Punjab News: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਮੋਹਾਲੀ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਛਾਪਾ ਮਾਰਿਆ ਅਤੇ ਅਚਨਚੇਤ ਚੈਕਿੰਗ ਕੀਤੀ। ਦਫ਼ਤਰ ਚ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਕੁਲਦੀਪ ਧਾਲੀਵਾਲ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਅਤੇ ਮੌਕੇ ਦਾ ਜਾਇਜ਼ਾ ਲਿਆ। ਵੇਖੋ ਅਚਨਚੇਤ ਨਿਰੀਖਣ ਦੀ ਇਹ Live Video
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਐਕਸ਼ਨ ਮੋਡ ਵਿੱਚ ਹੈ। ਸਰਕਾਰ ਵੱਲੋਂ ਸੂਬੇ ਦੇ ਹਰ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਲੋੜੀਂਦੇ ਕਦਮ ਵੀ ਚੁੱਕੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਵੀਰਵਾਰ ਨੂੰ ਮੋਹਾਲੀ 'ਚ ਸਾਹਮਣੇ ਆਇਆ, ਜਿੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਚਨਚੇਤ ਚੈਕਿੰਗ ਨੇ ਹੰਗਾਮਾ ਮਚਾ ਦਿੱਤਾ।
ਇਹ ਵੀ ਪੜ੍ਹੋ : ਨਕਲੀ ਬੀਜਾਂ ਦੀ ਵਿਕਰੀ 'ਤੇ ਨਕੇਲ, ਜਾਣੋ 'ਬੀਜ' ਐਪ ਦੀਆਂ ਵਿਸ਼ੇਸ਼ਤਾਵਾਂ
ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਮੰਤਰੀ ਆਪਣੀ ਬ੍ਰਿਗੇਡ ਦੇ ਨਾਲ ਮੋਹਾਲੀ ਦੇ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਪਹੁੰਚੇ ਸਨ, ਜਿੱਥੇ ਕੈਮਰਿਆਂ ਅਤੇ ਸੋਸ਼ਲ ਮੀਡੀਆ ਦੀ ਤਿੱਖੀ ਨਜ਼ਰ ਨੇ ਸਾਰਾ ਮਾਮਲਾ ਉਜਾਗਰ ਕੀਤਾ। ਹੇਠਾਂ ਦਿੱਤੀ ਵੀਡੀਓ 'ਚ ਤੁਸੀਂ ਆਪ ਦੇਖ ਸਕਦੇ ਹੋ ਇਹ Live ਨਜ਼ਾਰੇ...
ਅੱਜ ਮੁਹਾਲੀ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਸਨ।ਪੰਜਾਬ ਸਰਕਾਰ 'ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ 'ਤੇ ਨਹੀਂ ਹੋ ਸਕਦੇ, ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ,ਮੈਂ ਉਨ੍ਹਾਂ ਨੂੰ ਕਹਾਂਗਾ ਸੁਧਾਰ ਜਾਓ ਅਜੇ ਵੀ ਮੌਕਾ ਦੇ ਰਿਹਾ pic.twitter.com/Dc7g7iKsCj
— Kuldeep Dhaliwal (@KuldeepSinghAAP) January 19, 2023
ਜਿਵੇਂ ਹੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਚਨਚੇਤ ਨਿਰੀਖਣ ਲਈ ਦਫ਼ਤਰ ਪੁੱਜੇ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੂਬੇ ਦੇ ਲੋਕਾਂ ਨਾਲ ਮੌਜੂਦਾ ਸਥਿਤੀ ਸਾਂਝੀ ਕੀਤੀ। ਹੈਰਾਨ ਕਰਨ ਵਾਲੀ ਘਟਨਾ ਇਹ ਸਾਹਮਣੇ ਆਈ ਕਿ ਉਸ ਸਮੇਂ ਕਈ ਲੋਕ ਛੁੱਟੀ 'ਤੇ ਸਨ।
ਇਸ ਮਾਮਲੇ 'ਤੇ ਬੋਲਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ 'ਤੇ ਨਹੀਂ ਜਾ ਸਕਦੇ, ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜ ਵਜੇ ਦੀ ਬਜਾਏ ਤਿੰਨ ਵਜੇ ਡਿਊਟੀ ਤੋਂ ਜਾਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ 23 ਹਜ਼ਾਰ ਤੋਂ ਵੱਧ ਮਸ਼ੀਨਾਂ ਦਿੱਤੀਆਂ, ਬੁਕਿੰਗ ਮਸ਼ੀਨਾਂ ਲਈ ਆਈ-ਖੇਤ ਐਪ ਵੀ ਲਾਂਚ
ਖੇਤੀਬਾੜੀ ਮੰਤਰੀ ਵੱਲੋਂ ਟਵੀਟ
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਰਾਹੀਂ ਕਿਹਾ ਕਿ "ਅੱਜ ਮੁਹਾਲੀ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਸਨ।ਪੰਜਾਬ ਸਰਕਾਰ 'ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ 'ਤੇ ਨਹੀਂ ਹੋ ਸਕਦੇ, ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ,ਮੈਂ ਉਨ੍ਹਾਂ ਨੂੰ ਕਹਾਂਗਾ ਸੁਧਾਰ ਜਾਓ ਅਜੇ ਵੀ ਮੌਕਾ ਦੇ ਰਿਹਾ"
Summary in English: Live Raid: Raid in Mohali's Agri Bhavan, Dhaliwal made a surprise check in the main offices, see this Live video