#harghartiranga: ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਕ੍ਰਿਸ਼ੀ ਜਾਗਰਣ ਦੀ ਸਮੁੱਚੀ ਟੀਮ ਨੇ ਦਫਤਰ ਦੀ ਛੱਤ 'ਤੇ ਤਿਰੰਗਾ ਲਹਿਰਾਇਆ। ਇਸ ਮੁਹਿੰਮ ਦੇ ਚਲਦਿਆਂ ਕ੍ਰਿਸ਼ੀ ਜਾਗਰਣ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਨਾਲ ਹੀ ਸਾਰਿਆਂ ਨੇ ਰਾਸ਼ਟਰੀ ਗੀਤ ਗਏ ਅਤੇ ਆਜ਼ਾਦੀ ਦੇ ਨਾਅਰੇ ਲਾਏ।
#azaadikaamritmahotsav: ਮੋਦੀ ਸਰਕਾਰ ਦੀ ਮੁਹਿੰਮ ਕਾਰਨ ਦੇਸ਼ ਦੇ ਹਰ ਘਰ 'ਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਹਰ ਘਰ, ਸਕੂਲ ਅਤੇ ਦਫਤਰ 'ਚ ਤਿਰੰਗਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਕ੍ਰਿਸ਼ੀ ਜਾਗਰਣ ਵੀ ਸਰਕਾਰ ਦੀ ਇਸ ਮੁਹਿੰਮ ਦਾ ਹਿੱਸਾ ਬਣ ਗਿਆ ਹੈ, ਜੋ ਰੋਜ਼ਾਨਾ ਆਪਣੇ ਦਫ਼ਤਰ ਵਿੱਚ ਮਹਿਮਾਨਾਂ ਨਾਲ ਤਿਰੰਗਾ "ਰਾਸ਼ਟਰੀ ਝੰਡਾ" ਲਹਿਰਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਦੀ ਟੀਮ ਨੇ 13 ਅਗਸਤ 2022 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਦਿੱਲੀ ਸਥਿਤ ਆਪਣੇ ਦਫਤਰ ਵਿੱਚ ਹਰ ਘਰ ਤਿਰੰਗਾ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਤਿਰੰਗਾ ਲਹਿਰਾਇਆ। ਸਮਾਗਮ ਵਿੱਚ ਸੋਮਾਨੀ ਸੀਡਜ਼ ਦੇ ਮੈਨੇਜਿੰਗ ਡਾਇਰੈਕਟਰ ਕੇ.ਵੀ.ਸੋਮਾਨੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਸਨ। ਜਿਨ੍ਹਾਂ ਨੇ ਕ੍ਰਿਸ਼ੀ ਜਾਗਰਣ ਟੀਮ ਨਾਲ ਮਿਲ ਕੇ ਦਫ਼ਤਰ ਦੀ ਛੱਤ ’ਤੇ ਤਿਰੰਗਾ ਲਹਿਰਾਇਆ।
ਇਹ ਸਾਰਿਆਂ ਲਈ ਮਾਣ ਅਤੇ ਖੁਸ਼ੀ ਦਾ ਪਲ ਸੀ। ਇਸ ਪ੍ਰੋਗਰਾਮ ਦੌਰਾਨ ਸਾਰਿਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਈ। ਤਿਰੰਗਾ ਲਹਿਰਾਉਣ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਅਤੇ ਆਜ਼ਾਦੀ ਦੇ ਨਾਅਰੇ ਲਾਏ। ਐਮ.ਸੀ.ਡੋਮਿਨਿਕ, ਡਾਇਰੈਕਟਰ ਸ਼ਾਇਨੀ ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੇ ਸਮੂਹ ਕਰਮਚਾਰੀ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਨ। ਮੁੱਖ ਮਹਿਮਾਨ ਕੇ.ਵੀ.ਸੋਮਾਨੀ ਨੇ ਦੇਸ਼ ਦੇ ਸੁਤੰਤਰਤਾ ਦਿਵਸ 'ਤੇ ਸੰਖੇਪ ਭਾਸ਼ਣ ਦਿੱਤਾ।
ਇਹ ਵੀ ਪੜ੍ਹੋ: ਕੈਲਾਸ਼ ਚੌਧਰੀ ਦੀ ਅਗਵਾਈ 'ਚ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ, ਲੋਕਾਂ ਨੇ ਨਾਅਰਿਆਂ ਤੇ ਫੁੱਲਾਂ ਨਾਲ ਕੀਤਾ ਸਵਾਗਤ
ਦੂਜੇ ਪਾਸੇ, ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੇ ਵੀ ਇਸ ਸ਼ੁਭ ਮੌਕੇ 'ਤੇ ਕਿਹਾ ਕਿ ਇਹ ਇੱਕ ਯਾਦਗਾਰ ਪਲ ਹੋਵੇਗਾ।
Summary in English: Krishi Jagran also hoisted the tricolor under Har Ghar Tricolor campaign