KVK ਰੋਪੜ ਨੇ CRM 'ਤੇ 26 ਅਕਤੂਬਰ, 2021 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ICAR-ATARI, ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਕਿਸਾਨ ਮੇਲਾ ਆਯੋਜਿਤ ਕੀਤਾ। ਇਸ ਮੇਲੇ ਵਿੱਚ ਕ੍ਰਿਸ਼ੀ ਜਾਗਰਣ ਦੀ ਟੀਮ ਨੇ ਵੀ ਸ਼ਿਰਕਤ ਕੀਤੀ ਅਤੇ ਸਟਾਲ ਲਗਾ ਕੇ ਖੇਤੀ ਖੇਤਰ ਵਿੱਚ ਹੋ ਰਹੀਆਂ ਨਵੀਨਤਾਵਾਂ ਬਾਰੇ ਦੱਸਿਆ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣੀਆਂ। ਇਸ ਦੌਰਾਨ ਕ੍ਰਿਸ਼ੀ ਜਾਗਰਣ ਦੀ ਟੀਮ ਨੇ ਖੇਤੀ ਮਾਹਿਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਖੇਤੀ ਵਿੱਚ ਹੋ ਰਹੀਆਂ ਨਵੀ ਤਕਨੀਕਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।
ਇਸ ਮੌਕੇ ਤੇ ਡਾ: ਰਾਜਬੀਰ ਸਿੰਘ ਬਰਾੜ, ਜ਼ੋਨਲ ਪ੍ਰੋਜੈਕਟ ਡਾਇਰੈਕਟਰ, ਆਈ.ਸੀ.ਏ.ਆਰ.-ਅਟਾਰੀ, ਜ਼ੋਨ-1 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ.ਜੀ.ਪੀ.ਐਸ.ਸੋਢੀ, ਐਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ, ਪੀਏਯੂ, ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ: ਜੇ.ਐਸ. ਸਮਰਾ, ਸੀਨੀਅਰ ਸਲਾਹਕਾਰ ਆਰ.ਈ.ਪੀ., ਸੀ.ਆਰ.ਆਰ.ਆਈ.ਡੀ., ਚੰਡੀਗੜ੍ਹ ਅਤੇ ਡਾ. ਪੁਸ਼ਪੇਂਦਰ ਪੀ. ਸਿੰਘ, ਐਸੋਸੀਏਟ ਡੀਨ, ਆਈ.ਆਈ.ਟੀ. ਰੋਪੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਡਾ.ਜੀ.ਐਸ. ਮੱਕੜ, ਡਿਪਟੀ ਡਾਇਰੈਕਟਰ (ਟ੍ਰ.), ਕੇ.ਵੀ.ਕੇ. ਰੋਪੜ ਨੇ ਵੇਰਵੇ ਸਾਂਝੇ ਕਰਦੇ ਹੋਏ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਕਿਸਾਨ ਮੇਲਾ ਲੋਕਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਨਵੇਂ ਵਾਤਾਵਰਣ ਪੱਖੀ ਵਿਕਲਪਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਇਆ ਗਿਆ ਸੀ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰੋ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਕਿਸਾਨ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਨਹੀਂ ਕਰਨਾ ਚਾਉਂਦੇ, ਉਹਨਾਂ ਲਈ ਰੋਟਾਵੇਟਰ ਜ਼ੀਰੋ ਡਰਿੱਲ ਇਹ ਮਸ਼ੀਨਾਂ ਅਸੀਂ ਉਹਨਾਂ ਦੇ ਪਿੰਡ ਪਹੁੰਚਾ ਰਹੇ ਹਾਂ, ਜਿਹੜਾ ਵੀ ਕੋਈ ਕਿਸਾਨ ਵੀਰ ਇਹਨਾਂ ਮਸ਼ੀਨਾਂ ਦਾ ਲਾਭ ਲੈਣਾ ਚਾਉਂਦਾ ਹੈ ਉਹ ਸਾਨੂ ਸੰਪਰਕ ਕਰ ਸਕਦਾ ਹੈ ਅਸੀਂ ਉਹਨਾਂ ਨੂੰ 200 ਰੁਪਏ ਤੇ ਹੈੱਪੀ ਸੀਡਰ ਉਪਲੱਭਦ ਕਰਵਾਵਾਂਗੇ| ਇਸ ਤੋਂ ਬਾਅਦ ਉਹਨਾਂ ਨੇ ਕਣਕ ਦੀ ਬਿਜਾਈ ਦੀ ਗੱਲ ਕਰਦਿਆਂ ਦੱਸਿਆ ਕਿ ਸਬਤੋ ਪਹਿਲਾ ਜਰੂਰੀ ਹੁੰਦਾ ਹੈ ਉੱਨਤ ਕਿਸਮਾਂ, ਉਹਨਾਂ ਨੇ ਕਿਹਾ ਕਿ ਸਿਰਫ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਹੈ ਜਿਥੇ ਤੁਹਾਨੂੰ ਪੱਕਾ ਗਾਰੰਟੀ ਸ਼ੁਦਾ PAU ਦਾ ਬੀਜ ਮਿਲ ਸਕਦਾ ਹੈ ਕਣਕ ਦੀ ਸੁਧਰਿਆ ਕਿਸਮਾਂ ਦੇ ਸਾਰੇ ਬੀਜ, ਸਰੋ ਮਸਰ, ਛੋਲੇ, ਅਤੇ ਸਾਉਣੀ ਦੀ ਫਸਲਾਂ ਜਿਵੇ ਝੋਨਾ, ਮੱਕੀ ਉਹਨਾਂ ਸਾਰੀਆਂ ਦੇ ਬੀਜ ਤੂਸੀ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਤੋਂ ਲੈ ਸਕਦੇ ਹੋ ਉਨ੍ਹਾਂ ਅੱਗੇ ਦੱਸਿਆ ਕਿ PAU ਨੇ ਇਸ ਸਾਲ ਕਣਕ ਦੀ ਜਿਹੜੀਆਂ 3 ਨਵੀਆਂ ਕਿਸਮਾਂ ਰਿਲੀਜ ਕੀਤੀਆਂ ਹੈ, ਜਿਸ ਵਿਚ ਪਹਿਲੀ ਕਿਸਮ PBW 824 ਦੁੱਜੀ PBW 803 ਅਤੇ ਤੀਜੀ ਕਿਸਮ 869 ਹੈ ਇਹਨਾਂ ਕਿਸਮਾਂ ਦਾ ਔਸਤਨ ਝਾੜ 23 ਕੁਇੰਟਲ ਹੈ ਕਦ 105 ਸੇਂਟੀਮੀਟਰ ਹੈ ਇਹਨਾਂ ਦੇ ਵੀ ਬੀਜ ਤੂਸੀ ਘੱਟ ਮਾਤਰਾ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਦਫਤਰ ਤੋਂ ਲੈ ਸਕਦੇ ਹੋ।
ਸਮਾਗਮ ਦੇ ਮੁੱਖ ਮਹਿਮਾਨ ਡਾ: ਰਾਜਬੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਸੀਆਰਐਮ ਮਸ਼ੀਨਰੀ ਨੂੰ ਅਪਣਾ ਕੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕਿਸਾਨ ਜਨਤਾ ਨੂੰ ਲਾਮਬੰਦ ਕਰਨ ਵਿੱਚ ਕੇਵੀਕੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਡਾ: ਬਰਾੜ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਨਾਜ਼ੁਕ ਵਾਤਾਵਰਣ ਸੰਤੁਲਨ ਨੂੰ ਵਿਗਾੜਨ ਤੋਂ ਬਿਨਾਂ ਕਿਸਾਨ ਭਾਈਚਾਰੇ ਦੇ ਸਾਰੇ ਸੰਮਲਿਤ ਵਿਕਾਸ ਲਈ ਕੇਵੀਕੇ ਮਸ਼ੀਨਰੀ ਬੈਂਕ ਅਤੇ ਹੋਰ ਨਵੀਆਂ ਤਕਨੀਕਾਂ ਦਾ ਲਾਭ ਲੈਣ ਲਈ ਅੱਗੇ ਆਉਣ।
ਡਾ: ਜੇ.ਐਸ. ਸਮਰਾ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਲਈ ਵੱਖ-ਵੱਖ ਨਵੇਂ ਤਰੀਕੇ ਸੁਝਾਏ ਅਤੇ ਕਿਸਾਨਾਂ ਨੂੰ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਪੀਏਯੂ ਦੇ ਬੀਜਾਂ ਦੀ ਵਿਕਰੀ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਫਲਾਂ ਦੇ ਪੌਦੇ ਅਤੇ ਖੇਤੀ ਸਾਹਿਤ ਦੀ ਮੁਫ਼ਤ ਵੰਡ ਸਮਾਗਮ ਦਾ ਮੁੱਖ ਆਕਰਸ਼ਣ ਸੀ। ਡਾ: ਜੀ.ਪੀ.ਐਸ. ਸੋਢੀ ਨੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਸੰਭਾਵੀ ਖਤਰਿਆਂ ਦੇ ਮੁੱਦਿਆਂ 'ਤੇ ਸੰਬੋਧਨ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਸੀਆਰਐਮ ਅਭਿਆਸਾਂ ਨੂੰ ਪੂਰੇ ਦਿਲ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਡਾ: ਸੋਢੀ ਨੇ ਕਿਸਾਨਾਂ ਨੂੰ ਕਿਸੇ ਵੀ ਸਵਾਲ ਜਾਂ ਸ਼ੰਕੇ ਦੀ ਸੂਰਤ ਵਿੱਚ ਕੇਵੀਕੇ ਤੋਂ ਮਾਹਿਰਾਂ ਦੀ ਸਲਾਹ ਲੈਣ ਦਾ ਸੁਝਾਅ ਵੀ ਦਿੱਤਾ। ਅੰਤ ਵਿੱਚ, ਡਾ. ਜੀ.ਐਸ. ਮੱਕੜ ਨੇ ਸਾਰੇ ਪਤਵੰਤਿਆਂ, ਸਬੰਧਤ ਵਿਭਾਗਾਂ, ਕਿਸਾਨਾਂ, ਕਿਸਾਨ ਔਰਤਾਂ, ਉੱਦਮੀਆਂ, ਸਵੈ-ਸਹਾਇਤਾ ਸਮੂਹਾਂ, ਐਫਪੀਓਜ਼, ਪ੍ਰੈਸ ਅਤੇ ਮੀਡੀਆ ਦਾ ਦਿਲੋਂ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਨੇਟਕੋ ਕਰੋਪ ਹੈਲਥ ਸਾਇੰਸ ਪ੍ਰਾਈਵੇਟ ਲਿਮਿਟਿਡ ਵੱਲੋਂ ਕਿਸਾਨ ਮੇਲੇ ਦਾ ਆਯੋਜਨ
Summary in English: Krishi Jagran team took part in Kisan Mela organized by KVK Ropar