ਅੱਜ-ਕੱਲ੍ਹ ਸਰਕਾਰੀ ਨੌਕਰੀ ਦੇਸ਼ ਦੇ ਹਰ ਨੌਜਵਾਨ ਨੂੰ ਚਾਹੀਦੀ ਹੈ। ਨੌਜਵਾਨਾਂ ਦੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦੀਆਂ ਵੱਡੀਆਂ ਤੋਂ ਵੱਡੀਆਂ ਸਰਕਾਰੀ ਕੰਪਨੀਆਂ ਨੌਕਰੀ ਦੇ ਮੌਕੇ ਕੱਢਦੀਆਂ ਰਹਿੰਦੀਆਂ ਹਨ। ਇਸੇ ਲੜੀ `ਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਨੌਜਵਾਨਾਂ ਦੀ ਭਾਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ''ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ'' (LIC) ਨੇ ਸੀ.ਟੀ.ਓ (chief technical officer), ਸੀ.ਡੀ.ਓ (chief digital officer) ਤੇ ਐਸ.ਆਈ.ਐਸ.ਓ (chief information security officer) ਦੀਆਂ ਅਸਾਮੀਆਂ `ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਐਲ.ਆਈ.ਸੀ ਦੇ ਅਨੁਸਾਰ ਇਹ ਨੌਕਰੀਆਂ ਕੰਟਰੈਕਟ (Contract) ਆਧਾਰ 'ਤੇ ਹੋਣਗੀਆਂ।
ਨੌਕਰੀ ਬਾਰੇ ਮਹੱਤਵਪੂਰਨ ਜਾਣਕਾਰੀ:
ਵਿਦਿਅਕ ਯੋਗਤਾ (Educational Qualification):
● ਮੁੱਖ ਤਕਨੀਕੀ ਅਧਿਕਾਰੀ (CTO): ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ, ਐਮ.ਸੀ.ਏ (MCA) ਜਾਂ ਇਸਦੇ ਬਰਾਬਰ ਦੀ ਡਿਗਰੀ।
● ਮੁੱਖ ਡਿਜੀਟਲ ਅਫਸਰ (CDO): ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਤੇ ਐਮ.ਬੀ.ਏ (MBA)
● ਮੁੱਖ ਸੂਚਨਾ ਸੁਰੱਖਿਆ ਅਧਿਕਾਰੀ (SISO): ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇਨਫੌਰਮੇਸ਼ਨ ਸਿਕਿਉਰਿਟੀ (Information Security) `ਚ ਸਰਟੀਫਿਕੇਟ ਜਾਂ ਇੰਜੀਨੀਅਰਿੰਗ ਡਿਗਰੀ।
ਅੰਤਿਮ ਮਿਤੀ (Last date):
ਐਲ.ਆਈ.ਸੀ ਵੱਲੋਂ ਇਸ ਨੌਕਰੀ `ਤੇ ਅਪਲਾਈ ਕਰਨ ਲਈ ਆਖਰੀ ਮਿਤੀ 10 ਨਿਸ਼ਚਿਤ ਕੀਤੀ ਗਈ ਹੈ। ਅਪਲਾਈ ਕਰਨ ਦੀ ਪ੍ਰੀਕਿਰਿਆ 10 ਸਿਤੰਬਰ ਤੋਂ ਚਾਲੂ ਕਰ ਦਿੱਤੀ ਗਈ ਸੀ। ਇੱਛੁਕ ਉਮੀਦਵਾਰ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਨੌਕਰੀ ਲਈ ਅਪਲਾਈ ਕਰ ਦੇਣ। ਦੱਸ ਦੇਈਏ ਕਿ ਫਾਰਮ ਨੂੰ ਐਡਿਟ (Edit) ਕਰਨ ਦੀ ਤਰੀਕ 10 ਅਕਤੂਬਰ ਤੋਂ 25 ਅਕਤੂਬਰ ਤੱਕ ਰੱਖੀ ਗਈ ਹੈ।
ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਫੈਸਲਾ, ਮਜ਼ਦੂਰਾਂ ਦੇ ਜੀਵਨ ਪੱਧਰ `ਚ ਹੋਵੇਗਾ ਸੁਧਾਰ
ਅਰਜ਼ੀ ਦੀ ਫੀਸ (Application Fee):
ਆਮ ਵਰਗ ਦੇ ਲੋਕਾਂ ਨੂੰ ਅਪਲਾਈ ਕਰਨ ਲਈ 1000 ਰੁਪਏ ਦੇ ਨਾਲ ਜੀ.ਐਸ.ਟੀ (GST) ਫੀਸ ਅਦਾ ਕਰਨੀ ਹੋਵੇਗੀ, ਜਦੋਂਕਿ ਐਸ.ਸੀ (SC), ਐਸ.ਟੀ (ST), ਪੀ.ਡਬਲਯੂ.ਡੀ (PWD) ਵਰਗ ਨਾਲ ਸਬੰਧਤ ਲੋਕਾਂ ਲਈ ਕੋਈ ਅਰਜ਼ੀ ਫੀਸ ਨਹੀਂ ਹੈ। ਉਨ੍ਹਾਂ ਨੂੰ ਸਿਰਫ 100 ਰੁਪਏ ਦੀ GST ਫੀਸ ਹੀ ਅਦਾ ਕਰਨੀ ਪਵੇਗੀ।
ਅਰਜ਼ੀ ਕਿਵੇਂ ਦੇਣੀ ਹੈ:
ਇੱਛੁਕ ਤੇ ਯੋਗ ਉਮੀਦਵਾਰ ਅਪਲਾਈ ਕਰਨ ਲਈ ਐਲ.ਆਈ.ਸੀ ਦੀ ਅਧਿਕਾਰਤ ਵੈੱਬਸਾਈਟ licindia.in 'ਤੇ ਜਾ ਅਰਜ਼ੀ ਫਾਰਮ ਭਰ ਸਕਦੇ ਹਨ।
Summary in English: LIC invites applications for recruitment to these posts, know the last date