ਕਿਸਾਨਾਂ ਨੂੰ ਕ੍ਰੈਡਿਟ ਕਾਰਡ ਸਕੀਮ ਦਾ ਲਾਭ ਦੇਣ ਦੇ ਉਦੇਸ਼ ਨਾਲ ਸੂਬਾ ਸਰਕਾਰਾਂ ਸਮੇਂ-ਸਮੇਂ 'ਤੇ ਕੇ.ਸੀ.ਸੀ. ਬਣਾਉਣ ਦੀ ਮੁਹਿੰਮ ਚਲਾਉਂਦੀਆਂ ਰਹਿੰਦੀਆਂ ਹਨ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਦੱਸਣ ਜਾ ਰਹੇ ਹਾਂ ਕਿ ਕਾਰਡ ਬਣਵਾਉਣ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਕਿਸਾਨ 9 ਫੀਸਦੀ ਵਿਆਜ 'ਤੇ ਕਿਸਾਨ ਕ੍ਰੈਡਿਟ ਕਾਰਡ ਰਾਹੀਂ 300000 ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਸਰਕਾਰ ਵੱਲੋਂ ਇਸ ਵਿਆਜ 'ਤੇ ਕਿਸਾਨ ਭਰਾਵਾਂ ਨੂੰ 2 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਯਾਨੀ ਕਿਸਾਨਾਂ ਨੂੰ ਸਿਰਫ 7 ਫੀਸਦੀ ਵਿਆਜ 'ਤੇ ਕਰਜ਼ਾ ਦਿੱਤਾ ਜਾਵੇਗਾ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਹੈ। ਇੰਨਾ ਹੀ ਨਹੀਂ ਜੇਕਰ ਕਿਸਾਨ ਸਮੇਂ ਸਿਰ ਕਰਜ਼ਾ ਮੋੜਦਾ ਹੈ, ਤਾਂ ਉਸ ਨੂੰ 3 ਫੀਸਦੀ ਦੀ ਵਾਧੂ ਛੋਟ ਦਿੱਤੀ ਜਾਂਦੀ ਹੈ।
ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕਰਨ ਦੇ ਲਾਭ
-KCC ਰਾਹੀਂ ਕਿਸਾਨ ਬੈਂਕ ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ।
-ਕਿਸਾਨਾਂ ਨੂੰ ਕੇਸੀਸੀ ਤਹਿਤ ਦਿੱਤੇ ਗਏ ਕਰਜ਼ੇ 'ਤੇ ਛੋਟ ਦਿੱਤੀ ਜਾਂਦੀ ਹੈ।
-ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਲਏ ਗਏ ਕਰਜ਼ੇ 'ਤੇ 4 ਪ੍ਰਤੀਸ਼ਤ ਸਲਾਨਾ ਵਿਆਜ ਲੱਗਦਾ ਹੈ।
-ਜੇਕਰ ਕਿਸਾਨ ਨਿਰਧਾਰਤ ਸਮੇਂ ਤੋਂ ਪਹਿਲਾਂ ਕੇਸੀਸੀ ਕਾਰਡ ਰਾਹੀਂ ਲਏ ਕਰਜ਼ੇ ਦੀ ਅਦਾਇਗੀ ਕਰ ਦਿੰਦੇ ਹਨ, ਤਾਂ ਅਜਿਹੇ ਕਿਸਾਨਾਂ ਨੂੰ ਸਰਕਾਰ ਵੱਲੋਂ ਲਏ ਗਏ ਕਰਜ਼ੇ ਦੀ ਰਕਮ ਵਿੱਚ 3 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
-ਇਸ ਦੇ ਨਾਲ ਹੀ ਕਿਸਾਨਾਂ ਨੂੰ 7 ਫੀਸਦੀ ਵਿਆਜ ਦਰ ਦੀ ਰਾਸ਼ੀ ਵਿੱਚੋਂ ਸਿਰਫ਼ 4 ਫੀਸਦੀ ਵਿਆਜ ਦੇ ਰੂਪ ਵਿੱਚ ਦੇਣਾ ਪੈਂਦਾ ਹੈ।
ਕਿਹੜੇ ਕਿਸਾਨਾਂ ਨੂੰ ਮਿਲਦਾ ਹੈ ਕੇਸੀਸੀ ਦਾ ਲਾਭ
-ਇਸ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਕੇਸੀਸੀ ਸਕੀਮ ਦਾ ਲਾਭ ਦਿੱਤਾ ਜਾਵੇਗਾ।
-ਇਸ ਵਿੱਚ, ਰਵਾਇਤੀ ਕੇਸੀਸੀ ਤੋਂ ਇਲਾਵਾ ਡੇਅਰੀ ਅਤੇ ਮੱਛੀ ਪਾਲਣ ਕੇਸੀਸੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
-ਇਸ ਮੁਹਿੰਮ ਤਹਿਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ, ਜਿਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਨਹੀਂ ਕੀਤਾ ਗਿਆ, ਉਨ੍ਹਾਂ ਕਿਸਾਨਾਂ ਨੂੰ 100 ਫੀਸਦੀ ਕਰੈਡਿਟ ਕਾਰਡ ਮੁਹੱਈਆ ਕਰਵਾਏ ਜਾਣਗੇ।
ਇਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਹੈ ਲੋੜ
-ਐਪਲੀਕੇਸ਼ਨ, ਪਛਾਣ ਪੱਤਰ ਜਿਵੇਂ ਵੋਟਰ ਆਈਡੀ, ਆਧਾਰ ਅਤੇ ਪੈਨ ਕਾਰਡ।
-ਇਸ ਤੋਂ ਇਲਾਵਾ ਇੱਕ ਹਲਫੀਆ ਬਿਆਨ ਵੀ ਦੇਣਾ ਹੋਵੇਗਾ, ਜੋ ਸਾਬਤ ਕਰੇਗਾ ਕਿ ਤੁਸੀਂ ਕਿਸੇ ਹੋਰ ਬੈਂਕ ਤੋਂ ਕਰਜ਼ਾ ਨਹੀਂ ਲਿਆ ਹੈ।
-ਇਸ ਤੋਂ ਇਲਾਵਾ ਬਿਨੈਕਾਰ ਨੂੰ ਪਾਸਪੋਰਟ ਸਾਈਜ਼ ਫੋਟੋ ਵੀ ਚਾਹੀਦੀ ਹੈ।
ਕਿਸਾਨਾਂ ਨੂੰ ਕੇਸੀਸੀ ਬਣਾਉਣ ਲਈ ਫੀਸ ਨਹੀਂ ਦੇਣੀ ਪਵੇਗੀ
ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ, ਇੰਡੀਅਨ ਬੈਂਕਰ ਐਸੋਸੀਏਸ਼ਨ ਨੇ ਨਵੀਂ ਕੇਸੀਸੀ ਜਾਰੀ ਕਰਨ ਲਈ ਪ੍ਰੋਸੈਸਿੰਗ ਫੀਸ, ਨਿਰੀਖਣ, ਲੇਜ਼ਰ ਫੋਲੀਓ, ਕੇਸੀਸੀ ਦੀ ਤਿਆਰੀ ਲਈ ਨਵਿਆਉਣ ਦੀ ਫੀਸ ਅਤੇ ਹੋਰ ਸਾਰੇ ਸੇਵਾ ਖਰਚਿਆਂ ਨੂੰ ਖਤਮ ਕਰ ਦਿੱਤਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਕੇਸੀਸੀ ਬਣਾਉਣ ਲਈ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਜੁੜੇ ਕਿਸਾਨਾਂ ਲਈ ਪ੍ਰਕਿਰਿਆ ਆਸਾਨ
-ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ ਕਿਸਾਨਾਂ ਦੀ ਕੇਸੀਸੀ ਆਸਾਨੀ ਨਾਲ ਕੀਤੀ ਜਾਵੇਗੀ।
-ਕਿਸਾਨਾਂ ਨੂੰ ਆਪਣੇ ਕਾਗਜਾਤ ਅਤੇ ਫਸਲ ਦੇ ਵੇਰਵਿਆਂ ਦੀਆਂ ਫੋਟੋ ਕਾਪੀਆਂ ਦੇ ਨਾਲ ਇੱਕ ਪੰਨੇ ਦਾ ਸਾਧਾਰਨ ਬਿਨੈ-ਪੱਤਰ ਜਮ੍ਹਾਂ ਕਰਾਉਣ ਤੋਂ ਬਾਅਦ ਕੇ.ਸੀ.ਸੀ. ਮਿਲ ਜਾਂਦਾ ਹੈ।
-KCC ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ। ਇੱਕ ਵਾਰ ਬਣਨ ਤੋਂ ਬਾਅਦ ਇਹ ਸਿਰਫ ਪੰਜ ਸਾਲਾਂ ਲਈ ਵੈਧ ਹੋਵੇਗਾ।
KCC ਲਈ ਲੋੜੀਂਦੇ ਦਸਤਾਵੇਜ਼ ਅਤੇ ਯੋਗਤਾ
-ਸਹੀ ਢੰਗ ਨਾਲ ਭਰਿਆ ਅਰਜ਼ੀ ਫਾਰਮ।
-ਪਛਾਣ ਦਾ ਸਬੂਤ ਜਿਵੇਂ ਵੋਟਰ ਆਈਡੀ ਕਾਰਡ, ਪੈਨ ਕਾਰਡ, ਪਾਸਪੋਰਟ, ਆਧਾਰ ਕਾਰਡ, ਡੀਐਲ ਆਦਿ।
-ਕਿਸੇ ਹੋਰ ਬੈਂਕ ਵਿੱਚ ਕਰਜ਼ਦਾਰ ਨਾ ਹੋਣ ਦਾ ਹਲਫ਼ਨਾਮਾ।
-ਬਿਨੈਕਾਰ ਦੀ ਫੋਟੋ।
-ਵਿਅਕਤੀਗਤ ਖੇਤੀ ਜਾਂ ਸਾਂਝੀ ਖੇਤੀ ਕਰਨ ਵਾਲੇ ਕਿਸਾਨ ਇਸ ਲਈ ਯੋਗ ਹਨ।
-ਪਟੇਦਾਰ, ਹਿੱਸੇਦਾਰ ਕਿਸਾਨ ਅਤੇ ਸਵੈ-ਸਹਾਇਤਾ ਸਮੂਹ ਵੀ ਲਾਭ ਲੈ ਸਕਦੇ ਹਨ।
-ਸਾਰੇ ਸਰਕਾਰੀ, ਨਿੱਜੀ, ਸਹਿਕਾਰੀ ਅਤੇ ਖੇਤਰੀ ਗ੍ਰਾਮੀਣ ਬੈਂਕ ਇਸਨੂੰ ਬਣਾ ਸਕਦੇ ਹਨ।
-ਤੁਸੀਂ ਕਾਮਨ ਸਰਵਿਸ ਸੈਂਟਰ ਰਾਹੀਂ ਵੀ ਅਪਲਾਈ ਕਰ ਸਕਦੇ ਹੋ।
ਇਹ ਵੀ ਪੜ੍ਹੋ : PM Kisan Yojana 11th Installment: ਕਿਸਾਨ 2 ਹਜ਼ਾਰ ਰੁਪਏ ਲੈਣ ਲਈ ਇਹ ਕੰਮ ਜ਼ਰੂਰ ਕਰਨ!
ਪੁਰਾਣੇ ਕਰਜ਼ੇ ਬਾਰੇ ਜਾਣਕਾਰੀ ਦੇਣੀ ਪਵੇਗੀ
-ਜੇਕਰ ਤੁਸੀਂ ਪਹਿਲਾਂ ਕਦੇ ਖੇਤੀ ਕਰਜ਼ਾ ਲਿਆ ਹੈ, ਤਾਂ KCC ਲੈਣ ਸਮੇਂ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ।
-ਜੇਕਰ ਤੁਸੀਂ ਇਸ ਬਾਰੇ ਨਹੀਂ ਦੱਸਦੇ, ਤਾਂ ਤੁਹਾਨੂੰ KCC ਜਾਰੀ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ 1.60 ਲੱਖ ਰੁਪਏ ਤੱਕ ਲੈਣ ਦੀ ਗਰੰਟੀ ਖਤਮ ਕਰ ਦਿੱਤੀ ਹੈ।
-ਜੇਕਰ ਕਿਸਾਨ ਇੱਕ ਸਾਲ ਦੇ ਅੰਦਰ ਕਰਜ਼ਾ ਮੋੜਦਾ ਹੈ ਤਾਂ ਉਸ ਨੂੰ ਸਿਰਫ਼ 4 ਫ਼ੀਸਦੀ ਵਿਆਜ ਦੇਣਾ ਪਵੇਗਾ।
Summary in English: KISAN CREDIT CARD: What documents do farmers need to get a card?