ਦਿਨੋਂ-ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ, ਜਿਸਦੇ ਚਲਦਿਆਂ ਆਮ ਜਨਤਾ ਦਾ ਜੀਣਾ ਮੁਹਾਲ ਹੋ ਗਿਆ ਹੈ। ਪਹਿਲਾਂ ਪੈਟਰੋਲ-ਡੀਜ਼ਲ, ਫਿਰ ਸੀਐਨਜੀ ਅਤੇ ਹੁਣ ਸਬਜ਼ੀਆਂ ਦੇ ਦਾਮ।
ਹੁਣ ਤੱਕ ਪੈਟਰੋਲ-ਡੀਜ਼ਲ, ਸੀਐਨਜੀ-ਪੀਐਨਜੀ, ਐਲਪੀਜੀ ਸਿਲੰਡਰ, ਖਾਣ ਵਾਲੇ ਤੇਲ ਆਦਿ ਦੀਆਂ ਕੀਮਤਾਂ ਦੀ ਗੱਲ ਕੀਤੀ ਜਾ ਰਹੀ ਸੀ। ਪਰ ਹੁਣ ਤੁਹਾਡੀ ਨਜ਼ਰ ਉਤਾਰਣ ਵਾਲੇ ਨਿੰਬੂ ਨੂੰ ਹੀ ਨਜ਼ਰ ਲੱਗ ਗਈ ਹੈ। ਨਿੰਬੂ ਨੇ ਕੀਮਤਾਂ ਦੇ ਮਾਮਲੇ ਵਿੱਚ ਹੁਣ ਫਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜੀ ਹਾਂ, ਇਸ ਵੇਲੇ ਨਿੰਬੂ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਨਿੰਬੂ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਨਾ ਸਿਰਫ ਬਜਟ ਵਿਗਾੜ ਦਿੱਤਾ ਹੈ, ਸਗੋਂ ਮੂੰਹ ਦਾ ਸੁਵਾਦ ਵੀ ਖ਼ਰਾਬ ਕਰ ਦਿੱਤਾ ਹੈ।
ਗਰਮੀਆਂ 'ਚ ਵਧਦੇ ਤਾਪਮਾਨ ਦੇ ਵਿਚਕਾਰ ਨਿੰਬੂ ਦੀ ਮੰਗ ਵੀ ਕਾਫੀ ਵਧ ਗਈ ਹੈ। ਜਿਸ ਕਾਰਨ ਕਈ ਥਾਵਾਂ 'ਤੇ ਨਿੰਬੂ 350 ਰੁਪਏ ਪ੍ਰਤੀ ਕਿਲੋ ਦੇ ਪਾਰ ਪੁੱਜ ਗਿਆ ਹੈ। ਆਲਮ ਇਹ ਬਣ ਗਿਆ ਹੈ ਕਿ ਕਈ ਥਾਵਾਂ 'ਤੇ ਸਿਰਫ ਇੱਕ ਨਿੰਬੂ 10 ਤੋਂ 15 ਰੁਪਏ 'ਚ ਮਿਲ ਰਿਹਾ ਹੈ। ਦਿੱਲੀ ਦੇ ਬਾਜ਼ਾਰ 'ਚ ਸਬਜ਼ੀ ਵਿਕਰੇਤਾਵਾਂ ਮੁਤਾਬਕ ਪਿਛਲੇ ਕੁਝ ਦਿਨਾਂ 'ਚ ਨਿੰਬੂਆਂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ।
ਦਿੱਲੀ ਵਿੱਚ ਨਿੰਬੂ ਦੀ ਕੀਮਤ 350 ਤੋਂ 400 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਨੋਇਡਾ ਦੇ ਬਾਜ਼ਾਰ ਵਿਚ 80-100 ਰੁਪਏ ਦੀ ਕੀਮਤ ਦਾ ਢਾਈ ਸੌ ਗ੍ਰਾਮ ਵਿਕ ਰਿਹਾ ਹੈ। ਗਾਜ਼ੀਪੁਰ ਦੀ ਸਬਜ਼ੀ ਮੰਡੀ 'ਚ ਦੁਕਾਨਦਾਰਾਂ ਵੱਲੋਂ 230 ਰੁਪਏ ਪ੍ਰਤੀ ਕਿਲੋਗ੍ਰਾਮ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਮੰਡੀ 'ਚ ਗਾਹਕਾਂ ਨੂੰ 280 ਰੁਪਏ ਕਿਲੋ ਮਿਲ ਰਿਹਾ ਹੈ। ਹਾਲਾਂਕਿ ਬਾਜ਼ਾਰ 'ਚ ਦੋ ਤਰ੍ਹਾਂ ਦੇ ਨਿੰਬੂ ਵਿੱਕ ਰਹੇ ਹਨ, ਪਹਿਲਾ ਹਰਾ ਨਿੰਬੂ ਜਿਸ ਦੀ ਕੀਮਤ 280 ਰੁਪਏ ਹੈ ਅਤੇ ਦੂਜਾ ਪੀਲਾ ਨਿੰਬੂ ਜੋ 350 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੈ।
ਇਸ ਦੇ ਨਾਲ ਹੀ ਨੋਇਡਾ 'ਚ ਨਿੰਬੂ 240 ਰੁਪਏ ਤੋਂ ਲੈ ਕੇ 280 ਰੁਪਏ ਪ੍ਰਤੀ ਕਿਲੋ ਤੱਕ ਵਿੱਕ ਰਿਹਾ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਹੀ ਨਿੰਬੂ ਦੇ ਭਾਅ ਕਾਫੀ ਵਧ ਗਏ ਹਨ, ਪਿਛਲੇ ਹਫ਼ਤੇ ਜੋ ਨਿੰਬੂ 200 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਸੀ, ਉਹ ਹੁਣ 250 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। ਢੋਆ-ਢੁਆਈ ਦੀ ਲਾਗਤ ਵਧਣ ਅਤੇ ਮੰਡੀਆਂ 'ਚ ਆਮਦ ਘਟਣ ਕਾਰਨ ਨਿੰਬੂ ਦੇ ਭਾਅ ਵਧ ਰਹੇ ਹਨ।
ਅਪ੍ਰੈਲ ਮਹੀਨੇ ਵਿੱਚ ਨਿੰਬੂ ਦੀਆਂ ਕੀਮਤਾਂ
-1 ਅਪ੍ਰੈਲ 2022 ਨੂੰ ਨਿੰਬੂ 240 ਰੁਪਏ ਪ੍ਰਤੀ ਕਿਲੋ ਸੀ।
-5 ਅਪ੍ਰੈਲ 2022 ਨੂੰ ਇੱਕ ਕਿਲੋ ਨਿੰਬੂ 270 ਰੁਪਏ ਪ੍ਰਤੀ ਕਿਲੋ ਸੀ।
-8 ਅਪ੍ਰੈਲ 2022 ਨੂੰ ਨਿੰਬੂ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
-9 ਅਪ੍ਰੈਲ 2022 ਨੂੰ ਨਿੰਬੂ 350 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਿਆ ਹੈ।
ਕੀਮਤਾਂ ਵਿੱਚ ਅਚਾਨਕ ਉਛਾਲ ਕਿਉਂ?
-ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਨਿੰਬੂ ਦੀ ਮੰਗ ਵੱਧ ਗਈ ਹੈ।
-ਵਧਦੀ ਮੰਗ ਦੇ ਮੁਕਾਬਲੇ ਸਪਲਾਈ ਬਹੁਤ ਘੱਟ ਹੈ।
-ਡੀਜ਼ਲ ਮਹਿੰਗਾ ਹੋਣ ਕਾਰਨ ਆਵਾਜਾਈ ਦਾ ਖਰਚਾ ਵੱਧ ਗਿਆ ਹੈ।
-ਫ਼ਸਲ 'ਤੇ ਪਈ ਬੇਮੌਸਮੀ ਬਰਸਾਤ ਕਾਰਨ ਨਿੰਬੂ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ: ਹਰੀ ਮਿਰਚ ਦੀ ਖੇਤੀ ਤੋਂ ਵੱਧ ਸਕਦੀ ਹੈ ਕਿਸਾਨਾਂ ਦੀ ਆਮਦਨ ! ਜਾਣੋ ਕਿ ਹੈ ਤਕਨੀਕ
ਦੱਸ ਦਈਏ ਕਿ ਪਿਛਲੇ ਇੱਕ ਹਫ਼ਤੇ ਵਿੱਚ ਇਨ੍ਹਾਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਹੋਰ ਮੰਡੀਆਂ ਵਿੱਚ ਦੁਕਾਨਦਾਰਾਂ ਮੁਤਾਬਕ ਨਿੰਬੂਆਂ ਦੀਆਂ ਕੀਮਤਾਂ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਵਧਣਗੀਆਂ। ਜਾਣਕਾਰੀ ਮੁਤਾਬਕ ਗਰਮੀਆਂ 'ਚ ਨਿੰਬੂ ਦੇ ਭਾਅ ਅਕਸਰ ਵਧ ਜਾਂਦੇ ਹਨ ਪਰ ਬੇਮੌਸਮੀ ਬਾਰਿਸ਼ ਕਾਰਨ ਇਹ ਵੀ ਮਹਿੰਗਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਨਿੰਬੂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
Summary in English: Lemon made people's teeth sour! Rising prices hurt budgets