Krishi Unnati Sammelan: ਕਿਸਾਨਾਂ (Farmers), ਖੇਤੀ ਮਾਹਿਰਾਂ (Agricultural Experts) ਅਤੇ ਖੇਤੀ ਉੱਦਮੀਆਂ (Agricultural Entrepreneurs) ਨੂੰ ਇੱਕ ਮੰਚ 'ਤੇ ਲਿਆਉਣ ਦੇ ਉਦੇਸ਼ ਨਾਲ 17 ਅਤੇ 18 ਅਕਤੂਬਰ ਨੂੰ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ (Agricultural Exhibition) ਦਾ ਆਯੋਜਨ ਕੀਤਾ ਗਿਆ ਹੈ। ਦੱਸ ਦੇਈਏ ਕਿ ਕ੍ਰਿਸ਼ੀ ਉਨਤੀ ਸੰਮੇਲਨ 2022 (Krishi Unnati Sammelan 2022) ਖੇਤੀਬਾੜੀ ਉਦਯੋਗਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨ ਜਾ ਰਿਹਾ ਹੈ, ਜਿਸ ਵਿੱਚ ਭਾਗੀਦਾਰਾਂ ਨੂੰ ਉਨ੍ਹਾਂ ਦੀਆਂ ਨਵੀਨਤਮ ਤਕਨੀਕੀ ਕਾਢਾਂ ਦਾ ਪ੍ਰਦਰਸ਼ਨ ਕਰਨ ਦਾ ਵਧੀਆ ਮੌਕਾ ਮਿਲੇਗਾ।
Odisha’s Biggest Agri Exhibition: ਕ੍ਰਿਸ਼ੀ ਜਾਗਰਣ ਐੱਮ ਐੱਸ ਸਵਾਮੀਨਾਥਨ ਸਕੂਲ ਆਫ਼ ਐਗਰੀਕਲਚਰ (M S Swaminathan School of Agriculture) ਦੇ ਸਹਿਯੋਗ ਨਾਲ, ਸੈਂਚੁਰੀਅਨ ਯੂਨੀਵਰਸਿਟੀ, 17 ਅਤੇ 18 ਅਕਤੂਬਰ ਨੂੰ ਸਕੂਲ ਆਫ਼ ਫਾਰਮੇਸੀ, ਸੈਂਚੁਰੀਅਨ ਯੂਨੀਵਰਸਿਟੀ ਆਫ਼ ਟੈਕਨਾਲੋਜੀ ਅਤੇ ਮੈਨੇਜਮੈਂਟ, ਰਾਇਆ ਵਿੱਚ ਕ੍ਰਿਸ਼ੀ ਉਨਤੀ ਸੰਮੇਲਨ 2022 (Krishi Unnati Sammelan 2022) "ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ" (“Explore the Unexplored Affluent Agri Odisha”) ਦਾ ਆਯੋਜਨ ਕੀਤਾ ਹੈ। ਦੱਸ ਦੇਈਏ ਕਿ ਉੜੀਸਾ ਦੇ ਕਿਸਾਨਾਂ (Farmers), ਖੇਤੀ ਮਾਹਿਰਾਂ (Agricultural Experts) ਅਤੇ ਖੇਤੀ ਉੱਦਮੀਆਂ (Agricultural Entrepreneurs) ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ, ਜੋ ਆਪਣੇ ਆਪ 'ਚ ਹੀ ਇੱਕ ਵਧੀਆ ਉਪਰਾਲਾ ਹੈ।
ਇਹ ਮੈਗਾ ਖੇਤੀਬਾੜੀ ਪ੍ਰਦਰਸ਼ਨੀ ਨਵੀਂ ਕਾਢਾਂ ਅਤੇ ਤਕਨੀਕੀ ਅੱਪਡੇਟ 'ਤੇ ਵਿਸ਼ੇਸ਼ ਫੋਕਸ ਦੇ ਨਾਲ ਓਡੀਸ਼ਾ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਵਿਕਾਸ ਲਈ ਇੱਕ ਪਲੇਟਫਾਰਮ ਵਜੋਂ ਇੱਕ ਪ੍ਰਮੁੱਖ ਭੂਮਿਕਾ ਨਿਭਾਏਗੀ। ਪ੍ਰਦਰਸ਼ਨੀ ਦਾ ਵਿਸ਼ੇਸ਼ ਆਕਰਸ਼ਣ ਡੋਂਗਰੀਆ ਕਬੀਲੇ ਦੀ ਕਲਾ ਅਤੇ ਸੱਭਿਆਚਾਰ, ਭੋਜਨ ਅਤੇ ਖੇਤੀਬਾੜੀ ਅਭਿਆਸਾਂ, ਸ਼ੋਅ ਜਾਫੀ ਰਹਿਣਗੇ। ਹਾਲਾਂਕਿ, ਇਸ ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਡੋਂਗਰੀਆ ਕਬੀਲੇ ਦੇ ਹੱਥਾਂ ਨਾਲ ਬੁਣੇ ਹੋਏ ਹੈਂਡਲੂਮ ਅਤੇ ਹੈਂਡੀਕ੍ਰਾਫਟ ਹੋਣਗੇ।
ਜਿਕਰਯੋਗ ਹੈ ਕਿ ਕ੍ਰਿਸ਼ੀ ਉਨਤੀ ਸੰਮੇਲਨ 2022 ਖੇਤੀਬਾੜੀ ਉਦਯੋਗਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ, ਜਿਸ ਵਿੱਚ ਭਾਗੀਦਾਰਾਂ ਨੂੰ ਉਨ੍ਹਾਂ ਦੀਆਂ ਨਵੀਨਤਮ ਤਕਨੀਕੀ ਕਾਢਾਂ ਦਾ ਪ੍ਰਦਰਸ਼ਨ ਕਰਨ ਦਾ ਵਧੀਆ ਮੌਕਾ ਮਿਲੇਗਾ ਅਤੇ ਇਸਦੇ ਨਾਲ ਹੀ ਕਿਸਾਨਾਂ ਨੂੰ ਆਪਣੇ ਰਵਾਇਤੀ ਖੇਤੀ ਅਭਿਆਸਾਂ ਨੂੰ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਮਿਲੇਗਾ।
ਇਹ ਵੀ ਪੜ੍ਹੋ : Agri Startup Conclave & Kisan Sammelan: ਪੀ.ਐੱਮ ਮੋਦੀ ਕਰਨਗੇ ਉਦਘਾਟਨ, 17 ਅਕਤੂਬਰ ਨੂੰ ਹੋਵੇਗੀ 12ਵੀਂ ਕਿਸ਼ਤ ਜਾਰੀ!
ਇਸ ਸਮਾਗਮ ਦਾ ਮੁੱਖ ਉਦੇਸ਼ ਖੇਤੀਬਾੜੀ ਸੰਗਠਨਾਂ ਅਤੇ ਰਵਾਇਤੀ ਅਭਿਆਸਾਂ ਨੂੰ ਹੋਰ ਬਿਹਤਰ ਬਣਾਉਣ ਲਈ 'ਐਕਸਪਲੋਰ ਦਿ ਅਨਐਕਸਪਲੋਰਡ' ਥੀਮ ਦੇ ਤਹਿਤ ਖੇਤੀਬਾੜੀ ਸੈਰ-ਸਪਾਟਾ ਦੁਆਰਾ ਇੱਕ ਖੇਤੀਬਾੜੀ ਮਾਰਕੀਟ ਤਿਆਰ ਕਰਨਾ ਹੈ।
Summary in English: Krishi Unnati Sammelan 2022: Odisha's Biggest Agricultural Exhibition Begins