ਦੋ ਦਿਨਾਂ ਪੰਜਾਬ ਦੌਰੇ ’ਤੇ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਵਿਖੇ ਵਪਾਰੀਆਂ ਦੇ ਰੂ-ਬ-ਰੂ ਹੋਏ। ਇਸ ਦਰਮਿਆਨ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ’ਤੇ ‘ਜੋਜੋ ਟੈਕਸ’ ਖ਼ਤਮ ਕਰ ਦਿੱਤਾ ਜਾਵੇਗਾ।
ਦਰਅਸਲ ਵਪਾਰੀਆਂ ਨੇ ਗੱਲਬਾਤ ਦਰਮਿਆਨ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਇੰਸਪੈਕਟਰ ਰਾਜ ਦੇ ਮਸਲੇ ਨੂੰ ਕੇਜਰੀਵਾਲ ਸਾਹਮਣੇ ਰੱਖਿਆ ਸੀ।
ਕੇਜਰੀਵਾਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ’ਚ ਹਰ ਤਰ੍ਹਾਂ ਦਾ ਗੁੰਡਾ ਟੈਕਸ ਅਤੇ ਇੰਸਪੈਕਟਰ ਰਾਜ ਖ਼ਤਮ ਕੀਤਾ ਜਾਵੇਗਾ। ਕੇਜਰੀਵਾਲ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਸੁਣਨ ’ਚ ਆਇਆ ਹੈ ਕਿ ਬਠਿੰਡਾ ’ਚ ‘ਜੋਜੋ ਟੈਕਸ’ ਵੀ ਵਪਾਰੀਆਂ ਤੋਂ ਉਗਰਾਇਆ ਜਾਂਦਾ ਹੈ।
ਸਾਡੀ ਸਰਕਾਰ ਆਉਣ ’ਤੇ ਇਹ ਟੈਕਸ ਖ਼ਤਮ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋਜੋ ਨੂੰ ਹੁਣ ਤੋਂ ਹੀ ਵਪਾਰੀਆਂ ਤੋਂ ਟੈਕਸ ਉਗਰਾਣਾ ਛੱਡਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਸਰਕਾਰ ਬਣਾ ਕੇ ਛਡਾ ਦੇਵਾਂਗੇ। ਜ਼ਿਕਰਯੋਗ ਹੈ ਕਿ ‘ਜੋਜੋ’ ਪੰਜਾਬ ਕਾਂਗਰਸ ਦੇ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਦਾ ਪੂਰਾ ਨਾਂ ਜੈਜੀਤ ਜੌਹਲ ਹੈ।
ਇਹ ਵੀ ਪੜ੍ਹੋ : PNB ਹੋਮ ਲੋਨ 'ਤੇ ਦੇ ਰਿਹਾ ਹੈ 25 ਲੱਖ ਦਾ ਲੋਨ, ਜ਼ੀਰੋ ਪ੍ਰੋਸੈਸਿੰਗ ਫੀਸ ਨਾਲ ਮਿਲਣਗੇ ਇਹ ਫਾਇਦੇ
Summary in English: Kejriwal's big announcement, 'Jojo tax abolished' when AAP government comes