇਆ ਹੈ। ਹਰ ਕਿਸੀ ਨੂੰ ਬੇਸਬਰੀ ਨਾਲ ਉਸ ਪੱਲ ਦਾ ਇੰਤਜ਼ਾਰ ਹੈ, ਜਦੋ ਉਹ ਇਸ ਐਵਾਰਡ ਦੇ ਗਵਾਹ ਬਣਨਗੇ। ਦੱਸ ਦੇਈਏ ਕਿ ਇੰਡੀਅਨ ਟ੍ਰੈਕਟਰ ਆਫ ਦਿ ਈਅਰ 2022 (Indian Tractor of the Year 2022) ਇੱਕ ਨਵੀਨਤਾਕਾਰੀ ਵਿਚਾਰ ਹੈ, ਜਿਸ ਵਿੱਚ ਟਰੈਕਟਰ ਕੰਪਨੀਆਂ ਦੀ ਸਖ਼ਤ ਮਿਹਨਤ ਅਤੇ ਯਤਨਾਂ ਦੀ ਪ੍ਰਸ਼ੰਸਾ ਕਰਨ ਦਾ ਇੱਕ ਵਿਜ਼ਨ ਹੈ। ਸਾਲਾਨਾ ਅਵਾਰਡ ਸਮਾਰੋਹ 20 ਜੁਲਾਈ 2022 ਨੂੰ ਪੁੱਲਮੈਨ ਐਰੋਸਿਟੀ ਹੋਟਲ ਵਿਖੇ ਹੋਵੇਗਾ। ਅਸੀਂ ਇਹ ਜਾਣਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਕਿ ਜੇਤੂ ਕੌਣ ਹੋਣ ਜਾ ਰਹੇ ਹਨ।
ITOTY ਦਾ ਮਕਸਦ
ਟਰੈਕਟਰ ਕੰਪਨੀਆਂ ਦੀ ਮਿਹਨਤ ਨੂੰ ਪਛਾਣਨਾ ਅਤੇ ਮਾਨਤਾ ਦੇਣਾ ITOTY ਦਾ ਮਕਸਦ ਹੈ। ਇਹੀ ਵਜ੍ਹਾ ਹੈ ਕਿ ITOTY ਵੱਲੋਂ ਟਰੈਕਟਰ ਕੰਪਨੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਪੁਰਸਕਾਰ ਦੇਣ ਦਾ ਸ਼ਿਲਾਘਯੋਗ ਉਪਰਾਲਾ ਕੀਤਾ ਜਾਂਦਾ ਹੈ, ਤਾਂ ਜੋ ਕੰਪਨੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ। ਇਨ੍ਹਾਂ ਹੀ ਨਹੀਂ ITOTY ਵੱਲੋਂ ਕਿਸਾਨਾਂ ਦੀ ਸਥਿਤੀ ਨੂੰ ਸੁਧਾਰਣ ਅਤੇ ਬਿਹਤਰ ਬਣਾਉਣ ਲਈ ਵੀ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਇਸ ਸਾਲ ਦੇ ਸਮਾਗਮ ਲਈ ਵਿਸ਼ੇਸ਼ ਮੀਡੀਆ ਪਾਰਟਨਰ ਹੈ।
ਕ੍ਰਿਸ਼ੀ ਜਾਗਰਣ ਸਮਾਗਮ ਲਈ ਵਿਸ਼ੇਸ਼ ਮੀਡੀਆ ਪਾਰਟਨ
ਦੱਸ ਦੇਈਏ ਕਿ ਇਹ ਸਾਲ ਇੰਡੀਆ ਟਰੈਕਟਰ ਆਫ ਦਿ ਈਅਰ ਦਾ ਤੀਜਾ ਐਡੀਸ਼ਨ ਹੈ। ਲਗਭਗ 10 ਮਿਲੀਅਨ ਲੋਕਾਂ ਦੇ ਸੰਯੁਕਤ ਸਰੋਤਿਆਂ ਦੇ ਨਾਲ ਦੇਸ਼ ਦਾ ਸਭ ਤੋਂ ਵੱਡਾ ਬਹੁ-ਭਾਸ਼ਾਈ ਖੇਤੀਬਾੜੀ-ਪੇਂਡੂ ਮੈਗਜ਼ੀਨ, ਕ੍ਰਿਸ਼ੀ ਜਾਗਰਣ, ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਜੇਤਾ, ਇਸ ਸਮਾਗਮ ਨੂੰ ਕਵਰ ਕਰੇਗਾ।
FADA ਸੰਸਥਾਗਤ ਭਾਈਵਾਲ ਹੈ, ਜਦੋਂਕਿ CRISIL ਐਗਰੀ ਇਨਸਾਈਟ ਪਾਰਟਨਰ ਹੈ, ਇਸ ਦੇ ਨਾਲ ਜ਼ੀ ਬਿਜ਼ਨਸ (Zee Business) ਅਤੇ ਕ੍ਰਿਸ਼ੀ ਜਾਗਰਣ (Krishi Jagran) ਕ੍ਰਮਵਾਰ ਟੈਲੀਕਾਸਟ ਪਾਰਟਨਰ ਅਤੇ ਮੀਡੀਆ ਪਾਰਟਨਰ ਵਜੋਂ ਹਨ।
ਟਰੈਕਟਰ ਕਾਰੋਬਾਰ ਦੇ ਪੇਸ਼ੇਵਰ ITOTY 2022 ਟਰੈਕਟਰ ਅਵਾਰਡ ਨੂੰ ਜੱਜ ਕਰਨਗੇ। ITOTY ਜਿਊਰੀ ਦੇ ਮੈਂਬਰ ਨਿਰਪੱਖ ਦੌਰ ਅਤੇ ਵੋਟਿੰਗ ਪ੍ਰਕਿਰਿਆਵਾਂ ਤੋਂ ਬਾਅਦ ਸਭ ਤੋਂ ਯੋਗ ਜੇਤੂ ਦੀ ਚੋਣ ਕਰਨਗੇ। ITOTY ਜੇਤੂਆਂ ਨੂੰ ਉਹਨਾਂ ਦੇ ਉੱਚ-ਗੁਣਵੱਤਾ ਵਾਲੇ ਉਤਪਾਦ ਕਿਸਾਨਾਂ ਨੂੰ ਪ੍ਰਦਾਨ ਕਰਨ ਦੇ ਸ਼ਾਨਦਾਰ ਕੰਮ ਲਈ ਇਨਾਮ ਦਿੱਤਾ ਜਾਵੇਗਾ।
ITOTY 2022: ਪੈਨਲ ਦੇ ਮੈਂਬਰ
● ਐਲ.ਪੀ. ਗੀਤੇ (ICAR - CIAE ਭੋਪਾਲ ਸੁਪਰਨਾਏਟਿਡ ਸਾਇੰਟਿਸਟ)
● ਅਰਿੰਦਮ ਮੌਲਿਕ (ਟਰੈਕਟਰ ਅਤੇ ਆਟੋਮੋਬਾਈਲ ਉਦਯੋਗ ਵਿੱਚ 38 ਸਾਲ)
● ਯਸ਼ ਜਾਟ (ਯੂਟਿਊਬ ਚੈਨਲ: ਮੇਰਾ ਕਿਸਾਨ ਦੋਸਤ)
● ਪੀ ਕੇ ਵਰਮਾ (ਫਾਰਮ ਮਸ਼ੀਨਰੀ ਅਤੇ ਪਾਵਰ ਵਿੱਚ 40 ਸਾਲ ਦਾ ਤਜਰਬਾ)
● ਹੇਮੰਤ ਜੋਸ਼ੀ (ਫਾਰਮ ਮਸ਼ੀਨਰੀ 'ਚ 32 ਸਾਲ)
● ਆਸ਼ੀਸ਼ ਭਾਰਦਵਾਜ (20 ਸਾਲ ਭਾਰਤੀ ਟਰੈਕਟਰ MNC's)
● ਸੀ ਆਰ ਮਹਿਤਾ (29 ਸਾਲ ICAR - CIAE, ਭੋਪਾਲ)
● ਪੌਲ ਰਾਜ (ਟਰੈਕਟਰ ਉਦਯੋਗ ਵਿੱਚ 40 ਸਾਲ ਦਾ ਤਜਰਬਾ)
ਇਹ ਵੀ ਪੜ੍ਹੋ : Farm Machinery: ਖੇਤੀ ਦੇ ਔਖੇ ਕੰਮਾਂ ਨੂੰ ਸੌਖਾ ਬਣਾਉਣਗੇ ਇਹ ਖੇਤੀ ਸੰਦ! ਦੁੱਗਣੀ ਹੋਵੇਗੀ ਆਮਦਨ!
ITOTY 2022: ਮੁੱਖ ਹਾਈਲਾਈਟਸ
● ਟਰੈਕਟਰ ਅਵਾਰਡ
● ਫਾਰਮ ਮਸ਼ੀਨਰੀ ਅਵਾਰਡ
ਮਾਨਯੋਗ ਜਿਊਰੀ ਮੈਂਬਰ ਹੇਠਾਂ ਲਿਖੇ ਵਿਸ਼ੇ 'ਤੇ ਚਰਚਾ ਕਰਨਗੇ:
● ਕਿਹੜੀ ਚੀਜ਼ ਭਾਰਤ ਨੂੰ ਖੇਤੀ ਮਸ਼ੀਨੀਕਰਨ ਵਾਲਾ ਦੇਸ਼ ਬਣਨ ਤੋਂ ਰੋਕਦੀ ਹੈ
● ਖੇਤੀ ਮਸ਼ੀਨਰੀ ਅਤੇ ਹੱਲਾਂ ਵਿੱਚ ਉੱਭਰਦੀਆਂ ਗਾਹਕ ਉਮੀਦਾਂ
● ਅਗਲੇ ਪੰਜ ਸਾਲਾਂ ਵਿੱਚ ਖੇਤੀ ਮਸ਼ੀਨੀਕਰਨ ਦਾ ਰੁਝਾਨ
ਜਿਕਰਯੋਗ ਹੈ ਕਿ ਟਰੈਕਟਰ ਜੰਕਸ਼ਨ ਨੇ 2019 ਵਿੱਚ ਦਿੱਲੀ ਵਿਖੇ ITOTY (Indian Tractor of the Year) ਨੂੰ ਲਾਂਚ ਕੀਤਾ ਸੀ। ਟਰੈਕਟਰ ਜੰਕਸ਼ਨ ਦੇ ਸੰਸਥਾਪਕ ਰਜਤ ਗੁਪਤਾ (Rajat Gupta) ਨੇ ਇਸ ਨਵੀਨਤਾਕਾਰੀ ਵਿਚਾਰ (Innovative Idea) ਨੂੰ ਪੇਸ਼ ਕੀਤਾ। ITOTY ਦੇ ਪਿੱਛੇ ਦਾ ਵਿਚਾਰ ਟਰੈਕਟਰ ਕੰਪਨੀਆਂ ਦੀ ਮਿਹਨਤ ਨੂੰ ਪਛਾਣਨਾ ਅਤੇ ਉਨ੍ਹਾਂ ਨੂੰ ਮਾਨਤਾ ਦੇਣਾ ਹੈ। ਫਿਲਹਾਲ, ਜੇਤੂਆਂ ਦਾ ਐਲਾਨ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਲ ITOTY ਅਵਾਰਡ 'ਚ ਕੌਣ ਜੇਤੂ ਹੋਵੇਗਾ ਅਤੇ ਕਿਸ ਦੇ ਸਿਰ ਬੰਨਿਆ ਜਾਵੇਗਾ ਜਿੱਤ ਦਾ ਸਿਹਰਾ। ਇਨ੍ਹਾਂ ਸਾਰੀ ਜਾਣਕਾਰੀਆਂ ਦਾ ਪਤਾ ਲਗਾਉਣ ਲਈ ਤੁਸੀ ਕ੍ਰਿਸ਼ੀ ਜਾਗਰਣ ਨਾਲ ਜੁੜੇ ਰਹੋ।
Summary in English: ITOTY Award 2022: Who will be the winner of Indian Tractor of the Year?