ਹਰ ਸਾਲ 5 ਦਸੰਬਰ ਨੂੰ ਦੁਨੀਆ ਭਰ ਵਿਚ ਵਿਸ਼ਵ ਮਿੱਟੀ ਦਿਵਸ ( World Soil Day ) ਮਨਾਇਆ ਜਾਂਦਾ ਹੈ । ਦਸੰਬਰ 2013 ਨੂੰ ਸਯੁੰਕਤ ਰਾਸ਼ਟਰੀ ਮਹਾਸਭਾ ਨੇ 68ਵੀ ਜਨਰਲ ਅਸੈਂਬਲੀ ਦੀ ਮੀਟਿੰਗ ਵਿਚ ਪਾਸ ਕੀਤੇ ਮੱਤੇ ਰਾਹੀਂ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਉਣ ਦਾ ਸੰਕਲਪ ਲਿੱਤਾ ਸੀ ।
ਇਸ ਦਿਵਸ ਨੂੰ ਮਨਾਉਣ ਦਾ ਮਕਸਦ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਮਿੱਟੀ ਦੀ ਮਹੱਤਤਾ ਦੇ ਬਾਰੇ ਵਿਚ ਜਾਗਰੂਕ ਕਰਨਾ ਹੈ। ਵਿਸ਼ਵ ਮਿੱਟੀ ਦਿਵਸ 2020 ਦੇ ਵਾਤਾਵਰਣ ਪ੍ਰੇਮੀਆਂ ਨਾਲ ਸਬੰਧਤ ਥੀਮ, ਇਸ ਸਾਲ ਦੀ ਮੁਹਿੰਮ ਹੈ ਕਿ ਮਿੱਟੀ ਨੂੰ ਜਿੰਦਾ ਰੱਖਣਾ, ਮਿੱਟੀ ਦੀ ਜੈਵ ਵਿਭਿੰਤਾ ਦੀ ਰੱਖਿਆ ਕਰਨਾ ਹੈ ।
ਸਾਲ 2002 ਵਿਚ ਅੰਤਰਰਾਸ਼ਟਰੀ ਮਿੱਟੀ ਵਿਗਿਆਨ ਐਸੋਸੀਏਸ਼ਨ ਨੇ ਹਰ ਸਾਲ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਉਣ ਦੀ ਸਿਫਾਰਿਸ਼ ਕੀਤੀ ਸੀ । FAO ਦੇ ਕਾਨਫ਼ਰੰਸ ਨੇ ਸਰਬਸੰਮਤੀ ਨਾਲ ਜੂਨ 2013 ਵਿੱਚ ਵਿਸ਼ਵ ਮਿੱਟੀ ਦਿਵਸ ਦਾ ਸਮਰਥਨ ਕੀਤਾ ਅਤੇ 68ਵੀਂ ਸਯੁੰਕਤ ਰਾਸ਼ਟਰ ਮਹਾਸਭਾ ਵਿੱਚ ਇਸਨੂੰ ਅਧਿਕਾਰਤ ਰੂਪ ਤੋਂ ਮਨਾਉਣ ਦੀ ਬੇਨਤੀ ਕੀਤੀ ।
ਸਭਤੋਂ ਪਹਿਲਾਂ ਇਹ ਖਾਸ ਦਿਨ ਪੂਰੀ ਦੁਨੀਆਂ ਵਿੱਚ 5 ਦਸੰਬਰ 2014 ਨੂੰ ਮਨਾਇਆ ਗਿਆ ਸੀ । ਇਹ ਦਿਵਸ ਫ਼ੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਵਲੋਂ ਮਨਾਇਆ ਜਾਂਦਾ ਹੈ । ਦੁਨੀਆਂ ਦੇ ਕਈ ਹਿੱਸਿਆਂ ਵਿੱਚ ਉਪਜਾਊ ਮਿੱਟੀ ਬੰਜਰ ਹੋ ਰਹੀ ਹੈ । ਜਿਸਦਾ ਕਾਰਨ ਕਿਸਾਨਾਂ ਦੁਆਰਾ ਵੱਧ ਰਸਾਇਣ ਖਾਦ ਅਤੇ ਕੀਟਨਾਸ਼ਕਾਂ ਦਵਾਈਆਂ ਦੀ ਵਰਤੋਂ ਕਰਨੀ ਹੈ । ਇਹਦਾ ਕਰਨ ਨਾਲ ਮਿੱਟੀ ਦੇ ਜੈਵਿਕ ਗੁਣਾਂ ਵਿੱਚ ਕਮੀ ਆਉਣ ਦੇ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਗਿਰਾਵਟ ਆ ਰਹੀ ਹੈ ਅਤੇ ਇਹ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੀ ਹੈ । ਕਿਸਾਨਾਂ ਅਤੇ ਆਮ ਲੋਕਾਂ ਨੂੰ ਮਿੱਟੀ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਨ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ।
ਮਿੱਟੀ ਦੀ ਗੁਣਵਤਾ ਵਿੱਚ ਸੁਧਾਰ ਕਰਨ ਲਈ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ ਸਾਲ 2015 ਵਿੱਚ ਮਿੱਟੀ ਸਿਹਤ ਕਾਰਡ ਯੋਜਨਾ ਦੀ ਸ਼ੁਰਵਾਤ ਕੀਤੀ ਸੀ। ਇਸ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਸਹਿਤਕਰਤਾ ਮੰਤਰਾਲੇ ਦੁਆਰਾ ਦੇਸ਼ ਭਰ ਵਿੱਚ 14 ਕਰੋੜ ਮਿੱਟੀ ਸਿਹਤ ਕਾਰਡ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਡਾਕਖਾਨੇ 'ਚ ਕਰੋ 10,000 ਰੁਪਏ ਦਾ ਨਿਵੇਸ਼, ਪਾਓ 16 ਲੱਖ ਰੁਪਏ ਤੋਂ ਵੱਧ, ਜਾਣੋ ਕਿਵੇਂ?
Summary in English: Know why World Soil Day is celebrated