Golden Opportunity: ਜੇਕਰ ਤੁਸੀਂ ਵੀ ਆਪਣੇ ਸੂਬੇ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਮੋਗਾ ਦੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਵਧੀਆ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਚਾਹਵਾਨ ਵਿਦਿਆਰਥੀਆਂ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ 30 ਅਤੇ 31 ਮਈ ਨੂੰ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਵਧੇਰੇ ਜਾਣਕਰੀ ਲਈ ਲੇਖ ਨੂੰ ਪੂਰਾ ਪੜੋ...
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਲਈ ਲਗਾਤਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਜਾਗਰੂਕਤਾ ਗਤੀਵਿਧੀਆਂ, ਨੌਕਰੀ ਮੇਲੇ, ਸਵੈ ਰੁਜ਼ਗਾਰ ਸਹਾਇਤਾ ਕੈਂਪ ਆਦਿ ਸ਼ਾਮਲ ਹਨ।
ਇਹ ਕਹਿਣਾ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫਸਰ ਮੋਗਾ ਸ਼੍ਰੀਮਤੀ ਪਰਮਿੰਦਰ ਕੌਰ ਦਾ, ਉਨ੍ਹਾਂ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਮੋਗਾ ਵੱਲੋਂ ਹੁਣ 30 ਮਈ 2023 ਨੂੰ ਸਵੇਰੇ 10 ਵਜੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚਨਾਬ-ਜਿਹਲਮ ਬਿਲਡਿੰਗ, ਤੀਜੀ ਮੰਜ਼ਿਲ, ਮੋਗਾ ਵਿਖੇ ਸਥਿਤ ਹੈ।
ਇਹ ਵੀ ਪੜ੍ਹੋ : Dairy Animals ਦਾ ਉਤਪਾਦਨ ਵਧਾਉਣ ਸੰਬੰਧੀ ਉੱਚ ਪੱਧਰੀ ਵਿਚਾਰ ਵਟਾਂਦਰਾ
ਨੌਕਰੀ ਲਈ ਯੋਗਤਾ
ਨੌਕਰੀ ਦੇ ਚਾਹਵਾਨ ਵਿਦਿਆਰਥੀਆਂ ਨੂੰ ਦੱਸ ਦੇਈਏ ਕਿ ਗ੍ਰੈਜੂਏਟ/ਪੋਸਟ ਗ੍ਰੈਜੂਏਟ ਉਮੀਦਵਾਰ (ਲੜਕੇ/ਲੜਕੀਆਂ) ਇਸ ਨੌਕਰੀ ਮੇਲੇ ਵਿੱਚ ਭਾਗ ਲੈ ਸਕਦੇ ਹਨ।
ਰੋਜ਼ਗਾਰ ਕੈਂਪ ਦਾ ਸਮਾਂ
ਮਿਤੀ 31 ਮਈ ਨੂੰ ਸਵੇਰੇ 10:30 ਵਜੇ ਰੋਜ਼ਗਾਰ ਕੈਂਪ ਦਾ ਆਯੋਜਨ ਹੋ ਰਿਹਾ ਹੈ, ਜਿਸ ਵਿੱਚ ਵੱਖ ਵੱਖ ਨਾਮੀ ਕੰਪਨੀਆਂ ਭਾਗ ਲੈ ਕੇ ਸਿੱਖਿਆਰਥੀਆਂ ਦੀ ਚੋਣ ਇੰਟਰਵਿਊ ਜਰੀਏ ਕਰਨਗੀਆਂ।
ਅਨਪੜ ਤੋਂ 12ਵੀਂ ਤੱਕ ਲਈ ਵਧੀਆ ਮੌਕਾ
● ਇਸ ਕੈਂਪ ਵਿੱਚ ਅਨਪੜ, 5ਵੀਂ, 8ਵੀਂ, 10ਵੀਂ, 12ਵੀਂ, ਆਈ.ਟੀ.ਆਈ. ਪਾਸ, ਮਿਗ ਵੈਲਡਰ, ਸੀ.ਐਸ.ਸੀ./ਵੀ.ਐਮ.ਸੀ. ਓਪਰੇਟਰ, ਕੁਆਲਿਟੀ ਇੰਸਪੈਕਟਰ, ਇਲੈਕਟ੍ਰੀਸ਼ੀਅਨ (ਸਿਰਫ਼ ਲੜਕੇ) ਪ੍ਰਾਰਥੀ ਭਾਗ ਲੈ ਸਕਦੇ ਹਨ।
● ਸ਼ਰਤ ਇਹ ਹੈ ਕਿ ਇਹ ਨੌਕਰੀ ਲੁਧਿਆਣਾ ਵਿਖੇ ਰਹਿ ਕੇ ਕਰਨੀ ਪਵੇਗੀ ਅਤੇ ਇਸ ਵਿੱਚ 18 ਤੋਂ 40 ਸਾਲ ਦੇ ਉਮੀਦਵਾਰ ਯੋਗ ਹਨ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਨੇ ‘One Health’ ਨੂੰ ਉਤਸਾਹਿਤ ਕਰਨ ਲਈ ਕੀਤਾ MoU Sign
ਵਧੇਰੇ ਜਾਣਕਾਰੀ ਲਈ ਇੱਥੇ ਕਰੋ ਸੰਪਰਕ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਚਾਹਵਾਨ ਉਮੀਦਵਾਰ ਆਪਣਾ ਰਿਜ਼ਿਊਮ ਆਪਣੇ ਨਾਲ ਲੈ ਕੇ ਆ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ 62392-66860 'ਤੇ ਸੰਪਰਕ ਵੀ ਕਰ ਸਕਦੇ ਹਨ।
ਸ੍ਰੀਮਤੀ ਪਰਮਿੰਦਰ ਕੌਰ ਨੇ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਯੋਗ ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮੋਗਾ (District Public Relations Office Moga)
Summary in English: Job Camp at Moga, Last Date 31 May, Contact this number for information