ਦੇਸ਼ ਦਾ ਸਭ ਤੋਂ ਵੱਡਾ ਬੈਂਕ SBI ਆਪਣੇ ਗਾਹਕਾਂ ਦੀ ਸਹੂਲਤ ਲਈ ਵੱਖ-ਵੱਖ ਯੋਜਨਾਵਾਂ ਅਤੇ ਨਵੀਆਂ ਪ੍ਰਕਿਰਿਆਵਾਂ ਨੂੰ ਲਾਗੂ ਕਰਦਾ ਰਹਿੰਦਾ ਹੈ। ਤਾਂ ਜੋ ਉਨ੍ਹਾਂ ਦੇ ਗਾਹਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ SBI ਨੇ ਆਪਣੇ ਗਾਹਕਾਂ ਲਈ ਬਿਹਤਰ ਸੁਵਿਧਾਵਾਂ ਲਈ ਅਲਰਟ ਸੰਦੇਸ਼ ਜਾਰੀ ਕੀਤਾ ਹੈ।
ਬੈਂਕ ਦੁਆਰਾ ਜਾਰੀ ਇਸ ਅਲਰਟ ਸੰਦੇਸ਼ ਦੇ ਤਹਿਤ, ਸਾਰੇ SBI ਗਾਹਕਾਂ ਨੂੰ 31 ਮਾਰਚ ਤੋਂ ਪਹਿਲਾਂ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਗਾਹਕ ਇਸ 'ਚ ਢਿੱਲਮੱਠ ਕਰਦੇ ਹਨ ਤਾਂ ਉਨ੍ਹਾਂ ਦੀ ਬੈਂਕਿੰਗ ਸੇਵਾ ਬੰਦ ਕਰ ਦਿੱਤੀ ਜਾਵੇਗੀ। ਬੈਂਕ ਨੇ ਆਪਣੇ ਟਵੀਟ 'ਚ ਸਾਫ ਕਿਹਾ ਕਿ ਇਹ ਅਪਡੇਟ ਗਾਹਕਾਂ ਲਈ ਬਹੁਤ ਜ਼ਰੂਰੀ ਹੈ।
ਪੈਨ ਕਾਰਡ ਨਾਲ ਆਧਾਰ ਲਿੰਕ ਕਰਨ ਦੀ ਮਿਆਦ 6 ਮਹੀਨੇ ਲਈ ਵਧਾਈ
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੁਆਰਾ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਪਿਛਲੇ ਸਾਲ 30 ਸਤੰਬਰ 2021 ਸੀ, ਪਰ ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਇਸ ਨੂੰ 6 ਮਹੀਨਿਆਂ ਲਈ ਵਧਾ ਦਿੱਤਾ, ਭਾਵ ਕਿ 31 ਮਾਰਚ 2022 ਤੱਕ, ਹੁਣ ਐੱਸਬੀਆਈ ਦੇ ਗਾਹਕ ਆਪਣੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰ ਸਕਦੇ ਹਨ।
ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਕਿਵੇਂ ਲਿੰਕ ਕਰਨਾ ਹੈ
-
ਇਸਦੇ ਲਈ, ਤੁਹਾਨੂੰ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ https://www.incometaxindiaefiling.gov.in/home 'ਤੇ ਜਾਣਾ ਹੋਵੇਗਾ।
-
ਇਸ ਤੋਂ ਬਾਅਦ ਤੁਹਾਨੂੰ ਖੱਬੇ ਪਾਸੇ ਆਧਾਰ ਲਿੰਕ ਦਾ ਵਿਕਲਪ ਦਿਖਾਈ ਦੇਵੇਗਾ। ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ।
-
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ। ਜਿੱਥੇ ਤੁਹਾਡੇ ਸਾਹਮਣੇ ਆਧਾਰ ਪੈਨ ਦਾ ਫਾਰਮ ਖੁੱਲ੍ਹੇਗਾ।
-
ਇਸ ਫਾਰਮ 'ਚ ਤੁਹਾਨੂੰ ਪੈਨ ਅਤੇ ਆਧਾਰ ਨਾਲ ਜੁੜੀ ਜਾਣਕਾਰੀ ਨੂੰ ਸਹੀ ਤਰ੍ਹਾਂ ਭਰਨਾ ਹੋਵੇਗਾ।
-
ਫਿਰ ਕੈਪਚਾ ਕੋਡ ਭਰੋ ਜਾਂ ਤੁਸੀਂ OTP ਲਈ ਟਿਕ ਕਰ ਸਕਦੇ ਹੋ। ਜਿਸ ਨੂੰ ਤੁਹਾਨੂੰ ਸਕਰੀਨ 'ਤੇ ਦਿੱਤੇ ਬਾਕਸ 'ਚ ਭਰਨਾ ਹੋਵੇਗਾ।
-
ਅੰਤ ਵਿੱਚ ਤੁਹਾਨੂੰ ਲਿੰਕ ਆਧਾਰ ਬਟਨ 'ਤੇ ਕਲਿੱਕ ਕਰਨਾ ਹੋਵੇਗਾ।
-
ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਆਧਾਰ ਨੂੰ ਪੈਨ ਨਾਲ ਲਿੰਕ ਕਰ ਸਕਦੇ ਹੋ।
ਇਹ ਵੀ ਪੜ੍ਹੋ : ਖੇਤੀ ਮਾਹਿਰਾਂ ਦੀ ਸਲਾਹ, ਕਿਸਾਨਾਂ ਨੂੰ ਐਗਜੌਟਿਕ ਸਬਜ਼ੀਆਂ ਤੇ ਫਲਾਂ ਦੀ ਕਰਨੀ ਚਾਹੀਦੀ ਹੈ ਖੇਤੀ !
Summary in English: Link PAN card to Aadhaar before March 31! Otherwise there may be trouble