ਸਾਰਿਆਂ ਨੂੰ ਪਤਾ ਹੈ ਕਿ ਨਵਾਂ ਸਾਲ 2022 ਸ਼ੁਰੂ ਹੋ ਚੁਕਿਆ ਹੈ ਅਤੇ ਇਸ ਦੇ ਨਾਲ ਹੀ ਬੀਤਿਆ ਸਾਲ ਆਪਣੀ ਯਾਦਾਂ ਦੇ ਨਾਲ ਵਿਧਾ ਹੋ ਗਇਆ ਹੈ । ਪੰਜਾਬੀ ਕੈਲੰਡਰ ਅਨੁਸਾਰ ਜਨਵਰੀ ਦਾ ਮਹੀਨਾ ਚਲ ਰਿਹਾ ਹੈ । ਮਾਘ ਮਹੀਨੇ ਦਾ ਸਭਤੋਂ ਵੱਡਾ ਤਿਉਹਾਰ ਮਕਰ ਸੰਕ੍ਰਾਤੀ ਦਾ ਹੈ । ਇਸ ਤਿਉਹਾਰ ਤੋਂ ਇਕ ਦਿਨ ਪਹਿਲਾਂ ਲੋਹੜੀ ਮਨਾਈ ਜਾਂਦੀ ਹੈ । ਆਓ ਜਾਣਦੇ ਹਾਂ ਕਿ ਜਨਵਰੀ 2022 ਵਿਚ ਆਉਣ ਵਾਲ਼ੇ ਤਿਉਹਾਰਾਂ ਬਾਰੇ ..
ਜਨਵਰੀ ਮਹੀਨੇ ਦੇ ਤਿਉਹਾਰ -
1. ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ - ਸਿਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 9 ਜਨਵਰੀ ,ਦਿਨ ਐਤਵਾਰ ਨੂੰ ਮਨਾਇਆ ਜਾਵੇਗਾ । ਇਸ ਦਿਨ ਗੁਰਦਵਾਰਿਆਂ ਵਿਚ ਸਮਾਗਮ ਹੁੰਦੇ ਹਨ । ਇਸ ਦਿਨ ਥਾਂ- ਥਾਂ ਤੇ ਨਗਰ ਕੀਰਤਨ ਕੱਢੇ ਜਾਂਦੇ ਹਨ।
2. ਰਾਸ਼ਟਰੀ ਯੁਵਾ ਦਿਵਸ - 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ।
3. ਲੋਹੜੀ (lohri)- ਲੋਹੜੀ ਦਾ ਤਿਉਹਾਰ ਪੰਜਾਬ ਵਿਚ ਬੜੇ ਧੂਮ-ਧਾਮ ਤੋਂ ਮਨਾਇਆ ਜਾਂਦਾ ਹੈ । ਇਹ ਮਕਰ ਸੰਕ੍ਰਾਤੀ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ ।
4.ਪੁਤ੍ਰਦਾ ਏਕਾਦਸ਼ੀ, ਵੈਕੁੰਠ ਏਕਾਦਸ਼ੀ - ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਮਿਤੀ 13 ਜਨਵਰੀ ਨੂੰ ਪੈ ਰਹੀ ਹੈ। ਇਸ ਮਹੀਨੇ ਦੀ ਇਕਾਦਸ਼ੀ ਨੂੰ ਪੁੱਤਰਾ ਇਕਾਦਸ਼ੀ ਜਾਂ ਬੈਕੁੰਠ ਇਕਾਦਸ਼ੀ ਵਜੋਂ ਜਾਣਿਆ ਜਾਂਦਾ ਹੈ।
5.ਮਕਰ ਸੰਕ੍ਰਾਂਤੀ, ਉੱਤਰਾਯਣੀ - ਇਸ ਦਿਨ, ਦੱਖਣਯਨ ਤੋਂ ਉੱਤਰਾਯਣ ਤੱਕ ਮੱਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲੇ ਸੂਰਜ ਦੇ ਤਿਉਹਾਰ ਨੂੰ ਮਕਰ ਸੰਕ੍ਰਾਂਤੀ ਜਾਂ ਉੱਤਰਰਾਯਣੀ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੱਖਣ ਭਾਰਤ ਵਿਚ ਪੋਂਗਲ ਅਤੇ ਅਸਾਮ ਵਿਚ ਬਿਹੂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਹ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਵੇਗਾ ।
6.ਪ੍ਰਦੋਸ਼ ਵ੍ਰਤ - ਮਾਘ ਮਹੀਨੇ ਦਾ ਦੁੱਜਾ ਪ੍ਰਦੋਸ਼ ਵ੍ਰਤ 15 ਜਨਵਰੀ , ਦਿਨ ਸ਼ਨੀਵਾਰ ਨੂੰ ਪੈ ਰਿਹਾ ਹੈ । ਇਸ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਿੱਤੀ ਜਾਂਦੀ ਹੈ ।
7.ਪੂਰਨਿਮਾ- ਪੂਰਨਿਮਾ 17 ਜਨਵਰੀ ਨੂੰ ਪੈ ਰਹੀ ਹੈ ।
8.ਸੰਕਸ਼ਤੀ ਗਣੇਸ਼ ਚਤੁਰਥੀ, ਸਾਕਤ ਚੌਥ- ਮਾਘ ਮਹੀਨੇ ਦੀ ਸੰਕਸ਼ਤੀ ਚਤੁਰਥੀ ਦਾ ਵਰਤ 21 ਜਨਵਰੀ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਪੁੱਤਰ ਦੀ ਲੰਬੀ ਉਮਰ ਲਈ ਸਾਕਤ ਚੌਥ ਦੀ ਪੂਜਾ ਵੀ ਕੀਤੀ ਜਾਵੇਗੀ।
9. ਸ਼ਤੀਲਾ ਇਕਾਦਸ਼ੀ - ਮਾਘ ਮਹੀਨੇ ਦੀ ਇਕਾਦਸ਼ੀ , ਜਿਸ ਸ਼ਤੀਲਾ ਇਕਾਦਸ਼ੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ । ਇਸ ਮਹੀਨੇ ਦੀ 28 ਜਨਵਰੀ ,ਦਿਨ ਸ਼ੁਕਰਵਾਰ ਨੂੰ ਪੈ ਰਹੀ ਹੈ ।
10. ਮਾਹ ਸ਼ਿਵਰਾਤਰੀ , ਪ੍ਰਦੋਸ਼ ਵ੍ਰਤ- ਮਾਘ ਮਹੀਨੇ ਦੀ ਸ਼ਿਵਰਾਤਰੀ ਅਤੇ ਪ੍ਰਦੋਸ਼ ਵ੍ਰਤ ਨਾਲ ਪੈ ਰਹੇ ਹਨ । ਇਸ ਮਹੀਨੇ ਵਰਤ ਅਤੇ ਪੂਜਾ 30 ਜਨਵਰੀ , ਦਿਨ ਐਤਵਾਰ ਨੂੰ ਕੀਤੀ ਜਾਵੇਗੀ ।
ਇਹ ਵੀ ਪੜ੍ਹੋ : ਸੋਲਰ ਪੈਨਲ ਲਗਵਾਨ ਨਾਲ 20 ਸਾਲ ਤੱਕ ਮੁਫਤ ਮਿਲੇਗੀ ਬਿਜਲੀ! ਇਹਦਾ ਦੇਵੋ ਆਨਲਾਈਨ ਅਰਜ਼ੀ
Summary in English: Know about the major fasts and festivals of January 2022