ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਅੱਜ ਅਸੀਂ ਇੱਕ ਨਹੀਂ ਕਈ ਵਿਕਲਪ ਲੈ ਕੇ ਆਏ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਅੱਜ ਇਸ ਲੇਖ ਰਹੀ ਅਸੀਂ ਤੁਹਾਡੇ ਲਈ 5 ਸਰਕਾਰੀ ਵਿਭਾਗਾਂ `ਚ ਨੌਕਰੀਆਂ ਦੇ ਮੌਕੇ ਲੈ ਕੇ ਆਏ ਹਾਂ।
ਯੂ.ਪੀ.ਪੀ.ਸੀ.ਐਲ (UPPCL), ਐਸ.ਐਸ.ਸੀ ਸੀ.ਜੀ.ਐਲ (SSC CGL), ਰੇਲਵੇ, ਫੂਡ ਡਿਪਾਰਟਮੈਂਟ ਤੇ ਗੇਲ ਇੰਡੀਆ ਵੱਲੋਂ ਕਈ ਅਸਾਮੀਆਂ `ਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਜੇਕਰ ਤੁਸੀਂ ਇਨ੍ਹਾਂ ਵਿਭਾਗਾਂ `ਚੋ ਕਿਸੇ ਵੀ ਵਿਭਾਗ `ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਲੇਖ `ਚ ਦਿੱਤੀ ਜਾਣਕਾਰੀ ਪੜ੍ਹਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
1. ਰੇਲਵੇ (Railway):
ਅਸਾਮੀਆਂ ਦਾ ਵੇਰਵਾ:
ਹਾਵੜਾ ਡਿਵੀਜ਼ਨ - 659
ਜਮਾਲਪੁਰ ਵਰਕਸ਼ਾਪ - 667
ਸੀਲਦਾਹ ਡਿਵੀਜ਼ਨ - 440
ਆਸਨਸੋਲ ਵਰਕਸ਼ਾਪ - 412
ਲਿਲੁਆਹ ਵਰਕਸ਼ਾਪ - 612
ਵਿੱਦਿਅਕ ਯੋਗਤਾ:
10ਵੀਂ ਦੀ ਪ੍ਰੀਖਿਆ `ਚ 50 ਫ਼ੀਸਦੀ ਅੰਕ ਤੇ ਆਈ.ਟੀ.ਆਈ ਪਾਸ ਹੋਣੀ ਚਾਹੀਦੀ ਹੈ।
ਅਰਜ਼ੀ ਦੀ ਫੀਸ:
ਨੌਕਰੀ ਦੀ ਅਰਜ਼ੀ ਦੇਣ ਲਈ ਉਮੀਦਵਾਰ ਨੂੰ 100 ਰੁੱਪਏ ਫੀਸ ਵਜੋਂ ਦੇਣੇ ਹੋਣਗੇ।
ਉਮਰ ਸੀਮਾ:
ਉਮੀਦਵਾਰ ਦੀ ਉਮਰ 15 ਤੋਂ 24 ਸਾਲ ਦੀ ਵਿੱਚ ਹੋਣੀ ਚਾਹੀਦੀ ਹੈ ਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ।
ਆਖਰੀ ਮਿਤੀ:
ਅਪਲਾਈ ਕਰਨ ਦੀ ਆਖਰੀ ਮਿਤੀ 29 ਅਕਤੂਬਰ 2022 ਰੱਖੀ ਗਈ ਹੈ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ www.rrcer.com ਇਸ ਵੈਬਸਾਈਟ `ਤੇ ਜਾ ਕੇ ਅਰਜ਼ੀ ਫਾਰਮ ਭਰਨਾ ਹੋਵੇਗਾ।
2. ਐਸ.ਐਸ.ਸੀ ਸੀ.ਜੀ.ਐਲ (SSC CGL):
ਅਸਾਮੀਆਂ:
ਗਰੁੱਪ ਬੀ ਤੇ ਗਰੁੱਪ ਸੀ ਦੀਆਂ 20000 ਅਸਾਮੀਆਂ
ਵਿੱਦਿਅਕ ਯੋਗਤਾ:
ਕਿਸੇ ਵੀਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ।
ਅਰਜ਼ੀ ਦੀ ਫੀਸ:
ਆਮ ਵਰਗ ਦੇ ਉਮੀਦਵਾਰਾਂ ਲਈ 500 ਰੁਪਏ ਤੇ ਐਸ.ਸੀ./ਐਸ.ਟੀ ਤੇ ਮਹਿਲਾ ਲਈ ਕੋਈ ਅਰਜ਼ੀ ਦੀ ਫੀਸ ਨਹੀਂ ਹੋਵੇਗੀ।
ਆਖਰੀ ਮਿਤੀ:
ਅਪਲਾਈ ਕਰਨ ਦੀ ਆਖਰੀ ਮਿਤੀ 8 ਅਕਤੂਬਰ 2022 ਰੱਖੀ ਗਈ ਹੈ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ www.ssc.nic.in ਇਸ ਵੈਬਸਾਈਟ `ਤੇ ਜਾ ਕੇ ਅਰਜ਼ੀ ਫਾਰਮ ਭਰਨਾ ਹੋਵੇਗਾ।
ਇਹ ਵੀ ਪੜ੍ਹੋ : ਹਰਿਆਣਾ ਦੇ ਕਿਸਾਨਾਂ ਨੂੰ ਸਲਾਹ, ਮੌਸਮ ਵਿਭਾਗ ਵੱਲੋਂ ਖੇਤੀਬਾੜੀ ਖੇਤਰ ਲਈ ਐਡਵਾਈਜ਼ਰੀ ਜਾਰੀ
3. ਯੂ.ਪੀ.ਪੀ.ਸੀ.ਐਲ (UPPCL):
ਅਸਾਮੀਆਂ ਦਾ ਵੇਰਵਾ:
ਆਮ ਵਰਗ - 357
ਓ.ਬੀ.ਸੀ (OBC) - 241
ਐਸ.ਸੀ (SC) - 187
ਐਸ.ਟੀ (ST) - 17
ਈ.ਡਬਲਯੂ.ਐੱਸ (EWS) - 89
ਵਿੱਦਿਅਕ ਯੋਗਤਾ:
10ਵੀਂ ਦੀ ਪ੍ਰੀਖਿਆਂ ਦੇ ਨਾਲ ਇਲੈਕਟ੍ਰੀਸ਼ੀਅਨ ਇਲੈਕਟ੍ਰੀਕਲ ਟਰੇਡ ਤੋਂ ਆਈ.ਟੀ.ਆਈ (ITI) ਪਾਸ ਹੋਣੀ ਚਾਹੀਦੀ ਹੈ।
ਅਰਜ਼ੀ ਦੀ ਫੀਸ:
ਆਮ ਵਰਗ ਦੇ ਉਮੀਦਵਾਰਾਂ ਲਈ 1180 ਰੁਪਏ ਤੇ ਐਸ.ਸੀ./ਐਸ.ਟੀ ਲਈ 826 ਰੁਪਏ ਅਰਜ਼ੀ ਦੀ ਫੀਸ ਹੋਵੇਗੀ।
ਆਖਰੀ ਮਿਤੀ:
ਅਪਲਾਈ ਕਰਨ ਦੀ ਆਖਰੀ ਮਿਤੀ 19 ਅਕਤੂਬਰ 2022 ਰੱਖੀ ਗਈ ਹੈ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ https://www.upenergy.in/ ਇਸ ਵੈਬਸਾਈਟ `ਤੇ ਜਾ ਕੇ ਅਰਜ਼ੀ ਫਾਰਮ ਭਰਨਾ ਹੋਵੇਗਾ।
4. ਫੂਡ ਡਿਪਾਰਟਮੈਂਟ (Food Department):
ਜ਼ੋਨ ਵਾਈਜ਼ ਅਸਾਮੀਆਂ ਦਾ ਵੇਰਵਾ:
ਨੌਰਥ ਜ਼ੋਨ - 2388
ਸਾਊਥ ਜ਼ੋਨ - 989
ਈਸਟ ਜ਼ੋਨ - 768
ਵੈਸਟ ਜ਼ੋਨ - 713
ਨੌਰਥ ਈਸਟ ਜ਼ੋਨ - 185
ਅਰਜ਼ੀ ਦੀ ਫੀਸ:
ਆਮ ਵਰਗ ਦੇ ਉਮੀਦਵਾਰਾਂ ਲਈ 500 ਰੁਪਏ ਤੇ ਐਸ.ਸੀ./ਐਸ.ਟੀ ਤੇ ਮਹਿਲਾ ਲਈ ਕੋਈ ਅਰਜ਼ੀ ਦੀ ਫੀਸ ਨਹੀਂ ਹੋਵੇਗੀ।
ਆਖਰੀ ਮਿਤੀ:
ਅਪਲਾਈ ਕਰਨ ਦੀ ਆਖਰੀ ਮਿਤੀ 5 ਅਕਤੂਬਰ 2022 ਰੱਖੀ ਗਈ ਹੈ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ https://fci.gov.in/ ਇਸ ਵੈਬਸਾਈਟ `ਤੇ ਜਾ ਕੇ ਅਰਜ਼ੀ ਫਾਰਮ ਭਰਨਾ ਹੋਵੇਗਾ।
5. ਗੇਲ ਇੰਡੀਆ ਲਿਮਿਟਿਡ (Gail India Limited):
ਅਸਾਮੀਆਂ ਦਾ ਵੇਰਵਾ:
ਆਮ ਵਰਗ - 26
ਓ.ਬੀ.ਸੀ (OBC) - 18
ਐਸ.ਸੀ (SC) - 18
ਐਸ.ਟੀ (ST) - 15
ਤਨਖਾਹ:
ਈ-1 ਗ੍ਰੇਡ ਲਈ 50 ਹਜ਼ਾਰ ਪ੍ਰਤੀ ਮਹੀਨਾ
ਈ-2 ਗ੍ਰੇਡ ਲਈ 60 ਹਜ਼ਾਰ ਪ੍ਰਤੀ ਮਹੀਨਾ
ਈ-3 ਗ੍ਰੇਡ ਲਈ 70 ਹਜ਼ਾਰ ਪ੍ਰਤੀ ਮਹੀਨਾ
ਅਰਜ਼ੀ ਦੀ ਫੀਸ:
ਆਮ ਵਰਗ ਦੇ ਉਮੀਦਵਾਰਾਂ ਲਈ 200 ਰੁਪਏ ਤੇ ਐਸ.ਸੀ./ਐਸ.ਟੀ ਲਈ ਕੋਈ ਅਰਜ਼ੀ ਦੀ ਫੀਸ ਨਹੀਂ ਹੋਵੇਗੀ।
ਆਖਰੀ ਮਿਤੀ:
ਅਪਲਾਈ ਕਰਨ ਦੀ ਆਖਰੀ ਮਿਤੀ 15 ਅਕਤੂਬਰ 2022 ਰੱਖੀ ਗਈ ਹੈ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ gailonline.com ਇਸ ਵੈਬਸਾਈਟ `ਤੇ ਜਾ ਕੇ ਅਰਜ਼ੀ ਫਾਰਮ ਭਰਨਾ ਹੋਵੇਗਾ।
Summary in English: Job opportunities in these government departments, 15 year old youths can also apply